*ਬੇਦਾਗ਼ ਛਵੀ ਦੇ ਮਾਲਿਕ ASI ਹੁਸਨ ਲਾਲ ਹੋਏ ਸੇਵਾ ਮੁਕਤ*
ਨਵਾਂਸ਼ਹਿਰ 31ਮਾਰਚ( ):-
ਪੁਲਿਸ ਲਾਈਨ ਨਵਾਂਸ਼ਹਿਰ ਵਿਖੇ ਪੁਲਿਸ ਅਫਸਰਾਂ ਦੀ ਸ਼ਾਨਦਾਰ ਵਿਦਾਈਗੀ ਪਾਰਟੀ ਮੌਕੇ ਸਰਵ ਸ਼੍ਰੀ ਭਾਗੀਰਥ ਸਿੰਘ ਮੀਨਾ(IPS)SSP ਸਾਹਿਬ, ਗੁਰਮੀਤ ਕੌਰ ਚਾਹਲ SP ( HQ),DSP ਸੁਰਿੰਦਰ ਚਾਂਦ, DSP ਰਣਜੀਤ ਬਦੇਸ਼ਾ, DSP ਸ਼ਹਿਬਾਜ਼ ਜੀ, ਇੰਸਪੈਕਟਰ ਨਰੇਸ਼ ਕੁਮਾਰੀ ਤੇ ਪੁਲਿਸ ਪ੍ਰਸ਼ਾਸਨ ਹੋਰਾਂ ASI ਹੁਸਨ ਲਾਲ ਮੀਰਪੁਰੀ ਨੂੰ ਸਨਮਾਨ ਚਿੰਨ, ਪ੍ਰਸ਼ੰਸਾ ਪੱਤਰ, ਮੋਮੇਂਟੋ ਤੇ ਹਾਰ ਪਾ ਕੇ ਸਨਮਾਨਿਤ ਕੀਤਾ l ਉਹਨਾਂ ਦੇ ਨਾਲ 8 ਹੋਰ ਅਫਸਰਾਂ ਨੂੰ ਵੀ ਸਨਮਾਨਿਤ ਕੀਤਾ ਗਿਆ I SSP ਸਾਹਿਬ ਨੇ ਬੇਦਾਗ਼ ਤੇ ਸ਼ਾਨਦਾਰ ਨੋਕਰੀ ਕਰਨ ਲਈ ਹੁਸਨ ਲਾਲ ਸਮੇਤ ਸਭਨਾਂ ਨੂੰ ਸ਼ੁਭਕਾਮਨਾਵਾਂ ਤੇ ਮੁਬਾਰਕਾਂ ਦਿੱਤੀਆਂ l ਉਹਨਾਂ ਕਿਹਾ ਕਿ ਤੁਸੀਂ ਤੇ ਤੁਹਾਡੇ ਪਰਿਵਾਰ ਮੇਰੇ ਪਰਿਵਾਰਕ ਮੈਂਬਰ ਹੋ ਕਦੇ ਵੀ ਕਿਸੇ ਨੂੰ ਕੋਈ ਦੁੱਖ ਤਕਲੀਫ਼ ਹੋਵੇ ਤਾਂ ਬੇਝਿਜਕ ਪੰਜਾਬ ਚੋ ਮੈਂ ਜਿੱਥੇ ਵੀ ਹੋਵਾਂ ਸਦਾ ਸੇਵਾ ਚੋ ਹਾਜਿਰ ਹਾਂ I ਇੰਜ: ਨਰਿੰਦਰ ਬੰਗਾ ਦੂਰਦਰਸ਼ਨ ਜਲੰਧਰ ਨੇ ਬੋਲਦਿਆਂ ਕਿਹਾ ਕਿ ਹੁਸਨ ਲਾਲ ਨੂੰ ਪੁਲਿਸ ਅਫਸਰਾਂ ਵਲੋਂ ਬੇਦਾਗ਼ ਤੇ ਸ਼ਾਨਦਾਰ ਸੇਵਾਵਾਂ ਲਈ 27 ਵਾਰ ਪ੍ਰਸ਼ੰਸਾ ਪੱਤਰ ਮਿਲ ਚੁੱਕੇ ਹਨ l ਇੰਜ: ਬੰਗਾ ਨੇ ਅੱਗੇ ਕਿਹਾ ਕਿ ਹੁਸਨ ਲਾਲ ਤੇ ਪਰਿਵਾਰ ਸਮਾਜ ਸੇਵਕ ਵੀ ਹੈ ਜਿਸਨੇ 36 