ਕਬੱਡੀ ਖਿਡਾਰੀ ਦੇ ਕਤਲ ਕੇਸ ਦੇ ਮੁੱਖ ਸਾਜਿਸ਼ ਕਰਤਾ ਪੁਲਿਸ ਦੇ ਜਾਲ ਵਿਚ
• ਕਬੱਡੀ ਖਿਡਾਰੀ ਦੇ ਕਤਲ ਕੇਸ ਵਿਚ 2 ਸ਼ੂਟਰਾਂ ਸਮੇਤ 5 ਹੋਰ ਫੜੇ ਗਏ ।
ਕ੍ਰਾਇਮ ਕੇਸ ਵਿਚ ਵਰਤੇ ਗਏ 7 ਹਥਿਆਰ ਤੇ 3 ਵਹੀਕਲ ਬ੍ਰਾਮਦ ਕੀਤੇ ਗਏ ।
●
ਇਸ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਇਸ ਕੇਸ ਦੀ ਸਾਜ਼ਿਸ਼ ਰਚਣ ਵਾਲੇ 4 ਮੁਲਜਮਾਂ ਨੂੰ ਗ੍ਰਿਫਤਾਰ ਕੀਤਾ ਸੀ ।
ਜਲੰਧਰ , ਜੂਨ 05 :
ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) , ਸਵਪਨ ਸ਼ਰਮਾ , ਨੇ ਐਤਵਾਰ ਨੂੰ ਦੱਸਿਆ ਕਿ ਪੰਜਾਬ ਪੁਲਿਸ ਨੇ ਅੰਤਰ ਰਾਸ਼ਟਰੀ ਕਬੱਡੀ ਖਿਡਾਰੀ ਦੇ ਹਾਈ ਪ੍ਰੋਫਾਈਲ ਕਤਲ ਕੇਸ ਦੇ ਸਬੰਧ ਵਿਚ 05 ਹੋਰ ਵਿਅਕਤੀਆ ਸਮੇਤ 2 ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ , ਜਿਸ ਨਾਲ ਕੁੱਲ ਗਿਣਤੀ 09 ਹੋ ਗਈ ਹੈ ।
ਗ੍ਰਿਫਤਾਰ ਕੀਤੇ ਗਏ ਵਿਅਕਤੀਆ ਦੀ ਪਹਿਚਾਣ ਹਰਵਿੰਦਰ ਸਿੰਘ ਉਰਫ ਫੋਜੀ ਵਾਸੀ ਬੁਲੰਦਸ਼ਰ , ਵਿਕਾਸ ਮਾਹਲੇ ਵਾਸੀ ਗੁੜਗਾਓ , ਹਰਿਆਣਾ , ਸਚਿਨ ਧੂਲਿਆ ਵਾਸੀ ਅਲਵਰ , ਰਾਜਸਥਾਨ , ਮਨਜੋਤ ਕੋਰ ਵਾਸੀ ਸੰਗਰੂਰ ਅਤੇ ਯਾਦਵਿੰਦਰ ਸਿੰਘ ਵਾਸੀ ਪੀਲੀਭੀਤ , ਯੂ.ਪੀ. ਹੈ । ਪੁਲਿਸ ਵਲੋਂ ਇਹਨਾਂ ਪਾਸੋਂ 7 ਪਿਸਤੋਲ ਸਮੇਤ 5 ਵਿਦੇਸ਼ੀ .30 ਬੋਰ ਪਿਸਤੋਲ ਤੇ ਦੋ .315 ਬੋਰ ਕੰਟਰੀਮੇਡ ਪਿਸਤੋਲ ਤੇ 3 ਵਹੀਕਲ ਸਮੇਤ ਮਹਿੰਦਰਾ ਐਕਸ.ਯੂ.ਵੀ , ਟੋਇਟਾ ਈਟੀਓਸ ਅਤੇ ਹੁੰਡਈ ਵਰਨਾ ਵੀ ਬਰਾਮਦ ਕੀਤੇ ਗਏ ਹਨ ।
ਜਿਕਰਯੋਗ ਹੈ ਕਿ 14 ਮਾਰਚ 2022 , ਨੂੰ ਸ਼ਾਮ 06 ਵਜੇ ਦੇ ਕਰੀਬ ਪਿੰਡ ਮੱਲੀਆ ਵਿਖੇ ਚੱਲ ਰਹੇ ਕਬੱਡੀ ਮੈਚ ਦੌਰਾਨ ਪੰਜ ਅਣਪਛਾਤੇ ਹਮਲਾਵਰਾਂ ਵਲੋਂ ਸੰਦੀਪ ਸਿੰਘ ਉਰਫ ਸੰਦੀਪ ਨੰਗਲ ਅੰਬੀਆ ਵਜੋ ਜਾਣੇ ਜਾਂਦੇ ਕਬੱਡੀ ਖਿਡਾਰੀ ਦੀ ਗੋਲੀ ਮਾਰ ਕੇ ਹੱਤਿਆਰ ਕਰ ਦਿੱਤੀ ਗਈ ਸੀ ।
ਸੀਨੀਅਰ ਪੁਲਿਸ ਕਪਤਾਨ , ਨੇ ਦੱਸਿਆ ਕਿ ਹਰਵਿੰਦਰ ਸਿੰਘ ਉਰਫ ਫੋਜੀ ਜਿਸ ਨੂੰ ਬੁਲੰਦਸ਼ਰ , ਯੂ.ਪੀ. ਤੋਂ ਫੜਿਆ ਗਿਆ ਸੀ , ਜੋ ਕਿ ਇਸ ਕਤਲ ਵਿਚ ਮੁੱਖ ਕੋਰਡੀਨੇਟਰ ਸੀ , ਜਿਸਨੇ ਹੀ ਸ਼ਾਰਪ ਸ਼ੂਟਰਾਂ ਨੂੰ ਆਉਣ ਜਾਣ ਲਈ ਵਹੀਕਲ , ਹਥਿਆਰ , ਸੈਫ ਹਾਉਸ , ਹਥਿਆਰਾ ਨੂੰ ਹੈਂਡਲ ਕਰਨ ਲਈ ਟ੍ਰੈਨਿੰਗ , ਵਿਤੀ ਸਹਾਇਤਾ ਅਤੇ ਜੁਰਮ ਨੂੰ ਅੰਜਾਮ ਦੇਣ ਲਈ ਰੇਕੀ ਕਰਕੇ ਦਿੱਤੀ ਸੀ ।
ਉਹਨਾਂ ਨੇ ਦੱਸਿਆ ਕਿ ਫਰੀਦਾਬਾਦ ਤੋਂ ਫੜੇ ਗਏ ਇੱਕ ਹੋਰ ਦੋਸ਼ੀ ਵਿਕਾਸ ਮਾਹਲੇ , ਮੁੱਖ ਸ਼ੂਟਰ ਨੂੰ ਗੋਲੀਬਾਰੀ ਕਰਨ ਵਾਲਿਆ ਦੀ ਪਹਿਚਾਣ ਕਰਨ ਅਤੇ ਉਹਨਾਂ ਨੂੰ ਸਿਖਲਾਈ ਦੇਣ ਦਾ ਕੰਮ ਸੌਂਪਿਆ ਗਿਆ ਸੀ ਅਤੇ ਬਾਅਦ ਵਿਚ ਉਸਨੇ ਵੀ ਫੌਜੀ ਨਾਲ ਮਿਲ ਕੇ ਸੰਦੀਪ ਦੀ ਟਾਰਗੇਟ ਕਿਲਿੰਗ ਨੂੰ ਅੰਜਾਮ ਦਿੱਤਾ ਸੀ । ਜਾਂਚ ਦੋਰਾਨ ਵਿਕਾਸ ਮਾਹਲੇ ਨੇ ਪੰਜਾਬ ਵਿਚ ਦੋ ਕਤਲ ਕੇਸਾਂ ਵਿਚ ਆਪਣੀ ਭੂਮਿਕਾ ਦਾ ਖੁਲਾਸਾ ਕੀਤਾ ਹੈ , ਜਿਹਨਾਂ ਬਾਰੇ ਪੁਲਿਸ ਨੂੰ ਪਹਿਲਾਂ ਪਤਾ ਨਹੀ ਸੀ ।
ਹੋਰ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ. ਜਲੰਧਰ ( ਦਿਹਾਤੀ ) ਸ਼੍ਰੀ ਸਵਪਨ ਸ਼ਰਮਾ , ਆਈ.ਪੀ.