ਮਾਫੀਆ ਰਾਜ ਅਤੇ ਭ੍ਰਿਸ਼ਟਾਚਾਰ ਨੂੰ ਮਿਟਾਨਾ ਹੈ ਤਾਂ ਕਮਲ ਦਾ ਬਟਨ ਦਬਾਉਣਾ ਹੈ : ਨਿਰਹੂਆ
ਦਿਨੇਸ਼ ਲਾਲ ਨਿਰਹੂਆ ਦੀ ਰੈਲੀ ਵਿੱਚ ਇਕੱਠੀ ਉਮੜਿਆ ਜਨਸੈਲਾਬI
ਜਲੰਧਰ, 7 ਮਈ ( ) : ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਅਤੇ ਪ੍ਰਸਿੱਧ ਭੋਜਪੁਰੀ ਅਦਾਕਾਰ ਦਿਨੇਸ਼ ਲਾਲ ਯਾਦਵ ਨਿਰਹੁਆ ਅੱਜ ਨੋਰਥ ਵਿਧਾਨ ਸਭਾ ਹਲਕੇ ਦੇ ਫੋਕਲ ਪੁਆਇੰਟ ਵਿੱਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਪੁੱਜੇ ਤਾਂ ਉਥੇ ਲੋਕਾਂ ਦਾ ਸੈਲਾਬ ਉਮੜ ਆਇਆ। ਦਿਨੇਸ਼ ਲਾਲ ਯਾਦਵ ਨਿਰਹੁਆ ਨੇ ਭੋਜਪੁਰੀ ਅੰਦਾਜ਼ ਵਿੱਚ ਹਜ਼ਾਰਾਂ ਪ੍ਰਵਾਸੀਆਂ ਨੂੰ ਭਾਰਤੀ ਜਨਤਾ ਪਾਰਟੀ ਦੇ ਚੋਣ ਨਿਸ਼ਾਨ ਕਮਲ ਦਾ ਬਟਨ ਦਬਾਉਣ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਸੂਬਾ ਜਨਰਲ ਸਕੱਤਰ ਜੀਵਨ ਗੁਪਤਾ, ਭਾਜਪਾ ਜ਼ਿਲ੍ਹਾ ਪ੍ਰਧਾਨ ਸੁਸ਼ੀਲ ਸ਼ਰਮਾ, ਸਾਬਕਾ ਵਿਧਾਇਕ ਤੇ ਸੰਸਦੀ ਸਕੱਤਰ ਕ੍ਰਿਸ਼ਨਦੇਵ ਭੰਡਾਰੀ, ਰੌਕੀ ਅਟਵਾਲ, ਅਰੁਨੇਸ਼ ਸ਼ਾਕਰ, ਗੁਰਦੀਪ ਗੋਸ਼ਾ, ਹਿਮਾਂਸ਼ੂ ਸ਼ਰਮਾ ਆਦਿ ਵੀ ਹਾਜ਼ਰ ਸਨ।
ਨਿਰਹੁਆ ਨੇ ਕਿਹਾ ਕਿ ਜਦੋਂ ਨਰਿੰਦਰ ਮੋਦੀ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਤਾਂ ਭਾਰਤ ਦਾ ਡੰਕਾ ਪੂਰੀ ਦੁਨੀਆ ‘ਚ ਸੁਣਿਆ ਗਿਆ ਅਤੇ ਭਾਰਤ ਪੂਰੀ ਦੁਨੀਆ ‘ਚ ਮਜ਼ਬੂਤ ਹੋਇਆ। ਕੋਈ ਸਮਾਂ ਸੀ ਜਦੋਂ ਕੋਈ ਵੀ ਪਰੇਸ਼ਾਨੀ ਅਤੇ ਸਮੱਸਿਆ ਆਉਂਦੀ ਸੀ ਤਾਂ ਭਾਰਤ ਦੂਜੇ ਦੇਸ਼ਾਂ ਵੱਲ ਦੇਖਦਾ ਸੀ। ਪਰ ਅੱਜ ਜਦੋਂ ਦੁਨੀਆ ਵਿੱਚ ਕਿਤੇ ਵੀ ਕੋਈ ਸਮੱਸਿਆ ਜਾਂ ਪਰੇਸ਼ਾਨੀ ਆਉਂਦੀ ਹੈ ਤਾਂ ਉਹ ਭਾਰਤ ਵੱਲ ਦੇਖਦੇ ਹਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਦੇਖਦੇ ਹਨ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਾਡੇ ਨਾਲ ਖੜ੍ਹੇ ਹੋਣਗੇ ਤਾਂ ਕੋਈ ਸਮੱਸਿਆ ਨਹੀਂ ਹੋਵੇਗੀ, ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਨਿਰਹੁਆ ਨੇ ਕਿਹਾ ਕਿ ਹਰ ਸਮੱਸਿਆ ਦਾ ਹੱਲ ਸਿਰਫ ਅਤੇ ਸਿਰਫ ਕਮਲ ਦਾ ਨਿਸ਼ਾਨ ਹੈ।
ਨਿਰਹੁਆ ਸਿਰਫ ਨਰਿੰਦਰ ਮੋਦੀ ਤੱਕ ਹੀ ਨਹੀਂ ਰੁਕੇ, ਉਨ੍ਹਾਂ ਨੇ ਉਦਾਹਰਣ ਦਿੰਦੇ ਹੋਏ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਵੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਬੁਲਡੋਜ਼ਰ ਬਾਬਾ ਨੇ ਉੱਤਰ ਪ੍ਰਦੇਸ਼ ਵਿੱਚ ਸਾਰੇ ਚੋਰ, ਗੁੰਡੇ, ਬਦਮਾਸ਼ਾਂ ਦਾ ਖਾਤਮਾ ਕਰ ਦਿੱਤਾ ਹੈ ਅਤੇ ਜਿਹੜੇ ਬਚੇ ਹਨ, ਉਨ੍ਹਾਂ ਨੂੰ ਵੀ ਖ਼ਤਮ ਕਰ ਦਿੱਤਾ ਜਾਵੇਗਾ, ਉੱਥੇ ਕਾਨੂੰਨ ਦਾ ਰਾਜ ਸਥਾਪਤ ਹੋ ਗਿਆ ਹੈ। ਉਨ੍ਹਾਂ ਆਜ਼ਮਗੜ੍ਹ ਦੇ ਵਿਕਾਸ ਦੀ ਮਿਸਾਲ ਦਿੰਦਿਆਂ ਕਿਹਾ ਕਿ ਅੱਜ ਇੱਥੇ ਭਾਜਪਾ ਦੇ ਰਾਜ ਵਿੱਚ ਯੂਨੀਵਰਸਿਟੀ ਬਣੀ ਹੈ, ਅੰਤਰਰਾਸ਼ਟਰੀ ਹਵਾਈ ਅੱਡਾ ਬਣਾਇਆ ਗਿਆ ਹੈ। ਨਿਰਹੂਆ ਨੇ ਫਿਲਮੀ ਅੰਦਾਜ਼ ‘ਚ ਕਿਹਾ ਕਿ ਜੇਕਰ ਚੋਰਾਂ, ਗੁੰਡਿਆਂ, ਬਦਮਾਸ਼ਾਂ ਅਤੇ ਭ੍ਰਿਸ਼ਟਾਚਾਰ ਨੂੰ ਮਿਟਾਨਾ ਹੈ ਤਾਂ ਸਿਰਫ ਕਮਲ ਦਾ ਬਟਨ ਦਬਾਣਾ ਹੈ।
