*ਆਟੋ ਯੂਨੀਅਨ ਜਲੰਧਰ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਨਿੱਤਰੀ*
*-ਜ਼ਿਮਨੀ ਚੋਣ ਲਈ ਜਲੰਧਰ ਤੋਂ ‘ਆਪ’ ਉਮੀਦਵਾਰ ਰਿੰਕੂ ਨੂੰ ਦਿੱਤਾ ਸਮਰਥਨ*
*ਜਲੰਧਰ, 19 ਅਪ੍ਰੈਲ*
ਆਟੋ ਯੂਨੀਅਨ ਜਲੰਧਰ ਵਲੋ ਜਿਮਨੀ ਚੋਣ ਵਿਚ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ਆਟੋ ਰਿਕਸ਼ਾ ਚਾਲਕ ਆਪਣੇ ਆਟੋ ਰਿਕਸ਼ਾ ਤੇ ਬੈਨਰ ਲਗਾ ਕੇ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨਗੇ।
ਜਲੰਧਰ ਬੱਸ ਸਟੈਂਡ ਵਿਖੇ ਆਈਐਸ ਬੱਗਾ ਵਲੋ ਆਟੋ ਯੂਨੀਅਨ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ , ਸੁਰਿੰਦਰ ਸਿੰਘ ਨੇ ਚੋਣ ਲਈ ਪਾਰਟੀ ਦੇ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਸਮੇਤ ਸਿੰਘ ਢੋਤ, ਕੰਵਰ ਇਕਬਾਲ ਸ਼ਾਮਿਲ ਸਨ। ਇਸ ਮੀਟਿੰਗ ਦੌਰਾਨ ਆਟੋ ਯੂਨੀਅਨ ਵਲੋ ਆਪਣੇ ਆਟੋ ਰਿਕਸ਼ਾ ਦੇ ਪਿੱਛੇ ਪਾਰਟੀ ਦੇ ਚੋਣ ਨਿਸ਼ਾਨ ਦਾ ਪਰਚਾਰ ਕਰਨ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ਵਿੱਚ ਗਰੀਬਾਂ ਦਾ ਦਰਦ ਸਮਝਣ ਵਾਲੀ ਸਰਕਾਰ ਮਿਲੀ ਹੈ। ਮੀਟਿੰਗ ਵਿਚ ਫੈਸਲਾ ਲਿਆ ਗਿਆ ਕਿ ਆਉਣ ਵਾਲੀ ਜਲੰਧਰ ਜ਼ਿਮਨੀ ਚੋਣ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ ਅਤੇ ਵੱਡੀਆਂ ਵੋਟਾਂ ਦੇ ਫਰਕ ਨਾਲ ਜਿੱਤ ਪਾਰਟੀ ਦੀ ਝੋਲੀ ਵਿਚ ਪਾਈ ਜਾਵੇਗੀ।
ਇਸ ਮੌਕੇ ਆਟੋ ਰਿਕਸ਼ਾ ਯੂਨੀਅਨ ਦੇ ਪ੍ਰਧਾਨ ਇੰਦਰ ਸਿੰਘ, ਦਰਸ਼ਨ ਸਿੰਘ, ਜਗਦੀਸ਼ ਕੁਮਾਰ, ਸੁਖਦੇਵ ਸਿੰਘ, ਗੁਰਚਰਨ ਸਿੰਘ, ਹੁਸ਼ਿਆਰ ਸਿੰਘ, ਕੁਲਦੀਪ ਸਿੰਘ, ਗੁਰਚਰਨ ਸਿੰਘ ਬਾਬਾ, ਅਜੈ ਕੁਮਾਰ,ਦੀਪੂ, ਰਾਜਿੰਦਰ ਕੁਮਾਰ ਰਵੀ ਸਭਰਵਾਲ ਸਮੇਤ ਸਮੂਹ ਆਟੋ ਰਿਕਸ਼ਾ ਵਰਕਰ ਸ਼ਾਮਿਲ ਰਹੇ।