ਬਾਬਾ ਸਾਹਿਬ ਅਤੇ ਭਗਤ ਸਿੰਘ ਦੀਆਂ ਤਸਵੀਰਾਂ ਲਾ ਕੇ ਰਾਜਨੀਤੀ ਕਰਕੇ ਸੱਤਾ ਹਾਸਲ ਕਰਨ ਵਾਲੀ ਭਗਵੰਤ ਮਾਨ ਸਰਕਾਰ ਡਾ: ਅੰਬੇਡਕਰ ਦਾ ਪ੍ਰੋਗਰਾਮ ਕਰਵਾਉਣਾ ਭੁੱਲੀ: ਰਾਜੇਸ਼ ਬਾਗਾ
ਬਾਬਾ ਸਾਹਿਬ ਦੇ ਜਨਮ ਦਿਹਾੜੇ ‘ਤੇ 14 ਅਪ੍ਰੈਲ ਨੂੰ ਕੌਮੀ ਛੁੱਟੀ ਦਾ ਐਲਾਨ ਕਰਨਾ ਮੋਦੀ ਸਰਕਾਰ ਵੱਲੋਂ ਡਾ. ਅੰਬੇਡਕਰ ਨੂੰ ਸੱਚੀ ਸ਼ਰਧਾਂਜਲੀ: ਰਾਜੇਸ਼ ਬਾਗਾ
ਗੁਰੂ ਰਵਿਦਾਸ ਤੀਰਥ ਅਸਥਾਨ ਨੂੰ ਜਾਣ ਵਾਲਾ ਰਸਤਾ ਚਹੁੰ-ਮਾਰਗੀ ਬਣਾਵੇ ‘ਆਪ’ ਸਰਕਾਰ : ਨਿਮਿਸ਼ਾ ਮਹਿਤਾ
ਗੁਰੂ ਰਵਿਦਾਸ ਤੀਰਥ ਅਸਥਾਨ ਸ੍ਰੀ ਖੁਰਾਲਗੜ੍ਹ ਅੱਜ ਤੱਕ ਮੁੱਲ ਪਾਣੀ ਲੈ ਕੇ ਕਰ ਰਿਹਾ ਹੈ ਗੁਜ਼ਾਰਾI
ਜਲੰਧਰ, 19 ਅਪ੍ਰੈਲ ( ): ਭਾਜਪਾ ਆਗੂ ਤੇ ਗੜ੍ਹਸ਼ੰਕਰ ਹਲਕੇ ਦੀ ਇੰਚਾਰਜ ਨਿਮਿਸ਼ਾ ਮਹਿਤਾ ਨੇ ਸ੍ਰੀ ਖੁਰਾਲਗੜ੍ਹ ਸਾਹਿਬ ਜਾਣ ਵਾਲੀ ਸੰਗਤ ਨਾਲ ਹੋਏ ਦੋ ਭਿਆਨਕ ਹਾਦਸਿਆਂ ‘ਚ ਜਾਨਾਂ ਗੁਆਉਣ ਵਾਲੇ ਲੋਕਾਂ ਲਈ ਡੂੰਗੇ ਡੂੰਘਾ ਦੁੱਖ ਪ੍ਰਗਟਾਉਂਦਿਆਂ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਨੂੰ ਚਹੁੰ-ਮਾਰਗੀ ਬਣਾਉਣ ਦੀ ਮੰਗ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਕੋਲੋਂ ਕੀਤੀ ਹੈ। ਅੱਜ ਜਲੰਧਰ ਵਿਖੇ ਉਲੀਕੀ ਗਈ ਪ੍ਰੇਸ ਕਾਨਫਰੰਸ ਦੌਰਾਨ ਭਾਜਪਾ ਬੁਲਾਰੀ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸ੍ਰੀ ਪੁਰਾਲਗੜ੍ਹ ਸਾਹਿਬ ਜਿਥੇ ਗੁਰੂ ਰਵਿਵਾਸ ਜੀ ਨੇ 4 ਸਾਲ 2 ਮਹੀਨੇ 12 ਦਿਨ ਤਪੱਸਿਆ ਕੀਤੀ ਸੀ, ਉਸਨੂੰ ਸਰਕਾਰਾਂ ਪਿਛਲੀ ਅਤੇ ਮੌਜੂਦਾ ਸਰਕਾਰ ਵਲੋਂ ਅਣਗੌਲਿਆਂ ਕੀਤਾ ਗਿਆ ਹੈI ਬੜੇ ਅਫ਼ਸੋਸ ਦੀ ਗੱਲ ਹੈ ਕਿ ਅੱਜ ਤੱਕ ਸਰਕਾਰਾਂ ਰਵਿਦਾਸੀਆ ਸਮਾਜ ਦੇ ਇਸ ਤੀਰਥ ਨੂੰ ਇੱਕ ਵਧੀਆ ਰਸਤਾ ਤੱਕ ਬਣਾ ਕੇ ਨਹੀਂ ਦੇ ਸਕੀਆਂ।
ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਮੁੱਚੇ ਦੁਆਬੇ ‘ਚ 40 ਫੀਸਦੀ ਤੋਂ ਜ਼ਿਆਦਾ ਆਬਾਦੀ ਗੁਰੂ ਰਵਿਦਾਸ ਜੀ ਦੇ ਪੈਰੋਕਾਰਾਂ ਦੀ ਹੈ, ਪਰ ਗੁਰੂ ਰਵਿਦਾਸ ਜੀ ਦੇ ਤੀਰਥ ਅਸਥਾਨ ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲੇ ਰਸਤੇ ਦੀ ਹਾਲਤ ਬਹੁਤ ਹੀ ਤਰਸਯੋਗ ਹੈ, ਜਿਸ ਕਰਕੇ ਵੱਡੇ ਸੜਕ ਹਾਦਸੇ ਵਾਰ-ਵਾਰ ਵਾਪਰਦੇ ਹਨ ਅਤੇ ਬੀਤੇ ਦਿਨੀਂ ਦੋ ਭਿਆਨਕ ਸੜਕ ਹਾਦਸਿਆਂ ‘ਚ 10 ਲੋਕਾਂ ਦੀ ਜਾਨ ਚਲੀ ਗਈ ਅਤੇ ਦਰਜਨ ਤੋਂ ਜਿਆਦਾ ਲੋਕਾਂ ਨੂੰ ਸੱਟਾਂ ਲੱਗੀਆਂ ਹਨ। ਸ੍ਰੀ ਖੁਰਾਲਗੜ੍ਹ ਸਾਹਿਬ ਨੂੰ ਜਾਣ ਵਾਲਾ ਰਸਤਾ ਪਹਾੜੀ ਹੈ ਅਤੇ ਇਸ ਰਸਤੇ ‘ਤੇ ਤਿੱਖੇ ਉਤਾਰ ਚੜ੍ਹਾ ਹਨ ਅਤੇ ਸੜਕ ਦੀ ਘੱਟ ਚੌੜਾਈ ਹੋਣ ਕਾਰਨ ਗੱਡੀਆਂ ਡੂੰਘੀਆਂ ਖੱਡਾਂ ‘ਚ ਜਾ ਡਿੱਗਦੀਆਂ ਹਨ, ਜਿਸ ਨਾਲ ਭਾਰੀ ਜਾਣੀ ਅਤੇ ਮਾਲੀ ਨੁਕਸਾਨ ਹੁੰਦਾ ਹੈ। ਇਸ ਲਈ ਰਵਿਦਾਸੀਆ ਸਮਾਜ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਮੁੱਖ ਰੱਖ ਕੇ ਸਰਕਾਰ ਨੂੰ ਸ੍ਰੀ ਖੁਰਾਲਗੜ੍ਹ ਸਾਹਿਬ ਦੇ ਮਾਰਗ ਨੂੰ ਚਹੁੰ-ਮਾਰਗੀ ਤੇ ਸੁਰੱਖਿਅਤ ਬਣਾਉਣਾ ਚਾਹੀਦਾ ਹੈ। ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸ੍ਰੀ ਖੁਰਾਲਗੜ੍ਹ ਸਾਹਿਬ ਗੁਰੂਘਰ ਵਿਖੇ ਅੱਜ ਵੀ ਗੁਰਦੁਆਰਾ ਕਮੇਟੀ ਮੁੱਲ ਦਾ ਪਾਣੀ ਟੈਂਕਰਾਂ ‘ਚ ਖਰੀਦ ਕੇ ਲਿਆਉਂਦੀ ਹੈ ਤੇ ਗੁਰੂ ਘਰ ਨੂੰ ਹੁਣ ਤੱਕ ਪਿਛਲੀ ਜਾਂ ਮੋਜੂਦਾ ਪੰਜਾਬ ਸਰਕਾਰ ਪੀਣ ਵਾਲਾ ਪਾਣੀ ਮੁਹੱਈਆ ਨਹੀਂ ਕਰਵਾ ਸਕੀ। ਨਿਮਿਸ਼ਾ ਮਹਿਤਾ ਨੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦਲਿਤ ਸਮਾਜ ਦੇ ਤੀਰਥ ਅਸਥਾਨ ਦੀਆਂ ਇਨ੍ਹਾਂ ਮੰਗਾਂ ਨੂੰ ਨਾ ਮੰਨਿਆ ਗਿਆ ਤਾਂ ਲੋਕ ਸੜਕਾਂ ‘ਤੇ ਆ ਕੇ ਸਰਕਾਰ ਨੂੰ ਸਬਕ ਸਿਖਾਉਣਗੇI
