ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਦਫ਼ਤਰ ਬਾਹਰ ਭਗਵੰਤ ਮਾਨ ਦਾ ਫੂਕਿਆ ਪੁਤਲਾਹਰ
ਸਿੱਖਾਂ ਦੀਆਂ ਭਾਵਨਾਵਾਂ ਦਾ ਕਤਲ ਕਰਨ ਵਾਲਿਆ ਤੇ ਹੋਵੇ ਸਖ਼ਤ ਕਾਰਵਾਈ – ਮੰਨਣ
ਜਲੰਧਰ 25 ਅਪ੍ਰੈਲ ( ) ਇਤਿਹਾਸਕ ਸਥਾਨ ਗੁਰਦੁਆਰਾ ਕੋਤਵਾਲੀ ਸਾਹਿਬ ਮੋਰਿੰਡਾ ਵਿਖੇ ਚਲ ਰਹੀ ਸ੍ਰੀ ਆਖੰਡ ਪਾਠ ਸਾਹਿਬ ਜੀ ਦੀ ਲੜੀ ਮੌਕੇ ਤਾਬਿਆ ਬੈਠੇ ਗ੍ਰੰਥੀ ਸਿੰਘ ਭਾਈ ਗੁਰਪ੍ਰੀਤ ਸਿੰਘ ਤੇ ਭਾਈ ਹਰਪਾਲ ਸਿੰਘ ਨਾਲ ਦੁਸ਼ਟ ਪਾਪੀ ਵਲੋਂ ਕੁਟ ਮਾਰ ਕਰਦਿਆਂ ਉਨ੍ਹਾਂ ਦੀਆਂ ਦਸਤਾਰਾਂ ਉਤਾਰ ਦਿਤੀਆਂ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਬਦੀ ਮਾਮਲੇ ਸਬੰਧੀ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਪ੍ਰਧਾਨ ਜ਼ਿਲ੍ਹਾ ਅਕਾਲੀ ਦਲ ਦੀ ਅਗਵਾਈ ਹੇਠ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਦੇ ਦਫ਼ਤਰ ਦੇ ਬਾਹਰ ਪੁਤਲਾ ਫੂਕਿਆ ਗਿਆ।
ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਵਾਪਰੀ ਘਟਨਾ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਿਆ ਕਰਦਿਆਂ ਕਿਹਾ ਕਿ ਪੰਥ ਵਿਰੋਧੀ ਤਾਕਤਾਂ ਬੇਅਦਬੀ ਕਰਨੀਆਂ ਬੰਦ ਕਰਨ। ਪੰਜਾਬ ਵਿੱਚ ਬੇਅਦਬੀਆਂ ਰੁਕਣ ਦਾ ਨਾਮ ਹੀ ਨਹੀਂ ਲੈ ਰਹੀਆਂ।ਇਹ ਬੜੀ ਚਿੰਤਾਂ ਦਾ ਵਿਸ਼ਾ ਹੈ। ਉਨ੍ਹਾਂ ਮੰਗ ਕਰਦਿਆਂ ਕਿਹਾ ਕਿ ਫਿਰਕੂ ਮਾਹੌਲ ਪੈਦਾ ਕਰਨ ਵਾਲੇ ਤੇ ਸਿੱਖਾਂ ਦੀਆਂ ਭਾਵਨਾਵਾਂ ਦਾ ਕਤਲ ਕਰਨ ਵਾਲੇ ਲੋਕ ਅਤੇ ਅਜਿਹੀਆਂ ਮੰਦਭਾਗੀ ਘਟਨਾਵਾਂ ਦੀ ਡੂੰਘੀ ਸਾਜ਼ਿਸ਼ ਪਿਛੇ ਕੰਮ ਕਰ ਰਹੇ ਮਾਸਟਰ ਮਾਇੰਡ ਨੂੰ ਨੰਗਾ ਕਰਕੇ ਮਿਸਾਲੀ ਸਜ਼ਾ ਦਿੱਤੀ ਜਾਵੇ।
ਉਨ੍ਹਾਂ ਹੋਰ ਕਿਹਾ ਕਿ ਗੁਰੂ ਘਰਾਂ ਵਿਚ ਬੇਅਦਬੀ ਕਰਨ ਵਾਲਿਆਂ ਨੂੰ ਮੰਦਬੁੱਧੀ ਦਸ ਕੇ ਸਧਾਰਨ ਧਰਾਵਾਂ ਲਗਾ ਦਿੱਤੀਆਂ ਜਾਂਦੀਆਂ ਹਨ ਅਤੇ ਸਖ਼ਤ ਸਜ਼ਾਵਾਂ ਤੋਂ ਬਚਾ ਲਿਆ ਜਾਂਦਾ ਹੈ। ਇਨ੍ਹਾਂ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਵਿਅਕਤੀਆਂ ਵਿਰੁੱਧ 302 ਦਾ ਪਰਚਾ ਦਰਜ ਕੀਤਾ ਜਾਵੇ।
ਇਸ ਮੌਕੇ ਜਥੇਦਾਰ ਕੁਲਵੰਤ ਸਿੰਘ ਮੰਨਣ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਡਾ ਹਰਜਿੰਦਰ ਸਿੰਘ ਜੱਖੂ, ਬੀਬੀ ਜਾਹਿਦ ਸਲਮਾਨ ਹਲਕਾ ਇੰਚਾਰਜ, ਬੀਬੀ ਬਿਅੰਤ ਕੌਰ ਬਰਨਾਲਾ, ਹਰਭਜਨ ਸਿੰਘ ਡੰਗ, ਪਰਮਜੀਤ ਸਿੰਘ ਭੁਲੱਥ, ਗੁਰਪ੍ਰਤਾਪ ਸਿੰਘ ਟਿੱਕਾ,ਹਰਜੀਵਨ ਪਾਲ ਸਿੰਘ ਦੁਰਾਹਾ, ਰਣਜੀਤ ਸਿੰਘ ਰਾਣਾ, ਸੁਰਜੀਤ ਸਿੰਘ ਨੀਲਾਮਹਿਲ, ਕੁਲਵੰਤ ਸਿੰਘ ਨਿਹੰਗ, ਭਜਨ ਲਾਲ ਚੋਪੜਾ, ਸੁਖਮਿੰਦਰ ਸਿੰਘ ਰਾਜਪਾਲ, ਸਰਬਜੀਤ ਸਿੰਘ ਪਨੇਸਰ, ਸੁਭਾਸ਼ ਸੌਂਧੀ, ਐਡਵੋਕੇਟ ਬਬਲੂ ਖਹਿਰਾ, ਮਨਿੰਦਰਪਾਲ ਸਿੰਘ ਗੁੰਬਰ, ਸਤਿੰਦਰ ਸਿੰਘ ਪੀਤਾ, ਰਣਜੀਤ ਸਿੰਘ ਖੁਰਾਣਾ,ਪ੍ਰਵਿੰਦਰ ਸਿੰਘ ਬਬਲੂ, ਠੇਕੇਦਾਰ ਕਰਤਾਰ ਸਿੰਘ ਬਿੱਲਾ,ਦੀਪ ਸਿੰਘ ਮਿੱਠੂ ਬਸਤੀ, ਅਜੀਤ ਸਿੰਘ ਮਿੱਠੂ ਬਸਤੀ, ਮਹਿੰਦਰ ਸਿੰਘ ਗੋਲੀ,ਗਿਆਨ ਸਿੰਘ, ਰਾਜਵਿੰਦਰ ਸਿੰਘ ਰਾਜਾ, ਅਰਜਨ ਸਿੰਘ, ਬਲਜੀਤ ਸਿੰਘ ਲਾਇਲ, ਗੁਰਜੀਤ ਸਿੰਘ ਮਰਵਾਹਾ, ਬਲਵਿੰਦਰ ਸਿੰਘ ਭੁੱਲਰ, ਸੁਰਜੀਤ ਸਿੰਘ ਭੁੱਲਰ, ਗੁਰਪ੍ਰੀਤ ਸਿੰਘ ਸਚਦੇਵਾ, ਕਰਨਬੀਰ ਸਿੰਘ ਨਿਹੰਗ, ਮਨਦੀਪ ਸਿੰਘ ਗੋਲਡੀ,ਡਾ ਰਘਬੀਰ ਸਿੰਘ, ਕਰਨਬੀਰ ਸਾਬ, ਮਨਪ੍ਰੀਤ ਚੋਪੜਾ, ਗੁਰਪ੍ਰੀਤ ਸਿੰਘ ਰਾਜਾ ਉਬਰਾਏ, ਜਸਪ੍ਰੀਤ ਸਿੰਘ ਜੱਸੀ, ਜਗਦੀਸ਼ ਮਹੇ,ਪਵਨ ਮਹੇ, ਕੁਲਵਿੰਦਰ ਬਸਰਾ, ਲਵਪ੍ਰੀਤ, ਸੰਨੀ ਕੁਮਾਰ ਆਦਿ ਹਾਜ਼ਰ ਸਨ।