ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਨਗਰ ਨਿਗਮ ਸਮੇਤ ਸਾਰੀਆਂ ਸਥਾਨਿਕ ਤੇ ਲੋਕ ਸਭਾ ਦੀ ਉਪ ਚੋਣ ਲਈ ਭਾਜਪਾ ਹੈ ਤਿਆਰ ਬਰ ਤਿਆਰ : ਵਿਜੇ ਰੁਪਾਣੀ

ਨਗਰ ਨਿਗਮ ਸਮੇਤ ਸਾਰੀਆਂ ਸਥਾਨਿਕ ਤੇ ਲੋਕ ਸਭਾ ਦੀ ਉਪ ਚੋਣ ਲਈ ਭਾਜਪਾ ਹੈ ਤਿਆਰ ਬਰ ਤਿਆਰ : ਵਿਜੇ ਰੁਪਾਣੀ

 

ਜਿਮਨੀ ਚੋਣ ਲਈ ਜੱਥੇਬੰਦਕ ਤਿਆਰੀਆਂ ਮੁਕੰਮਲ, ਵਰਕਰ ਡਟੇ ਹਨ ਮੈਦਾਨ ‘ਚ : ਅਸ਼ਵਨੀ ਸ਼ਰਮਾ

 

ਕਿਸਨਾਂ ਨੂੰ ਘੱਟੋ ਘੱਟ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਪੰਜਾਬ ਸਰਕਾਰ : ਅਸ਼ਵਨੀ ਸ਼ਰਮਾ

 

ਵਿਜੇ ਰੁਪਾਨੀ ਨੇ ਲੋਕਸਭਾ ਜਿਮਨੀ ਚੋਣ ਨੂੰ ਲੈ ਕੇ ਕੀਤੀਆਂ ਵਖ ਵਖ ਜਥੇਬੰਧਕ ਮੀਟਿੰਗਾਂ

 

