ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵਲੋਂ ਮੁਕੱਦਮਾ ਨੰਬਰ 38 ਮਿਤੀ 07.05.2022 ਜੁਰਮ 379 – ਬੀ , 34 IPC ਥਾਣਾ ਲਾਂਬੜਾ ਵਿੱਚ ਲੋੜੀਂਦੇ ਲੁੱਟਾ ਖੋਹਾ ਕਰਨ ਵਾਲੇ ਗਿਰੋਹ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਕੀਤੀ ਵੱਡੀ ਸਫਲਤਾ
ਸ਼੍ਰੀ ਸਵਪਨ ਸ਼ਰਮਾ , ਆਈ.ਪੀ.ਐਸ , ਸੀਨੀਅਰ ਕਪਤਾਨ ਪੁਲਿਸ , ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲੁਟਾਂ ਖੋਹਾ ਕਰਨ ਵਾਲੇ ਦੋਸ਼ੀਆ ਖਿਲਾਫ ਚਲਾਈ ਗਈ ਮੁਹਿੰਮ ਤਹਿਤ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ , ਪੀ.ਪੀ.ਐਸ , ਪੁਲਿਸ ਕਪਤਾਨ , ( ਇੰਨਵੈਸਟੀਗੇਸ਼ਨ ) , ਜਲੰਧਰ ( ਦਿਹਾਤੀ ) ਅਤੇ ਸ਼੍ਰੀ ਸੁੱਖਪਾਲ ਸਿੰਘ ਰੰਧਾਵਾ , ਪੀ.ਪੀ.ਐਸ , ਉਪ ਪੁਲਿਸ ਕਪਤਾਨ , ਸਬ ਡਵੀਜਨ ਕਰਤਾਰਪੁਰ ਜਲੰਧਰ ( ਦਿਹਾਤੀ ) ਦੀ ਅਗਵਾਈ ਹੇਠ ਇੰਸਪੈਕਟਰ ਪਲਵਿੰਦਰ ਸਿੰਘ ਸੰਧੂ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਨੇ ਲੁੱਟਾ ਖੋਹਾ ਕਰਨ ਵਾਲੇ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁੱਖਪਾਲ ਸਿੰਘ ਰੰਧਾਵਾ , ਪੀ.ਪੀ.ਐਸ , ਉਪ ਪੁਲਿਸ ਕਪਤਾਨ , ਸਬ ਡਵੀਜਨ ਕਰਤਾਰਪੁਰ ਜਲੰਧਰ ( ਦਿਹਾਤੀ ) ਨੇ ਦੱਸਿਆ ਕਿ ਮੁਕੱਦਮਾ ਨੰਬਰ 38 ਮਿਤੀ 07.05.2022 ਜੁਰਮ 379 – ਬੀ , 34 IPC ਥਾਣਾ ਲਾਂਬੜਾ ਦਰਜ ਰਜਿਸਟਰ ਕੀਤਾ ਗਿਆ ਸੀ ਜਿਸ ਵਿੱਚ ਦੋਸ਼ੀ ਫਰਾਰ ਚੱਲੇ ਆ ਰਹੇ ਸੀ । ਏ.ਐਸ.ਆਈ ਨਰੰਜਣ ਸਿੰਘ ਪਿੰਡ ਵਡਾਲਾ ਪੁੱਲੀ ਮੋਜੂਦ ਸੀ ਤਾਂ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਕਰਨ ਵਾਲੇ ਪੀਰ ਬਾਬਾ ਇੱਛਾ ਧਾਰੀ ਦੀ ਜਗਾ ਤੇ ਬੈਠੇ ਹਨ ਜਿਸ ਤੇ ਏ.ਐਸ.ਆਈ ਨਰੰਜਣ ਸਿੰਘ ਵੱਲੋ ਸਮੇਤ ਪੁਲਿਸ ਪਾਰਟੀ ਮੋਕਾ ਪਰ ਪਹੁੰਚ ਕੇ ਇਹਨਾ ਨੂੰ ਕਾਬੂ ਕਰਕੇ ਉਹਨਾ ਦਾ ਨਾਮ ਪਤਾ ਪੁੱਛਿਆ ਤਾ ਜਿਹਨਾ ਨੇ ਆਪਣਾ ਨਾਮ ਵਿਕਰਮ ਮਹੇ ਉਰਫ ਵਿਕਾਸ ਪੁੱਤਰ ਪਰਮਜੀਤ , ਰਜੇਸ਼ ਕੁਮਾਰ ਉਰਫ ਰਾਜਾ ਪੁੱਤਰ ਲੇਟ ਰਾਮ ਲੁਭਾਇਆ , ਰਜਿੰਦਰ ਸਿੰਘ ਪੁੱਤਰ ਹਰਭਜਨ ਸਿੰਘ ਵਾਸੀਆਨ ਮਿੱਠਾਪੁਰ ਥਾਣਾ ਡਵੀਜ਼ਨ ਨੰਬਰ 7 ਸਿਟੀ ਜਲੰਧਰ ਦੱਸਿਆ । ਜਿਹਨਾ ਦੀ ਸਖਤੀ ਨਾਲ ਪੁੱਛਗਿੱਛ ਕਰਨ ਤੇ ਦੱਸਿਆ ਕਿ ਮਿਤੀ 06.05.2022 ਨੂੰ ਉਹਨਾ ਨੇ ਹੀ ਇਕ ਵਿਅਕਤੀ ਪਾਸੋ ਮੋਬਾਇਲ ਫੋਨ ਦੀ ਖੋਹ ਕੀਤੀ ਸੀ ਅਤੇ ਹੋਰ ਵੀ ਚਾਰ ਵਾਰਦਾਤਾ ਕੀਤੀਆ ਹਨ ਦੋਸ਼ੀਆ ਨੂੰ ਗ੍ਰਿਫਤਾਰ ਕਰਕੇ ਉਹਨਾ ਪਾਸੋ 02 ਮੋਟਰ ਸਾਇਕਲ ਇੱਕ ਦਾਤਰ , ਇੱਕ ਡਰਿੱਲ , ਇੱਕ ਬਿਜਲੀ ਵਾਲਾ ਕੱਟਰ , ਇੱਕ ਸਿਲੀਕੋਨ ਗੰਨ ਅਤੇ ਇੱਕ ਬਿਜਲੀ ਦਾ ਬੋਰਡ ਬ੍ਰਾਮਦ ਕੀਤਾ ਗਿਆ । ਦੋਸ਼ੀਆ ਪਾਸੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਸਕੇ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।