ਮਨਦੀਪ ਸਿੰਘ ਸਿੱਧੂ , ਆਈ.ਪੀ.ਐਸ. , ਕਮਿਸ਼ਨਰ ਪੁਲਿਸ , ਲੁਧਿਆਣਾ ਨੇ ਦੱਸਿਆ ਕਿ ਮਿਤੀ 1 ( 0-6-2023 ਨੂੰ ਵਕਤ ਕਰੀਬ ( 01:30 ਵਜੇ ਸੁਭਾ ਰਾਜਗੁਰੂ ਨਗਰ ਨੇੜੇ ਰੋਇਲ ਰਿਜੋਰਟ 8-10 ਨਾ – ਮਲੂਮ ਲੁਟੇਰਿਆ ਵੱਲੋ ਸੀ.ਐਮ.ਐਸ. ਕੰਪਨੀ ਦੇ ਦਫਤਰ ਵਿਚ ਸਕਿਉਰਟੀ ਗਾਰਡਾ ਨੂੰ ਬੰਦਕ ਬਣਾ ਕੇ ਕੈਸ਼ ਵਾਲੇ ਕਮਰੇ ਅੰਦਰ ਦਾਖਲ ਹੋ ਕੇ 8,49,00,000 / – ਰੁਪਏ ਕੈਸ਼ ਲੁੱਟ ਕਰ ਕੰਪਨੀ ਦੀ ਗੱਡੀ ਨੰਬਰ PB10JA – 7109 ਮਾਰਕਾ ਟਾਟਾ ਵਿਚ ਰੱਖ ਕੇ ਫਰਾਰ ਹੋ ਗਏ ਸਨ।ਜਿਸ ਤੇ ਕੰਪਨੀ ਦੇ ਮੈਨੇਜਰ ਪ੍ਰਵੀਨ ਪੁੱਤਰ ਸ੍ਰੀ ਅੱਤਰ ਸਿੰਘ ਦੇ ਬਿਆਨ ਪਰ ਮੁਕੱਦਮਾ ਨੰਬਰ 81 ਮਿਤੀ 10-06-2023 ਅ / ਧ 395,342,323,506,427,120 – ਬੀ ਭ : ਦੰਡ ਅਤੇ 25-54-59 ਅਸਲਾ ਐਕਟ ਥਾਣਾ ਸਰਾਭਾ ਨਗਰ , ਲੁਧਿਆਣਾ ਦਰਜ ਰਜਿਸਟਰ ਕੀਤਾ ਗਿਆ ।
ਦੋਰਾਨੇ ਤਫਤੀਸ਼ ਥਾਣਾ ਸਰਾਭਾ ਨਗਰ , ਲੁਧਿਆਣਾ ਦੀ ਟੀਮ ਨੇ ਸੀ.ਸੀ.ਟੀ.ਵੀ. ਕੈਮਰਿਆ ਦੀ ਮਦਦ ਰਾਹੀਂ ਪਿੰਡ ਮੰਡਿਆਣੀ , ਫਿਰੋਜਪੁਰ ਰੋਡ ਵਿਖੇ ਝਾੜੀਆ ਵਿਚ ਲੁਟੇਰਿਆ ਵੱਲੋ ਡਾਕਾ ਮਾਰਨ ਤੋਂ ਬਾਅਦ ਕੈਸ਼ ਲੈ ਕਰ ਜਾਣ ਲਈ ਵਰਤੀ CMS ਕੰਪਨੀ ਦੀ ਗੱਡੀ ਨੰਬਰ PB10JA – 7109 ਮਾਰਕਾ ਟਾਟਾ ਬ੍ਰਾਮਦ ਹੋਈ , ਜਿਸ ਵਿਚੋ 03 ਰਾਈਫਲਾ 12 ਬੋਰ ਵੀ ਬ੍ਰਾਮਦ ਹੋਈਆ ।
ਜਿਸ ਤੋਂ ਬਾਅਦ ਕਮਿਸ਼ਨਰ ਪੁਲਿਸ , ਲੁਧਿਆਣਾ ਵੱਲੋ ਮੁਕੱਦਮਾ ਵਿੱਚ ਦੋਸ਼ੀਆ ਨੂੰ ਟਰੇਸ ਕਰਨ ਲਈ ਸ੍ਰੀਮਤੀ ਸੋਮਿਆ ਮਿਸ਼ਰਾ , ਆਈ.ਪੀ.ਐਸ , ਜੁਆਇੰਟ ਕਮਿਸ਼ਨਰ ਪੁਲਿਸ ਸ਼ਹਿਰੀ , ਲੁਧਿਆਣਾ , ਸ . ਹਰਮੀਤ ਸਿੰਘ ਹੁੰਦਲ , ਪੀ.ਪੀ.ਐਸ ਡਿਪਟੀ ਕਮਿਸ਼ਨਰ ਪੁਲਿਸ ਇੰਨਵੈਸਟੀਗੇਸ਼ਨ ਲੁਧਿਆਣਾ , ਸ਼੍ਰੀ ਸਿਮਰਤਪਾਲ ਸਿੰਘ ਢੀਂਡਸਾ , ਏ.