- ਅਸਲ ਜਿੰਦਗੀ ਜੀਉਣ ਦੀ ਕਲਾ ਖੇਡ ਮੈਦਾਨ ਤੋਂ ਹੀ ਸਿਖਣ ਨੂੰ ਮਿਲਦੀ ਹੈ –
ਕਰਤਾਰ ਪਹੈਲਵਾਨ
14 ਸੂਬਿਆਂ ਤੋਂ 22 ਟੀਮਾਂ ‘ਚ ਕਰੀਬ 450 ਖਿਡਾਰੀ ਲੈਣਗੇ ਭਾਗ
ਜਲੰਧਰ/ਕਪੂਰਥਲਾ 22 ਸਤੰਬਰ ( ਅਮਰਿੰਦਰ ਸਿੱਧੂ ) 16ਵੀਂ ਜੂਨੀਅਰ ਨੈਸ਼ਨਲ ਫਲੌਰਬਾਲ ਚੈਂਪੀਅਨਸ਼ਿਪ ਦਾ ਅੱਜ ਲੱਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਕੈਟਿੰਗ ਰਿੰਗ ਖੇਡ ਮੈਦਾਨ ਵਿਖੇ ਹੋਇਆ ਅਗਾਜ।
ਇੰਡੀਅਨ ਫਲੋਰਬਾਲ ਫੈਡਰੇਸ਼ਨ ਦੀ ਤਰਫੋਂ ਫਲੋਰਬਾਲ ਐਸੋਸੀਏਸ਼ਨ ਆਫ ਪੰਜਾਬ ਦੀ ਦੇਖ-ਰੇਖ ਹੇਠ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਦੇ ਸਹਿਯੋਗ ਨਾਲ ਕਰਵਾਈ ਜਾਣ ਵਾਲੀ ਤਿੰਨ ਰੋਜਾ 16ਵੇਂ ਨੈਸ਼ਨਲ ਫਲੋਰ ਬਾਲ ਚੈਂਪੀਅਨਸ਼ਿਪ ਦਾ ਰਸਮੀ ਉਦਘਾਟਨ ਆਪਣੇ ਸਮੇਂ ਦੇ ਸਿਰਮੋਰ ਅੰਤਰਰਾਸ਼ਟਰੀ ਪਹਿਲਵਾਨ ਪਦਮਸ਼੍ਰੀ ਕਰਤਾਰ ਸਿੰਘ (ਆਈ.ਪੀ.ਐਸ.) ਵਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਕੀਤਾ ਗਿਆ।
ਜਦ ਕਿ ਇਸ ਮੋਕੇ ਪ੍ਰੋ. ਰਜਿੰਦਰ ਸਿੰਘ , ਸ਼੍ਰੀ ਸ਼ਿਵ ਦਿਆਲ ਮਾਲੀ , ਪ੍ਰਿੰਸੀਪਲ ਡਾ ਜਯੋਤੀ ਵਰਮਾ ਵਲੋਂ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਦਿਆਂ ਸਮਾਗਮ ਦੀ ਰੋਣਕ ਨੂੰ ਚਾਰ ਚੰਨ੍ਹ ਲਗਾਏ ਗਏ।
