ਜਿਲ੍ਹਾ ਜਲੰਧਰ – ਦਿਹਾਤੀ ਦੇ ਥਾਣਾ ਲੋਹੀਆ ਦੀ ਪੁਲੀਸ ਪਾਰਟੀ ਵੱਲੋ ਇੱਕ ਨਸ਼ਾ ਤਸ਼ਕਰ ਪਾਸੋ 300 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਅਤੇ ਐਕਸਾਈਜ ਐਕਟ ਦੇ ਇੱਕ ਨਸ਼ਾ ਤਸਕਰ ਪਾਸੋ 133 ਬੋਤਲਾ ( 99,750 ML ) ਸ਼ਰਾਬ ਨਜੈਜ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ।
ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ – ਦਿਹਾਤੀ , ਸ੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ , ( ਤਫਤੀਸ਼ ) ਸ੍ਰੀ ਜਸਬਿੰਦਰ ਸਿੰਘ ਉਪ ਪੁਲਿਸ ਕਪਤਾਨ , ਸਬ – ਡਵੀਜ਼ਨ ਸ਼ਾਹਕੋਟ ਦੀਆਂ ਹਦਾਇਤਾਂ ਅਨੁਸਾਰ ਅਤੇ ਸਬ ਇੰਸਪੈਕਟਰ ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਇੱਕ ਨਸ਼ਾ ਤਸ਼ਕਰ ਪਾਸੋਂ 300 ਨਸ਼ੀਲੀਆਂ ਗੋਲੀਆਂ ਬਰਾਮਦ ਕਰਨ ਅਤੇ ਐਕਸਾਈਜ਼ ਐਕਟ ਦੇ ਦੋਸ਼ੀ ਪਾਸੋਂ 133 ਬੋਤਲਾ ( 99,750 ML ) ਸ਼ਰਾਬ ਨਜੈਜ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਜਸਬਿੰਦਰ ਸਿੰਘ ਉਪ ਪੁਲਿਸ ਕਪਤਾਨ , ਸਬ – ਡਵੀਜਨ ਸ਼ਾਹਕੋਟ ਨੇ ਦੱਸਿਆ ਕਿ ਮਿਤੀ 23.05.2022 ਨੂੰ ਐਸ.ਆਈ ਸਵਿੰਦਰ ਸਿੰਘ ਨੇ ਸਮੇਤ ਕਰਮਚਾਰੀਆਂ ਦੇ ਦੋਸ਼ੀ ਸੁਖਦੇਵ ਸਿੰਘ ਉਰਫ ਬੋਬੀ ਪੁੱਤਰ ਜਸਬੀਰ ਸਿੰਘ ਵਾਸੀ ਤਾਸ਼ਪੁਰ ਥਾਣਾ ਸੁਲਤਾਨਪੁਰ ਲੋਧੀ ਜਿਲ੍ਹਾ ਕਪੂਰਥਲਾ ਨੂੰ ਸਮੇਤ ਮੋਟਰਸਾਈਕਲ ਨੰਬਰੀ PB67 – D – 6472 ਨੂੰ ਦੋਰਾਨੇ ਨਾਕਾਬੰਦੀ ਗ੍ਰਿਫਤਾਰ ਕਰਕੇ ਉਸ ਪਾਸੋਂ 300 ਨਸ਼ੀਲੀਆ ਗੋਲੀਆ ਬਰਾਮਦ ਕੀਤੀਆ ਸਨ।ਦੋਸੀ ਦੇ ਖਿਲਾਫ ਮੁਕੱਦਮਾ ਨੰਬਰ 57 ਮਿਤੀ 23.05.2022 ਜੁਰਮ 22-61-85 NDPS ACT ਥਾਣਾ ਲੋਹੀਆ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈ ਹੈ ।
ਇਸੇ ਤਰਾਂ ਮਿਤੀ 24.05.2022 ਨੂੰ AS । ਸਵਰਨ ਸਿੰਘ ਥਾਣਾ ਲੋਹੀਆ ਨੇ ਸਮੇਤ ਕਰਮਚਾਰੀਆ ਦੋਸ਼ੀ ਗੁਰਪ੍ਰੀਤ ਸਿੰਘ ਉਰਫ ਕਾਕਾ ਪੁੱਤਰ ਮੁਖਤਿਆਰ ਸਿੰਘ ਵਾਸੀ ਅਸਮੈਲਪੁਰ ਥਾਣਾ ਲੋਹੀਆ ਨੂੰ ਉਸਦੇ ਘਰ ਵਿੱਚੋ ਗ੍ਰਿਫਤਾਰ ਕਰਕੇ ਉਸ ਪਾਸੋ 133 ਬੋਤਲਾ ਸ਼ਰਾਬ ਨਜੈਜ ( ਕੁੱਲ 99,750 ML ) ਬਰਾਮਦ ਕੀਤੀ ਸੀ।ਦੋਸੀ ਦੇ ਖਿਲਾਫ ਮੁਕੱਦਮਾ ਨੰਬਰ 58 ਮਿਤੀ 24.05.2022 ਜੁਰਮ 61-1-14 EX ACT ਥਾਣਾ ਲੋਹੀਆ ਦਰਜ ਰਜਿਸਟਰ ਕਰਕੇ ਮੁੱਢਲੀ ਤਫਤੀਸ਼ ਅਮਲ ਵਿੱਚ ਲਿਆਦੀ ਗਈਹੈ ।