ਜਲੰਧਰ: 28 ਮਾਰਚ ( ), ਜਲੰਧਰ ਲੋਕ ਸਭਾ ਜਿਮਨੀ ਚੋਣ ਨੂੰ ਲੈ ਕੇ ਭਾਜਪਾ ਪੰਜਾਬ ਦੇ ਸੂਬਾ ਪ੍ਰਭਾਰੀ ਅਤੇ ਗੁਜਰਾਤ ਦੇ ਸਾਬਕਾ ਮੁਖਮੰਤਰੀ ਵਿਜੇ ਰੁਪਾਨੀ ਨੇ ਜਲੰਧਰ ‘ਚ ਵਖ ਵਖ ਜਥੇਬੰਧਕ ਮੀਟਿੰਗਾਂ ਕੀਤੀਆਂI ਜਲੰਧਰ ਵਿਖੇ ਭਾਜਪਾ ਜਲੰਧਰ ਦੇ ਪ੍ਰਧਾਨ ਸੁਸ਼ੀਲ ਸ਼ਰਮਾ ਡੀ ਪ੍ਰਧਾਨਗੀ ਹੇਠ ਉਲੀਕੀ ਗਈ ਪ੍ਰੇਸ ਕਾਨਫਰਂਸ ਨੂੰ ਸੰਬੋਧਿਤ ਕਰਦਿਆਂ ਵਿਜੇ ਰੁਪਾਨੀਂ ਨੇ ਕਿਹਾ ਕਿ ਪੰਜਾਬ ਭਾਜਪਾ ਨਗਰ ਨਿਗਮ ਸਮੇਤ ਪੰਜਾਬ ਦੀਆਂ ਸਾਰੀਆਂ ਸਥਾਨਿਕ ਤੇ ਜਲੰਧਰ ਜਿਮਨੀ ਚੋਣ ਲਈ ਤਿਆਰ ਬਰ ਤਿਆਰ ਹੈ। ਵਿਜੇ ਰੁਪਾਨੀ ਨੇ ਪਹਿਲੀ ਬੈਠਕ ਸੂਬਾਈ ਕੋਰ ਗਰੁੱਪ ਦੇ ਅਹੁਦੇਦਾਰਾਂ ਨਾਲ ਅਤੇ ਦੂਸਰੀ ਬੈਠਕ ਵਿਧਾਨਸਭਾ ਇੰਚਾਰਜਾਂ, ਮੰਡਲ ਪ੍ਰਭਾਰੀਆਂ, ਮੰਡਲ ਪ੍ਰਧਾਨਾਂ ਨਾਲ ਕੀਤੀ, ਜਿਸ ਵਿੱਚ ਵਿਜੇ ਰੁਪਾਨੀ ਨੇ ਸੰਗਠਨਾਤਮਕ ਚਰਚਾ ਕਰਦੇ ਹੋਏ ਜਲੰਧਰ ਲੋਕਸਭਾ ਜਿਮਨੀ ਚੋਣ ਨੂੰ ਲੈ ਕੇ ਸੂਬਾਈ ਔਹਦੇਦਾਰਾਂ ਨਾਲ ਵਿਚਾਰ ਵਟਾਂਦਰਾ ਕੀਤਾ ਅਤੇ ਚੋਣ ਸੰਬੰਧੀ ਸੁਝਾਅ ਲਏI ਇਸ ਮੌਕੇ ਵਿਜੇ ਰੁਪਾਨੀ ਦੇ ਨਾਲ ਮੰਚ ‘ਤੇ ਇਸ ਮੌਕੇ ਕੇਂਦਰੀ ਮੰਤਰੀ ਸੋਮ ਪ੍ਰਕਾਸ਼, ਸਹਿ-ਇੰਚਾਰਜ ਡਾ: ਨਰਿੰਦਰ ਰੈਨਾ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਸੂਬਾ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ, ਜੰਗੀ ਲਾਲ ਮਹਾਜਨ, ਮਹਾਮੰਤਰੀ ਸ਼੍ਰੀਮੰਤਰੀ ਸ਼੍ਰੀਨਿਵਾਸਲੂ, ਰਾਕੇਸ਼ ਰਾਠੌਰ, ਅਨਿਲ. ਸੱਚਰ, ਮਨੋਰੰਜਨ ਕਾਲੀਆ, ਕੇ ਕੇ ਭੰਡਾਰੀ, ਮਹਿੰਦਰ ਭਗਤ, ਸੁਸ਼ੀਲ ਸ਼ਰਮਾ, ਪੰਕਜ ਢੀਂਗਰਾ, ਰਣਜੀਤ ਪਵਾਰ,ਆਈਟੀ ਸੋਸ਼ਲ ਮੀਡੀਆ ਦੇ ਸੂਬਾ ਪ੍ਰਧਾਨ ਰਾਕੇਸ਼ ਗੋਇਲ ਆਦਿ ਹਾਜ਼ਰ ਸਨ।

