ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋ 1 ਨਸ਼ਾ ਤਸਕਰ ਨੂੰ ਗ੍ਰਿਫਤਾਰ

ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਆਦਮਪੁਰ ਦੀ ਪੁਲਿਸ ਵੱਲੋ 1 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 180 ਨਸ਼ੀਲੇ ਟੀਕੇ ਮਾਰਕਾ BUPRENORPHINR INJECTION 02 ML , 180 ਸ਼ੀਸ਼ੀਆ ਮਾਰਕਾ AVIL 10 ML ਸਮੇਤ ਇੱਕ ਕਾਰ ਮਾਰਕਾ ਮਰੂਤੀ ਬਰਾਮਦ ਕਰਨ ਸਬੰਧੀ ।

 

ਸ਼੍ਰੀ ਸਵਪਨ ਸ਼ਰਮਾ , ਆਈ.ਪੀ.ਐਸ , ਸੀਨੀਅਰ ਪੁਲਿਸ ਕਪਤਾਨ , ਜਲੰਧਰ ( ਦਿਹਾਤੀ ) , ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ / ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ , ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ , ਪੁਲਿਸ ਕਪਤਾਨ , ( ਇੰਨਵੈਸਟੀਗੇਸ਼ਨ ) ਜਲੰਧਰ ਦਿਹਾਤੀ ਅਤੇ ਸ਼੍ਰੀ ਸਰਬਜੀਤ ਰਾਏ ਉਪ ਪੁਲਿਸ ਕਪਤਾਨ , ਸਬ ਡਵੀਜਨ ਆਦਮਪੁਰ , ਜਲੰਧਰ ( ਦਿਹਾਤੀ ) ਦੀ ਅਗਵਾਈ ਹੇਠ ਇੰਸਪੈਕਟਰ ਪਲਵਿੰਦਰ ਸਿੰਘ ਮੁੱਖ ਅਫਸਰ ਥਾਣਾ ਆਦਮਪੁਰ ਦੀ ਪੁਲਿਸ ਪਾਰਟੀ ਵੱਲੋਂ ਵੱਲੋ 1 ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 180 ਨਸ਼ੀਲੇ ਟੀਕੇ ਮਾਰਕਾ BUPRENORPHINR INJECTION 02 ML , 180 ਸ਼ੀਸ਼ੀਆ ਮਾਰਕਾ AVIL 10 ML ਸਮੇਤ ਇੱਕ ਕਾਰ ਮਾਰਕਾ ਮਰੂਤੀ ਬਰਾਮਦ ਕਰਨ ਸਬੰਧੀ ।

 

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਰਬਜੀਤ ਰਾਏ ਉਪ ਪੁਲਿਸ ਕਪਤਾਨ , ਸਬ ਡਵੀਜਨ ਆਦਮਪੁਰ , ਜਲੰਧਰ ( ਦਿਹਾਤੀ ) ਜੀ ਨੇ ਦੱਸਿਆ ਕਿ ਮਿਤੀ 16/07/2022 ਨੂੰ ASI ਜੀਵਨ ਕੁਮਾਰ ਸਮੇਤ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਟਰੱਕ ਯੂਨੀਅਨ ਆਦਮਪੁਰ ਮੋਜੂਦ ਸੀ ਕਿ ਮਰੂਤੀ ਕਾਰ ਨੰਬਰੀ PB 08 H 2044 ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜੋ ਕਾਰ ਚਾਲਕ ਆਪਣੀ ਕਾਰ ਨੂੰ ਭਜਾ ਕੇ ਲੈ ਗਿਆ ਜਿਸਦਾ ਪੁਲਿਸ ਪਾਰਟੀ ਨੇ ਪਿੱਛਾ ਕੀਤਾ ਜਿਸਦੀ ਕਾਰ ਰੇਲਵੇ ਫਾਟਕ ਜੰਡੂ ਸਿੰਘਾ ਨੇੜੇ ਪਲਟ ਗਈ ਜਿਸ ਵਿਚ ਨਸ਼ੀਲੇ ਟੀਕੇ ਖਿਲਰੇ ਪਏ ਸਨ ਅਤੇ ਕਾਰ ਚਾਲਕ ਦੇ ਸੱਟਾ ਵੀ ਲੱਗੀਆ । ਜਿਸਤੇ ਮੋਕਾ ਪਰ ASI ਭੁਪਿੰਦਰਪਾਲ ਸਿੰਘ ਥਾਣਾ ਆਦਮਪੁਰ ਨੂੰ ਬੁਲਾ ਕੇ ਅਗਲੀ ਕਾਰਵਾਈ ਆਰੰਭ ਕੀਤੀ ਗਈ । ਦੋਸ਼ੀ ਬਹਾਦਰ ਸਿੰਘ ਉਰਫ ਰਾਜ ਪੁੱਤਰ ਜੋਗਿੰਦਰ ਸਿੰਘ ਵਾਸੀ ਸੇਮੀ ਪਿੰਡ ਥਾਣਾ ਪਤਾਰਾ ਜਿਲ੍ਹਾ ਜਲੰਧਰ ਹਾਲ ਵਾਸੀ ਵਾਰਡ ਨੰਬਰ 07 ਆਦਮਪੁਰ , ਥਾਣਾ ਆਦਮਪੁਰ ਦੀ ਉਕਤ ਕਾਰ ਵਿੱਚੋ 180 ਨਸ਼ੀਲੇ ਟੀਕੇ ਮਾਰਕਾ BUPRENORPHINR INJECTION 02 ML , 180 ਸ਼ੀਸ਼ੀਆ ਮਾਰਕਾ AVIL 10 ML ਬ੍ਰਾਮਦ ਕਰਕੇ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 118 ਮਿਤੀ 16.07.2022 ਅਧੀਨ ਧਾਰਾ 22/61/85 NDPS Act ਤਹਿਤ ਦਰਜ ਰਜਿਸਟਰ ਕੀਤਾ ਗਿਆ । ਦੋਸ਼ੀ ਬਹਾਦਰ ਸਿੰਘ ਪਰ ਪਹਿਲਾ ਵੀ NDPS Act ਤਹਿਤ ਥਾਣਾ ਡਵੀਜਨ ਨੰ : 08 ਜਲੰਧਰ ਵਿਖੇ ਮੁਕੱਦਮਾ ਦਰਜ ਹੈ ।

Leave a Comment

Your email address will not be published. Required fields are marked *