ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਭਾਜਪਾ ਨੂੰ ਮਿਲਦਾ ਭਾਰੀ ਜਨਸਮਰਥਨ ਦੇਖ ਉੱਡੇ ਵਿਰੋਧੀਆਂ ਦੇ ਹੋਸ਼

ਭਾਜਪਾ ਨੂੰ ਮਿਲਦਾ ਭਾਰੀ ਜਨਸਮਰਥਨ ਦੇਖ ਉੱਡੇ ਵਿਰੋਧੀਆਂ ਦੇ ਹੋਸ਼: ਅਟਵਾਲ

 

ਜਲੰਧਰ, 3 ਮਈ ( ): ਅੱਜ ਭਾਰਤੀ ਜਨਤਾ ਪਾਰਟੀ ਸਰਕਲ ਅਲਾਵਲਪੁਰ ਵਲੋਂ ਬੱਸ ਸਟੈਂਡ ਦੇ ਨਜ਼ਦੀਕ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਚੋਣ ਜਲਸਾ ਕੀਤਾ ਗਿਆ। ਇਸ ਚੋਣ ਜਲਸੇ ਵਿੱਚ ਭਾਜਪਾ ਪੰਜਾਬ ਦੇ ਮੀਤ ਪ੍ਰਧਾਨ ਅਤੇ ਲੋਕ ਸਭਾ ਜਿਮਣੀ ਚੋਣ ਦੇ ਸਹਿ ਇੰਚਾਰਜ ਕੇਵਲ ਸਿੰਘ ਢਿੱਲੋਂ, ਸੁਨੀਲ ਜਾਖੜ, ਬਿਕਰਮਜੀਤ ਸਿੰਘ ਚੀਮਾ, ਦੀਦਾਰ ਸਿੰਘ ਭੱਟੀ, ਬੀਬਾ ਜੈ ਇੰਦਰ ਕੌਰ, ਪਰਮਿੰਦਰ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ। ਇਹਨਾਂ ਸਭ ਦੇ ਨਾਲ ਇਸ ਜਲਸੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਵੀ ਚੋਣ ਜਲਸੇ ‘ਚ ਸ਼ਿਰਕਤ ਕੀਤੀ।

ਇੰਦਰ ਇਕਬਾਲ ਸਿੰਘ ਅਟਵਾਲ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਅਲਾਵਲਪੁਰ ਵਾਸੀਆਂ ਨੂੰ ਉਹਨਾਂ ਨੂੰ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਤੁਸੀਂ ਪਿਛਲੇ ਸਾਲਾਂ ਤੋਂ ਕਾਂਗਰਸ ਨੂੰ ਵੋਟਾਂ ਦੇ ਕੇ ਜਲੰਧਰ ਦੇ ਵਿਕਾਸ ਅਤੇ ਸਮਾਰਟ ਸਿਟੀ ਬਣਾਉਣ ਦਾ ਨਤੀਜਾ ਦੇਖ ਚੁੱਕੇ ਹੋ ਅਤੇ ਉਸਦਾ ਸਾਰਾ ਨਤੀਜਾ ਵੀ ਤੁਹਾਡੇ ਸਾਹਮਣੇ ਹੈ। ਹੁਣ ਅਗਲੀ ਲੋਕਸਭਾ ਚੋਣ ਵਿੱਚ ਇੱਕ ਸਾਲ ਤੋਂ ਵੀ ਘੱਟ ਦਾ ਸਮਾਂ ਬਚਿਆ ਹੈ, ਇਸ ਲਈ ਮੇਰੀ ਤੁਹਾਡੇ ਅੱਗੇ ਅਪੀਲ ਹੈ ਕਿ ਪਿਛਲੇ 9 ਸਾਲਾਂ ਦਾ ਰੁਕਿਆ ਵਿਕਾਸ ਪੂਰਾ ਕਰਵਾਉਣ ਦਾ ਜਿੰਮਾਂ ਮੈਨੂੰ ਦਿਉ ਤਾਕਿ ਮੈਂ ਆਪਣੇ ਕਰੀਬ 9 ਮਹੀਨੇ ਦੇ ਕਾਰਜਕਾਲ ਵਿੱਚ ਤੁਹਾਡੀ ਸੋਚ ਤੇ ਖਰਾ ਉਤਰ ਸਕਾਂ।

ਇਸ ਮੌਕੇ ਚੋਣ ਜਲਸੇ ਵਿੱਚ ਰਾਜੀਵ ਪਾਂਜਾ (ਸੂਬਾ ਭਾਜਪਾ ਕਮੇਟੀ ਮੈਂਬਰ ਪੰਜਾਬ), ਮਨਜੀਤ ਬਾਲੀ (ਸੂਬਾ ਭਾਜਪਾ ਕਮੇਟੀ ਮੈਂਬਰ ਪੰਜਾਬ), ਅਨਿਲ ਚੋਡਾ (ਸਰਕਲ ਭਾਜਪਾ ਪ੍ਰਧਾਨ ਅਲਾਵਲਪੁਰ), ਕੌਂਸਲਰ ਪੰਕਜ ਸ਼ਰਮਾ, ਸਵਤੰਤਰ ਜੁਲਕਾ, ਯਸ਼ ਚੌਧਰੀ, ਹਰਸ਼ਿਤ ਪਾਂਜਾ (ਯੂਵਾ ਸਰਕਲ ਭਾਜਪਾ ਪ੍ਰਧਾਨ ਅਲਾਵਲਪੁਰ), ਇੰਦਰਜੀਤ ਸਹੋਤਾ, ਨਿਧੀ ਤਿਵਾੜੀ, ਭੁਪਿੰਦਰ ਸਿੰਘ (ਜ਼ਿਲਾ ਭਾਜਪਾ ਪ੍ਰਧਾਨ ਐਸ.ਸੀ. ਮੋਰਚਾ), ਗੁਰਦੀਪ ਸਿੰਘ ਲੇਸੜੀਵਾਲ, ਦਾਨਸ਼ ਹਾਂਡਾ, ਪਰਾਕੁਲ ਹਾਂਡਾ, ਪ੍ਰਥਮ ਹਾਂਡਾ, ਵਿਜੇ ਕੁਮਾਰ, ਅਰਚਨਾ, ਸਿਮਰਨ, ਪ੍ਰਾਣ ਨਾਥ ਭੰਡਾਰੀ, ਰੌਸ਼ਨ ਲਾਲ ਭੰਡਾਰੀ, ਅਸ਼ਵਨੀ ਸ਼ਰਮਾ ਬਿਆਸ ਪਿੰਡ, ਰਮੇਸ਼ ਲਾਲ, ਗੁਰਜੀਤ ਸਿੰਘ ਸੋਨੀ, ਨਰਿੰਦਰ ਸਿੰਘ ਚੀਮਾਂ, ਐਡਵਕੇਟ ਕਰਨਵੀਰ ਸਿੰਘ, ਸੁਰਿੰਦਰ ਲੇਸੜੀਵਾਲ, ਹਰੀਸ਼ ਚੰਦਰ ਆਦਮਪੁਰ ਆਦਿ ਸਮੇਤ ਤੇ ਇਕੱਠ ਵਿੱਚ ਹੋਰ ਸ਼ਹਿਰ ਵਾਸੀ ਸ਼ਾਮਿਲ ਹੋਏ।

Leave a Comment

Your email address will not be published. Required fields are marked *