ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਾਜਾਇਜ਼ ਛਪਾਈ , ਗੁਰੂ ਸਾਹਿਬ ਦੀ ਘੋਰ ਬੇਅਦਬੀ
( ਅੱਜ ਦੀ ਮੀਟਿੰਗ 05/29/2022 ਨੂੰ ) ਗੁਰਦੁਆਰਾ ਸਿੱਖ ਐਸੋਸੀਏਸ਼ਨ ਆਫ ਬਾਲਟੀਮੋਰ ਵਿਖੇ – ਰੈਂਡਲਸਟਾਊਨ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦੇ ਸਹਿਯੋਗ ਨਾਲ ਸਿੱਖ ਕੋਆਰਡੀਨੇਸ਼ਨ ਕਮੇਟੀ USA ਵੱਲੋਂ ਬੁਲਾਈ ਗਈ ਇਕੱਤਰਤਾ ਵਿੱਚ ਮੈਸਾਚਿਊਸਟਸ , ਨਿਊਯਾਰਕ , ਨਿਊਜਰਸੀ , ਪੈਨਸਲਵੇਨੀਆਂ , ਡੈਲਾਵੇਅਰ , ਮੇਰੀਲੈਂਡ ਅਤੇ ਵਰਜੀਨੀਆ ਦੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਵੱਡੀ ਗਿਣਤੀ ਵਿੱਚ ਹਿੱਸਾ ਲਿਆ
ਗੁਰੂ ਸਾਹਿਬ ਦੀਆਂ ਬੀੜਾਂ ਦੀ ਛਪਾਈ ( printing ) ਸਬੰਧੀ ਕੁਝ ਦੋਖੀ ਲੋਕਾਂ ਨੇ ਚਾਈਨਾ ਤੋਂ ਸਰੂਪ ਛੱਪਵਾ ਕੇ ਘੋਰ ਉਲੰਘਣਾ ਕੀਤੀ ਹੈ । ਛਪਾਈ ਵਿੱਚ ਬਹੁਤ ਊਣਤਾਈਆਂ ਹਨ । ਆਮ ਲੋਕਾਂ ਨੂੰ ਗੁਰੂ ਸਾਹਿਬ ਦੇ ਸਰੂਪ UPS ਰਾਹੀਂ ਭੇਜੇ ਗਏ । ਇਨਾ ਲੋਕਾਂ ਨੇ ਗੁਰੂ ਸਾਹਿਬ ਦੀ ‘ ਬੇਅਦਬੀ ਕੀਤੀ ਹੈ । ਸਾਡੀ ਗੁਰੂ ਸਾਹਿਬ ਪ੍ਰਤੀ ਵਫ਼ਾਦਾਰੀ ਨੂੰ ਕੀ ਹੋ ਗਿਆ ? ਮੀਟਿੰਗ ਵਿੱਚ ਸਮੂਹ ਧਾਰਮਿਕ ਅਦਾਰਿਆਂ ਨੂੰ ਸੰਜੀਦਗੀ ਨਾਲ ਕੰਮ ਕਰਨ ਦੀ ਲੋੜ ਤੇ ਜੋਰ ਦਿੱਤਾ ਗਿਆ । ਬੁਲਾਰਿਆਂ ਨੇ ਕਿਹਾ ਕਿ ਇਸ ਹੱਦ ਤੱਕ ਹਾਲਾਤ ਪਹੁੰਚਣ ਦੇ ਕਾਰਨਾਂ ਵਿੱਚ ਲੰਬੇ ਸਮੇਂ ਤੋਂ ਜੁਮੇਵਾਰ ਸੰਸ਼ਥਾਵਾਂ ਵੱਲੋਂ ਕੌਮੀ ਮਸਲਿਆਂ ਨੂੰ ਲਟਕਾਈ ਰੱਖਣ , ਸ਼੍ਰੋਮਣੀ ਕਮੇਟੀ ਵੱਲੋਂ 