ਫਲੋਰਬਾਲ ਐਸੋਸੀਏਸ਼ਨ ਆਫ ਪੰਜਾਬ ਪ੍ਰਧਾਨ ਭੁਪਿੰਦਰ ਸਿੰਘ (ਪੀ.ਪੀ.ਐਸ.) ਤੇ ਟੂਰਨਾਮੈਂਟ ਪ੍ਰਬੰਧਕੀ ਸਕੱਤਰ ਡਾ. ਹਰਮਨਪ੍ਰੀਤ ਕੋਰ ਦੀ ਰਹਿਨੁਮਾਈ ਵਿਚ ਅਯੋਜਿਤ ਪ੍ਰੋਗਰਾਮ ਮੋਕੇ ਮੁਖ ਮਹਿਮਾਨ ਪਦਮ ਸ਼੍ਰੀ ਕਰਤਾਰ ਸਿੰਘ ਵਲੋਂ ਵਿਸ਼ੇਸ਼ ਮਹਿਮਾਨਾਂ ਤੇ ਪ੍ਰਬੰਧਕੀ ਕਮੇਟੀ ਮੈਂਬਰਾਂ ਨਾਲ ਮਿਲ ਇੰਡੀਅਨ ਫਲੋਰਬਾਲ ਫੈਡਰੇਸ਼ਨ ਦਾ ਝੰਡਾ ਲਹਿਰਾਉਣ ਮਗਰੋਂ ਸ਼ਾਤੀ ਤੇ ਬੁਲੰਦੀਆਂ ਨੂੰ ਛੁਹਣ ਦਾ ਸੰਦੇਸ਼ ਦਿੰਦੇ ਰੰਗ ਬਿਰੰਗੇ ਗੁਬਾਰੇ ਅਸਮਾਨੀ ਉਡਾ ਕੀਤਾ ਗਿਆ।
ਇਸ ਮੋਕੇ ਮਸ਼ਾਲ ਜਗਾਉਣ ਦੀ ਰਸਮ ਮੇਜਬਾਨ ਪੰਜਾਬ ਟੀਮ ਦੇ ਕਪਤਾਨ ਗੁਰਵਿੰਦਰ ਸਿੰਘ ਚੰਦੀ ਵਲੋਂ ਕਰਨ ਮਗਰੋਂ ਸਾਫ ਸੁੱਥਰੀ ਖੇਡ ਲਈ ਸੰਹੁ ਵੀ ਚੱਕੀ ਗਈ।
ਟੂਰਨਾਮੈਂਟ ਆਬਜਰਬਰ ਰਵਿੰਦਰ ਚੋਧਾਵੇ , ਚੈਅਰਮੈਨ ਡਸਿਪਲਿਨ ਕਮੇਟੀ ਡਾ. ਦਿਪੇਂਦਰ ਆਰਿਅ , ਚੈਅਰਮੈਨ ਟੈਕਨੀਕਲ ਕਮੇਟੀ ਜਤਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਉਲੀਕੇ ਪ੍ਰੋਗਰਾਮ ਵਿਚ ਸਮੂਹ ਸੂਬਿਆਂ ਦੇ ਖਿਡਾਰੀਆਂ ਵਲੋਂ ਮੁੱਖ ਮਹਿਮਾਨ ਸਾਹਮਣੇ ਮਾਰਚ ਪਾਸਟ ਕਰ ਸਾਫ ਸੁੱਥਰੀ ਖੇਡ ਪ੍ਰਦਰਸ਼ਨ ਲਈ ਸੰਹੁ ਚੁੱਕੀ ਗਈ। ਸਮੂਹ ਪ੍ਰੋਗਰਾਮ ਨੂੰ ਫੁੱਲਾਂ ਦੀ ਮਾਲਾ ਵਾਂਗ ਪਰੋ ਕੇ ਚਲਾਉਣ ਦੀ ਸਟੇਜ ਸੰਚਾਲਕ ਵਜੋਂ ਅਹਿਮ ਭੂਮਿਕਾ ਡਾ. ਪ੍ਰਦੀਪ ਕੁਮਾਰ ਵਲੋਂ ਬਾਖੂਬੀ ਨਿਭਾਈ ਗਈ।
ਉਕਤ ਜਾਣਕਾਰੀ ਫਲੋਰਬਾਲ ਐਸੋਸੀਏਸ਼ਨ ਆਫ ਪੰਜਾਬ ਦੇ ਪੀ . ਆਰ. ਓ . ਅਮਰਿੰਦਰ ਜੀਤ ਸਿੰਘ ਸਿੱਧੂ ਵਲੋਂ ਜਾਰੀ ਕਰਦਿਆਂ ਦਸਿਆ ਕਿ ਮੌਸਮ ਦੀ ਨਜਾਕਤ ਨੂੰ ਦੇਖਦਿਆਂ ਚੈਅਰਮੈਨ ਜਤਿੰਦਰ ਸਿੰਘ ਤੇ ਚੀਫ ਰੈਫਰੀ ਵਿਸ਼ਾਲ ਸੋਨਕਰ ਦੇ ਦਸਣ ਮੁਤਾਬਕ ਸਵੇਰੇ 7 ਵਜੇ ਤੋ ਖੇਡੇ ਜਾਣਗੇ ਜਿਸ ਦੀ ਸਾਰੀ ਜਾਣਕਾਰੀ ਸਮੂਹ ਟੀਮਾਂ ਦੇ ਕੋਚ ਸਾਹਿਬਾਨ ਨੂੰ ਵਟਸਐਪ ਗਰੁਪ ਵਿਚ ਭੇਜ ਦਿਤੀ ਜਾਵੇਗੀ।
ਅੰਤਰਰਾਸ਼ਟਰੀ ਪਹਿਲਵਾਨ ਪਦਮ ਸ਼੍ਰੀ ਸਰਦਾਰ ਕਰਤਾਰ ਸਿੰਘ (ਆਈ.ਪੀ.ਐਸ) ਨੇ ਪ੍ਰਤੀਯੋਗਿਤਾ ਦਾ ਰਸਮੀ ਉਦਘਾਟਨ ਕਰਨ ਮੋਕੇ ਸੰਬੋਧਨ ਵਿੱਚ ਭਾਰਤ ਭਰ ਦੇ ਫਲੋਰ ਖਿਡਾਰੀਆਂ ਨੂੰ ਖੇਡਾਂ ਦੀ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਮੋਸਮ ਦੀ ਪਰਵਾਹ ਨਾ ਕਰਦੇ ਹੋਏ ਪ੍ਰਬੰਧਕਾਂ ਵਲੋਂ ਅਜਿਹੇ ਮੁਕਾਬਲੇ ਕਰਵਾਉਣ ਲਈ ਸਲਾਘਾ ਕਰਦਿਆਂ ਖਿਡਾਰੀਆਂ ਨੂੰ ਅਸਲ ਜਿੰਦਗੀ ਜਿਉਣ ਦੀ ਕਲਾ ਖੇਡ ਮੈਦਾਨ ਵਿਚਲੇ ਉਤਰਾ ਚੜਾ ਵਾਲੇ ਮਾਹੋਲ ਤੋਂ ਹੀ ਸਿਖਣ ਨੂੰ ਮਿਲਦੀ ਹੈ ਦੀ ਗੱਲ ਕਰਦਿਆਂ ਵਧੀਆ ਠੇਡ ਪ੍ਦਰਸ਼ਨ ਲਈ ਵੀ ਪ੍ਰੇਰਿਆ ਗਿਆ ।
ਉਦਘਾਟਨੀ ਸਮਾਰੋਹ ਮੌਕੇ ਸਟੇਜ ਡੈਕੋਰੇਸ਼ਨ ਦੀ ਅਹਿਮ ਭੂਮਿਕਾ ਸਟੇਟ ਅਵਾਰਡੀ ਕੋਚ ਹਰਮੇਸ਼ ਲਾਲ , ਯਾਦਵਿੰਦਰ ਗੁਪਤਾ , ਪ੍ਰਦੀਪ ਯਾਦਵ , ਮਿ. ਦਮਨ , ਮਿ. ਰਿੱਚੂ , ਨੀਰਜ , ਸ਼ਰੂਤੀ ਦੀ ਟੀਮ ਵਲੋਂ ਬਾਖੂਬੀ ਨਿਭਾਈ ਗਈ।