ਜਿਲ੍ਹਾ ਜਲੰਧਰ – ਦਿਹਾਤੀ ਦੇ ਥਾਣਾ ਸ਼ਾਹਕੋਟ ਅਤੇ ਸੀ.ਆਈ.ਏ ਸਟਾਫ ਦੀ ਪੁਲੀਸ ਪਾਰਟੀ ਵੱਲੋ ਸਾਂਝੇ ਅਪਰਸੇਨ ਨਾਲ ਇੱਕ ਨਸ਼ਾ ਤਸਕਰ ਪਾਸੋ 01 ਕੁਆਇੰਟਲ ਡੋਡੇ ਚੂਰਾ ਪੋਸਤ ਸਮੇਤ ਵਰਨਾ ਗੱਡੀ ਨੰਬਰ HR – 26- AS – 4597 ਰੰਗ ਸਿਲਵਰ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ।
ਸ੍ਰੀ ਸਵਪਨ ਸ਼ਰਮਾ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ – ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ , ( ਤਫਤੀਸ਼ ) , ਸ਼੍ਰੀ ਜਸਬਿੰਦਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ , ਸਬ ਸ਼ਾਹਕੋਟ ਅਤੇ ਸ੍ਰੀ ਸੰਜੀਵ ਕੁਮਾਰ ਪੀ.ਪੀ.ਐਸ , ਉਪ ਪੁਲਿਸ ਕਪਤਾਨ , ਪੀ.ਬੀ.ਆਈ ਸਪੈਸ਼ਲ ਕਰਾਇਮ ਕਮ ਡਿਟੈਕਟਿਵ ਜਲੰਧਰ ਦਿਹਾਤੀ ਦੀਆ ਹਦਾਇਤਾ ਅਨੁਸਾਰ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ.ਆਈ.ਏ.ਸਟਾਫ ਅਤੇ ਇੰਸਪੈਕਟਰ ਹਰਦੀਪ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ ਸਾਝੇ ਅਪਰੇਸ਼ਨ ਦੌਰਾਨ ਇੱਕ ਨਸ਼ਾ ਤਸਕਰ ਪਾਸੋ 01 ਕੁਆਇੰਟਲ ਡੋਡੇ ਚੂਰਾ ਪੋਸਤ ਸਮੇਤ ਵਰਨਾ ਗੱਡੀ ਨੰਬਰ HR – 26- AS – 4597 ਰੰਗ ਸਿਲਵਰ ਬਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਕੰਵਲਪ੍ਰੀਤ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ , ( ਤਫਤੀਸ਼ ) , ਜਲੰਧਰ ਦਿਹਾਤੀ ਨੇ ਦੱਸਿਆ ਕਿ ਇੰਸਪੈਕਟਰ ਸੁਰਿੰਦਰ ਕੁਮਾਰ ਇੰਚਾਰਜ ਸੀ.ਆਈ.ਏ.ਸਟਾਫ ਅਤੇ ਇੰਸਪੈਕਟਰ ਹਰਦੀਪ ਸਿੰਘ ਮੁੱਖ ਅਫਸਰ ਥਾਣਾ ਸ਼ਾਹਕੋਟ ਦੀ ਪੁਲਿਸ ਪਾਰਟੀ ਵੱਲੋਂ ਸਾਂਝੇ ਅਪਰੇਸ਼ਨ ਦੌਰਾਨ ਘੱਲੂਘਾਰਾ ਸਬੰਧੀ ਸਪੈਸ਼ਲ ਚੈਕਿੰਗ ਅਤੇ ਨਾਕਾਬੰਦੀ ਪਿੰਡ ਸ਼ਾਹਲਾਪੁਰ ਨੇੜੇ ਸ਼ਮਸ਼ਾਨ ਘਾਟ ਸ਼ਾਹਕੋਟ ਮੌਜੂਦ ਸੀ ਤਾ ਇਕ ਵਰਨਾ ਗੱਡੀ ਨੰਬਰ HR – 26- AS – 4597 ਰੰਗ ਸਿਲਵਰ ਹਾਈਵੇ ਦੀ ਤਰਫੋਂ ਪਿੰਡ ਸ਼ਾਹਲਾਪੁਰ ਵੱਲ ਨੂੰ ਆਉਂਦੀ ਦਿਖਾਈ ਦਿੱਤੀ ਜਿਸ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਡਰਾਇਵਰ ਕਾਰ ਨੂੰ ਰੋਕਦਿਆਂ ਹੀ ਕਾਰ ਵਿੱਚੋਂ ਉਤਰ ਕੇ ਭੱਜ ਗਿਆ ਅਤੇ ਨਾਲ ਦੀ ਸੀਟ ਪਰ ਬੈਠਾ ਵਿਅਕਤੀ ਭੱਜਣ ਲੱਗਾ ਤਾਂ ਉਸ ਨੂੰ ਸਾਥੀ ਕਰਮਚਾਰੀਆ ਦੀ ਮੱਦਦ ਨਾਲ ਕਾਬੂ ਕੀਤਾ ਗਿਆ।ਜਿਸ ਦਾ ਨਾਮ ਪਤਾ ਪੁੱਛਿਆ ਤਾਂ ਉਸਨੇ ਆਪਣਾ ਨਾਮ ਸੰਮਾ ਪੁੱਤਰ ਚੰਨ ਸਿੰਘ ਵਾਸੀ ਦੋਲੇਵਾਲ ਥਾਂਣਾ ਕੋਟ ਈਸੇਖਾਂ ਜਿਲਾ ਮੋਗਾ ਦੱਸਿਆ ਅਤੇ ਭੱਜ ਜਾਣ ਵਾਲੇ ਵਿਅਕਤੀ ਦਾ ਨਾਮ ਰਾਜੂ ਵਾਸੀ ਦੋਲੇਵਾਲ ਦੱਸਿਆ।ਸ਼ੱਕ ਦੇ ਅਧਾਰ ਤੇ ਗੱਡੀ ਦੀ ਤਲਾਸ਼ੀ ਲਈ ਗਈ ਤਾ ਗੱਡੀ ਵਿੱਚੋਂ 20/20 ਕਿੱਲੋ ਦੇ 05 ਬੋਰੇ ਡੋਡੇ ਚੂਰਾ ਪੋਸਤ ਬ੍ਰਾਮਦ ਕੀਤੇ ਜਿਸ ਦਾ ਕੁੱਲ ਵਜਨ 01 ਕੁਆਇੰਟਲ ਹੋਇਆ । ਜਿਸ ਤੇ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਨੰਬਰ 137 ਮਿਤੀ 03.06.2022 ਅ / ਧ 15 – C – 61-85 ਐਨ.ਡੀ.ਪੀ.ਐਸ.ਐਕਟ ਥਾਣਾ ਸ਼ਾਹਕੋਟ ਦਰਜ ਰਜਿਸਟਰ ਕੀਤਾ ਗਿਆ । ਦੋਸੀ ਪਾਸੋ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾ ਰਹੀ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।