ਜਿਲ੍ਹਾ ਜਲੰਧਰ – ਦਿਹਾਤੀ ਦੀ ਸਬ ਡਵੀਜਨਾਂ ਦੀ ਪੁਲਿਸ ਵੱਲੋਂ ਘੱਲੂਘਾਰਾ ਦਿਵਸ ਮਿਤੀ 01.06.2022 ਤੋਂ 06.06.2022 ਤੱਕ ਦੇ ਸਬੰਧ ਵਿੱਚ ਆਪਣੇ – ਆਪਣੇ ਥਾਣਿਆ ਦੇ ਏਰੀਏ ਵਿੱਚ ਫਲੈਗ ਮਾਰਚ , ਸਰਚ ਅਪਰੇਸ਼ਨ ਅਤੇ ਨਾਕਾਬੰਦੀ ਕੀਤੀ ਗਈ ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ – ਦਿਹਾਤੀ ਜੀ ਨੇ ਦੱਸਿਆ ਕਿ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ ਪੁਸਿਲ ਕਪਤਾਨ , ਡਿਟੈਕਟਿਵ ਦੀ ਰਹਿਨੁਮਾਈ ਹੇਠ ਮਿਤੀ 01.06.2022 ਤੋਂ 06.06.2022 ਤੱਕ ਘੱਲੂਘਾਰਾ ਦੌਰਾਨ ਸਬ ਡਵੀਜਨਾਂ ਦੇ ਵੱਖ – ਵੱਖ ਥਾਣਿਆ ਵੱਲੋਂ ਆਪਣੇ – ਆਪਣੇ ਏਰੀਏ ਵਿੱਚ ਰੇਲਵੇ ਸਟੇਸ਼ਨ , ਬੱਸ ਸਟੈਂਡ ਚੈਕ ਕੀਤੇ ਗਏ ਅਤੇ ਫਲੈਗ ਮਾਰਚ / ਸਰਚ ਅਪਰੇਸ਼ਨ ਵੀ ਕੀਤੇ ਗਏ ਤਾਂ ਜੋ ਆਮ ਪਬਲਿਕ ਦੀ ਸੁਰੱਖਿਆ ਨੂੰ ਮੱਦੇਨਜਰ ਰੱਖਦੇ ਹੋਏ ਕੋਈ ਵੀ ਅਣ – ਸੁਖਾਵੀ ਘਟਨਾ ਨਾ ਵਾਪਰ ਆਮ ਪਬਲਿਕ ਦਾ ਭਰੋਸਾ ਪੁਸਿਲ ਉਪਰ ਬਣਿਆ ਰਹੇ