ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਪਤਾਰਾ ਦੀ ਪੁਲਿਸ ਨੇ ਨੰਬਰ 33 ਮਿਤੀ 14.05.2022 ਅਧ 353/186 ਭ : ਦ :, 25/54/59 ਅਸਲਾ ਐਕਟ 1959 ਦੇ ਦੋਸ਼ੀ ਨੂੰ ਕੀਤਾ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ।
ਸ੍ਰੀ ਸਵਪਨ ਸ਼ਰਮਾ , ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ , ਸ੍ਰੀ ਕੰਵਰਪ੍ਰੀਤ ਸਿੰਘ ਚਾਹਲ , ਪੀ.ਪੀ.ਐਸ , ਪੁਲਿਸ ਕਪਤਾਨ , ( ਇੰਨਵੈਸਟੀਗੇਸ਼ਨ ) ਜਲੰਧਰ ਦਿਹਾਤੀ ਅਤੇ ਸ੍ਰੀ ਸੰਜੀਵ ਕੁਮਾਰ , ਪੀ.ਪੀ.ਐਸ , ਉਪ ਪੁਲਿਸ ਕਪਤਾਨ , ਪੀ.ਬੀ.ਆਈ ਸਪੈਸ਼ਲ ਕਰਾਇਮ ਵਾਧੂ ਚਾਰਜ ਸਬ ਡਵੀਜਨ ਆਦਮਪੁਰ ਜੀ ਦੀ ਅਗਵਾਈ ਹੇਠ ਲੇਡੀ / ਐਸ.ਆਈ . ਅਰਸ਼ਪ੍ਰੀਤ ਕੌਰ ਮੁੱਖ ਅਫਸਰ ਥਾਣਾ ਪਤਾਰਾ ਦੀ ਪੁਲਿਸ ਪਾਰਟੀ ਨੇ ਮੁੱਕਦਮਾ ਨੰਬਰ 33 ਮਿਤੀ 14.05.2022 ਅ / ਧ 353/186 ਭ : ਦ :, 25/54/59 ਅਸਲਾ ਐਕਟ 1959 ਦੇ ਦੋਸ਼ੀ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਲ ਕੀਤੀ ਹੈ ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸੰਜੀਵ ਕੁਮਾਰ , ਪੀ.ਪੀ.ਐਸ , ਉਪ ਪੁਲਿਸ ਕਪਤਾਨ , ਪੀ.ਬੀ.ਆਈ ਸਪੈਸ਼ਲ ਕਰਾਇਮ ਵਾਧੂ ਚਾਰਜ ਸਬ ਡਵੀਜਨ ਆਦਮਪੁਰ ਨੇ ਦੱਸਿਆ ਕਿ ਥਾਣਾ ਪਤਾਰਾ ਵਿੱਚ ਦਰਜ ਮੁੱਕਦਮਾ ਨੰਬਰ 33 ਮਿਤੀ 14.05.2022 ਅ / ਧ 353/186 ਭ : ਦ :, 25/54/59 ਅਸਲਾ ਐਕਟ 1959 ਦਰਜ ਰਜਿਸਟਰ ਕੀਤਾ ਗਿਆ ਸੀ ਜੋ ਮੋਕਾ ਪਰ ਪੁਲਿਸ ਪਾਰਟੀ ਨਾਲ ਹੱਥੋਪਾਈ ਹੁੰਦੇ ਹੋਏ 03 ਦੋਸ਼ੀ ਮੋਕਾ ਤੋ ਫਰਾਰ ਹੋ ਗਏ ਸੀ ਜਿਹਨਾ ਪਾਸੋ ਹੱਥੋਪਾਈ ਹੁੰਦੇ ਮੌਕਾ ਪਰ ਦੇਸੀ ਪਿਸਟਲ ਸਮੇਤ 04 ਜਿੰਦਾ ਰੌਂਦ ਡਿੱਗ ਪਏ ਸੀ ਜਿਹਨਾ ਨੂੰ ਕਬਜਾ ਪੁਲਿਸ ਵਿੱਚ ਲਿਆ ਗਿਆ ਸੀ । ਜੋ ਮਿਤੀ 19.05.2022 ਨੂੰ ਐਸ.ਆਈ ਜਸਪਾਲ ਸਿੰਘ ਸਮੇਤ ਪੁਲਿਸ ਪਾਰਟੀ ਨੇ ਅੰਡਰ ਬਰਿਜ ਭੋਜੋਵਾਲ ਸਾਇਡ ਤੋ ਮੁੱਕਦਮਾ ਹਜਾ ਦੇ ਦੋਸ਼ੀ ਸੁਖਵਿੰਦਰ ਉਰਫ ਸੁੱਖਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ । ਦੋਸ਼ੀ ਪਾਸੋ ਡੂੰਘਾਈ ਨਾਲ ਪੁੱਛ – ਗਿੱਛ ਕੀਤੀ ਜਾ ਰਹੀ ਹੈ ਜਿਸ ਪਾਸੋ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।।