ਡਿਊਟੀ ਦੌਰਾਨ ਐਕਸੀਡੈਂਟ ਹੋਣ ਕਾਰਨ ਮ੍ਰਿਤਕ ਏ.ਐਸ.ਆਈ ਬਲਬੀਰ ਸਿੰਘ ਦੀ ਪਤਨੀ
ਮਨਜੀਤ ਕੌਰ ਨੂੰ 30 ਲੱਖ ਰੁਪਏ ਦਾ ਦਿੱਤਾ ਗਿਆ ਚੈੱਕ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ.ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਏ.ਐਸ.ਆਈ ਬਲਬੀਰ ਸਿੰਘ ਜਿਸ ਦੀ ਥਾਣਾ ਪਤਾਰਾ ਵਿਖੇ ਰਾਤ ਨੂੰ ਜੀ.ਟੀ ਰੋਡ ਹਜਾਰਾ ਪਰ ਨਾਕਾ ਡਿਊਟੀ ਲੱਗੀ ਹੋਈ ਸੀ ਜਿਸ ਨੂੰ ਨਾਕੇ ਪਰ ਕੋਈ ਅਣਪਛਾਤੀ ਗੱਡੀ ਟੱਕਰ ਮਾਰ ਗਈ ਸੀ । ਜਿਸ ਨੂੰ ਜੌਹਲ ਹਸਪਤਾਲ , ਰਾਮਾਮੰਡੀ ਦਾਖਲ ਕਰਵਾਇਆ ਸੀ । ਜਿਸ ਦੀ ਜੇਰੇ ਇਲਾਜ ਮਿਤੀ 08.06.2020 ਨੂੰ ਮੌਤ ਹੋ ਗਈ ਸੀ । ਡਿਊਟੀ ਦੌਰਾਨ ਵਾਪਰੇ ਹਾਦਸ਼ਿਆ ਦੌਰਾਨ ਜਾਨ ਗਵਾਉਣ ਵਾਲੇ ਏ.ਐਸ.ਆਈ ਬਲਬੀਰ ਸਿੰਘ ਦੇ ਵਾਰਸਾਂ ਨੂੰ ਐਚ.ਡੀ.ਐਫ.ਸੀ ਬੈਂਕ ਵੱਲੋਂ ਮ੍ਰਿਤਕ ਦੀ ਪਤਨੀ ਸ੍ਰੀਮਤੀ ਮਨਜੀਤ ਕੌਰ ਨੂੰ ਅੱਜ ਐਚ.ਡੀ.ਐਫ.ਸੀ ਬੈਂਕ ਵੱਲੋਂ 30 ਲੱਖ ਰੁਪਏ ਦਾ ਚੈਕ ਮਾਲੀ ਸਹਾਇਤਾ ਲਈ ਦਿੱਤਾ ਗਿਆ ਅਤੇ ਮ੍ਰਿਤਕ ਏ.ਐਸ.ਆਈ ਬਲਬੀਰ ਸਿੰਘ ਦੀ ਪਤਨੀ ਨਾਲ ਦੁੱਖ ਦਾ ਇਜ਼ਹਾਰ ਕਰਦਿਆ ਕਿਹਾ ਕਿ ਏ.ਐਸ.ਆਈ ਬਲਬੀਰ ਸਿੰਘ ਦੀ ਘਾਟ ਤਾਂ ਪੂਰੀ ਨਹੀਂ ਹੋ ਸਕਦੀ ਪਰ ਜਿਲ੍ਹੇ ਦਾ ਸਮੁਚਾ ਪ੍ਰਸ਼ਾਸਨ ਪੀੜਤ ਪਰਿਵਾਰ ਦੀ ਹਰ ਸੰਭਵ ਮੱਦਦ ਲਈ ਤੱਤਪਰ ਰਹੇਗਾ ।
ਇਸ ਮੌਕੇ ਪਰ ਸ੍ਰੀ ਰਾਜੀਵ ਮੈਹਰਾ ਪ੍ਰਿੰਸੀਪਲ ਨੋਡਲ ਅਫਸਰ , ਸ੍ਰੀ ਕਮਲ ਖੇਤਰਪਾਲ ਨੋਡਲ ਅਫਸਰ ਅਤੇ ਬਾਂਚ ਮੈਨੇਜਰ ਸ੍ਰੀ ਅਮਿਤ ਭੱਟੀ ਮੌਜੂਦ ਸਨ ।