ਰਾਜੇਸ਼ ਬਾਘਾ ਨੇ ਕਿਹਾ ਕਿ ਬੇਸ਼ੱਕ ਪਿਛਲੀ ਸਰਕਾਰ ਦੌਰਾਨ ਇਕ ਟਿਊਬਵੈੱਲ ਇਥੇ ਲਗਵਾਇਆ ਗਿਆ ਸੀ, ਪਰ ਮੌਜੂਦਾ ਆਪ ਸਰਕਾਰ ਦੇ ਵਿਧਾਇਕ ਨੇ ਆਪਣੀ ਝੂਠੀ ਵਾਹ-ਵਾਹੀ ਲੁੱਟਣ ਲਈ ਉਸਦਾ ਉਦਘਾਟਨ ਵੀ ਕੀਤਾ, ਪਰ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਸਾਲ ਬੀਤਣ ਮਗਰੋਂ ਵੀ ਗੁਰੂਘਰ ਦੇ ਇਸ ਟਿਊਬਵੈੱਲ ਨੂੰ ਬਿਜਲੀ ਦਾ ਕੁਨੈਕਸ਼ਨ ਨਹੀਂ ਦਿੱਤਾ, ਜਿਸ ਕਾਰਨ ਅੱਜ ਤਕ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਪੀਣ ਵਾਲਾ ਪਾਣੀ ਮੁੱਲ ਹੀ ਲਿਆ ਕੇ ਲੰਗਰ-ਪਾਈ ਦਾ ਗੁਜ਼ਾਰਾ ਚਲਾਇਆ ਜਾਂਦਾ ਹੈ। ਇੰਨਾ ਹੀ ਨਹੀਂ, ਟਿਊਬਵੈੱਲ ਤੋਂ ਗੁਰੂਘਰ ਲਈ ਪਾਈ ਪਹੁੰਚਾਉਣ ਵਾਲੀ ਪਾਈਪ ਲਾਈਨ, ਜਿਸਦਾ ਖਰਚ ਸਿਰਫ 10-12 ਲੱਖ ਦਾ ਹੈ, ਉਸ ਬਾਰੇ ਵੀ ਅਜੇ ਤੱਕ ਸਰਕਾਰ ਵੱਲੋਂ ਕੋਈ ਐਲਾਨ ਤਕ ਵੀ ਨਹੀਂ ਕੀਤਾ ਗਿਆ। 117 ਕਰੋੜ ਰੁਪਏ ਦੀ ਲਾਗਤ ਨਾਲ ਜੋ ਮੀਨਾਰ-ਏ-ਬੇਗਮਪੁਰਾ ਬਣਨ ਦਾ ਨੀਂਹ ਪੱਥਰ ਭਾਜਪਾ ਗਠਜੋੜ ਦੀ ਸਰਕਾਰ ਨੇ 2016 ‘ਚ ਰੱਖਿਆ ਸੀ, ਪਿਛਲੀ ‘ਤੇ ਮੌਜੂਦਾ ਸਰਕਾਰ ਦੇ ਵੱਡੇ ਐਲਾਨਾਂ ਦੇ ਬਾਵਜੂਦ ਅਜੇ ਤਕ ਉਸ ਨੂੰ ਮੁਕੰਮਲ ਨਹੀਂ ਕੀਤਾ ਗਿਆ। ਰਾਜੇਸ਼ ਬਾਘਾ ਨੇ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸ੍ਰੀ ਖੁਰਾਲਗੜ੍ਹ ਸਾਹਿਬ ਵਿਖੇ ਜਲਦੀ ਤੋਂ ਜਲਦੀ ਟਿਊਬਵੈੱਲ ਨੂੰ ਬਿਜਲੀ ਕੁਨੈਕਸ਼ਨ ਅਤੇ ਪਾਈਪ ਲਾਈਨ ਦਾ ਪ੍ਰਬੰਧ ਕਰਵਾ ਕੇ ਦੇਵੇ।
