*ਵੱਡੀ ਗਿਣਤੀ ਵਿੱਚ ਬੀਐਸਪੀ ਆਗੂ ਹੋਏ ਆਮ ਆਦਮੀ ਪਾਰਟੀ ਵਿੱਚ ਸ਼ਾਮਲ*
*- ‘ਆਪ’ ਪੰਜਾਬ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਪਾਰਟੀ ਵਿੱਚ ਕਰਵਾਇਆ ਸ਼ਾਮਲ*
*- ‘ਆਪ’ ਦੀ ਪੰਜਾਬ ‘ਚ ਸਰਕਾਰ ਬਣਨ ਤੋਂ ਬਾਅਦ ਪਾਰਟੀ ਦੀਆਂ ਨੀਤੀਆਂ ਅਤੇ ਕਰਨੀਆਂ ਤੋਂ ਸਨ ਪ੍ਰਭਾਵਿਤ*
*- ਜਲੰਧਰ ਜ਼ਿਮਨੀ ਚੋਣ ਲਈ ‘ਆਪ’ ਉਮੀਦਵਾਰ ਰਿੰਕੂ ਨੂੰ ਵੱਡੇ ਫਰਕ ਨਾਲ ਜੇਤੂ ਬਣਾਉਣ ਦਾ ਕੀਤਾ ਵਾਅਦਾ*
*- ਕਿਹਾ, ਆਮ ਆਦਮੀ ਪਾਰਟੀ ਗਰੀਬਾਂ ਦੀ ਸਾਰ ਲੈਣ ਵਾਲੀ ਪਾਰਟੀ*
*ਜਲੰਧਰ, 20 ਅਪ੍ਰੈਲ*
ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਕਰਨੀਆਂ ਤੋਂ ਪ੍ਰਭਾਵਿਤ ਹੋਣ ਵਾਲੇ ਹੋਰਨਾਂ ਪਾਰਟੀਆਂ ਦੇ ਆਗੂਆਂ ਅਤੇ ਆਮ ਲੋਕਾਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਸਿਲਸਿਲਾ ਜਾਰੀ ਹੈ। ਅੱਜ ਪਾਰਟੀ ਨੂੰ ਉਸ ਵੇਲੇ ਹੋਰ ਮਜ਼ਬੂਤੀ ਮਿਲੀ ਜਦੋਂ ਬਹੁਜਨ ਸਮਾਜ ਪਾਰਟੀ ਪੰਜਾਬ ਨਾਲ ਜੁੜੇ ਵੱਡੀ ਗਿਣਤੀ ਵਿੱਚ ਆਗੂ ਅਤੇ ਹੋਰ ਲੋਕ ਆਪਣੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ। ‘ਆਪ’ ਪੰਜਾਬ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਨ੍ਹਾਂ ਬੀਐਸਪੀ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ ਅਤੇ ਸਵਾਗਤ ਕੀਤਾ। ਇਸ ਮੌਕੇ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀਓ, ‘ਆਪ’ ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਰਾਜਵਿੰਦਰ ਕੋਰ ਥਿਆੜਾ ਵੀ ਹਾਜਰ ਸਨ।
ਅੱਜ ਜਲੰਧਰ ਵਿਖੇ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਸਾਬਕਾ ਪ੍ਰਧਾਨ ਸੁਖਬੀਰ ਸਿੰਘ ਸ਼ਾਲੀਮਾਰ, ਪੰਜ ਬਾਰ ਪੰਜਾਬ ਬੀਐਸਪੀ ਦੇ ਸਟੇਟ ਇੰਚਾਜਰ ਰਹੇ ਰਾਜਿੰਦਰ ਸਿੰਘ ਰਿਹਾਲ, ਗਾਉ ਸ਼ਾਲਾ ਕਮਿਸ਼ਨਰ ਪੰਜਾਬ ਦੇ ਸਾਬਕਾ ਚੇਅਰਮੈਨ ਕੀਮਤੀ ਭਗਤ, ਬੀਐਸਪੀ ਜਲੰਧਰ ਦੇ ਨੌਜਵਾਨ ਨੇਤਾ ਹਰਪ੍ਰੀਤ ਸਿੰਘ, ਅਭਿਸ਼ੇਕ ਨਿੱਕਾ, ਬੀਐਸਪੀ ਜਲੰਧਰ ਜ਼ੋਨ ਦੇ ਇੰਚਾਰ ਜਸਵਿੰਦਰ ਸਿੰਘ ਪ੍ਰਜਾਪਤੀ, ਅਮਰੀਕ ਸਿੰਘ, ਡਾਕਟਰ ਇਕਬਾਲ ਸਿੰਘ ਭੋਮਾ, ਬੀਐਸਪੀ ਦੇ ਸੀਨੀਅਰ ਆਗੂ ਭਾਰਤ ਭੂਸ਼ਨ ਕੰਡਾ, ਮਨਜੀਤ ਨੰਦਰਾ, ਬਾਬਾ ਜਸਵੰਤ ਸਿੰਘ ਚੀਮਾ, ਲਾਇੰਸ ਕਲੱਬ ਜਲੰਧਰ ਦੇ ਡਾਇਰੈਕਟਰ ਸੇਵਾ ਸਿੰਘ, ਬੀਐਸਪੀ ਜਲੰਧਰ ਜ਼ਿਲੇ ਦੇ ਆਗੂ ਪ੍ਰਦੀਪ ਧਾਲੀਵਾਲ, ਮੋਹਿੰਦਰ ਪ੍ਰਤਾਪ, ਸਮਾਜਸੇਵੀ ਸ਼ਮਸ਼ੇਰ ਸਿੰਘ, ਗੁਰਸ਼ਰਨ ਸਿੰਘ ਵਿਰਕ, ਕਿਸਾਨ ਯੂਨੀਅਨ (ਰਾਜੇਵਾਲ) ਤਹਿਸੀਲ ਪ੍ਰਧਾਨ ਬਲਵੀਰ ਸਿੰਘ, ਕਿਸਾਨ ਯੂਨੀਅਨ (ਰਾਜੇਵਾਲ) ਬਲਾਕ ਪ੍ਰੈਸੀਡੈਂਟ ਗੁਰਪਾਲ ਸਿੰਘ ਆਪਣੇ ਹੋਰ ਸਾਥੀਆਂ ਸਮੇਤ ‘ਆਪ’ ਵਿੱਚ ਸ਼ਮਲ ਹੋ ਗਏ।
ਇਸ ਮੌਕੇ ‘ਆਪ’ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਕਿਹਾ ਕਿ ਸਾਡੀ ਸਰਕਾਰ ਪੰਜਾਬ ਦੇ ਹਰੇਕ ਤਬਕੇ ਦੇ ਵਿਕਾਸ ਲਈ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਨਾ ਕਿਸੀ ਭੇਦਭਾਵ ਹਰ ਇਲਾਕੇ ਦਾ ਇਕਸਾਰ ਵਿਕਾਸ ਕੀਤਾ ਜਾ ਰਿਹਾ ਹੈ। ਸੂਬੇ ਦੇ ਵਪਾਰੀ ਵਰਗ, ਕਰਮਚਾਰੀ ਵਰਗ ਅਤੇ ਆਮ ਲੋਕਾਂ ਦੀ ਭਲਾਈ ਲਈ ਸਰਕਾਰ ਵਲੋਂ ਨਿਤ ਨਵੀਆਂ ਨਵੀਆਂ ਯੋਜਨਾਵਾਂ ਘੜੀਆਂ ਜਾ ਰਹੀਆਂ ਹਨ ਅਤੇ ਲਾਗੂ ਵੀ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਜਿਵੇਂ 2022 ਦੀਆਂ ਚੋਣਾਂ ਵਿੱਚ ਪੰਜਾਬ ਸੂਬੇ ਦੇ ਵਾਸੀਆਂ ਨੂੰ ‘ਆਪ’ ਨੂੰ ਸਰਕਾਰ ਬਣਾਉਣ ਦਾ ਮੌਕਾ ਦੇਕੇ ਇੱਕ ਨਵੀਂ ਕ੍ਰਾਂਤੀ ਦਾ ਆਗਾਜ ਕੀਤਾ ਹੈ, ਉਸੇ ਤਰ੍ਹਾਂ ਅਗਲੇ ਮਹੀਨੇ ਜਲੰਧਰ ਜ਼ਿਮਨੀ ਚੋਣ ਦੌਰਾਨ ‘ਆਪ’ ਦੇ ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫਰਕ ਨਾਲ ਜੇਤੂ ਬਣਾ ਕੇ ਦੇਸ਼ ਦੀ ਵਿਵਸਥਾ ਬਦਲਣ ਲਈ ਇੱਕ ਕ੍ਰਾਂਤੀ ਦਾ ਨੀਂਹ ਪੱਥਰ ਰੱਖਣੇ।
ਇਸ ਮੌਕੇ ਪੰਜਾਬ ‘ਆਪ’ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਪਾਰਟੀ ਵਿੱਚ ਇਮਾਨਦਾਰ ਅਤੇ ਲੋਕਾਂ ਦੀ ਭਲਾਈ ਕਰਨ ਵਿੱਚ ਵਿਸ਼ਵਾਸ਼ ਕਰਨ ਵਾਲਿਆਂ ਦੇ ਹਮੇਸ਼ਾ ਹੀ ਸਵਾਗਤ ਹੈ। ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਹਰ ਇਕ ਵਰਕਰ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ।
ਇਸ ਮੌਕੇ ਤੇ ‘ਆਪ’ ਵਿੱਚ ਸ਼ਾਮਲ ਹੋਣ ਵਾਲੇ ਬੀਐਸਪੀ ਦੇ ਆਗੂਆਂ ਅਤੇ ਹੋਰਨਾਂ ਨੇ ‘ਆਪ’ ਉਮੀਦਵਾਰ ਰਿੰਕੂ ਨੂੰ ਜਲੰਧਰ ਜ਼ਿਮਨੀ ਚੋਣਾਂ ਦੌਰਾਨ ਵੱਡੇ ਫਰਕ ਨਾਲ ਜੇਤੂ ਬਣਾਉਣ ਦਾ ਵਾਅਦਾ ਕੀਤਾ।