ਪਿੰਡ ਸਹੂੰਗੜਾ ਦੇ ਗੰਦੇ ਪਾਣੀ ਦੇ ਨਿਕਾਸੀ ਦੇ ਨਿਪਟਾਰੇ ਅਤੇ ਪ੍ਰੋਜੈਕਟ ਦਾ ਕੰਮ ਸ਼ੁਰੂ ਕਰਵਾਉਣ ਸਬੰਧੀ ।
ਪਿੰਡ ਸਹੂੰਗੜਾ ਦੇ ਨਗਰ ਨਿਵਾਸੀ ਪਿੱਛਲੇ ਕਈ ਸਾਲਾਂ ਤੋਂ ਗੰਦੇ ਪਾਣੀ ਦੀ ਸਮੱਸਿਆ ਨਾਲ ਜੂਝ ਰਹੇ ਹਨ , ਇਹ ਗੰਦਾ ਪਾਈ ਨਾਲੀਆਂ , ਸੜਕਾਂ , ਘਰਾਂ ਦੇ ਨਾਲ ਨਾਲ ਹੁਣ ਗੁਰੂਦਵਾਰਾ ਸਾਹਿਬ ਦੇ ਸਾਹਮਣੇ ਵੀ ਖੜਾ ਹੋ ਰਿਹਾ ਹੈ । ਨਗਰ ਨਿਵਾਸੀ ਇਸ ਗੰਦੇ ਪਾਣੀ ਕਰਕੇ ਨਰਕ ਭਰਿਆ ਜੀਵਨ ਭੋਗ ਰਹੇ ਹਨ । ਪਿੰਡ ਦੇ ਟੋਬੇ ਵਿੱਚ ਬਰਸਾਤ ਦੇ ਦਿਨ ਵਿਚ ਪਾਈ ਹੱਦਾਂ ਲੰਘ ਕੇ ਲੋਕਾਂ ਦੇ ਘਰਾਂ ਵਿੱਚ ਵੜ ਜਾਂਦਾ ਹੈ , ਜਿਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆ ਔਕੜਾਂ ਜਿਵੇਂ ਕੀੜੇ ਮਕੌੜੇ , ਸੱਪ , ਬਿਛੂ ਅਤੇ ਕੈਂਸਰ ਵਰਗੀਆਂ ਜਾਨਲੇਵਾ ਬਿਮਾਰੀਆਂ ਦਾ ਖਦਸ਼ਾ ਬਣਿਆ ਰਹਿੰਦਾ ਹੈ । ਪਿੰਡ ਦੇ ਟੋਬੇ ਵਿੱਚ ਗੰਦੇ ਪਾਈ ਕਰਕੇ ਇਕ ਔਰਤ ਦੀ ਮੌਤ ਵੀ ਹੋ ਚੁਕੀ ਹੈ ।
ਇਹਨਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰਾਮ ਪੰਚਾਇਤ ਨੇ ਪੰਚਾਇਤੀ ਰਾਜ ਵਿਭਾਗ ਵਲੋਂ ਪੂਰੇ ਪਿੰਡ ਦੇ ਸਰਵੇ ਕਰਵਾਏ ਗਏ ਅਤੇ ਉਸਤੋਂ ਬਾਅਦ NRI ਵੀਰਾ ਦੀ ਮਦਦ ਨਾਲ ਪਿੰਡ ਤੋਂ ਬਾਹਰ 2 ਖੇਤ ਜ਼ਮੀਨ ਦੇ ਲਏ ਤਾਂ ਜੋ ਸਾਰੇ ਪਿੰਡ ਦੇ ਗੰਦੇ ਪਾਈ ਨੂੰ ਪਿੰਡ ਤੋਂ ਬਾਹਰ ਲਿਜਾ ਕੇ ਉਸ ਦਾ ਉਪਯੋਗ ਖੇਤੀ ਲਈ ਕੀਤਾ ਜਾ ਸਕੇ । ਪਿੰਡ ਦੇ ਵਿਚ ਮਜੂਦ ਟੋਬਿਆਂ ਨੂੰ ਬਾਰਿਸ਼ ਦੇ ਪਾਣੀ ਨੂੰ ਸੰਭਾਲਣ ਲਈ ਪ੍ਰਯੋਗ ਕੀਤਾ ਜਾਵੇ ਤਾਂ ਜੋ ਜ਼ਮੀਨੀ ਪਾਣੀ ਦਾ ਪੱਧਰ ਵੀ ਸੁਧਾਰਿਆ ਜਾ ਸਕੇ ।
ਇਸ ਕੰਮ ਲਈ ਜਲ ਅਤੇ ਭੂਮੀ ਰੱਖਿਆ ਵਿਭਾਗ ਅਤੇ ਪੰਚਾਇਤੀ ਵਿਭਾਗ ਵਲੋਂ ਗ੍ਰਾਂਮ ਪੰਚਾਇਤ ਨੇ 36 ਲੱਖ ਦਾ ਪ੍ਰੋਜੈਕਟ ਪਾਸ ਕਾਰਵਾਈਆਂ ਜਿਸ ਦਾ ਟੈਂਡਰ ਵੀ ਖੁਲ ਚੁਕਾ ਹੈ । ਲੇਕਿਨ ਪਿੰਡ ਦੇ ਹੀ ਕੁੱਛ ਸ਼ਰਾਰਤੀ ਅੰਸਾਰ ਇਸ ਕੰਮ ਦੇ ਵਿਚ ਅੜਿੱਕਾ ਬਣ ਰਹੇ ਹਨ । ਉਹ ਰਾਜਨਿਤਿਕ ਪ੍ਰਭਾਵ ਰੱਖਣ ਕਰਕੇ ਪ੍ਰਸ਼ਾਸ਼ਨ ਨੂੰ ਓਹਨਾ ਦੀ ਜਿੰਮੇਵਾਰੀ ਨਿਭਾਉਣ ਤੋਂ ਗੁੰਮਰਾਹ ਕਰ ਰਹੇ ਹਨ ।
ਇਸ ਲਈ ਸਮੂਹ ਗ੍ਰਾਮ ਪੰਚਾਇਤ ਸਹੂੰਗੜਾ ਵੱਲੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਅਤੇ ਪ੍ਰਸ਼ਾਸ਼ਨ ਨੂੰ ਅਪੀਲ ਹੈ , ਕਿ ਪਿੰਡ ਦੇ ਹਾਲਾਤਾਂ ਦੀ ਗੰਭੀਰਤਾਂ ਨੂੰ ਸਮਝਦੇ ਹੋਏ ਇਸ ਪ੍ਰੋਜੈਕਟ ਨੂੰ ਜਲਦੀ ਤੋਂ ਜਲਦੀ ਸ਼ੁਰੂ ਕਰਵਾਈਆਂ ਜਾਵੇਂ ਤਾਂ ਜੋ ਪਿੰਡ ਸਹੂੰਗੜਾ ਦੇ ਲੋਕ ਆਪਣਾ ਜੀਵਨ ਨਿਰਵਾਹ ਸੌਖਾ ਕਰ ਸਕਣ ।