ਮੈਂ ਅਵਲਪ੍ਰੀਤ ਕੌਰ ਪਤਨੀ ਮਨਜੀਤ ਸਿੰਘ ਵਾਸੀ ਪਿੰਡ ਮਾਧੋਪੁਰ ਤਹਿਸੀਲ ਫਗਵਾੜਾ, ਜਿਲਾ ਕਪੂਰਥਲਾ ਦੀ ਰਹਿਣ ਵਾਲੀ ਹਾਂ ।ਮੇਰੇ ਪੋਤਾ ਪਰਿਵਾਰ ਐਲ ਪੀ ਯੂ ਯੂਨੀਵਰਸਿਟੀ ਦੇ ਮੇਨ ਗੇਟ ज ਦੇ ਨਾਲ ਲਗਦੀ ਜੱਦੀ ਜਮੀਨ ਵਿੱਚ ਰਹਿ ਰਿਹਾ ਸੀ । ਵਾਕਿਆ ਮਿਤੀ 12/7/2019 ਨੂੰ ਮੇਰੀ ਮਾਤਾ ਦਾ ਫੋਨ ਆਇਆ ਕਿ ਤੇਰਾ ਚਾਚਾ ਸਫ਼ਨ ਸਿੰਘ ਐਲ ਪੀ ਯੂ ਵਾਲਿਆਂ ਦੇ ਨਾਲ ਮਿਲ ਕੇ ਜਮੀਨ ਵੇਚੀ ਜਾਂਦਾ ਹੈ ਮੈਂ ਆਪਣੇ ਪੇਕੇ ਪਰਿਵਾਰ ਆ ਕੇ ਉਨ੍ਹਾਂ ਦੀ ਗੱਲ ਸੁਣੀ ਤਾਂ ਸਾਡੇ ਨਾਲ ਧੱਕਾ ਹੋ ਰਿਹਾ ਸੀ । ਇਹ ਸਾਰਾ ਕੁਝ ਚੱਲਦਾ ਰਿਹਾ । ਫਿਰ 16/09/2019 ਨੂੰ ਸਵੇਰੇ ਮੈਨੂੰ ਫੋਨ ਕਰਕੇ ਮੇਰੇ ਪੇਕੇ ਪਰਿਵਾਰ ਕੋਲ ਬੁਲਾਇਆ ਗਿਆ । ਜਦੋਂ ਮੈਂ ਅਤੇ ਮੇਰਾ ਪਤੀ ਮਨਜੀਤ ਸਿੰਘ ਅਤੇ ਮੇਰੇ ਬੱਚੇ (ਲੜਕਾ ਸਹਿਜਬੀਰ ਸਿੰਘ ਉਮਰ 7 ਸਾਲ, ਲੜਕੀ ਜੈਸਮੀਨ ਕੌਰ ਉਮਰ 4 ਸਾਲ) ਅਤੇ ਮੇਰੀ ਗੁਆਢਣ ਕੁਲਦੀਪ ਕੌਰ ਵੀ ਸਾਡੇ ਨਾਲ ਚਲੀ ਗਈ । ਉੱਥੇ ਪਹੁੰਚ ਕੇ ਅਸੀਂ ਦੇਖਿਆ ਕਿ ਕਾਫੀ ਪੁਲਿਸ ਖੜ੍ਹੀ ਸੀ ਜਿਨ੍ਹਾਂ ਨੇ ਮੇਰੇ ਦੋਵੇਂ ਭਰਾਵਾਂ ( ਨਵਦੀਪ ਸਿੰਘ ਉਰਫ ਜਿੰਪੀ, ਮਨਦੀਪ ਸਿੰਘ) ਤੇ ਮੇਰੀ ਮਾਤਾ ਹਰਵਿੰਦਰ ਕੌਰ ਨੂੰ ਪੁਲਿਸ ਨੇ ਫੜਿਆ ਹੋਇਆ ਸੀ । ਜਾਂਦੇ ਹੀ ਸਾਨੂੰ ਵੀ ਹਿਰਾਸਤ ਵਿਚ ਲੈ ਲਿਆ ਜਿੱਥੇ ਕੁਝ ਪ੍ਰਾਈਵੇਟ ਗੱਡੀਆਂ ਅਤੇ ਸਿਵਲ ਵਰਦੀ ਵਿੱਚ ਪੁਲਿਸ ਵਾਲੇ ਸਨ ਉਹ ਸਾਨੂੰ ਬਿਠਾ ਕੇ ਸੀ ਏ ਸਟਾਫ ਲੈ ਗਏ । ਉਸ ਤੋਂ ਬਾਅਦ ਸਾਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਸ਼ਾਮ ਨੂੰ ਸਾਨੂੰ ਮੋਡਰਨ ਜੇਲ੍ਹ ਕਪੂਰਥਲਾ ਭੇਜ ਦਿੱਤਾ ਗਿਆ ਜੋ ਕਿ ਐਫ ਆਈ ਆਰ ਨੰਬਰ 141/2019 ਦੇ ਤਹਿਤ ਸਾਡੇ ਉੱਪਰ ਭੰਨਤੋੜ ਅਤੇ ਚੋਰੀ ਦਾ ਇਲਜ਼ਾਮ ਲਗਾਇਆ ਗਿਆ ਜਿੱਥੇ ਐਸ ਐਚ ਉ ਉਕਾਰ ਸਿੰਘ ਬਰਾੜ ਅਤੇ ਤਹਿਸੀਲਦਾਰ ਅਤੇ ਸੁਰਿੰਦਰ ਖੁਰਾਣਾ ਨੇ ਸਾਡੇ ਨਾਲ ਚੰਗਾ ਧੱਕਾਮੁੱਕੀ ਅਤੇ ਕੁੱਟਮਾਰ ਕੀਤੀ । ਜਿਸਤੇ ਕਿ ਮੇਰਾ ਪੇਟ ਵਿਚ ਬੱਚਾ ਸੀ ਉਹ ਵੀ ਮੇਰਾ ਖਰਾਬ ਹੋ ਗਿਆ ਅਤੇ ਉਸਦੀ ਮੌਤ ਹੋ ਗਈ ਜਿਸਤੇ ਮੈਂ ਬਹੁਤ ਬਿਮਾਰ ਰਹੀ । ਜੋ ਸਾਡੇ ਤੇ ਇਲਜਾਮ ਲਗਾਏ ਗਏ ਇਹ ਬਿਲਕੁਲ ਝੂਠੇ ਹਨ ਕਿਉਂਕਿ ਮੇਰਾ ਪੇਕਾ ਪਰਿਵਾਰ ਤਾਂ ਉੱਥੇ ਬਣੇ ਸਾਡੇ ਮਕਾਨਾਂ ਵਿੱਚ ਰਹਿ ਹੀ ਰਿਹਾ ਸੀ ਜਿਸਦੇ ਸਾਰੇ ਸਬੂਤ ਸਾਡੇ ਕੋਲ ਹਨ । ਸਾਡੀ 32 ਦਿਨਾਂ ਬਾਅਦ ਜਮਾਨਤਾਂ ਹੋਈਆਂ । ਇਸ ਸਮੇਂ ਮੇਰੇ ਦੋਵੇਂ ਬੱਚੇ ਜੇਲ੍ਹ ਵਿੱਚ ਰਹੇ ਅਤੇ ਮੇਰੀ ਗੁਆਢਣ ਕੁਲਦੀਪ ਕੌਰ ਵੀ ਜੇਲ੍ਹ ਵਿੱਚ ਰਹੀ ਜਿਸਦਾ ਕੋਈ ਕਸੂਰ ਨਹੀ ਸੀ । ਇਸ ਪ੍ਰਾਪਰਟੀ ਦਾ ਜੇਕਰ ਕੋਈ ਰੋਲਾ ਸੀ ਤਾਂ ਮੇਰੇ ਪੇਕੇ ਪਰਿਵਾਰ ਨਾਲ ਸੀ । ਮੇਰਾ ਉਸ ਵਿੱਚ ਕੋਈ ਲੈਣ ਦੇਣ ਨਹੀ ਸੀ ਅਤੇ ਨਾ ਹੀ ਮੇਰੇ ਪਤੀ ਦਾ ਕੋਈ ਲੈਣ ਦੇਣ ਸੀ । ਜੋ ਸਾਨੂੰ ਮਾਨਸਿਕ ਅਤੇ ਸਰੀਰਿਕ ਤੌਰ ਤੇ ਸਾਨੂੰ ਪਰੇਸ਼ਾਨ ਕੀਤਾ ਗਿਆ । ਕਿਰਪਾ ਕਰਕੇ ਪੀ ਯੂ ਦੇ ਮਾਲਕ ਰਕੇਸ਼ ਮਿੱਤਲ ਤੇ ਅਸ਼ੋਕ ਮਿੱਤਲ ਤੇ ਇਨਾਂ ਦਾ ਕਰਿੰਦਾ ਸੁਰਿੰਦਰ ਖੁਰਾਣਾ, ਐਸ ਐਚ ਉ ਉਕਾਰ ਸਿੰਘ ਬਰਾੜ ਅਤੇ ਮੌਕੇ ਦਾ ਤਹਿਸੀਲਦਾਰ ਦੇ ਖਿਲਾਫ ਮੇਰੇ ਬੱਚੇ ਦੀ ਮੌਤ ਦੇ ਜਿੰਮੇਵਾਰ ਹੋਣ ਕਰਕੇ 302 ਦਾ ਪਰਚਾ ਦਰਜ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਜੀ ।