ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਕਰਤਾਰਪੁਰ ਦੀ ਪੁਲਿਸ ਵੱਲੋ 150 ਗ੍ਰਾਮ ਹੈਰੋਇੰਨ ਅਤੇ 78 ਲੱਖ 70 ਹਜਾਰ ਰੁਪਏ ( ਡਰੱਗ ਮਨੀ ) ਨਾਲ 03 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ।
ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਸਰਬਜੀਤ ਸਿੰਘ ਬਾਹੀਆ ਪੀ.ਪੀ.ਐਸ ਪੁਲਿਸ ਕਪਤਾਨ , ( ਤਫਤੀਸ਼ ) ਤੇ ਸ਼੍ਰੀ ਸੁਰਿੰਦਰਪਾਲ ਧੌਗੜੀ ਪੀ.ਪੀ.ਐਸ ਉੱਪ ਪੁਲਿਸ ਕਪਤਾਨ , ਸਬ ਡਵੀਜਨ ਕਰਤਾਰਪੁਰ ਜਿਲ੍ਹਾ ਜਲੰਧਰ ਦਿਹਾਤੀ ਅਤੇ ਸ਼੍ਰੀ ਬਲਕਾਰ ਸਿੰਘ ਪੀ.ਪੀ.ਐਸ ਉੱਪ ਪੁਲਿਸ ਕਪਤਾਨ CAW ਜਿਲ੍ਹਾ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ ਨਸ਼ਾ ਵੇਚਣ ਵਾਲਿਆ ਖਿਲਾਫ ਚਲਾਈ ਗਈ ਵਿਸੇਸ ਮੁਹਿੰਮ ਤਹਿਤ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਸਮੇਤ ਟੀਮ ਵੱਲੋ 150 ਗ੍ਰਾਮ ਹੈਰੋਇੰਨ ਅਤੇ 78 ਲੱਖ 70 ਹਜਾਰ ਰੁਪਏ ( ਡਰੱਗ ਮਨੀ ) ਨਾਲ 03 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸਵਰਨਦੀਪ ਸਿੰਘ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 20.08.2022 ਨੂੰ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਪਾਸ ਇੱਕ ਸਮਾਜ ਸੇਵਕ ਨੇ ਹਾਜਰ ਆ ਕੇ ਇਤਲਾਹ ਦਿੱਤੀ ਕਿ 1.ਕਸ਼ਮੀਰ ਸਿੰਘ @ ਬਿੱਲਾ ਪੁੱਤਰ ਜਰਨੈਲ ਸਿੰਘ ਵਾਸੀ ਡੋਗਰਾਵਾਲ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ 2.ਸ਼ਿੰਦਾ ਪੁੱਤਰ ਨਰੰਜਨ ਸਿੰਘ ਵਾਸੀ ਲੱਖਣ ਖੁਰਦ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ 3.ਸੁਖਪਾਲ ਸਿੰਘ ਪੁੱਤਰ ਹਰਬੰਸ ਸਿੰਘ ਵਾਸੀ ਮੁਦੋਵੱਲ ਥਾਣਾ ਸੁਭਾਨਪੁਰ ਜਿਲਾ ਕਪੂਰਥਲਾ ਜੋ ਭਾਰੀ ਮਾਤਰਾ ਵਿੱਚ ਹੈਰੋਇੰਨ ਦੀ ਸਮਲਿੰਗ ਕਰਦੇ ਹਨ ਜੋ ਅੱਜ ਵੀ ਤਿੰਨੇ ਜਣੇ ਮਿਲ ਕੇ ਭਲੱਥ ਸਾਇਡ ਤੋ ਮੋਟਰਸਾਇਕਲ ਤੇ ਸਵਾਰ ਹੋ ਕੇ ਕਿਸੇ ਵਿਅਕਤੀ ਨੂੰ ਹੈਰੋਇੰਨ ਦੀ ਸਪਲਾਈ ਦੇਣ ਜਾ ਰਹੇ ਹਨ ਅਤੇ ਇਹਨਾ ਪਾਸ ਪਹਿਲਾ ਵੇਚੀ ਹੈਰੋਇੰਨ ਡਰੱਗ ਮਨੀ ਹੈ।