ਵਿਜੇ ਰੁਪਾਨੀ ਨੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਹਨ। ਭਾਜਪਾ ਵਰਕਰ ਚੋਣਾਂ ਲਈ ਪੂਰੀ ਤਰਾਂ ਤਿਆਰ ਬਰ ਤਿਆਰ ਹਨ। ਉਹਨਾ ਕਿਹਾ ਕਿ ਇਸ ਵੇਲੇ ਪੰਜਾਬ ਦੇ ਹਾਲਾਤ ਬੜੇ ਮਾੜੇ ਬਣ ਚੁੱਕੇ ਹਨI ਪੰਜਾਬ ਵਿੱਚ ਗੈੰਗਸਟਰਾਂ, ਮਾਫੀਆ ਅਤੇ ਵ੍ਖ੍ਸਾਵ੍ਦੀ ਤਾਕਤਾਂ ਆਪਣਾ ਪੂਰਾ ਜੋਰ ਵਿਖਾ ਰਹੀਆਂ ਹਨI ਕੋਈ ਦਿਨ ਅਜਿਹਾ ਨਹੀਂ ਜਾਂਦਾ ਕਿ ਜਦ ਸੂਬੇ ‘ਚ ਕੀਤੇ ਹੱਤਿਆ, ਲੁੱਟ ਮਾਰ, ਗੋਲੀਬਾਰੀ ਆਦਿ ਵਰਗੀਆਂ ਘਟਨਾਵਾਂ ਨਾ ਵਾਪਰਨI ਉਹਨਾ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਪੰਜਾਬੀਆਂ ਦਾ ਬਹੁਤ ਸਤਿਕਾਰ ਤੇ ਪਿਆਰ ਕਰਦੇ ਹਨI ਉਹਨਾ ਦੀ ਦਿਲੀ ਇੱਛਾ ਹੈ ਕਿ ਪੰਜਾਬ ਹੱਸਦਾ ਵੱਸਦਾ, ਰੰਗਲਾ ਅਤੇ ਖੁਸ਼ਹਾਲ ਪੰਜਾਬ ਬਣੇ। ਭਾਜਪਾ ਪੰਜਾਬ ਦੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਕੇ ਪੰਜਾਬ ਨੂੰ ਖੁਸ਼ਹਾਲ ਬਣਾਏਗੀ। ਉਹਨਾ ਪੰਜਾਬੀਆ ਨੂੰ ਖੁੱਲ ਕੇ ਭਾਜਪਾ ਦਾ ਸਾਥ ਦੇਣ ਦੀ ਅਪੀਲ ਵੀ ਕੀਤੀ। ਉਹਨਾਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਦੀ ਅਗਵਾਈ ਵਾਲੀ ਪਾਰਟੀ ਨੂੰ ਪੰਜਾਬੀ ਪੰਜਾਬ ਵਿੱਚੋਂ ਚੱਲਦਾ ਕਰਨ ਲਈ ਪੱਕਾ ਮਨ ਬਣਾ ਚੁੱਕੇ ਹਨ।

