*ਸ਼੍ਰੀ ਮਹੰਤ ਇੰਦਰੇਸ਼ ਚਰਨ ਦਾਸ ਯਾਦਗਾਰੀ ਐਡਮਿਨ ਬਲਾਕ ਦਾ ਉਦਘਾਟਨ ਸੰਤ ਸ਼ਾਮ ਦਾਸ ਹੋਰਾਂ SGRR ਪਬਲਿਕ ਸਕੂਲ ਖ਼ਾਨਪੁਰ ਵਿਖੇ ਕੀਤਾ*
ਮੁਕੰਦਪੁਰ 10 ਫਰਬਰੀ ( )- ਸਤਿਗੁਰੂ ਦੇਵੇਂਦਰ ਦਾਸ ਮਹਾਰਾਜ ਜੀ ਦੇਹਰਾਦੂਨ ਵਾਲਿਆਂ ਦੇ ਜਨਮ ਦਿਨ ਤੇ ਸ਼੍ਰੀ ਗੁਰੂ ਰਾਮ ਰਾਏ ਪਬਲਿਕ ਸਕੂਲ ਖਾਨਪੁਰ ਵਿਖੇ ਸ਼੍ਰੀ ਮਹੰਤ ਇੰਦਰੇਸ਼ ਚਰਨ ਦਾਸ ਮਹਾਰਾਜ ਮੈਮੋਰੀਅਲ ਐਡਮਿਨ ਬਲਾਕ ਦਾ ਉਦਘਾਟਨ ਸ਼੍ਰੀਮਾਨ ਸੰਤ ਸ਼ਾਮ ਦਾਸ ਜੀ ਮਹਾਰਾਜ ਉਦਾਸੀਨ ਜੀ ਹੋਰਾਂ ਆਪਣੇ ਕਰ ਕਮਲਾਂ ਨਾਲ ਕੀਤਾ l ਐਡਮਿਨ ਬਲਾਕ ਦੀ ਉਸਾਰੀ ਲਈ ਬਣੀ ਕਮੇਟੀ ਚੋ ਸਰਵ ਸ਼੍ਰੀ ਹੰਸ ਰਾਜ ਬੰਗਾ, ਇੰਜ: ਨਰਿੰਦਰ ਬੰਗਾ ਦੂਰਦਰਸ਼ਨ, ਸਰਪੰਚ ਤੀਰਥ ਰੱਤੂ,ਪ੍ਰਤਾਪ ਸਿੰਘ ਬੰਗਾ,ਸੁਰਜੀਤ ਰੱਤੂ,ਜਗਨ ਨਾਥ ਅਤੇ ਦਵਿੰਦਰ ਬੰਗਾ ਹੋਰਾਂ ਵਲੋਂ ਦਿਨ ਰਾਤ ਇੱਕ ਕਰਕੇ ਸਮੂਹ ਨਗਰ ਦੀਆਂ ਸੰਗਤਾਂ ਤੇ ਪ੍ਰਵਾਸੀ ਭਾਰਤੀਆਂ ਦੇ ਸਹਿਯੋਗ ਨਾਲ ਗੁਰੂ ਮਹਾਰਾਜ ਜੀ ਦੇ ਆਸ਼ੀਰਵਾਦ ਸਦਕਾ ਇਹ ਪ੍ਰਸ਼ਾਸਨਿਕ ਬਲਾਕ ਬਣਾਇਆ ਗਿਆ, ਉਚੇਚੇ ਤੌਰ ਤੇ ਜੀਤ ਬਾਬਾ ਬੈਲਜੀਅਮ ਅਤੇ ਸੋਮ ਥਿੰਦ ਯੂ ਕੇ ਹੋਰਾਂ ਇੰਜ: ਨਰਿੰਦਰ ਬੰਗਾ ਦੀ ਪ੍ਰੇਰਨਾ ਸਦਕਾ 2 ਲੱਖ ਤੋਂ ਵੱਧ ਦਾ ਯੋਗਦਾਨ ਬਿਲਡਿੰਗ ਦੀ ਉਸਾਰੀ ਸਮੇਤ ਸਕੂਲ ਚੋ ਪਾਇਆ l ਇਸ ਐਡਮਨ ਬਲਾਕ ਵਿੱਚ ਪ੍ਰਿੰਸੀਪਲ ਦਾ ਦਫਤਰ, ਕਲਰਕ ਲਈ ਇੱਕ ਕਮਰਾ, ਇੱਕ ਰਸੋਈ ਅਤੇ ਲੈਟਰਿੰਗ ਬਾਥਰੂਮ ਆਦਿ ਹਨ, ਨੂੰ ਆਲੀਸ਼ਾਨ ਬਨਾਉਣ ਵਿੱਚ ਠੇਕੇਦਾਰ ਸਤਨਾਮ ਸਿੰਘ ਮੰਡੇਰ ਦਾ ਭਰਪੂਰ ਯੋਗਦਾਨ ਰਿਹਾ l ਕਮੇਟੀ ਵਲੋਂ ਅੱਜ ਇਹ ਆਲੀਸ਼ਾਨ ਪ੍ਰਸ਼ਾਸਨਿਕ ਬਲਾਕ ਸਕੂਲ ਨੂੰ ਸਮਰਪਿਤ ਕਰ ਦਿੱਤਾ ਗਿਆ l ਪ੍ਰਿੰਸੀਪਲ ਰੰਜਨ ਕੋਠਾਰੀ,ਸਮੂਹ ਸਟਾਫ਼ , ਵਿਦਿਆਰਥੀਆਂ ਸਮੇਤ ਜਰਨੈਲ ਸਿੰਘ ਬੰਗਾ,ਹਰਭਜਨ ਦਾਸ ਬੰਗਾ ਯੂ ਕੇ, ਦੇਸ ਰਾਜ ਬੰਗਾ, ਗਾਇਕ ਰਾਜਾ ਸਾਵਰੀ,ਮਦਨ ਲਾਲ ਬੰਗਾ, ਮਲਕੀਤ ਸਿੰਘ ਖਟਕੜ, ਪਰਕਾਸ਼ ਚੰਦ, ਹਰਮੇਸ਼ ਬੰਗਾ,ਰਾਮ ਆਸਰਾ, ਠਾਕੁਰ ਸੁਮਨ,ਜਸਵੰਤ ਬੰਗਾ, ਤੇ ਸਮੂਹ ਸੰਗਤਾਂ ਸ਼ਾਮਿਲ ਸਨ l