ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਕਾਂਗਰਸ ਦੇ ਡਾ: ਜਗਤਾਰ ਸਿੰਘ ਚੰਦੀ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਸ਼ਾਹਕੋਟ ‘ਚ ਅਟਵਾਲ ਨੂੰ ਮਿਲੀ ਤਾਕਤ

ਕਾਂਗਰਸ ਦੇ ਡਾ: ਜਗਤਾਰ ਸਿੰਘ ਚੰਦੀ ਦੇ ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ਸ਼ਾਹਕੋਟ ‘ਚ ਅਟਵਾਲ ਨੂੰ ਮਿਲੀ ਤਾਕਤ: ਵਿਜੇ ਰੁਪਾਣੀ

 

ਜਲੰਧਰ 30 ਅਪ੍ਰੈਲ : ( ): ਭਾਰਤੀ ਜਨਤਾ ਪਾਰਟੀ ਦੇ ਜਲੰਧਰ ਹਲਕੇ ਤੋਂ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਚੋਣ ਮੁਹਿੰਮ ਨੂੰ ਸ਼ਾਹਕੋਟ ਵਿਚ ਉਸ ਸਮੇਂ ਵੱਡਾ ਹੁਲਾਰਾ ਮਿਲਿਆ, ਜਦੋਂ ਸੀਨੀਅਰ ਕਾਂਗਰਸੀ ਆਗੂ ਡਾ: ਜਗਤਾਰ ਸਿੰਘ ਚੰਦੀ ਨੇ ਆਪਣੇ ਸਾਥੀਆਂ ਸਮੇਤ ਕਾਂਗਰਸ ਦਾ ਹਥ ਛੱਡ ਭਾਜਪਾ ਦਾ ਕਮਲ ਫੜ ਲਿਆ। ਡਾ: ਜਗਤਾਰ ਸਿੰਘ ਚੰਦੀ ਅਤੇ ਉਨ੍ਹਾਂ ਦੀ ਟੀਮ ਨੂੰ ਭਾਜਪਾ ਦੇ ਪੰਜਾਬ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਨੇ ਭਾਜਪਾ ਪਰਿਵਾਰ ਵਿਚ ਸ਼ਾਮਲ ਕੀਤਾ। ਵਿਜੇ ਰੂਪਾਨੀ ਨੇ ਉਨ੍ਹਾਂ ਦਾ ਭਾਰਤੀ ਜਨਤਾ ਪਾਰਟੀ ‘ਚ ਸਵਾਗਤ ਕਰਦੇ ਹੋਏ ਕਿਹਾ ਕਿ ਡਾ: ਚੰਦੀ ਦੇ ਭਾਜਪਾ ‘ਚ ਸ਼ਾਮਿਲ ਹੋਣ ਨਾਲ ਸ਼ਾਹਕੋਟ ‘ਚ ਭਾਰਤੀ ਜਨਤਾ ਪਾਰਟੀ ਹੋਰ ਵੀ ਮਜ਼ਬੂਤ ਹੋ ਗਈ ਹੈI ਹੁਣ ਇਹ ਪੱਕਾ ਹੋ ਗਿਆ ਹੈ ਕਿ ਸ਼ਾਹਕੋਟ ਵਿੱਚ ਵੀ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵੱਡੇ ਫਰਕ ਨਾਲ ਜਿੱਤਣਗੇ। ਇਸ ਮੌਕੇ ਡਾ: ਜਗਤਾਰ ਸਿੰਘ ਚੰਦੀ ਨੇ ਕਿਹਾ ਕਿ ਉਹ ਭਾਰਤੀ ਜਨਤਾ ਪਾਰਟੀ ਦੀ ਨੀਤੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਸਕੀਮਾਂ ਅਤੇ ਪੰਜਾਬ ਪ੍ਰਤੀ ਲਗਾਅ ਨੂੰ ਦੇਖਦਿਆਂ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਏ ਹਨ। ਉਨ੍ਹਾਂ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਟੀਮ ਭਾਜਪਾ ਉਮੀਦਵਾਰ ਇੰਦਰ ਅਟਵਾਲ ਦੀ ਜਿੱਤ ਲਈ ਸਖ਼ਤ ਮਿਹਨਤ ਕਰੇਗੀ।

