ਜਿਲ੍ਹਾ ਜਲੰਧਰ – ਦਿਹਾਤੀ ਦੇ ਥਾਣਾ ਲੋਹੀਆ ਦੀ ਪੁਲਿਸ ਵੱਲੋਂ ਮੁਕੱਦਮਾ ਵਿੱਚ 55 ਲੱਖ ਦੀ ਧੋਖਾ ਧੜੀ ਕਰਨ ਵਾਲੇ ਫਰਾਰ ਦੋਸ਼ੀ ਨੂੰ ਕੀਤਾ ਗ੍ਰਿਫਤਾਰ ।
ਸ੍ਰੀ ਸਵਪਨ ਸ਼ਰਮਾ , ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ – ਦਿਹਾਤੀ , ਸ੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ , ( ਤਫਤੀਸ਼ ) , ਸ੍ਰੀ ਜਸਬਿੰਦਰ ਸਿੰਘ ਉਪ ਪੁਲਿਸ ਕਪਤਾਨ , ਸਬ ਡਵੀਜਨ ਸ਼ਾਹਕੋਟ ਦੀਆਂ ਹਦਾਇਤਾ ਅਨੁਸਾਰ ਅਤੇ ਸਬ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਦੇ ਐਸ.ਆਈ ਅਵਤਾਰ ਸਿੰਘ ਥਾਣਾ ਲੋਹੀਆ ਦੀ ਪੁਲਿਸ ਨੇ ਮੁਕੱਦਮਾ ਨੰਬਰ 22 ਮਿਤੀ 21.02.2021 ਜੁਰਮ 420 ਆਈ.ਪੀ.ਸੀ.ਥਾਣਾ ਲੋਹੀਆ ਦੇ ਫਰਾਰ ਦੋਸ਼ੀ ਨੂੰ ਕੀਤਾ ਗ੍ਰਿਫਤਾਰ ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸ੍ਰੀ ਜਸਬਿੰਦਰ ਸਿੰਘ , ਪੀ.ਪੀ.ਐਸ , ਉੱਪ ਪੁਲਿਸ ਕਪਤਾਨ , ਸਬ ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਐਸ.ਆਈ ਅਵਤਾਰ ਸਿੰਘ ਥਾਣਾ ਲੋਹੀਆ ਦੀ ਪੁਲਿਸ ਨੇ ਮੁਕੱਦਮਾ ਨੰਬਰ 22 ਮਿਤੀ 21.02.2021 ਜੁਰਮ 420 ਆਈ.ਪੀ.ਸੀ.ਥਾਣਾ ਲੋਹੀਆ ਦੇ ਫਰਾਰ ਦੋਸ਼ੀ ਬਲਜੀਤ ਸਿੰਘ ਪੁੱਤਰ ਲੇਟ ਬੂੜ ਸਿੰਘ ਵਾਸੀ ਮਕਾਨ ਨੰਬਰ 6 ਏ ਗੋਬਿੰਦ ਕਲੋਨੀ ਰਾਜਪੁਰਾ ਜਿਲ੍ਹਾ ਪਟਿਆਲਾ ਜਿਸ ਨੇ ਮੁਦੱਈ ਮੁਕੱਦਮਾ ਤਰਲੋਚਨ ਸਿੰਘ ਪੁੱਤਰ ਇੰਦਰ ਸਿੰਘ ਵਾਸੀ ਰਾਮਪੁਰ ਜਗੀਰ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਦੇ ਲੜਕਾ ਪ੍ਰੀਵਾਰ ਨੂੰ ਵਿਦੇਸ਼ ਅਮਰੀਕਾ ਭੇਜਣ ਦਾ ਝਾਂਸਾ ਦੇ ਕੇ 55 ਲੱਖ ਰੁਪਏ ਦੀ ਠੱਗੀ ਮਾਰੀ ਸੀ ਜੋ ਮੁਕੱਦਮਾ ਵਿੱਚ ਫਰਾਰ ਚੱਲਿਆ ਆ ਰਿਹਾ ਸੀ ਜਿਸ ਨੂੰ ਮਿਤੀ 16.05.2022 ਨੂੰ ਗ੍ਰਿਫਤਾਰ ਕੀਤਾ ਹੈ ।