ਅਸ਼ਵਨੀ ਸ਼ਰਮਾ ਨੇ ਇਸ ਮੌਕੇ ਕਿਹਾ ਕਿ ਉਹਨਾ ਕਿਹਾ ਕਿ ਭਾਰਤੀ ਜਨਤਾ ਪਾਰਟੀ ਵੱਖਵਾਦੀ ਤਾਕਤਾਂ ਦੇ ਮਨਸੂਬਿਆਂ ਨੂੰ ਕਦੇ ਸਫਲ ਨਹੀਂ ਹੋਣ ਦੇਵੇਗੀ। ਪੰਜਾਬ ਦੀ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਬਣਾਈ ਰੱਖਣਾ ਭਾਜਪਾ ਦਾ ਮੁੱਖ ਉਦੇਸ਼ ਹੈ। ਉਹਨਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਭਾਜਪਾ ਨੂੰ ਬਦਲ ਵਜੋਂ ਦੇਖ ਰਹੇ ਹਨ ਤੇ ਭਾਜਪਾ ਨੂੰ ਪੰਜਾਬ ਦੀ ਸੱਤਾ ਵਿੱਚ ਲਿਆਉਣ ਲਈ ਉਤਾਵਲੇ ਹਨI ਉਹਨਾਂ ਭਾਜਪਾ ਦੇ ਅਹੁਦੇਦਾਰਾਂ ਤੇ ਵਰਕਰਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਇਲਾਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਪਹਿਆਲ ਅਤੇ ਜੱਦੋ ਜਹਿਦ ਕਰਨ, ਲੋਕਾਂ ਦੀਆਂ ਸਮੱਸਿਆਵਾਂ ਨੂੰ ਪੰਜਾਬ ਸਰਕਾਰ ਤੱਕ ਪਹੁੰਚਾਉਣ ਲਈ ਅਵਾਜ਼ ਚੁੱਕਣ ਅਤੇ ਜੇ ਕਰ ਪੰਜਾਬ ਸਰਕਾਰ ਜਾਂ ਪ੍ਰਸ਼ਾਸਨ ਉਆਹ੍ਨਾਂ ਡੀ ਆਵਾਜ ਨਾ ਸੁਣੇ ਤਾਂ ਧਰਨੇ ਪਰਦਰਸ਼ਨ ਕਰਨ ਤੋਂ ਗੁਰੇਜ਼ ਨਾ ਕਰਨ। ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਵਿਰੋਧੀ ਧਿਰ ਦਾ ਰੋਲ ਬਾਖੂਬੀ ਨਾਲ ਨਿਭਾਂ ਰਹੀ ਹੈ ਅਤੇ ਅਸੀ ਪੰਜਾਬੀਆ ਨਾਲ ਕੀਤੇ ਵਾਅਦੇ ਪੰਜਾਬ ਸਰਕਾਰ ਨੂੰ ਭੁੱਲਣ ਨਹੀਂ ਦੇਵਾਗੇ। ਉਹਨਾਂ ਕਿਹਾ ਪੰਜਾਬੀ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਦੁਖੀ ਹੋ ਚੁੱਕੇ ਹਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਵਾਰ ਵਾਰ ਪੰਜਾਬੀਆ ਦਾ ਅਪਮਾਨ ਕਰ ਰਿਹਾ ਹੈ ਜਿਸ ਦੀ ਤਾਜ਼ਾ ਉਦਾਹਰਨ ਗੁਰੂ ਰਵਿਦਾਸ ਅਧਿਐਨ ਕੇਂਦਰ ਦੇ ਨੀਂਹ ਪੱਥਰ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਮ ਤੋਂ ਉੱਪਰ ਆਪਣਾ ਨਾਮ ਲਿਖਵਾਉਣਾ ਹੈ।ਉਹਨਾਂ ਖਟਕੜ ਕਲਾਂ ਦੇ ਸਿਹਤ ਕੇਦਰ ਤੋਂ ਸ਼ਹੀਦ ਭਗਤ ਸਿੰਘ ਜੀ ਤੇ ਚਾਚਾ ਅਜੀਤ ਸਿੰਘ ਜੀ ਦੀਆਂ ਤਸਵੀਰਾਂ ਉਤਾਰਨ ਦੀ ਘੋਰ ਨਿੰਦਾ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਸਾਡੇ ਸ਼ਹੀਦਾਂ ਦਾ ਅਪਮਾਨ ਕਰ ਰਹੀ ਹੈ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਪੰਜਾਬ ਵਿੱਚ ਬੇਮੌਸਮੀ ਬਾਰਿਸ਼, ਹਨੇਰੀ, ਝੱਖੜ ਤੇ ਗੜੇਮਾਰੀ ਨੇ ਕਿਸਾਨਾ ਦੀ ਪੱਕੀ ਪਕਾਈ ਕਣਕ ਦੀ ਫਸਲ ਸਮੇਤ ਸਬਜ਼ੀਆਂ ਤੇ ਕਹਿਰ ਢਾਹ ਦਿੱਤਾ ਹੈI