ਵਾਰ ਖੂਨ ਦਾਨ ਅਤੇ ਓਸਦੀ ਧਰਮ ਸੁਪਤਨੀ ਊਸ਼ਾ ਰਾਣੀ ਨੇ 9 ਵਾਰ ਖੂਨ ਦਾਨ ਕਰ ਮਨੁੱਖਤਾ ਦੀ ਵਡਮੁੱਲੀ ਸੇਵਾ ਕੀਤੀ ਹੈ l ਹੁਸਨ ਲਾਲ ਗੀਤਕਾਰ ਵੀ ਹੈ ਇਸਦੇ ਗੀਤ ਬਹੁਤ ਕਲਾਕਾਰਾਂ ਨੇ ਗਾਏ ਹਨ l ਐਸਪੀ ਸ਼੍ਰੀਮਤੀ ਚਾਹਲ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਮੁਬਾਰਕਾਂ ਦਿੱਤੀਆਂ l ਚਾਹ ਪਾਰਟੀ ਉਪਰੰਤ ਹੁਸਨ ਲਾਲ ਦੇ ਜੱਦੀ ਪਿੰਡ ਮੀਰਪੁਰ ਵਿਖੇ ਸੁਖਮਨੀ ਸਾਹਿਬ ਦੇ ਭੋਗ ਉਪਰੰਤ ਸ਼ਾਨਦਾਰ ਸਮਾਗਮ ਕੀਤਾ ਗਿਆ l ਵੱਖ ਵੱਖ ਬੁਲਾਰਿਆਂ ਨੇ ਹੁਸਨ ਲਾਲ ਦੇ ਸਮਾਜ ਭਲਾਈ ਤੇ ਵਿਭਾਗੀ ਬੇਦਾਗ਼ ਸੇਵਾਵਾਂ ਲਈ ਕਸੀਦੇ ਪੜ੍ਹੇ l ਸਭ ਰਿਸ਼ਤੇਦਾਰਾਂ ਤੇ ਦੋਸਤਾਂ ਮਿੱਤਰਾਂ ਸਮੇਤ ਪ੍ਰਕਾਸ਼ ਚੰਦ ਬੰਗਾ,ਧਰਮਸੁਪਤਨੀ ਪ੍ਰਕਾਸ਼ ਕੌਰ ਬੰਗਾ ਤੇ ਸਮੂਹ ਬੰਗਾ ਪਰਿਵਾਰ ਨੇ ਹੁਸਨ ਲਾਲ ਤੇ ਊਸ਼ਾ ਰਾਣੀ ਨੂੰ ਰਿੰਗਾਂ ਪਹਿਨਾਈਆਂ ਤੇ ਅਨੇਕਾਂ ਬੇਸ਼ਕੀਮਤੀ ਤੋਹਫ਼ੇ ਪ੍ਰਦਾਨ ਕੀਤੇ l ਗਾਇਕ ਰਾਜਾ ਸਾਬਰੀ ਨੇ ਆਪਣੀ ਗਾਇਕੀ ਰਾਹੀਂ ਖੂਬ ਰੰਗ ਬੰਨ੍ਹਿਆ l ਸਮਾਗਮ ਚੋ ਹੋਰਨਾਂ ਤੋਂ ਇਲਾਵਾ ਸਰਪੰਚ ਕਾਜਲ ਪੌਡਵਾਲ,ਗ੍ਰੰਥੀ ਮੋਹਨ ਸਿੰਘ, ਮੁਕੇਸ਼ ਬੰਗਾ ,ਡਾਕਟਰ ਰਾਮ ਜੀ,ਜਗਦੀਸ਼ ਸ਼ਰਮਾ ਜੀ,ਗੌਰਵ ਸ਼ਰਮਾ,ਮਨਜੀਤ ਕੌਰ ਨਾਫਰ, ਨਟਵਰ ਸਿੰਘ ਨਾਫਰ,ਪਲਕਾਂ ਨਾਫ਼ਰ,ਏਕਤਾ ਗਿੱਲ,ਰਣਜੀਤ ਗਿੱਲ, ਨਛੱਤਰਬੰਗਾ,ਦਵਿੰਦਰਬੰਗਾ,ਸ਼੍ਰੀ ਚੰਦ ਬੰਗਾ,ਕਮਲਜੀਤ ਬੰਗਾ ਤੇ ਮੋਨਿਕਾ ਬੰਗਾ ਆਦਿ ਹਾਜ਼ਿਰ ਸਨ l