ਜ਼ਿਕਰਯੋਗ ਹੈ ਕਿ ਡਾ: ਜਗਤਾਰ ਸਿੰਘ ਚੰਦੀ ਨੇ ਆਪਣਾ ਸਿਆਸੀ ਸਫ਼ਰ 1985 ਵਿੱਚ ਪਿੰਡ ਕੰਨਿਆ ਖੁਰਦ ਦੇ ਸਰਪੰਚ ਵਜੋਂ ਸ਼ੁਰੂ ਕੀਤਾ ਸੀ। ਉਹ ਕਾਂਗਰਸ ਦੇ ਬਲਾਕ ਪ੍ਰਧਾਨ ਅਤੇ 13 ਸਾਲ ਸੂਬਾ ਕਮੇਟੀ ਦੇ ਮੈਂਬਰ ਰਹੇ। ਉਹ ਡਾ: ਮਨਮੋਹਨ ਸਿੰਘ ਦੀ ਸਰਕਾਰ ਵਿਚ ਸਟੀਲ ਮੰਤਰਾਲੇ ਦੇ ਮੈਂਬਰ ਵੀ ਰਹੇ। ਉਨ੍ਹਾਂ ਨੇ ਸ਼ਾਹਕੋਟ ਵਿਧਾਨ ਸਭਾ ਹਲਕੇ ਤੋਂ ਸੰਯੁਕਤ ਸਮਾਜ ਮੋਰਚਾ ਅਤੇ ਸੰਯੁਕਤ ਸੰਘਰਸ਼ ਕਮੇਟੀ ਦੀ ਤਰਫੋਂ ਵਿਧਾਇਕ ਦੀ ਚੋਣ ਵੀ ਲੜੀ ਸੀ।

ਡਾ: ਜਗਤਾਰ ਸਿੰਘ ਚੰਦੀ ਦੇ ਨਾਲ ਭਾਜਪਾ ਵਿਚ ਸ਼ਾਮਿਲ ਹੋਣ ਵਾਲਿਆਂ ‘ਚ ਡਾ: ਗੁਰਪ੍ਰੀਤ ਸਿੰਘ ਚੰਦੀ (ਐਮ.ਬੀ.ਬੀ.ਐਸ., ਐਫ.ਈ.ਐਮ.), ਤਰਸੇਮ ਸਿੰਘ ਸ਼ੇਖੇਵਾਲ (ਕਿਸਾਨ ਆਗੂ), ਭਜਨ ਸਿੰਘ ਬਾਊਪੁਰ (ਕਿਸਾਨ ਆਗੂ), ਸਵਰਨ ਸਿੰਘ ਫਾਜਲਵਾਲ (ਸਰਪੰਚ), ਬਲਕਾਰ ਸਿੰਘ ਬਿੱਲੀ ਬ੍ਰਿਚ (ਕਿਸਾਨ ਆਗੂ), ਗੁਰਇਕਬਾਲ ਸਿੰਘ (ਲੰਬਰਦਾਰ), ਅਕਾਸ਼ਪ੍ਰੀਤ ਸਿੰਘ, ਗੁਰਨਾਮ ਸਿੰਘ ਨਿਧੜਕ (ਸਭਿਆਚਾਰ ਮੇਲੇ ਦੇ ਬਾਦਸ਼ਾਹ), ਸੁਰਿੰਦਰ ਸਿੰਘ ਫਾਜ਼ਲਵਾਲ, ਦਰਸ਼ਨ ਸਿੰਘ ਸ਼ਾਹਕੋਟੀ, ਰੋਹਿਨ ਸੋਬਤੀ ਸ਼ਾਹਕੋਟ, ਹਰਜੀਤ ਸਿੰਘ ਸੁਖੀਜਾ, ਜਸਵੀਰ ਸਿੰਘ ਸਾਦਕਪੁਰ, ਦਵੀਰ ਸਿੰਘ ਫਾਜ਼ਲਵਾਲ, ਗੁਰਪਾਲ ਸਿੰਘ ਭੋਦੀਪੁਰ ਆਦਿ ਸ਼ਾਮਿਲ ਸਨ।

 

 

ਫੋਟੋ ਕੈਪਸ਼ਨ: ਪੰਜਾਬ ਭਾਜਪਾ ਦੇ ਇੰਚਾਰਜ ਅਤੇ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਨੀ ਡਾ: ਜਗਤਾਰ ਸਿੰਘ ਚੰਦੀ ਅਤੇ ਉਹਨਾਂ ਦੇ ਸਾਥੀਆਂ ਨੂੰ ਭਾਜਪਾ ਵਿੱਚ ਸ਼ਾਮਲ ਕਰਦੇ ਹੋਏ।

Leave a Comment

Your email address will not be published. Required fields are marked *