ਜਿਲ੍ਹਾ ਜਲੰਧਰ ਦੇ ਥਾਣਾ ਨੂਰਮਹਿਲ ਦੀ ਪੁਲਿਸ ਵੱਲੋਂ 01 ਨਸ਼ਾ ਤਸਕਰ ਔਰਤ ਪਾਸੋਂ 06 ਗ੍ਰਾਮ ਹੈਰੋਇਨ , 290 ਨਸ਼ੀਲੀਆ ਗੋਲੀਆ ਅਤੇ 1,41,340 / – ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ।
ਸ੍ਰੀ ਸਵਰਨਦੀਪ ਸਿੰਘ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ / ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐੱਸ ਪੁਲਿਸ ਕਪਤਾਨ , ਇੰਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਹਰਜਿੰਦਰ ਸਿੰਘ ਉਪ – ਪੁਲਿਸ ਕਪਤਾਨ ਸਬ – ਡਵੀਜਨ ਨਕੋਦਰ ਜੀ ਦੀ ਅਗਵਾਈ ਹੇਠ ਇੰਸ : ਹਰਦੀਪ ਸਿੰਘ ਮਾਨ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਟੀਮ ਵੱਲੋਂ 01 ਨਸ਼ਾ ਤਸਕਰ ਔਰਤ ਪਾਸੋਂ 06 ਗ੍ਰਾਮ ਹੈਰੋਇਨ , 290 ਨਸ਼ੀਲੀਆ ਗੋਲੀਆ ਅਤੇ 1,41,340 / – ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਵੱਡੀ ਸਫਲਤਾ ਹਾਸਲ ਕੀਤੀ ।
ਇਸ ਸਬੰਧੀ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਹਰਜਿੰਦਰ ਸਿੰਘ ਉਪ – ਪੁਲਿਸ ਕਪਤਾਨ , ਸਬ ਡਵੀਜਨ ਨਕੋਦਰ ਜੀ ਨੇ ਦੱਸਿਆ ਕਿ ਅੱਜ ਮਿਤੀ 03.08.2022 ਨੂੰ ਐੱਸ.ਆਈ ਪਰਮਜੀਤ ਸਿੰਘ ਥਾਣਾ ਨੂਰਮਹਿਲ ਸਮੇਤ ਪੁਲਿਸ ਪਾਰਟੀ ਵੱਲੋ ਸੰਦੀਪ ਕੋਰ ਉਰਫ ਸੀਪਾ ਪਤਨੀ ਲੇਟ ਸਤਾਨਮ ਸਿੰਘ ਉਰਫ ਵਾਸੀ ਮੁਹੱਲਾ ਰੰਗੜਾ ਨੂਰਮਹਿਲ ਦੇ ਰਿਹਾਇਸ਼ੀ ਮਕਾਨ ਤੇ ਰੇਡ ਕੀਤਾ ਗਿਆ , ਦੋਰਾਨੇ ਤਲਾਸ਼ੀ ਸੰਦੀਪ ਕੋਰ ਉਰਫ ਸੀਪਾ ਦੇ ਕਬਜੇ ਵਿੱਚੋ 06 ਗ੍ਰਾਮ ਹੈਰੋਇਨ , 290 ਨਸ਼ੀਲੀਆ ਗੋਲੀਆ ਅਤੇ 1,41,340 / – ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਦੋਸ਼ਣ ਸੰਦੀਪ ਕੌਰ ਦੇ ਖਿਲਾਫ ਮੁਕੱਦਮਾ ਨੰਬਰ 69 ਮਿਤੀ 03.08.2022 ਅ / ਧ 21 ( ਬੀ ) , 22 ( ਬੀ ) -61 85 ਐੱਨ.ਡੀ.ਪੀ.ਐੱਸ ਐਕਟ ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ਦਰਜ ਰਜਿਸਟਰ ਕੀਤਾ ਗਿਆ ਹੈ । ਦੋਸ਼ਣ ਨਸ਼ਾ ਤਸਕਰ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ । ਸ਼ਾਮਦਗੀ * –