ਰਾਜੇਸ਼ ਬਾਗਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਬਾ ਸਾਹਿਬ ਡਾ: ਭੀਮ ਰਾਓ ਅੰਬੇਡਕਰ ਵੱਲੋਂ ਦੇਖੇ ਗਏ ਭਾਰਤ ਦੇ ਸੁਪਨੇ ਨੂੰ ਪੂਰਾ ਕਰਨ ਲਈ ਲਗਾਤਾਰ ਯਤਨਸ਼ੀਲ ਅਤੇ ਕੰਮ ਕਰ ਰਹੇ ਹਨ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਭਾਰਤੀ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੀ ਜਯੰਤੀ ‘ਤੇ 14 ਅਪ੍ਰੈਲ ਨੂੰ ਕੌਮੀ ਛੁੱਟੀ ਦਾ ਐਲਾਨ ਕਰਨਾ ਇੱਕ ਇਤਿਹਾਸਕ ਫੈਸਲਾ ਹੈ, ਜਿਸ ਲਈ ਮੈਂ ਸਮੁੱਚੇ ਦਲਿਤ ਭਾਈਚਾਰੇ ਦੀ ਤਰਫ਼ੋਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਭਾਈ ਮੋਦੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦੇ ਪੰਜ ਤੀਰਥ ਅਸਥਾਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਵੱਲੋਂ ਵਿਸ਼ਵ ਪੱਧਰੀ ਸਥਾਨ ਬਣਾ ਕੇ ਪੰਚ ਤੀਰਥ ਦਾ ਦਰਜਾ ਦਿੱਤਾ ਗਿਆ ਹੈ, ਜੋ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਦੀ ਭਾਜਪਾ ਸਰਕਾਰ ਵੱਲੋਂ ਬਾਬਾ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਹੈ। ਪਰ ਪੰਜਾਬ ਦੀ ਭਗਵੰਤ ਮਾਨ ਸਰਕਾਰ ਜਿਸਨੇ ਬਾਬਾ ਸਾਹਿਬ ਅਤੇ ਸ਼ਹੀਦ ਭਗਤ ਸਿੰਘ ਦੀਆਂ ਤਸਵੀਰਾਂ ਲਾ ਕੇ ਰਾਜਨੀਤੀ ਕਰਕੇ ਸੱਤਾ ਹਾਸਲ ਕੀਤੀ ਅਤੇ ਜਾਣ ਬੁਝ ਕੇ ਡਾ: ਅੰਬੇਡਕਰ ਦਾ ਸੂਬਾ ਪਧਰੀ ਪ੍ਰੋਗਰਾਮ ਕਰਵਾਉਣਾ ਭੁੱਲ ਗਈ, ਜਿਸਨੂੰ ਦਲਿਤ ਸਮਾਜ ਕਦੇ ਵੀ ਬਰਦਾਸ਼ਤ ਨਹੀਂ ਕਰੇਗਾI ਇਹਨਾਂ ਹੀ ਨਹੀ ਗੁਰੂ ਰਵਿਦਾਸ ਜੀ ਦਾ ਪ੍ਰੋਗਰਾਮ ਵੀ ਇਸ ਆਪ ਸਰਕਾਰ ਨੇ ਨਹੀਂ ਕੀਤਾI ਇਹਨਾਂ ਲੋਕਸਭਾ ਚੋਣਾਂ ‘ਚ ਇਸਦਾ ਜਵਾਬ ਆਪ ਸਰਕਾਰ ਨੂੰ ਜਰੂਰ ਦੇਵੇਗਾI
ਇਸ ਮੌਕੇ ਉਨ੍ਹਾਂ ਨਾਲ ਭਾਜਪਾ ਦੇ ਸੂਬਾ ਜਨਰਲ ਸਕੱਤਰ ਰਾਜੇਸ਼ ਬਾਗਾ, ਅਨਿਲ ਸੱਚਰ, ਸੂਬਾ ਮੀਡੀਆ ਸਕੱਤਰ ਜਨਾਰਦਨ ਸ਼ਰਮਾ, ਅਮਿਤ ਭਾਟੀਆ ਆਦਿ ਵੀ ਹਾਜ਼ਰ ਸਨ।