ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਕਿਸ਼ਨਗੜ੍ਹ ਜੁਨਿਟ ਦੀ ਚੋਣ ਕੀਤੀ ਗਈ

ਸੰਦੀਪ ਵਿਰਦੀ ਪ੍ਰਧਾਨ, ਬਲਵੀਰ ਬੈਂਸ ਸਰਪ੍ਰਸਤ,ਹੁਸਨ ਲਾਲ ਚੇਅਰਮੈਨ, ਗੁਰਦੀਪ ਸਿੰਘ ਜਨਰਲ ਸਕੱਤਰ ਅਤੇ ਤਰੁਣ ਚੱਢਾ ਖਜ਼ਾਨਚੀ ਨਿਯੁਕਤ

ਜਲੰਧਰ/ਕਿਸ਼ਨਗੜ੍ਹ ( ) ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੀ ਇਕ ਵਿਸ਼ੇਸ਼ ਮੀਟਿੰਗ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਅਤੇ ਜ਼ਿਲ੍ਹਾ ਮੀਤ ਪ੍ਰਧਾਨ ਜਸਵਿੰਦਰ ਬੱਲ ਦੀ ਪ੍ਰਧਾਨਗੀ ਹੇਠ ਕਿਸ਼ਨਗੜ੍ਹ ਵਿਖੇ ਹੋਈ। ਜਿਸ ਵਿੱਚ ਕਿਸ਼ਨਗੜ੍ਹ ਯੂਨਿਟ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਜਿਸ ਵਿੱਚ ਬਲਵੀਰ ਬੈਂਸ (ਜੱਗ ਬਾਣੀ)ਸਰਪ੍ਰਸਤ, ਹੁਸਨ ਲਾਲ (ਅਜੀਤ)ਚੇਅਰਮੈਨ, ਜਸਵਿੰਦਰ ਬੱਲ (ਚੜ੍ਹਦੀ ਕਲਾ ਟਾਈਮ ਟੀਵੀ)ਵਾਇਸ ਚੇਅਰਮੈਨ, ਸੰਦੀਪ ਵਿਰਦੀ(ਦੋਆਬਾ ਨਿਊਜ਼) ਪ੍ਰਧਾਨ, ਅਮ੍ਰਿਤਪਾਲ ਸਿੰਘ ਸੌਂਧੀ (ਪੰਜਾਬੀ ਜਾਗਰਣ) ਸੀਨੀਅਰ ਮੀਤ ਪ੍ਰਧਾਨ ,ਰਾਜ ਕੁਮਾਰ ਚਾਵਲਾ(ਡੈਲੀ ਪੰਜਾਬ ਨਿਊਜ਼) ਮੀਤ ਪ੍ਰਧਾਨ, ਗੁਰਦੀਪ ਸਿੰਘ(ਅੱਜ ਦੀ ਅਵਾਜ) ਜਨਰਲ ਸਕੱਤਰ, ਅਮਨਦੀਪ ਹਨੀ ( ਹਿੰਦੀ ਜਾਗਰਣ )ਸਕੱਤਰ, ਲਸ਼ਕਰ ਸਿੰਘ ਲਵਲੀ( ਜੱਗ ਬਾਣੀ ) ਜੁਆਇੰਟ ਸਕੱਤਰ, ਤਰੁਣ ਚੱਢਾ(ਦੈਨਿਕ ਸਵੇਰਾ) ਖਜ਼ਾਨਚੀ, ਜਸਪਾਲ ਸਿੰਘ ਦੋਲੀਕੇ(ਸਪੋਕਸਮੈਨ) ਪ੍ਰੈਸ ਸਕੱਤਰ, ਅਤੇ ਸੰਜੀਵ ਕੁਮਾਰ, ਕੁਲਦੀਪ ਸਿੰਘ ਹੋਠੀ, ਜਸਪ੍ਰੀਤ ਸਿੰਘ, ਰਣਜੀਤ ਸਿੰਘ ਨੂੰ ਐਕਟਿਵ ਮੈਂਬਰ ਨਿਯੁਕਤ ਕੀਤਾ ਗਿਆ। ਇਸ ਮੌਕੇ ਸ਼ਿੰਦਰਪਾਲ ਸਿੰਘ ਚਾਹਲ ਅਤੇ ਜਸਵਿੰਦਰ ਬੱਲ ਵਲੋਂ ਨਵਨਿਯੁਕਤ ਅਹੁਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਨਵਨਿਯੁਕਤ ਪ੍ਰਧਾਨ ਸੰਦੀਪ ਵਿਰਦੀ ਨੇ ਜ਼ਿਲ੍ਹਾ ਪ੍ਰਧਾਨ ਸ਼ਿੰਦਰਪਾਲ ਸਿੰਘ ਚਾਹਲ ਅਤੇ ਜਸਵਿੰਦਰ ਬੱਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਜ਼ੋ ਮੈਨੂੰ ਸੇਵਾ ਸੌਂਪੀ ਗਈ ਹੈ ਮੈਂ ਉਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਅਤੇ ਸਾਰੇ ਪੱਤਰਕਾਰ ਸਾਥੀਆਂ ਨੂੰ ਨਾਲ ਲੈਕੇ ਚੱਲਾਂਗਾ।

Leave a Comment

Your email address will not be published. Required fields are marked *