ਲੋਕ ਸਭਾ ਜ਼ਿਮਨੀ ਚੋਣ ਜਲੰਧਰ ਦੀ ਦਿਸ਼ਾ ਅਤੇ ਦਸ਼ਾ ਕਰੇਗੀ ਤੈਅ : ਕੇਡੀ ਭੰਡਾਰੀ
ਭਾਜਪਾ ਸੰਸਦ ਮੈਂਬਰ ਤੋਂ ਬਿਨਾਂ ਜਲੰਧਰ ਦਾ ਵਿਕਾਸ ਸੰਭਵ ਨਹੀਂ : ਰਾਕੇਸ਼ ਰਾਠੌਰ
ਭਾਜਪਾ ਆਗੂਆਂ ਨੇ ਅਟਵਾਲ ਦੇ ਹੱਕ ਵਿੱਚ 10 ਮਈ ਨੂੰ ਭਾਰੀ ਵੋਟਾਂ ਪਾ ਕੇ ਅਟਵਾਲ ਨੂੰ ਜੇਤੂ ਬਣਾਉਣ ਦਾ ਦਿੱਤਾ ਸੱਦਾ।
ਜਲੰਧਰ, 2 ਮਈ ( ) : ਲੋਕ ਸਭਾ ਜ਼ਿਮਨੀ ਚੋਣਾਂ ਦੇ ਨਤੀਜੇ ਜਲੰਧਰ ਅਤੇ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਤੈਅ ਕਰਨਗੇ। ਇਸ ਲਈ ਜਲੰਧਰ ਦੇ ਵਿਕਾਸ ਅਤੇ ਪੰਜਾਬ ਦੀ ਤਰੱਕੀ ਲਈ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੀ ਜਿੱਤ ਅਤਿ ਜ਼ਰੂਰੀ ਹੈ। ਇਹ ਗੱਲਾਂ ਪੰਜਾਬ ਸਰਕਾਰ ਦੇ ਸਾਬਕਾ ਮੁੱਖ ਸੰਸਦੀ ਸਕੱਤਰ ਕੇ. ਡੀ. ਭੰਡਾਰੀ ਨੇ ਫਰੈਂਡਜ਼ ਕਲੋਨੀ ਵਿੱਚ ਜਨ ਸਭਾ ਨੂੰ ਸੰਬੋਧਨ ਕਰਦਿਆਂ ਕਹੀਆਂ। ਉਹ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਪ੍ਰਚਾਰ ਕਰਨ ਲਈ ਉੱਥੇ ਪੁੱਜੇ ਸਨ। ਇਸ ਮੌਕੇ ਉਨ੍ਹਾਂ ਨਾਲ ਇੰਦਰ ਇਕਬਾਲ ਸਿੰਘ ਅਟਵਾਲ ਦੇ ਭਰਾ ਰੌਕੀ ਅਟਵਾਲ ਵੀ ਮੌਜੂਦ ਸਨ। ਇਸ ਮੌਕੇ ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਹੀ ਜਲੰਧਰ ਦਾ ਵਿਕਾਸ ਕਰਵਾ ਸਕਦੇ ਹਨ। ਇਸ ਤੋਂ ਪਹਿਲਾਂ 9 ਸਾਲ ਕਾਂਗਰਸ ਦੇ ਸੰਸਦ ਮੈਂਬਰ ਰਹੇ, ਪਰ ਜਲੰਧਰ ਦਾ ਵਿਕਾਸ ਤਾਂ ਕੀ ਹੋ ਸਕਦਾ ਹੈ, ਇਸਦੇ ਉਲਟ ਸਮਾਰਟ ਸਿਟੀ ਦੇ ਕਰੋੜਾਂ ਰੁਪਏ ਵੀ ਘਪਲੇ ਦਾ ਸ਼ਿਕਾਰ ਹੋ ਗਏ। ਇਸ ਲਈ ਲੋੜ ਹੈ ਕਿ ਭਾਜਪਾ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦਾ ਪਾਰਲੀਮੈਂਟ ਵਿੱਚ ਪਹੁੰਚ ਕੇ ਜਲੰਧਰ ਦੀ ਆਵਾਜ਼ ਬਣਨਾ ਅਤੇ ਇਸ ਲਈ ਸਾਨੂੰ ਸਾਰਿਆਂ ਨੂੰ 10 ਮਈ ਨੂੰ ਉਹਨਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣਾ ਹੋਵੇਗਾ।