328 ਸਰੂਪਾਂ ਦੇ ਗੰਭੀਰ ਮਾਮਲੇ ਪ੍ਰਤੀ ਗੈਰ – ਸੰਜੀਦਾ ਪਹੁੰਚ ਤੇ ਸਗੋਂ ਉਲਟਾ ਧਰਨੇ ਦੇ ਰਹੇ ਗੁਰਸਿੱਖਾਂ ਦੀ ਕੁੱਟ – ਮਾਰ ਤੇ ਖਿੱਚ ਧੂਹ ਕਰਨ ਕਰਕੇ , ਕਮੇਟੀਆਂ ਦੁਆਰਾ ਕਨਟੇਨਰਾਂ ਵਿਚ ਭੇਜੇ ਸਰੂਪਾਂ ਦੀ ਹੋਈ ਬੇਅਦਬੀ , ਅਤੇ ਬਾਦਲਾਂ ਦੇ ਜਥੇਦਾਰਾਂ ਵੱਲੋਂ ਸਮੇਂ – ਸਮੇਂ ਲਏ ਗਏ ਇਕਪਾਸੜ ਤੇ ਗਲਤ ਫੈਸਲਿਆਂ ਕਰਕੇ ਬੇਵਿਸਵਾਸ਼ੀ ਤੇ ਅਰਾਜਕਤਾ ਦਾ ਮਾਹੌਲ ਪੈਦਾ ਹੋਇਆ ਤੇ ਦੋਖੀਆਂ ਦੀ ਗੁਰਬਾਣੀ ਨੂੰ ਆਪੋ ਆਪਣੀ ਮਰਜੀ ਅਨੁਸਾਰ ਬਦਲਣ ਤੇ ਛਾਪਣ ਦੀ ਜੁਰਅਤ ਹੋਈ । ਇਹ ਵੀ ਖ਼ਦਸ਼ਾ ਜ਼ਾਹਰ ਕੀਤਾ ਗਿਆ ਕਿ ਇਹ ਸਾਰੇ ਦੋਸ਼ੀਆਂ ਦੇ ਤਾਰ ਕਿਤੇ ਨਾ ਕਿਤੇ ਪਿੱਛੇ ਜੁੜੇ ਹੋ ਸਕਦੇ ਹਨ !
ਬੁਲਾਰਿਆਂ ਨੇ ਇਕਸੁਰ ਹੋ ਕੇ ਕਿਹਾ ਕਿ ਸਮੁੱਚਾ ਪੰਥ ਇੱਕ ਪਲੇਟਫ਼ਾਰਮ ਤੇ ਇਕੱਠਾ ਹੋ ਕੇ ਸਾਰੇ ਦੋਸ਼ੀਆਂ ਨੂੰ ਸੰਗਤਾਂ ਸਾਹਮਣੇ ਲਿਖਦਾ ਜਾਵੇ , ਅਤੇ ਕਾਨੂੰਨੀ ਕਾਰਵਾਈ ਕਰਨ ਲਈ ਵੀ ਸਿੱਖ ਸੰਸਥਾਵਾਂ ਚਾਰਾਜੋਈ ਕਰਨ ।
ਇਕੱਤਰਤਾ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਵਿਦੇਸ਼ਾਂ ਵਿੱਚ ਵਸਦੀਆਂ ਸੰਗਤਾਂ ਤੇ ਸੰਸਥਾਵਾਂ ਤੱਕ ਗੁਰੂ ਸਾਹਿਬ ਦੇ ਸਰੂਪ ਪਹੁੰਚਦੇ ਕਰਨ ਲਈ , ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਸਰੂਪ ਦੀ ਪੁਰਾਤਨ ਹੱਥ ਲਿਖਤ ਬੀੜਾਂ ਅਨੁਸਾਰੀ ਇਕਸਾਰਤਾ ਬਣਾਈ ਰੱਖਣ ਲਈ ਨੌਰਥ ਅਮਰੀਕਾ , ਯੂਰਪ ਆਦਿ ਥਾਂਵਾਂ ਤੇ ਅਧਿਕਾਰਤ ਛਪਾਈ ਲਈ ਪੱਕੇ ਪ੍ਰਬੰਧ ਕੀਤੇ ਜਾਣ , ਜਿਸ ਨਾਲ ਸਤਿਕਾਰ ਤੇ ਇਕਸਾਰਤਾ ਕਾਇਮ ਰਹੇ ਤੇ ਸੰਗਤਾਂ ਦੀ ਇਸ ਬਹਾਨੇ ਲੁੱਟ ਖਸੁੱਟ ਕਰਨ ਵਾਲੇ ਅਨਸਰਾਂ ਨੂੰ ਨੱਥ ਪਾਈ ਜਾ ਸਕੇ ।
