ਸਰਪੰਚ ਜਸਪਾਲ ਸਿੰਘ ਜੱਸੀ ਦੀ ਕੋਸ਼ਿਸ਼ਾਂ ਸਦਕਾ ਐਸੀ. ਸੀ. ਪੰਚ-ਸਰਪੰਚ ਯੂਨੀਅਨ ਤੇ ਔਨੈਸਟ ਪੰਜਾਬ ਸੰਸਥਾ ਵਲੋ ਮਨਾਇਆ ਗਿਆ ਬਾਬਾ ਸਾਹਿਬ ਅੰਬੇਦਕਰ ਦਾ 131ਵਾਂ ਜਨਮ ਦਿਵਸ
ਐਸ ਸੀਂ ਪੰਚਾਂ-ਸਰਪੰਚਾਂ ਸਮੇਤ ਕਈ ਉਘੀਆਂ ਸ਼ਖਸੀਅਤਾਂ ਦਾ ਕੀਤਾ ਸਨਮਾਨ
ਜਲੰਧਰ ( ) ਐਸੀ. ਸੀ. ਪੰਚ-ਸਰਪੰਚ ਯੂਨੀਅਨ ਤੇ ਔਨੈਸਟ ਪੰਜਾਬ ਸੰਸਥਾ ਵਲੋ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੇ 131ਵੇਂ ਜਨਮ ਦਿਵਸ ਨੂੰ ਸਮਰਪਿਤ ਸਨਮਾਨ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕਈ ਉਘੀਆਂ ਸ਼ਖਸੀਅਤਾਂ ਨੇ ਡਾਕਟਰ ਭੀਮ ਰਾਓ ਅੰਬੇਦਕਰ ਨੂੰ ਸ਼ਰਧਾਂਜਲੀ ਦੇ ਫੁੱਲ ਅਰਪਿਤ ਕੀਤੇ ਤੇ ਉਨ੍ਹਾਂ ਦੇ ਦੱਸੇ ਪੂਰਨਿਆਂ ਤੇ ਸਮਾਜ ਭਲਾਈ ਲਈ ਕੰਮ ਕਰਨ ਦਾ ਸੁਨੇਹਾ ਦਿੱਤਾ।
ਪ੍ਰੋਗਰਾਮ ਦਾ ਆਗਾਜ਼ ਹਲਕੇ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆਂ ਨੇ ਰੀਬਨ ਕੱਟ ਕੇ ਕੀਤਾ। ਇਸ ਉਪਰੰਤ ਉਨ੍ਹਾਂ ਨੇ ਬਾਬਾ ਸਾਹਿਬ ਭੀਮ ਰਾਓ ਅੰਬੇਦਕਰ ਦੇ ਚਿੱਤਰ ਤੇ ਫੁੱਲ ਚੜ੍ਹਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਇਸ ਮੌਕੇ ਬੋਲਦਿਆਂ ਉਨ੍ਹਾਂ ਨੇ ਕਿਹਾ ਕਿ ਬਾਬਾ ਸਾਹਿਬ ਨੀ ਸਾਡੇ ਦੇਸ਼ ਦਾ ਸੰਵਿਧਾਨ ਲਿਖ ਕੇ ਦੇਸ਼ ਦੇ ਹਰ ਵਰਗ ਨੂੰ ਸਮਾਨਤਾ ਨਾਲ ਜੀਣ ਦਾ ਅਧਿਕਾਰ ਪਦਿੱਤਾ ਹੈ ਅਤੇ ਨਾਲ ਹੀ ਸਮਾਜ ਵਿਚ ਔਰਤਾਂ ਨੂੰ ਵੀ ਉਚਾ ਦਰਜਾ ਪ੍ਰਦਾਨ ਕੀਤਾ। ਸਾਨੂੰ ਸਭ ਨੂੰ ਉਨ੍ਹਾਂ ਦੇ ਦੱਸੇ ਰਾਹ ਤੇ ਚੱਲ ਕੇ ਆਪਣੇ ਜੀਵਨ ਨੂੰ ਤਰੱਕੀ ਵੱਲ ਲੈ ਕੇ ਜਾਣਾ ਚਾਹੀਦਾ ਹੈ।