ਪੰਜਾਬ ਸਰਕਾਰ ਤੁਰੰਤ ਕਿਸਾਨਾ ਨੂੰ ਘੱਟੋ ਘੱਟ ਪੰਜਾਹ ਹਜ਼ਾਰ ਰੁਪਏ ਪ੍ਰਤੀ ਏਕੜ ਤੋ ਇਲਾਵਾ ਖੇਤ ਮਜ਼ਦੂਰਾਂ ਨੂੰ ਵੀ 5000 ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ। ਉਹਨਾਂ ਕਿਹਾ ਕਿ ਕਿਸਾਨਾ ਦੀਆ ਫਸਲਾਂ, ਸਬਜ਼ੀਆਂ ਤੇ ਹਰੇ ਚਾਰੇ ਦਾ ਨੁਕਸਾਨ ਹੋਣ ਤੇ ਮਨ ਬਹੁਤ ਦੁਖੀ ਹੈ। ਉਹਨਾਂ ਮੰਗ ਕੀਤੀ ਕਿ ਫਾਜਿਲਕਾ ਜਿਲੇ ਦੇ ਪਿੰਡ ਵਿੱਚ ਵਾ-ਵਰੋਲ਼ੇ ਕਾਰਨ ਘਰਾਂ ਸਮੇਤ ਹੋਏ ਨੁਕਸਾਨ ਦਾ ਲੋਕਾਂ ਨੂੰ ਤੁਰੰਤ ਢੁਕਵਾਂ ਮੁਆਵਜ਼ਾ ਦਿੱਤਾ ਜਾਵੇ।ਇਸ ਮੌਕੇ ਹਲਕਾ ਇੰਚਾਰਜ ਜਲੰਧਰ ਲੋਕ ਸਭਾ ਦੀ ਉਪ ਚੋਣ ਲਈ ਸਾਬਕਾ ਮੰਤਰੀ ਅਰੁਣੇਸ਼ ਸ਼ਾਕਰ, ਸਾਬਕਾ ਮੰਤਰੀ ਤੀਕਸ਼ਣ ਸੂਦ, ਸਾਬਕਾ ਵਿਧਾਇਕ ਪ੍ਰੇਮ ਮਿੱਤਲ, ਫਿਲੌਰ ਤੋਂ ਸਾਬਕਾ ਵਿਧਾਇਕ ਡਾ: ਦਿਲਭਾਗ ਰਾਏ ਸੂਬਾ ਕਾਰਜਕਾਰਨੀ ਮੈਂਬਰ, ਸਾਬਕਾ ਵਿਧਾਇਕ ਡਾ: ਦਲਬੀਰ ਸਿੰਘ ਵੇਰਕਾ, ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ,ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ, ਸਾਬਕਾ ਵਿਧਾਇਕ ਅਮਰਪਾਲ ਬੋਨੀ ਵੀ ਮੌਜੂਦ ਸਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ਿਲ੍ਹਾ ਜਨਰਲ ਸਕੱਤਰ ਅਸ਼ੋਕ ਸਰੀਨ ਹਿੱਕੀ, ਰਾਜੇਸ਼ ਕਪੂਰ ਤੇ ਅਮਰਜੀਤ ਸਿੰਘ ਗੋਲਡੀ, ਜ਼ਿਲ੍ਹਾ ਮੀਤ ਪ੍ਰਧਾਨ ਦਵਿੰਦਰ ਕਾਲੀਆ, ਦਵਿੰਦਰ ਭਾਰਦਵਾਜ, ਗੁਰਿੰਦਰ ਸਿੰਘ ਲਾਂਬਾ, ਭੁਪਿੰਦਰ ਕੁਮਾਰ, ਦਰਸ਼ਨ ਭਗਤ, ਅਸ਼ਵਨੀ ਭੰਡਾਰੀ, ਮੁਨੀਸ਼ ਵਿੱਜ, ਅਜੇ ਚੋਪੜਾ, ਸ਼ਾਮ ਸ਼ਰਮਾ, ਅਸ਼ਵਨੀ ਡਾ. ਅਟਵਾਲ, ਅਨੁ ਸ਼ਰਮਾ, ਮੀਨੂੰ ਸ਼ਰਮਾ, ਅਮਿਤ ਭਾਟੀਆ, ਹਿਤੇਸ਼ ਸਿਆਲ, ਯੋਗੇਸ਼ ਮਲਹੋਤਰਾ, ਬ੍ਰਜੇਸ਼ ਸ਼ਰਮਾ, ਦਿਨੇਸ਼ ਮਲਹੋਤਰਾ, ਤਰੁਣ ਕੁਮਾਰ, ਮਹਿਲਾ ਮੋਰਚਾ ਦੀ ਜ਼ਿਲ੍ਹਾ ਪ੍ਰਧਾਨ ਮੀਨੂੰ ਸ਼ਰਮਾ, ਜ਼ਿਲ੍ਹਾ ਯੁਵਾ ਮੋਰਚਾ ਦੇ ਪ੍ਰਧਾਨ ਪੰਕਜ ਜੁਲਕਾ, ਮੰਡਲ ਪ੍ਰਧਾਨ ਗੁਰਪ੍ਰੀਤ ਸਿੰਘ ਵਿੱਕੀ, ਅਸ਼ੀਸ਼ ਸਹਿਗਲ, ਅੰਮ੍ਰਿਤਪਾਲ ਸਿੰਘ ਸੰਘਾ, ਸੁਦੇਸ਼ ਭਗਤ, ਬਲਰਾਜ ਬਦਨ, ਸ਼ਿਵ ਦਰਸ਼ਨ ਅਭੀ, ਅਮਰਜੀਤ ਸਿੰਘ ਅਮਰੀ, ਨਰਿੰਦਰਪਾਲ ਸਿੰਘ ਢਿੱਲੋਂ, ਜ਼ਿਲ੍ਹਾ ਯੁਵਾ ਮੋਰਚਾ ਦੇ ਜਨਰਲ ਸਕੱਤਰ ਅਭੀ ਸਿੱਕਾ, ਨੌਜਵਾਨ ਆਗੂ ਅਰਜੁਨ ਤ੍ਰੇਹਨ ਆਦਿ ਹਾਜ਼ਰ ਸਨ।

Leave a Comment

Your email address will not be published. Required fields are marked *