ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋ ਵੈਸਟਰਨ ਯੂਨੀਅਨ ਦੀ ਦੁਕਾਨ ਵਿੱਚੋ 70,000 / -ਰੁਪਏ ਚੋਰੀ ਕਰਨ ਵਾਲੇ ਦੋਸ਼ੀ ਨੂੰ 24 ਘੰਟੇ ਵਿੱਚ ਕੀਤਾ ਗ੍ਰਿਫਤਾਰ ।

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਲਾਬੜਾ ਦੀ ਪੁਲਿਸ ਵੱਲੋ ਵੈਸਟਰਨ ਯੂਨੀਅਨ ਦੀ ਦੁਕਾਨ ਵਿੱਚੋ 70,000 / -ਰੁਪਏ ਚੋਰੀ ਕਰਨ ਵਾਲੇ ਦੋਸ਼ੀ ਨੂੰ 24 ਘੰਟੇ ਵਿੱਚ ਕੀਤਾ ਗ੍ਰਿਫਤਾਰ ।

ਸ਼੍ਰੀ ਸਵਪਨ ਸ਼ਰਮਾ , ਆਈ.ਪੀ.ਐਸ , ਸੀਨੀਅਰ ਕਪਤਾਨ ਪੁਲਿਸ , ਜਲੰਧਰ ( ਦਿਹਾਤੀ ) ਜੀ ਦੇ ਦਿਸ਼ਾ ਨਿਰਦੇਸ਼ਾ ਹੇਠ ਸ਼੍ਰੀ ਕੰਵਲਪ੍ਰੀਤ ਸਿੰਘ ਚਾਹਲ ਪੀ.ਪੀ.ਐਸ , ਪੁਲਿਸ ਕਪਤਾਨ , ( ਇੰਨਵੈਸਟੀਗੇਸ਼ਨ ) , ਜਲੰਧਰ ( ਦਿਹਾਤੀ ) ਅਤੇ ਸ਼੍ਰੀ ਸੁੱਖਪਾਲ ਸਿੰਘ ਰੰਧਾਵਾ , ਪੀ.ਪੀ.ਐਸ , ਉੱਪ ਪੁਲਿਸ ਕਪਤਾਨ , ਸਬ ਡਵੀਜਨ ਕਰਤਾਰਪੁਰ ਜਲੰਧਰ ( ਦਿਹਾਤੀ ) ਦੀ ਅਗਵਾਈ ਹੇਠ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਦੀ ਪੁਲਿਸ ਪਾਰਟੀ ਨੇ ਵੈਸਟਰਨ ਯੂਨੀਅਨ ਦੀ ਦੁਕਾਨ ਵਿੱਚੋ 70,000 / -ਰੁਪਏ ਚੋਰੀ ਕਰਨ ਵਾਲੇ ਦੋਸ਼ੀ ਨੂੰ 24 ਘੰਟੇ ਵਿੱਚ ਕੀਤਾ ਗ੍ਰਿਫਤਾਰ ।

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁੱਖਪਾਲ ਸਿੰਘ ਰੰਧਾਵਾ , ਪੀ.ਪੀ.ਐਸ , ਉੱਪ ਪੁਲਿਸ ਕਪਤਾਨ , ਸਬ ਡਵੀਜਨ ਕਰਤਾਰਪੁਰ ਜਲੰਧਰ ( ਦਿਹਾਤੀ ) ਨੇ ਦੱਸਿਆ ਕਿ ਮਿਤੀ 27.06.2022 ਨੂੰ ਕਿਸੇ ਨਾ – ਮਲੂਮ ਵਿਅਕਤੀ ਵੱਲੋ ਸੰਦੀਪ ਕੁਮਾਰ ਪੁੱਤਰ ਪ੍ਰੇਮ ਨਾਥ ਵਾਸੀ ਪਿੰਡ ਹੂਸੈਨਪੁਰ ਥਾਣਾ ਲਾਂਬੜਾ ਦੀ ਵੈਸਟਰਨ ਯੂਨੀਅਨ ਦੀ ਦੁਕਾਨ ਪਿੰਡ ਕਲਿਆਣਪੁਰ ਵਿਚੋ 70,000 / -ਰੁਪਰੇ ਚੋਰੀ ਕਰਕੇ ਲੈ ਗਿਆ ਸੀ ਜਿਸ ਪਰ ਤੁਰੰਤ ਕਾਰਵਾਈ ਕਰਦੇ ਹੋਏ ਇੰਸਪੈਕਟਰ ਅਮਨ ਸੈਣੀ ਮੁੱਖ ਅਫਸਰ ਥਾਣਾ ਲਾਂਬੜਾ ਵੱਲੋ ਤੁਰੰਤ ਏ.ਐਸ.ਆਈ ਨਰੰਜਣ ਸਿੰਘ ਦੀ ਪੁਲਿਸ ਪਾਰਟੀ ਤਿਆਰ ਕਰਕੇ ਦੋਸ਼ੀ ਦੀ ਭਾਲ ਸ਼ੁਰੂ ਕੀਤੀ ਗਈ ਤਾਂ ਦੋਸ਼ੀ ਗੁਰਜੀਤ ਸਿੰਘ ਉਰਫ ਸੋਨੂੰ ਪੁੱਤਰ ਰਸ਼ਪਾਲ ਸਿੰਘ ਵਾਸੀ ਨੂਰਪੂਰ ਥਾਣਾ ਮਲੋਹ ਜਿਲ੍ਹਾ ਫਤਿਹਗੜ ਸਾਹਿਬ ਨੂੰ ਵੰਡਰਲੈਡ ਮੋੜ ਤੋ ਗ੍ਰਿਫਤਾਰ ਕਰਕੇ ਉਸ ਪਾਸੋ ਚੋਰੀ ਕੀਤੇ ਗਏ 41,100 / – ਰੁਪਏ ਅਤੇ ਚੋਰੀ ਸਮੇ ਵਰਤਿਆ ਗਿਆ ਮੋਟਰ ਸਾਇਕਲ ਬ੍ਰਾਮਦ ਕੀਤਾ ਗਿਆ ।

Leave a Comment

Your email address will not be published. Required fields are marked *