ਸਮ੍ਰਿਤੀ ਇਰਾਨੀ ਨੇ ਬੂਥ ਵਰਕਰਾਂ ਨਾਲ ਕੀਤੀ ਮੁਲਾਕਾਤ ਅਤੇ ਚੋਣ ਸੰਬੰਧੀ ਲਿਆ ਜਾਇਜ਼ਾ, ਵਧਾਇਆ ਮਨੋਬਲ
ਜਲੰਧਰ, 2 ਮਈ ( ): ਲੋਕ ਸਭਾ ਜ਼ਿਮਨੀ ਚੋਣ ਵਿੱਚ ਭਾਜਪਾ ਦੇ ਬੂਥ ਵਰਕਰਾਂ ਸਮੇਤ ਵਰਕਰਾਂ ਦਾ ਹੌਸਲਾ ਵਧਾਉਣ ਲਈ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਵਿਸ਼ੇਸ਼ ਤੌਰ ‘ਤੇ ਜਲੰਧਰ ਪਹੁੰਚੀ ਅਤੇ ਜਲੰਧਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪੁੱਜ ਕੇ ਭਾਜਪਾ ਵਰਕਰਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦਾ ਹੌਸਲਾ ਅਫਜ਼ਾਈ ਕੀਤੀ। ਇਸ ਮੌਕੇ ਵਰਕਰਾਂ ਨੇ ਉਨ੍ਹਾਂ ਨੂੰ ਭਰੋਸਾ ਦਿਵਾਇਆ ਕਿ 10 ਮਈ ਨੂੰ ਉਨ੍ਹਾਂ ਦੇ ਬੂਥਾਂ ਅਧੀਨ ਪੈਂਦੇ ਇਲਾਕਿਆਂ ਵਿੱਚੋਂ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਵੱਧ ਤੋਂ ਵੱਧ ਵੋਟਾਂ ਪਵਾਈਆਂ ਜਾਣਗੀਆਂ ਅਤੇ ਇਸ ਲਈ ਪਾਰਟੀ ਵੱਲੋਂ ਦਿੱਤੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਨਤਾ ਵੀ ਭਾਜਪਾ ਦੇ ਹੱਕ ਵਿੱਚ ਵੋਟ ਪਾਉਣ ਲਈ ਤਿਆਰ ਹੈ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਰਾਕੇਸ਼ ਰਾਠੌਰ, ਸਾਬਕਾ ਵਿਧਾਇਕ ਤੇ ਸੰਸਦੀ ਸਕੱਤਰ ਕ੍ਰਿਸ਼ਨਦੇਵ ਭੰਡਾਰੀ, ਅਰੁਣੇਸ਼ ਸ਼ਾਕਰ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਰਵੀ ਮਹਿੰਦਰੂ, ਗੋਪਾਲ ਦਾਸ ਪੇਠੇ ਵਾਲੇ, ਭਾਰਤੀ ਜਨਤਾ ਯੁਵਾ ਮੋਰਚਾ ਦੇ ਸਾਬਕਾ ਸੂਬਾ ਪ੍ਰਧਾਨ ਸੰਨੀ ਸ਼ਰਮਾ, ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕਪੂਰ, ਡਾ: ਪਰਵਿੰਦਰ ਬਜਾਜ, ਮੰਡਲ ਪ੍ਰਧਾਨ ਅਸ਼ੀਸ਼ ਸਹਿਗਲ, ਕੁਲਵੰਤ ਸ਼ਰਮਾ, ਸਤੀਸ਼ ਕਪੂਰ, ਭਗਤ ਮਨੋਹਰ ਲਾਲ, ਵਿਪਨ ਸ਼ਰਮਾ, ਜ਼ਿਲ੍ਹਾ ਮੀਤ ਪ੍ਰਧਾਨ ਮਨੀਸ਼, ਵਿਜੇ, ਪੁਰਸ਼ੋਤਮ ਹੈਪੀ, ਵਿਪਨ ਸ਼ਰਮਾ, ਗੋਲਡੀ, ਦਿਨੇਸ਼ ਖੰਨਾ, ਜ਼ਿਲ੍ਹਾ ਸਕੱਤਰ ਅਮਿਤ ਭਾਟੀਆ ਆਦਿ ਵੀ ਹਾਜ਼ਰ ਸਨ।
ਫੋਟੋ ਕੈਪਸ਼ਨ: ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਤੇ ਹੋਰ ਬੂਥ ਵਰਕਰਾਂ ਨੂੰ ਮਿਲਣ ਉਪਰੰਤ ਹੌਸਲਾ ਅਫਜਾਈ ਕਰਦੇ ਹੋਏ।