ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਪੰਜਾਬ ਪ੍ਰੈਸ ਕਲੱਬ ਜਲੰਧਰ ਵਲੋਂ ਆਰ.ਐਨ.ਸਿੰਘ ਦੀ ਯਾਦ ‘ਚ ਤਿੰਨ ਰੋਜ਼ਾ ਫੋਟੋ ਪ੍ਰਦਰਸ਼ਨੀ ਦਾ ਆਗਾਜ਼

*ਪੰਜਾਬ ਪ੍ਰੈਸ ਕਲੱਬ ਜਲੰਧਰ ਵਲੋਂ ਆਰ.ਐਨ.ਸਿੰਘ ਦੀ ਯਾਦ ‘ਚ ਤਿੰਨ ਰੋਜ਼ਾ ਫੋਟੋ ਪ੍ਰਦਰਸ਼ਨੀ ਦਾ ਆਗਾਜ਼*

ਜਲੰਧਰ, 25 ਜਨਵਰੀ (—-) : ਪੰਜਾਬ ਪ੍ਰੈੱਸ ਕਲੱਬ ਦੇ ਬਾਨੀ ਸ੍ਰੀ ਆਰ.ਐਨ. ਸਿੰਘ ਦੀ ਬਰਸੀ ਦੇ ਅਵਸਰ ‘ਤੇ ਪੰਜਾਬ ਪ੍ਰੈੱਸ ਕਲੱਬ ਜਲੰਧਰ ਤੇ ਵਿਰਸਾ ਵਿਹਾਰ ਵਲੋਂ ਜਲੰਧਰ ਪ੍ਰੋਫੈਸ਼ਨਲ ਫੋਟੋਗ੍ਰਾਫ਼ਜਰਜ਼ ਐਸੋਸੀਏਸ਼ਨ ਦੇ ਸਹਿਯੋਗ ਨਾਲ ਵਿਰਸਾ ਵਿਹਾਰ ਵਿਚ ਫੋਟੋ ਪ੍ਰਦਰਸ਼ਨੀ ਲਗਾਈ ਗਈ। ਇਸ ਪ੍ਰਦਰਸ਼ਨੀ ਦਾ ਉਦਘਾਟਨ ਏ.ਡੀ.ਸੀ. ਜਲੰਧਰ ਅਮਿਤ ਮਹਾਜਨ ਵਲੋਂ ਕੀਤਾ ਗਿਆ। ਪ੍ਰਦਰਸ਼ਨੀ ਵਿਚ ਵੱਖ-ਵੱਖ ਫੋਟੋਗ੍ਰਾਫਰਾਂ ਵਲੋਂ ‘ਸਾਡੇ ਸਮਿਆਂ ਦਾ ਪੰਜਾਬ’ ਵਿਸ਼ੇ ‘ਤੇ ਫੋਟੋਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ। ਇਸ ਫੋਟੋ ਪ੍ਰਦਰਸ਼ਨੀ ਮੌਕੇ ਏ.ਡੀ.ਸੀ. ਮਹਾਜਨ ਨੇ ਕਿਹਾ ਕਿ ਪੰਜਾਬ ਪ੍ਰੈੱਸ ਕਲੱਬ ਵਲੋਂ ਇਹ ਇਕ ਸ਼ਲਾਘਾਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਪੰਜਾਬ ਤੇ ਸਾਡੇ ਵਿਰਸੇ ਨੂੰ ਬਿਆਨਦੀਆਂ ਇਨ੍ਹਾਂ ਤਸਵੀਰਾਂ ਵਿਚੋਂ ਅਸਲ ਪੰਜਾਬ ਦੀ ਝਲਕ ਸਾਫ਼ ਦੇਖੀ ਜਾ ਸਕਦੀ ਹੈ।

ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਨੇ ਫੋਟੋ ਪ੍ਰਦਰਸ਼ਨੀ ਵਿਚ ਭਾਗ ਲੈਣ ਵਾਲੇ ਫੋਟੋਗ੍ਰਾਫਰਾਂ ਦਾ ਧੰਨਵਾਦ ਕਰਦਿਆਂ ਸ੍ਰੀ ਆਰ.ਐਨ. ਸਿੰਘ ਦੇ ਜੀਵਨ ਤੇ ਪੱਤਰਕਾਰੀ ਦੇ ਖੇਤਰ ਵਿਚ ਉਨ੍ਹਾਂ ਵਲੋਂ ਪਾਏ ਯੋਗਦਾਨ ‘ਤੇ ਵੀ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਆਰ.ਐਨ. ਸਿੰਘ ਦੇ ਯਤਨਾਂ ਸਦਕਾ ਪੰਜਾਬ ਪ੍ਰੈੱਸ ਕਲੱਬ ਜਲੰਧਰ ਹੋਂਦ ਵਿਚ ਆਇਆ ਸੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪੱਤਰਕਾਰਾਂ, ਕਾਲਜ ਵਿਦਿਆਰਥੀਆਂ ਤੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਫੋਟੋ ਪ੍ਰਦਰਸ਼ਨੀ ਨੂੰ ਜ਼ਰੂਰ ਦੇਖਣ ਆਉਣ ਤਾਂ ਜੋ ਪੰਜਾਬ ਦੀ ਸਥਿਤੀ ਨੂੰ ਬਿਆਨਦੀਆਂ ਇਨ੍ਹਾਂ ਤਸਵੀਰਾਂ ਤੋਂ ਕੁਝ ਸਿੱਖਣ ਤੇ ਸਮਝਣ ਨੂੰ ਮਿਲ ਸਕੇ।

ਇਸ ਮੌਕੇ ਪੰਜਾਬ ਪ੍ਰੈੱਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ ਤੇ ਵਿਰਸਾ ਵਿਹਾਰ ਦੇ ਵਾਈਸ ਚੇਅਰਮੈਨ ਸੰਗਤ ਰਾਮ ਨੇ ਏ.ਡੀ.ਸੀ. ਅਮਿਤ ਮਹਾਜਨ ਨੂੰ ਇਕ ਯਾਦਗਾਰੀ ਤਸਵੀਰ ਵੀ ਭੇਟ ਕੀਤੀ। ਇਹ ਤਸਵੀਰ ਲੁਧਿਆਣੇ ਦੇ ਪ੍ਰਸਿੱਧ ਫੋਟੋਗ੍ਰਾਫ਼ਰ ਰਵਿੰਦਰ ਰਵੀ ਵਲੋਂ ਖਿੱਚੀ ਗਈ ਸੀ।

ਜ਼ਿਕਰਯੋਗ ਹੈ ਕਿ ਇਹ ਤਿੰਨ ਰੋਜ਼ਾ ਪ੍ਰਦਰਸ਼ਨੀ 27 ਜਨਵਰੀ ਤਕ ਚੱਲੇਗੀ। ਇਸ ਤੋਂ ਪਹਿਲਾਂ ਪ੍ਰੈੱਸ ਕਲੱਬ ਦੇ ਮੈਂਬਰਾਂ ਨੇ ਸ੍ਰੀ ਆਰ.ਐਨ.ਸਿੰਘ ਦੀ ਬਰਸੀ ਮੌਕੇ ਉਨ੍ਹਾਂ ਨੂੰ ਯਾਦ ਕਰਦਿਆਂ ਪੰਜਾਬ ਪ੍ਰੈੱਸ ਕਲੱਬ ਵਿਚ ਲੱਗੇ ਉਨ੍ਹਾਂ ਦੇ ਬੁੱਤ ‘ਤੇ ਫੁੱਲਾਂ ਦੇ ਹਾਰ ਪਾ ਕੇ ਉਨ੍ਹਾਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ। ਫੋਟੋ ਪ੍ਰਦਸ਼ਨੀ ਨੂੰ ਦੇਖਣ ਲਈ ਲੋਕਾਂ ਵਿਚ ਕਾਫ਼ੀ ਉਤਸ਼ਾਹ ਨਜ਼ਰ ਆਇਆ।