ਐਸ. ਨੇ ਦੱਸਿਆ ਕਿ ਸਚਿਨ ਧੋਲੀਆ ਅਤੇ ਮੰਨਜੋਤ ਕੌਰ ਨੂੰ ਕੋਸ਼ਲ ਡਗਰ ਗਿਰੋਹ ਦੇ ਮੈਂਬਰਾਂ ਨੂੰ ਪਨਾਹ ਦੇਣ ਅਤੇ ਉਹਨਾਂ ਨੂੰ ਸੁਰੱਖਿਅਤ ਰਸਤਾ ਮੁਹੱਈਆ ਕਰਵਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਸੀ । ਉਹਨਾਂ ਕਿਹਾ ਕਿ ਪਿਛਲੇ 3 ਹਫਤਿਆ ਵਿਚ ਪੁਲਿਸ ਨੇ ਇਸ ਗ੍ਰਿਰੋਹ ਦੇ ਮੈਂਬਰਾਂ ਦੁਆਰਾ ਲੁਕਣ ਲਈ ਵਰਤੇ ਜਾਂਦੇ 18 ਟਿਕਾਣਿਆ ਦੀ ਪਹਿਚਾਣ ਕਰਕੇ ਛਾਪੇ ਮਾਰੀ ਕੀਤੀ ਹੈ ਅਤੇ ਇਸ ਮਾਮਲੇ ਵਿਚ ਕਈ ਵਿਅਕਤੀਆ ਨੂੰ ਨਾਮਜਦ ਕੀਤਾ ਹੈ ।
ਐਸ.ਐਸ.ਪੀ. ਜਲੰਧਰ ( ਦਿਹਾਤੀ ) ਨੇ ਦੱਸਿਆ ਕਿ ਪੰਜਵਾਂ ਮੁਲਜਮ ਯਾਦਵਿੰਦਰ ਸਿੰਘ , ਜੋ ਜੁਝਾਰ ਸਿੰਘ ਦਾ ਨਜ਼ਦੀਕੀ ਸਾਥੀ ਹੈ , ਗਿਰੋਹ ਦੇ ਮੈਂਬਰਾਂ ਵਿਚਕਾਰ ਵਿਚੋਲੇ ਦਾ ਕੰਮ ਕਰਦਾ ਸੀ ।
ਇਸ ਦੋਰਾਨ 19 ਮਾਰਚ ਨੂੰ ਪੁਲਿਸ ਨੇ 4 ਮੁੱਖ ਸਾਜਿਸ ਕਰਤਾਵਾਂ ਦੀ ਪਹਿਚਾਣ ਫਤਿਹ ਸਿੰਘ ਉਰਫ ਜੁਵਰਾਜ਼ ਵਾਸੀ ਸੰਗਰੂਰ ਨੂੰ ਗ੍ਰਿਫਤਾਰ ਕਰਕੇ ਇਸ ਕਤਲ ਕੇਸ ਨੂੰ ਸੁਲਝਾ ਲਿਆ ਸੀ । ਗੁਰਗ੍ਰਾਮ ਹਰਿਆਣਾ ਦੇ ਨਾਹਰਪੁਰ ਰੂਪਾ ਦੇ ਕੋਸ਼ਲ ਚੋਧਰੀ ਹਰਿਆਣਾ ਦੇ ਪਿੰਡ ਮਹੇਸ਼ਪੁਰ ਪੁਲਵਾ ਦੇ ਅਮਿਤ ਡਾਗਰ ਪਿੰਡ ਮਾਧੋਪੁਰ , ਪੀਤੀਭੀਤ , ਯੂ.ਪੀ. ਦੇ ਰਹਿੰਣ ਵਾਲੇ ਸਿਮਰਜੀਤ ਸਿੰਘ ਉਰਫ ਜੁਝਾਰ ਸਿੰਘ ਉਰਫ ਗੈਂਗਸਟਰ ਸਾਰੇ ਚਾਰੇ ਮੁਲਜਮ ਜੋ ਕਿ ਹਿਸਟਰੀਸ਼ੀਟਰ ਹਨ ਅਤੇ 20 ਤੋਂ ਵੱਧ ਅਪਰਾਧਿਕ ਮਾਮਲਿਆ ਦਾ ਸਾਹਮਣਾ ਕਰ ਰਹੇ ਹਨ ਜਿਹਨਾਂ ਵਿਚ ਜਿਆਦਾਤਰ ਕਤਲ ਅਤੇ ਕਤਲ ਦੀ ਕੋਸ਼ਿਸ਼ ਦੇ ਕੇਸ ਹਨ । ਇਹਨਾਂ ਨੂੰ ਵੱਖ ਵੱਖ ਜੇਲਾਂ ਤੋਂ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ ਸੀ ।