ਇਸ ਮੌਕੇ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨੀਸ਼ ਵਿੱਜ ਅਤੇ ਭਾਜਪਾ ਸਪੋਰਟਸ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਹਿਮਾਂਸ਼ੂ ਸ਼ਰਮਾ ਨੇ ਕੇ.ਡੀ. ਭੰਡਾਰੀ, ਰਾਕੇਸ਼ ਰਾਠੌਰ ਅਤੇ ਰੌਕੀ ਅਟਵਾਲ ਨੂੰ ਭਰੋਸਾ ਦਿੱਤਾ ਕਿ 10 ਮਈ ਨੂੰ ਇਲਾਕੇ ਦੀ ਇੱਕ-ਇੱਕ ਵੋਟ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਪਵਾਈ ਜਾਵੇਗੀ। ਇਸ ਲਈ ਲੋਕਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ।
ਇਸ ਮੌਕੇ ਭਾਜਪਾ ਯੁਵਾ ਮੋਰਚਾ ਦੇ ਸਾਬਕਾ ਸੂਬਾ ਪ੍ਰਧਾਨ ਸੰਨੀ ਸ਼ਰਮਾ, ਜਗਮੋਹਨ ਮਾਗੋ, ਰਜਿੰਦਰ ਅਗਰਵਾਲ, ਰਾਜੀਵ ਗੋਇਲ, ਅਨਿਲ ਬਹਿਲ, ਕੁਲਦੀਪ ਦੀਪਾ, ਗੁਰਦੀਪ ਘੋਸ਼ਾ, ਅੰਜੂ ਸ਼ਰਮਾ, ਕੁਸੁਮ ਸ਼ਰਮਾ, ਪਿੰਕੀ ਬੇਦੀ, ਮਧੂ ਸੇਠੀ, ਮਨੀਸ਼ਾ ਬਹਿਲ, ਵੀਨਸ ਵਰਮਾ, ਵਿੱਕੀ ਸੋਨੀ, ਅਨਿਲ ਵਰਮਾ, ਅਸ਼ਵਨੀ ਮਲਹੋਤਰਾ, ਸੁਭਾਸ਼ ਗੁਪਤਾ, ਗੁਰਬਖਸ਼ ਮਦਾਨ, ਅਨਿਲ ਬਹਿਲ, ਪੁਰਬ, ਅਸ਼ਵਨੀ ਸੋਨੀ, ਅਨਿਲ ਅਰੋੜਾ, ਅਤੁਲ ਟੰਡਨ, ਰਾਜੇਸ਼ ਵਰਮਾ, ਹਰੀਸ਼ ਕਪੂਰ ਆਦਿ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ : ਸਾਬਕਾ ਮੁੱਖ ਸੰਸਦੀ ਸਕੱਤਰ ਕੇ.ਡੀ. ਭੰਡਾਰੀ ਅਤੇ ਰੌਕੀ ਅਟਵਾਲ ਦਾ ਸਵਾਗਤ ਕਰਦੇ ਹੋਏ ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨੀਸ਼ ਵਿੱਜ, ਭਾਜਪਾ ਸਪੋਰਟਸ ਸੈੱਲ ਦੇ ਜ਼ਿਲ੍ਹਾ ਪ੍ਰਧਾਨ ਹਿਮਾਂਸ਼ੂ ਸ਼ਰਮਾ, ਗੁਰਦੀਪ ਗੋਸ਼ਾ, ਐਡਵੋਕੇਟ ਅਨਿਲ ਵਰਮਾ ਤੇ ਹੋਰ।
ਫੋਟੋ ਕੈਪਸ਼ਨ: ਭਾਜਪਾ ਦੇ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਯੁਵਾ ਮੋਰਚਾ ਦੇ ਸਾਬਕਾ ਸੂਬਾ ਪ੍ਰਧਾਨ ਸੰਨੀ ਸ਼ਰਮਾ, ਭਾਜਪਾ ਦੇ ਜ਼ਿਲ੍ਹਾ ਮੀਤ ਪ੍ਰਧਾਨ ਮਨੀਸ਼ ਵਿੱਜ ਤੇ ਹੋਰ ਲੋਕ ਚੋਣ ਪ੍ਰਚਾਰ ਕਰਦੇ ਹੋਏ।