ਫੋਟੋ ਪ੍ਰਦਰਸ਼ਨੀ ਦੇ ਉਦਘਾਟਨ ਸਮੇਂ ਡਾ.ਲਖਵਿੰਦਰ ਸਿੰਘ ਜੌਹਲ, ਡਾ.ਕਮਲੇਸ਼ ਸਿੰਘ ਦੁੱਗਲ, ਜਨਮੇਜਾ ਸਿੰਘ ਜੌਹਲ, ਕੁਲਦੀਪ ਸਿੰਘ ਬੇਦੀ, ਪ੍ਰੋ.ਕੁਲਬੀਰ ਸਿੰਘ, ਸਾਬਕਾ ਰਾਜਦੂਤ ਰਮੇਸ਼ ਚੰਦਰ, ਸੁਰਿੰਦਰ ਸਿੰਘ ਸੁੱਨੜ, ਰਾਕੇਸ਼ ਸ਼ਾਂਤੀਦੂਤ, ਅਵਤਾਰ ਸਿੰਘ ਸ਼ੇਰਗਿੱਲ, ਰਾਜੇਸ਼ ਥਾਪਾ, ਮਨੋਜ ਤ੍ਰਿਪਾਠੀ, ਸ਼ਿਵ ਸ਼ਰਮਾ, ਮਨਦੀਪ ਸ਼ਰਮਾ, ਤੇਜਿੰਦਰ ਕੌਰ ਥਿੰਦ, ਮਲਕੀਤ ਸਿੰਘ ਬਰਾੜ, ਰਮੇਸ਼ ਗਾਬਾ, ਜਤਿੰਦਰ ਸ਼ਰਮਾ, ਰਮੇਸ਼ ਹੈਪੀ, ਸੁਰਿੰਦਰ ਬੇਰੀ, ਰਾਜੇਸ਼ ਟਿੰਕੂ, ਰਾਜ ਕੁਮਾਰ ਤੁੱਲੀ, ਰਮਨਪ੍ਰੀਤ ਕੌਰ, ਸੌਰਵ ਖੰਨਾ, ਇੰਦਰਜੀਤ ਸਿੰਘ ਚਿੱਤਰਕਾਰ, ਕਰਨ ਨਾਰੰਗ, ਭੁਪਿੰਦਰ ਮੱਲ੍ਹੀ, ਰਵਿੰਦਰ ਰਵੀ, ਕਰਮਵੀਰ ਸੰਧੂ, ਗੁਰਦੀਸ਼ ਪੰਨੂੰ ਚਿੱਤਰਕਾਰ, ਸਵਰਨਜੀਤ ਸਵੀ ਚਿੱਤਰਕਾਰ, ਵਰੁਣ ਟੰਡਨ, ਮੁਨੀਸ਼, ਗੁਰਮੀਤ ਸਿੰਘ ਸਕੱਤਰ ਵਿਰਸਾ ਵਿਹਾਰ, ਜਤਿੰਦਰ ਪਾਲ ਸਿੰਘ ਜ਼ਨਰਲ ਮੈਨੇਜ਼ਰ ਪੰਜਾਬ ਪ੍ਰੈਸ ਕਲੱਬ ਤੇ ਹੋਰ ਨਾਮਵਰ ਸਖ਼ਸ਼ੀਅਤਾਂ ਮੌਜੂਦ ਸਨ। ਇਸ ਅਵਸਰ ‘ਤੇ ਪ੍ਰਦਰਸ਼ਨੀ ਵਾਲੇ ਹਾਲ ਵਿਚ ਬਾਸੁਦੇਵ ਬਿਸਵਾਸ਼ ਦੀਆਂ ਬਣਾਈਆਂ ਮੂਰਤੀਆਂ ਵੀ ਸਜਾਈਆਂ ਗਈਆਂ ਸਨ।

Leave a Comment

Your email address will not be published. Required fields are marked *