ਉਨ੍ਹਾਂ ਤੋਂ ਬਾਅਦ ਸ਼ਾਹ ਪੁਰ ਦੇ ਐਸ ਡੀ ਐਮ ਸੀ ਲਾਲ ਵਿਸ਼ਵਾਸ ਬੈਂਸ ਨੇ ਬਾਬਾ ਸਾਹਿਬ ਦੇ ਜੀਵਨ ਤੇ ਪ੍ਰਕਾਸ਼ ਪਾਉਂਦਿਆਂ ਰਿਜ਼ਰਵ ਬੈਂਕ ਨੂੰ ਬਣਾਉਣ ਵਿੱਚ ਬਾਬਾ ਸਾਹਿਬ ਦੀ ਅਹਿਮ ਭੂਮਿਕਾ ਬਾਰੇ ਜ਼ਿਕਰ ਕੀਤਾ ਤੇ ਉਪਸਥਿਤੀ ਨੂੰ ਆਪਣੇ ਬੱਚਿਆਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਵਿਸ਼ੇਸ਼ ਧਿਆਨ ਦੇਣ ਬਾਰੇ ਅਪੀਲ ਕੀਤੀ।
ਇਸ ਮੌਕੇ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਤਨ ਸਿੰਘ ਕਾਕੜ ਕਲਾਂ ਨੇ ਵੀ ਪ੍ਰੋਗਰਾਮ ਵਿੱਚ ਸ਼ਿਰਕਤ ਕੀਤੀ ਤੇ ਬਾਬਾ ਸਾਹਿਬ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਉਨ੍ਹਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਅਮਰੀਕ ਸਿੰਘ ਬੰਗੜ, ਵਾਈਸ ਪ੍ਰਧਾਨ ਜਸਵੀਰ ਸਿੰਘ ਜਲਾਲਪੁਰੀ ਵੀ ਉਚੇਚੇ ਤੌਰ ਤੇ ਪ੍ਰੋਗਰਾਮ ਵਿੱਚ ਪੁੱਜੇ। ਇਨ੍ਹਾਂ ਤੋਂ ਇਲਾਵਾ ਪ੍ਰੋਗਰਾਮ ਵਿੱਚ ਆਮ ਆਦਮੀ ਦੇ ਜਿਲਾ ਜਲੰਧਰ ਦੇ ਪ੍ਰਧਾਨ ਤੇ ਸਾਬਕਾ ਹਾਕੀ ਕਪਤਾਨ ਸੁਰਿੰਦਰ ਸਿੰਘ ਸੋਢੀ, ਆਦਮਪੁਰ ਤੋਂ ਹਲਕਾ ਇੰਚਾਰਜ ਅਸ਼ੋਕ ਕੁਮਾਰ, ਸਪੋਰਟਸ ਐਸ ਸੀ ਵਿੰਗ ਦੇ ਸੈਕਟਰੀ ਸ੍ਰੀ ਹਰਿੰਦਰ ਸਿੰਘ ਨੇ ਵੀ ਪ੍ਰੋਗਰਾਮ ਚ ਸ਼ਿਰਕਤ ਕੀਤੀ।
ਇਹਨਾ ਦੇ ਸਿਰ ਸਜਿਆ ਕਾਮਯਾਬੀ ਦਾ ਸਿਹਰਾ
ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਦਾ ਸੇਹਰਾ ਪਿੰਡ ਨਿਹਾਲੂਵਾਲ ਦੇ ਸਰਪੰਚ ਜੱਸੀ ਨਿਹਾਲੂਵਾਲ, ਔਨੇਸਟ ਪੰਜਾਬ ਦੇ ਸੰਸਥਾਪਕ ਇੰਸਪੈਕਟਰ ਬਲਵਿੰਦਰ ਸਿੰਘ, ਕਾਸੁਪੁਰ ਦੇ ਸਰਪੰਚ ਮੁਖਤਿਆਰ ਸਿੰਘ, ਸੁਰਜੀਤ ਸਿੰਘ ਦਿਸ਼ਾਸਰਪੰਚ ਨਵਾਂ ਪਿੰਡ ਖਲੇਵਾਲ, ਨਸੀਰਪੁਰ ਦੇ ਸਰਪੰਚ ਹਰਬੰਸ ਸਿੰਘ, ਬਲਵੀਰ ਨਿਹਾਲੂਵਾਲ, ਜਯੋਤੀ ਗਿੱਲ, ਬੋਹੜ ਸਿੰਘ, ਮੁਖਤਿਆਰ ਸਿੰਘ ਮੁੰਡੀ ਸ਼ਹਿਰੀਆਂ, ਲੁਧਿਆਣਾ ਤੋਂ ਡੋਗ ਸਕਾਊਟ ਦੇ ਇੰਚਾਰਜ ਐਸ ਆਈ ਗੁਰਦੇਵ ਸਿੰਘ, ਡਾ ਅਸ਼ੋਕ ਬੋਹੋਤ ਵਾਈਸ ਪ੍ਰਧਾਨ ਔਣੇਸਟ ਪੰਜਾਬ ਦੇ ਤੇ ਸਾਥੀਆਂ ਦੇ ਸਿਰ ਸਜਿਆ।
ਇਸ ਮੌਕੇ ਹਰਦਾਸਪੁਰ ਤੋ ਉਘੇ ਸਮਾਜ ਸੇਵਕ ਹਰਨੇਕ ਸਿੰਘ ਨੇਕਾ ਨੇ ਬੱਚਿਆਂ ਨੂੰ ਫ੍ਰੀ ਕਾਪੀਆਂ ਵੰਡੀਆਂ ਤੇ ਸੰਸਥਾ ਨੂੰ ਵਿੱਤੀ ਸਹਾਇਤਾ ਵੀ ਦਿੱਤੀ। ਸਮਾਜ ਪ੍ਰਤੀ ਉਨ੍ਹਾਂ ਦੀਆਂ ਸੇਵਾਵਾਂ ਕਰਕੇ ਉਨ੍ਹਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜ ਵਾਰ ਹਿਮਾਲਿਆ ਦੀ ਚੋਟੀ ਤੇ ਚਾੜ੍ਹ ਕੇ ਤਿਰੰਗਾ ਲਹਿਰਾਉਣ ਵਾਲੀ ਪ੍ਰੀਆ ਅੰਬੇਡਕਰ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ। ਦਲਿਤਾਂ ਦੇ ਹੱਕ ਦੀ ਲੜਾਈ ਲੜਨ ਵਾਲੇ ਸ਼੍ਰੋਮਣੀ ਰੰਗਰੇਟਾ ਦਲ ਦੇ ਪ੍ਰਧਾਨ ਬਲਬੀਰ ਸਿੰਘ ਚੀਮਾ ਨੂੰ ਵੀ ਇਸ ਮੌਕੇ ਵਿਸ਼ੇਸ਼ ਤੌਰ ਤੇ ਸਨਮਾਨਤ ਕੀਤਾ ਗਿਆ।
ਪ੍ਰਗਤੀ ਕਲਾ ਕੇਂਦਰ ਵਲੋਂ ਡਾਕਟਰ ਭੀਮ ਰਾਓ ਅੰਬੇਡਕਰ ਦੇ ਜੀਵਨ ਨੂੰ ਦਰਸ਼ਾਉਦੇ ਹੋਏ ਨਾਟਕ ਦਾ ਮੰਚਨ ਕੀਤਾ ਗਿਆ। ਜਿਸ ਦੌਰਾਨ ਕਲਾਕਾਰਾਂ ਵੱਲੋਂ ਕੀਤੇ ਗਏ ਅਭਿਨੈ ਨੂੰ ਦੇਖ ਕੇ ਲੋਕਾਂ ਦੀਆਂ ਅੱਖਾਂ ਚੋਂ ਅਥਰੂ ਡਿੱਗ ਪਏ।
ਇਸ ਮੌਕੇ ਸੁਰਿੰਦਰ ਕੁਮਾਰ ਪ੍ਰਧਾਨ ਸੈਕਟਰੀ ਯੂਨੀਅਨ, ਰਵਿੰਦਰ ਸਿੰਘ ਰਾਣਾ ਸਰਪੰਚ ਮਹਿਮੁਵਾਲ, ਸੀਤਾ ਰਾਮ ਪ੍ਰਧਾਨ helpline ਸ਼ਾਹਕੋਟ, ਕੱਕਾ ਮਿੰਘ ਸਰਪੰਚ ਮੰਡੇਲਾ ਛੰਨਾ, ਸੁਖਵਿੰਦਰ ਸਿੰਘ
ਸਰਪੰਚ ਸਰਦਾਰ ਵਾਲਾ, ਵਰਿੰਦਰ ਸਿੰਘ ਸਰਪੰਚ ਮੰਡਾਲਾ, ਫੁੱਮਣ ਸਿੰਘ ਸਰਪੰਚ ਸਲਾਹਕਾਰ ਮੁੰਡੀ ਚੋਲਿਆਂ, ਜਸਬੀਰ ਸਿੰਘ ਸਰਪੰਚ ਮਿਆਣੀ, ਲਖਵੀਰ ਸਿੰਘ ਸਰਪੰਚ ਚੱਕ ਪਿੱਪਲੀ, ਮਲਕੀਤ ਰਾਮ ਸਰਪੰਚ ਸਿਧਪੁਰ, ਸਤਪਾਲ ਸਿੰਘ ਸਰਪੰਚ ਬਸਤੀ ਦਾਰੇਵਾਲ, ਸੰਤੋਖ ਸਿੰਘ ਪੰਚ ਪਿੰਡ ਖਾਲੇਵਾਲ, ਕੁਲਵਿੰਦਰ ਕੌਰ ਸਰਪੰਚ ਜਲਾਲਪੁਰ, ਭਗਵਾਨ ਸਿੰਘ ਸਰਪੰਚ ਚੱਕ ਵਡਾਲਾ, ਪਵਨ ਸਿੱਧੂ ਸਰਪੰਚ ਜਮਸ਼ੇਰ, ਸੁਖਵਿੰਦਰ ਸਿੰਘ ਸਰਪੰਚ ਮੋਤੀਪੁਰ, ਰਾਣਾ ਰਣਜੀਤ ਸਿੰਘ ਸਰਪੰਚ ਪਿੰਡ ਫੁੱਲ, ਸ਼ਿੰਗਾਰਾ ਸਿੰਘ ਸਰਪੰਚ ਪਿੰਡ ਕੋਠੇ, ਛਿੰਦਰਪਾਲ ਸਿੰਘ ਸਰਪੰਚ ਅਲੀਵਾਲ, ਗੁਰਨਾਮ ਸਿੰਘ ਸਿਲੇਵਿੰਡ, ਬਾਦਲ ਮੰਡਾਲਾ, ਸਤਨਾਮ ਸਿੰਘ ਸਤਨਾਮ ਸਿੰਘ ਰਾਈਵਾਲ, ਗੁਰਮੇਲ ਸਿੰਘ ਮੇਲੋ, ਕੁਲਦੀਪ ਸਿੰਘ, ਮੱਖਣ ਸਿੰਘ, ਸਤਨਾਮ ਸਿੰਘ, ਰੇਸ਼ਮ ਸਿੰਘ, ਦਵਿੰਦਰ ਸਿੰਘ, ਮਨਪ੍ਰੀਤ ਸਿੰਘ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ, ਅਜੀਤ ਸਿੰਘ, ਸੰਤੋਖ ਸਿੰਘ, ਸਲਵਿੰਦਰ ਸਿੰਘ ਸਮੇਤ ਸੈਂਕੜਾਂ ਲੋਕ ਮੌਜ਼ੂਦ ਰਹੇ।