ਜਿਲਾ ਜਲੰਧਰ ਦਿਹਾਤੀ ਦੀ ਥਾਣਾ ਮਕਸੂਦਾ ਦੀ ਪੁਲਿਸ ਵੱਲੋ ਨਾਬਾਲਗ ਲੜਕੀ ਬ੍ਰਾਮਦ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ
ਸ਼੍ਰੀ ਸਵਪਨ ਸ਼ਰਮਾ , ਆਈ.ਪੀ.ਐਸ . ਸੀਨੀਅਰ ਪੁਲਿਸ ਕਪਤਾਨ ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ . ਪੀ . ਐਸ . ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ੍ਰੀ ਸੁਰਿੰਦਰਪਾਲ ਧੋਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ – ਡਵੀਜਨ ਕਰਤਾਰਪੁਰ ਦੀ ਅਗਵਾਹੀ ਹੇਠ ਐਸ . ਆਈ . ਮਨਜੀਤ ਸਿੰਘ ਮੁੱਖ ਅਫਸ਼ਰ ਥਾਣਾ ਮਕਸਦਾਂ ਪੁਲਿਸ ਪਾਰਟੀ ਵਲੋਂ ਨਾਬਾਲਗ ਲੜਕੀ ਬ੍ਰਾਮਦ ਕਰਕੇ ਅਤੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਿਲ ਕੀਤੀ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਰਿੰਦਰਪਾਲ ਧੋਗੜੀ ਪੀ.ਪੀ.ਐਸ. ਉਪ ਪੁਲਿਸ ਕਪਤਾਨ ਸਬ- 4 ਡਵੀਜਨ ਕਰਤਾਰਪੁਰ ਜੀ ਨੇ ਦਸਿਆ ਕਿ ਮਿਤੀ 14.07.22 ਨੂੰ ਸ਼੍ਰੀਮਤੀ ਰਾਜ ਕੁਮਾਰੀ ਦੇਵੀ ਪਤਨੀ ਲੇਟ ਰਾਮ ਅਵਤਾਰ ਪਾਸਵਾਨ ਵਾਸੀ ਪਿੰਡ ਭਗਬਨਪੁਰ ਥਾਣਾ ਡੋਕਟੀ ਜਿਲਾ ਬਲੀਆ ਹਾਲ ਵਾਸੀ ਕਿਰਾਏਦਾਰ ਮਕਾਨ ਦਿਨੇਸ਼ ਕੁਮਾਰ ਨੇੜੇ ਜੱਟਾ ਦਾ ਗੁਰਦੁਆਰਾ ਬੁਲੰਦਪੁਰ ਥਾਣਾ ਮਕਸੂਦਾ ਬਿਆਨ ਦਰਜ ਕਰਵਾਇਆ ਸੀ ਕਿ ਮੈ ਕੇ.ਕੇ ਕੰਪਨੀ ਫੋਕਲ ਪੁਆਇੰਟ ਜਲੰਧਰ ਵਿੱਚ ਲੇਬਰ ਦਾ ਕੰਮ ਕਰਦੀ ਹਾ ਮੇਰੇ ਪਤੀ ਨੂੰ ਸਵਰਗਵਾਸ ਹੋਏ ਨੂੰ ਕ੍ਰੀਬ 12 ਸਾਲ ਹੋ ਗਏ ਹਨ । ਮੇਰੇ ਦੋ ਬੱਚੇ ਹਨ ਅਤੇ ਮੇਰਾ ਵੱਡਾ ਲੜਕਾ ਰੋਸ਼ਨ ਕੁਮਾਰ ਹੈ ਅਤੇ ਉਸ ਤੋ ਛੋਟੀ ਲੜਕੀ ਮੀਨਾ ਕੁਮਾਰੀ ( ਕਾਲਪਿਕ ਨਾਂਮ ) ਹੈ ਜਿਸ ਦੀ ਜਨਮ ਤਰੀਕ 15.03.2010 ਹੈ ਜੋ ਸੱਤਵੀ ਕਲਾਸ ਵਿੱਚ ਸਰਕਾਰੀ ਹਾਈ ਸਕੂਲ ਪਿੰਡ ਬੁਲੰਦਪੁਰ ਵਿੱਚ ਪੜਦੀ ਹੈ ਮਿਤੀ 08.06.2022 ਨੂੰ ਮੈ ਸੁਭਾ 10:00 AM ਆਪਣੀ ਦਵਾਈ ਲੈਣ ਵਾਸਤੇ ਗੁਜਾਪੀਰ ਗਈ ਸੀ ਅਤੇ ਮੇਰਾ ਲੜਕਾ ਵੀ ਆਪਣੇ ਕੰਮ ਤੇ ਗਿਆ ਹੋਇਆ ਸੀ ਅਤੇ ਮੇਰੀ ਲੜਕੀ ਮੀਨਾ ਕੁਮਾਰੀ ( ਕਾਲਪਿਕ ਨਾਂਮ ) ਇਕੱਲੀ ਘਰ ਵਿੱਚ ਸੀ ਜਦੋ ਮੈ ਵਕਤ ਕ੍ਰੀਬ 05:00 PM ਸ਼ਾਮ ਨੂੰ ਘਰ ਆਈ ਤਾ ਮੈ ਦੇਖਿਆ ਕਿ ਮੇਰੀ ਲੜਕੀ ਮੀਨਾ ਕੁਮਾਰੀ ( ਕਾਲਪਿਕ ਨਾਂਮ ) ਘਰ ਵਿੱਚ ਨਹੀ ਸੀ ਮੈ ਉਦੋ ਹੀ ਲਾਗਲੇ ਗੁਆਢੀਆ ਤੋ ਪੁੱਛਿਆ ਅਤੇ ਆਪਣੀ ਲੜਕੀ ਮੀਨਾ ਕੁਮਾਰੀ ( ਕਾਲਪਿਕ ਨਾਂਮ ) ਬਾਰੇ ਪਤਾ ਪਤਾਜੋਈ ਕੀਤੀ ਪਰ ਨਹੀ ਮਿਲੀ ਜਿਸਦੀ ਅਸੀ ਅੱਜ ਆਪਣੇ ਤੌਰ ਪਰ ਭਾਲ ਕਰਦੇ ਰਹੇ ਹਾ | ਪਰ ਮੈਨੂੰ ਹੁਣ ਪਤਾ ਲੱਗਾ ਹੈ ਕਿ ਸਾਡੇ ਮੁਹੱਲੇ ਦਾ ਲੜਕਾ ਜਤਿੰਦਰ ਕੁਮਾਰ ਪੁੱਤਰ ਲੇਟ ਦੇਵ ਕੋਦਾਰ ਵਾਸੀ ਬੁਲੰਦਪੁਰ ਜੋ ਮੇਰੀ ਲੜਕੀ ਮੀਨਾ ਕੁਮਾਰੀ ( ਕਾਲਪਿਕ ਨਾਂਮ ) ਨੂੰ ਵਰਗਲਾ ਫੁਸਲਾ ਕੇ ਲੈ ਗਿਆ ਹੈ ਬ੍ਰਾਏ ਦੇਣੇ ਇਤਲਾਹ ਆਪ ਨੂੰ ਮਕਾਨ ਮਾਲ ਦਿਨੇਸ਼ ਕੁਮਾਰ ਪੁੱਤਰ ਰਾਮ ਹਜੂਰ ਵਾਸੀ ਪਿੰਡ ਬੁਲੰਦਪੁਰ ਥਾਣਾ ਜਾ ਰਹੇ ਸੀ ਕਿ ਆਪ ਮਿਲ ਗਏ ਹੋ ਦੋਸ਼ੀ ਦੇ ਖਿਲਾਫ ਸਖਤ ਤੋ ਸਖਤ ਕਾਰਵਾਈ ਕੀਤੀ ਜਾਵੇ ਤੇ ਮੇਰੀ ਲੜਕੀ ਮੀਨਾ ਕੁਮਾਰੀ ( ਕਾਲਪਿਕ ਨਾਂਮ ) ਨੂੰ ਬ੍ਰਾਮਦ ਕਰਵਾਇਆ ਜਾਵੇ | ਜਿਸ ਤੇ ਦੋਸ਼ੀ ਉਕਤ ਦੇ ਖਿਲਾਫ ਮੁਕਦਮਾਂ ਉਕਤ ਮੁਕਦਮਾਂ ਨੰਬਰ 90 ਮਿਤੀ 14.07.22 ਜੁਰਮ 366,366 – A IPC ਥਾਣਾ ਮਕਸੂਦਾਂ ਜਿਲਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ । ਦੌਰਾਨੇ ਕਰਕੇ ਤਫਤੀਸ਼ ASI ਗੁਰਜੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਦੇ ਦੋਸ਼ੀ ਜਤਿੰਦਰ ਕੁਮਾਰ ਨੂੰ ਮਿਤੀ 15.07.22 ਨੂੰ ਰੇਲਵੇ ਸਟੇਸ਼ਨ ਕੈਂਟ ਤੋਂ ਕਾਬੂ ਕੀਤਾ ਅਤੇ ਲੜਕੀ ਮੀਨਾ ਕੁਮਾਰੀ ( ਕਾਲਪਿਕ ਨਾਂਮ ) ਨੂੰ ਬ੍ਰਾਮਦ ਕੀਤਾ , ਦੋਸ਼ੀ ਨੂੰ ਅੱਜ ਪੇਸ਼ ਮਾਣਯੋਗ ਅਦਾਲਤ ਵਿੱਚ ਪੇਸ਼ ਕਰਕੇ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ । ਦੋਸ਼ੀ ਉਕਤ ਪਾਸੋ ਡੂੰਘਾਈ ਨਾਲ ਪੁੱਛ – ਗਿਛ ਕੀਤੀ ਜਾ ਰਹੀ ਹੈ ।