ਜੋ ਇਤਲਾਹ ਠੋਸ ਤੇ ਭਰੋਸੇਯੋਗ ਹੋਣ ਤੇ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਨੇ ਮੁਕੱਦਮਾ ਨੰਬਰ 140 ਮਿਤੀ 20.08.22 ਜੁਰਮ 21B / 29-61-85 NDPS ACT ਅਧੀਨ ਦਰਜ ਰਜਿਸਟਰ ਕਰਕੇ ਸਮੇਤ ਥਾਣਾ ਕਰਤਾਰਪੁਰ ਦੀ ਪੁਲਿਸ ਟੀਮ ਨਾਲ ਟੀ – ਪੁਆਇੰਟ ਭਲੱਥ ਮੋੜ ਕਰਤਾਰਪੁਰ ਵਿਖੇ ਨਾਕਾਬੰਦੀ ਕਰਕੇ ਚੈਕਿੰਗ ਸ਼ੁਰੂ ਕੀਤੀ ਤਾ ਭਲੂਥ ਸਾਇਡ ਵੱਲੋ ਮੋਟਰਸਾਇਕਲ ਮਾਰਕਾ ਸਪਲੈਡਰ ਰੰਗ ਕਾਲਾ ਨੰਬਰੀ PB – 09 – AH – 8108 ਪਰ ਸਵਾਰ ਤਿੰਨ ਵਿਅਕਤੀ ਨੂੰ ਰੋਕ ਕੇ ਸ਼੍ਰੀ ਬਲਕਾਰ ਸਿੰਘ ਪੀ.ਪੀ.ਐਸ ਉਪ ਪੁਲਿਸ ਕਪਤਾਨ , CAW ਜਿਲ੍ਹਾ ਜਲੰਧਰ ਦਿਹਾਤੀ ਦੀ ਹਾਜਰੀ ਵਿੱਚ ਹਸ ਜਾਬਤਾ ਅਨੁਸਾਰ ਚੈਕ ਕੀਤਾ ਤਾ ਕਸ਼ਮੀਰ ਸਿੰਘ ਉਰਫ ਬਿੱਲਾ ਦੇ ਕਬਜਾ ਵਿੱਚੋ 125 ਗ੍ਰਾਮ ਹੈਰੋਇੰਨ ਅਤੇ 05 ਲੱਖ ਰੁਪਏ ਭਾਰਤੀ ਕਰੰਸੀ ਡਰੱਗ ਮਨੀ , ਸ਼ਿੰਦਾ ਦੇ ਕਬਜਾ ਵਿੱਚੋ 15 ਗ੍ਰਾਮ ਹੈਰੋਇੰਨ ਅਤੇ ਸੁਖਪਾਲ ਸਿੰਘ ਦੇ ਕਬਜਾ ਵਿੱਚੋ 10 ਗ੍ਰਾਮ ਹੈਰੋਇੰਨ ਬ੍ਰਾਮਦ ਕਰਕੇ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ ਗਿਆ।ਗ੍ਰਿਫਤਾਰ ਕੀਤੇ ਦੋਸ਼ੀਆਨ ਨੇ ਇੰਕਸ਼ਾਫ ਕੀਤਾ ਕਿ ਸਾਰੇ ਰਲ ਕੇ ਇਹ ਕੰਮ ਸੁਖਦੇਵ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਪਿੰਡ ਡੋਗਰਾਵਾਲ ਨਾਲ ਮਿਲ ਕੇ ਕਰਦੇ ਹਨ ਅਤੇ ਡਰੱਗ ਮਨੀ ਸਾਰੇ ਆਪਸ ਵਿੱਚ ਵੰਡਦੇ ਹਨ ਅਤੇ ਦੌਰਾਨੇ ਤਫਤੀਸ਼ ਕਸ਼ਮੀਰ ਸਿੰਘ ਉਰਫ ਬਿੱਲਾ ਨੇ ਇੰਸਪੈਕਟਰ ਰਮਨਦੀਪ ਸਿੰਘ ਮੁੱਖ ਅਫਸਰ ਥਾਣਾ ਕਰਤਾਰਪੁਰ ਪਾਸ ਪੁੱਛ – ਗਿੱਛ ਦੌਰਾਨ ਇੰਕਸਾਫ ਕੀਤਾ ਕਿ ਉਸਨੇ ਪਹਿਲਾ ਵੇਚੀ ਹੈਰੋਇੰਨ ਦੀ ਡੱਰਗ ਮਨੀ ਆਪਣੇ ਘਰ ਪਿੰਡ ਡੋਗਰਾਵਾਲ ਥਾਣਾ ਸੁਭਾਨਪੁਰ ਰੱਖੀ ਹੈ ਅਤੇ ਬ੍ਰਾਮਦ ਕਰਵਾ ਸਕਦਾ ਹੈ ਜੋ ਦੋਸ਼ੀ ਦੀ ਨਿਸ਼ਾਨਦੇਹੀ ਪਰ 73 ਲੱਖ 70 ਹਜਾਰ ਰੁਪਏ ਬ੍ਰਾਮਦ ਕੀਤੀ ਗਈ ਹੈ।ਦੋਸ਼ੀਆ ਪਾਸੋ ਡੂੰਘਾਈ ਨਾਲ ਪੁੱਛ – ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ।