IG7 ਪ੍ਰੋਜੇਕਟ ਬੈਸਟ ਆਊਟ ਆਫ ਵੇਸਟ ਸਪੈਸ਼ਲ ਓਲੰਪਿਕ ਭਾਰਤ ਪੰਜਾਬ ਵੱਲੋਂ ਵਿਰਸਾ ਵਿਹਾਰ ਵਿਖੇ ਫੈਸ਼ਨ ਸ਼ੋ ਅਤੇ ਪ੍ਰਦਰਸ਼ਨੀ ਲਗਾਈ ਗਈ ਜਿਸ ਵਿੱਚ 70 ਦੇ ਕਰੀਬ ਵੱਖ ਵੱਖ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਅਤੇ ਉਹਨਾਂ ਤੇ ਮਾਤਾ ਪਿਤਾ ਨੇ ਭਾਗ ਲਿਆ ਅਤੇ ਪ੍ਰੋਜੇਕਟ ਦੌਰਾਨ ਬਣਾਇਆ ਚੀਜ਼ਾਂ ਨੂੰ ਲੋਕਾਂ ਸਾਮ੍ਹਣੇ ਪੇਸ਼ ਕੀਤਾ ਇਹ ਸਪੈਸ਼ਲ ਬੱਚੇ ਸੈਂਟ ਜੋਸੇਫ਼ ਕਾਨਵੇਂਟ ਸਕੂਲ, ਦੁਰਗਾ ਦਾਸ ਸਪੈਸ਼ਲ ਸਕੂਲ, ਪ੍ਰਯਾਸ ਸਪੈਸ਼ਲ ਸਕੂਲ, ਚਾਨਣ ਵੋਕੇਸ਼ਨਲ ਸੈਂਟਰ, ਮਦਰ ਟਰੇਸਾ ਹੋਮ ਕੇਅਰ ਤੋ ਭਾਗ ਲੈਣ ਆਏ ਸੀ, ਸਾਰੇ ਬੱਚਿਆਂ ਨੂੰ ਮੰਚ ਤੇ ਸਨਮਾਨਿਤ ਕੀਤਾ ਗਿਆ ਵਿਸ਼ੇਸ਼ ਸਹਯੋਗੀ ਰਾਜੀਵ ਦ੍ਰਿਵੇਦੀ ਨੇ ਬੱਚਿਆ ਦੀ ਇਸ ਕੋਸ਼ਿਸ਼ ਨੂੰ ਬਹੁਤ ਸਰਾਹਿਆ, ਵਿਰਸਾ ਵਿਹਾਰ ਦੇ ਸਕੱਤਰ ਗੁਰਮੀਤ ਸਿੰਘ ਜੀ ਨੇ ਬੱਚਿਆ ਨੂੰ ਹਰ ਮਹੀਨੇ ਇਕ ਪ੍ਰੋਗ੍ਰਾਮ ਕਰਨ ਲਈ ਉਹਨਾਂ ਦੇ ਮਾਤਾ ਪਿਤਾ ਨੂੰ ਪ੍ਰੇਰਿਤ ਕੀਤਾ, ਸਪੈਸ਼ਲ ਅਥਲੀਟ ਜਸਦੀਪ ਸੰਧੂ, ਗੁਰਬੀਰ ਸਿੰਘ ਨੇ ਵਧੀਆ ਕਾਰਗੁਜ਼ਾਰੀ ਕੀਤੀ ਸਪੈਸ਼ਲ ਓਲੰਪਿਕ ਭਾਰਤ ਪੰਜਾਬ ਦੇ ਪ੍ਰੋਜੇਕਟ IG 7 ਵੱਲੋਂ ਸ਼੍ਰੀ ਰਾਕੇਸ਼ ਸ਼ਰਮਾ ਪ੍ਰਿੰਸਿਪਲ ਸਾਈ ਦਾਸ ਪਟੇਲ ਚੌਕ, ਅਮਰਜੀਤ ਕੌਰ ਜੀ ਪ੍ਰਿੰਸਿਪਲ ਐਮ ਜੀ ਐਨ ਅੱਡਾ ਹੁਸ਼ਿਆਰਪੁਰ ਅਤੇ ਸਿਸਟਰ ਪਰਸੂਨਾ,ਮੈਡਮ ਮੋਂਨਿਕਾ ਜੀ ਸੈਂਟ ਜੋਸੇਫ਼ ਕਾਨਵੇਂਟ ਸਕੂਲ ਤੋਂ ਵਿਸ਼ੇਸ਼ ਸਹਿਯੋਗ ਦੇਣ ਲਈ ਸਨਮਾਨਿਤ ਕੀਤਾ ਗਿਆ ਇਸ ਪ੍ਰੋਗਰਾਮ ਨੂੰ ਜੱਜ ਮੈਡਮ ਵੰਦਨਾ ਬਾਲੀ ਅਤੇ ਰਮਨਪ੍ਰੀਤ ਕੌਰ ਜੀ ਨੇ ਨਿਭਾਈ, ਯੂਥ ਲੀਡਰ ਨਾਨਕੀ ਸਿੰਘ ਨੇ ਅਤੇ ਪੋਮਾ ਨੇ ਸਾਰੇ ਈਵੈਂਟ ਲਈ ਬਹੁਤ ਵਧੀਆ ਕੰਮ ਕੀਤਾ। ਆਰ ਜੈ ਬਾਨੀ, ਨਰਿੰਦਰ ਕੌਰ, ਨਵਜੋਤ ਸਰੂਪ, ਅਕਾਂਗਸ਼ਾ ਸ਼ਰਮਾ, ਰੇਖਾ ਕਸ਼ਯਪ, ਪ੍ਰੋਗ੍ਰਾਮ ਮੈਨੇਜਰ ਉਮਾ ਸ਼ੰਕਰ, ਸ਼ਾਮਿਲ ਹੋਏ ਸ. ਅਮਰਜੀਤ ਅਨੰਦ ਜੀ ਵਲੋ ਸਾਰੇ ਮਾਤਾ ਪਿਤਾ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਗਿਆ। Leave a Comment / Uncategorized / By globaladmin IG7 ਪ੍ਰੋਜੇਕਟ ਬੈਸਟ ਆਊਟ ਆਫ ਵੇਸਟ ਸਪੈਸ਼ਲ ਓਲੰਪਿਕ ਭਾਰਤ ਪੰਜਾਬ ਵੱਲੋਂ ਵਿਰਸਾ ਵਿਹਾਰ ਵਿਖੇ ਫੈਸ਼ਨ ਸ਼ੋ IG7 ਪ੍ਰੋਜੇਕਟ ਬੈਸਟ ਆਊਟ ਆਫ ਵੇਸਟ ਸਪੈਸ਼ਲ ਓਲੰਪਿਕ ਭਾਰਤ ਪੰਜਾਬ ਵੱਲੋਂ ਵਿਰਸਾ ਵਿਹਾਰ ਵਿਖੇ ਫੈਸ਼ਨ ਸ਼ੋ