ਸੰਸਦ ਮੈਂਬਰ ਅਤੇ ਅਭਿਨੇਤਾ ਨਿਰਹੁਆ ਨੇ ਵੀ ਆਪਣੀਆਂ ਫਿਲਮਾਂ ਦੇ ਸੁਪਰਹਿੱਟ ਗੀਤ ਆਪਣੇ ਅੰਦਾਜ਼ ਵਿੱਚ ਗਾਏ, ਜਿਨ੍ਹਾਂ ਦੀ ਮੰਗ ਪਰਵਾਸੀ ਭਾਰਤੀਆਂ ਵੱਲੋਂ ਸਮੇਂ ਸਮੇਂ ‘ਤੇ ਬੜੇ ਉਤਸ਼ਾਹ ਨਾਲ ਕੀਤੀ ਜਾ ਰਹੀ ਸੀ। ਉਨ੍ਹਾਂ ਵਿਸ਼ੇਸ਼ ਤੌਰ ’ਤੇ ਨਿਰਹੁਆ ਰਿਕਸ਼ਾਵਾਲਾ ਦਾ ਗੀਤ ਸੁਣਾਇਆ। ਉਨ੍ਹਾਂ ਪ੍ਰਵਾਸੀ ਲੋਕਾਂ ਨੂੰ ਭਾਜਪਾ ਦੀ ਜਿੱਤ ਦਾ ਮੰਤਰ ਇਸ ਤਰ੍ਹਾਂ ਦਿੱਤਾ ‘ਸਬਕੋ ਜਾਈਏ ਭੁੱਲ ਤੇ ਯਾਦ ਰੱਖੀਏ ਕਮਾਲ ਦਾ ਫੂਲ’। ਹਰ ਸਮੱਸਿਆ ਦਾ ਇੱਕੋ ਇੱਕ ਨਿਧਾਨ, ਸਿਰਫ਼ ਤੇ ਸਿਰਫ਼ ਕਮਲ ਦਾ ਨਿਸ਼ਾਨ। ਉਹ ਇੱਥੇ ਹੀ ਨਹੀਂ ਰੁਕੇ, ਉਨ੍ਹਾਂ ਕਿਹਾ ਕਿ ”ਜੇਕਰ ਤੁਸੀਂ ਆਪਣੇ ਬੱਚਿਆਂ ਦਾ ਭਵਿੱਖ ਚਮਕਾਉਣਾ ਹੈ, ਤਾਂ ਤੁਸੀਂ ਕਮਲ ਦਾ ਬਟਨ ਦਬਾਉਣਾ ਹੈ। ਭਾਰਤ ਨੂੰ ਮਹਾਨ ਭਾਰਤ ਬਣਾਉਣਾ ਹੈ ਤਾਂ ਤੁਸੀਂ ਕਮਲ ਦਾ ਬਟਨ ਦਬਾਉਣਾ ਹੈ ਅਤੇ ਜੇਕਰ ਤੁਸੀਂ ਨਿਰਹੁਆ ਨੂੰ ਪਿਆਰ ਦਿਖਾਉਣਾ ਹੈ ਤਾਂ ਤੁਸੀਂ ਕਮਲ ਦਾ ਬਟਨ ਦਬਾਉਣਾ ਹੈ। ਉਨ੍ਹਾਂ ਕਿਹਾ ਕਿ ਤੁਹਾਡੇ ਪਿਆਰ ਨਾਲ ਇਸ ਵਾਰ ਜਿੱਤ ਦੀ ਹੈਟ੍ਰਿਕ ਲਗਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਬਣਨਗੇ। ਇਸਦੀ ਸ਼ੁਰੁਆਤ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ‘ਚ ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਜਿਤਾ ਕੇ ਕਰੋ।
ਫੋਟੋ ਕੈਪਸ਼ਨ : ਫੋਕਲ ਪੁਆਇੰਟ ਵਿਖੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦੇ ਹੋਏ ਭੋਜਪੁਰੀ ਅਭਿਨੇਤਾ ਅਤੇ ਸੰਸਦ ਮੈਂਬਰ ਦਿਨੇਸ਼ ਲਾਲ ਯਾਦਵ ਨਿਰਹੁਆI
ਫੋਟੋ ਕੈਪਸ਼ਨ : ਨਿਰਹੂਆ ਦੀ ਰੈਲੀ ਵਿੱਚ ਇਕੱਠੀ ਹੋਈ ਭੀੜ।