ਸੰਗਤਾਂ ਦੇ ਭਾਰੀ ਇਕੱਠ ਨੇ ਜੈਕਾਰਿਆਂ ਦੀ ਗੂੰਜ ਇਹ ਮਤੇ ਪਾਸ ਕੀਤੇ
1- ਅੱਜ ਦੇ ਇਕੱਠ ਵਿੱਚ ਬਦੇਸੀ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ China ਤੋਂ ਛਪਾਏ ਗੁਰੂ ਸਾਹਿਬ ਦੇ ਸਰੂਪਾਂ ਦੇ ਸੰਬੰਧ ਵਿੱਚ ਬਣੀ 5 ਮੈਂਬਰੀ ਕਮੇਟੀ ਅਤੇ 9 ਮੈਂਬਰੀ ਕਮੇਟੀ ਅਤੇ ਹੋਰ ਗੁਰਸਿੱਖ ਜਿਹੜੇ ਵੀ ਇਸ ਵਿਸ਼ੇ ਤੇ ਕੰਮ ਕਰ ਰਹੇ ਹਨ , ਉਹਨਾਂ ਸੱਭ ਨੂੰ ਦੇਸ਼ ਬਿਦੇਸ ਵਿੱਚ ਵੱਸਦੀਆਂ ਸੰਗਤਾਂ ਭਰਪੂਰ ਸਹਿਯੋਗ ਕਰਨ ।
2- China ਤੋਂ ਸਰੂਪ ਛਪਵਾ ਕੇ UPS ਰਾਂਹੀ USA ਤੋਂ Canada ਵਿੱਚ ਵੱਖ ਵੱਖ ਥਾਂਵਾਂ ਭੇਜਕੇ ਮਰਿਯਾਦਾ ਦੀ ਉਲੰਘਣਾ ਕਰਨ ਵਾਲਿਆ ਦੇ ਜੋ ਨਾਮ ਸਾਹਮਣੇ ਆਏ ,
1- ਰਾਜਵੰਤ ਸਿੰਘ
2- ਥਮਿੰਦਰ ਸਿੰਘ ਆਨੰਦ
3 – ਗੁਰਦੀਪ ਸਿੰਘ ਮਲਿਕ
4- ਭਜਨੀਤ ਸਿੰਘ ਮਲਿਕ
5- ਗੁਰਮੀਤ ਸਿੰਘ ਭਾਟੀਆ
6- ਜਸਪਾਲ ਸਿੰਘ
ਇਨਾ ਨੇ ਸਰੂਪ Austin TX , Chicago , Michigan , North Carolina ਭੇਜੇ ਗਏ ਹਨ ।
ਅੱਜ ਦੇ ਇਕੱਠ ਵਿੱਚ ਸਿੱਖ ਕੌਮ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਇਨਾ ਲੋਕਾਂ ਦੇ ਧਾਰਮਿਕ ਸਟੇਜਾਂ ਤੇ ਬੋਲਣ ਅਤੇ ਰਾਜਨੀਤਕ ਨੁਮਾਇੰਦਗੀ
ਕਰਨ ਤੇ ਪੂਰਨ ਪਾਬੰਦੀ ਲਗਾਈ ਜਾਵੇ ।
ਪੰਥ ਦੀਆਂ ਸਿਰਮੌਰ ਸੰਸਥਾਵਾਂ ਇਨਾ ਨੂੰ ਪੰਥਕ ਰਵਾਇਤਾਂ ਅਨੁਸਾਰ ਸਜ਼ਾ ਜਾਫਤਾ ਕਰਨ ।