ਆਈ.ਜੀ. ਕਾਉਂਟਰ ਇੰਟਲੈਸੀਜੈਂਸ , ਸੁਭਮ ਅਗਰਵਾਲ , ਆਈ.ਪੀ.ਐਸ , ਵਧੀਕ ਡਿਪਟੀ ਕਮਿਸ਼ਨਰ ਪੁਲਿਸ ਜੋਨ -3 ਲੁਧਿਆਣਾ , ਸਮੀਰ ਵਰਮਾ , ਪੀ.ਪੀ.ਐਸ , ਵਧੀਕ ਡਿਪਟੀ ਕਮਿਸ਼ਨਰ ਪੁਲਿਸ ਓਪਰੇਸ਼ਨ ਲੁਧਿਆਣਾ , ਰੁਪਿੰਦਰ ਕੋਰ ਭੱਟੀ , ਪੀ.ਪੀ.ਐਸ ਵਧੀ ਡਿਪਟੀ ਕਮਿਸ਼ਨਰ ਪੁਲਿਸ ਸਥਾਨਕ , ਲੁਧਿਆਣਾ , ਮਨਦੀਪ ਸਿੰਘ , ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ ਪੱਛਮੀ ਲੁਧਿਆਣਾ , ਸੁਮਿਤ ਸੂਦ , ਪੀ.ਪੀ.ਐਸ ਸਹਾਇਕ ਕਮਿਸ਼ਨਰ ਪੁਲਿਸ , ਡਿਟੈਕਟਿਵ -1 ਦੀ ਅਗਵਾਹੀ ਵਿੱਚ ਵੱਖ – ਵੱਖ ਮੁੱਖ ਅਫਸਰਾਨ ਥਾਣਾ , ਇੰਸ : ਕੁਲਵੰਤ ਸਿੰਘ , ਇੰਚਾਰਜ ਸੀ.ਆਈ.ਏ -1 ਲੁਧਿਆਣਾ , ਇੰਸ : ਅਵਤਾਰ ਸਿੰਘ , ਇੰਚਾਰਜ -2 ਲੁਧਿਆਣਾ , ਇੰਸ : ਬੇਅੰਤ ਜੁਨੇਜਾ , ਇੰਚਾਰਜ ਸੀ.ਆਈ.ਏ -2 ਲੁਧਿਆਣਾ ਆਦਿ ਦੀਆ ਪੁਲਿਸ ਟੀਮਾ ਬਣਾਕੇ ਸਰਚ ਸ਼ੁਰੂ ਕੀਤੀ ਗਈ।ਲੁਧਿਆਣਾ ਪੁਲਿਸ ਦੀ ਟੀਮਾਂ ਵੱਲੋ ਮੋਕੇ ਤੋ ਮੋਬਾਈਲ ਫੋਨਾਂ ਦੇ ਡੰਪ ਚੁੱਕੇ ਅਤੇ ਕੈਸ਼ ਵੈਨ ਵਿਚ ਲੱਗੇ GPRE ਸਿਸਟਮ ਰਾਹੀਂ ਰੂਟ ਨੂੰ ਟਰੇਸ ਕੀਤਾ।ਵੱਖ – ਵੱਖ ਰੂਟਾ ਉਪਰ ਲੱਗੇ ਸੀ.ਸੀ.ਟੀ.ਵੀ. ਕੈਮਰਿਆ ਦੀ ਫੁਟੇਜ ਲੈ ਕਰ ਦੋਸ਼ੀਆ ਆਉਣ ਤੇ ਜਾਣ ਵਾਲੇ ਰਸਤਿਆ ਦੀ ਭਾਲ ਕੀਤੀ ।
ਮਿਤੀ 13-6-2023 ਨੂੰ ਲੁਧਿਆਣਾ ਪੁਲਿਸ ਨੂੰ ਉਸ ਸਮੇ ਵੱਡੀ ਸਫਲਤਾ ਹਾਸਲ ਹੋਈ ਜਦੋਂ ਪਿੰਡ ਢੱਟ ਨੇੜੇ ਜਗਰਾਉ ਫਲਾਈ ਓਵਰ ਦੇ ਪਾਸ ਤੋ ਮਨਦੀਪ ਸਿੰਘ ਉਰਫ ਵਿੱਕੀ ਅਤੇ ਹਰਵਿੰਦਰ ਸਿੰਘ ਉਰਫ ਲੰਬੂ ਨੂੰ ਕਾਬੂ ਕੀਤਾ ਅਤੇ ਜਿਹਨਾਂ ਨੇ ਪੁੱਛ – ਗਿੱਛ ਪਰ ਆਪਣਾ ਗੁਨਾਹ ਕਬੂਲ ਕੀਤਾ ਅਤੇ ਇਸ ਲੁੱਟ ਦੇ ਮਾਸਟਰ ਮਾਈਂਡ ਮਨਜਿੰਦਰ ਸਿੰਘ ਉਰ ਮਨੀ ਅਤੇ ਬਾਕੀ ਦੋਸ਼ੀਆਨ ਪਰਮਜੀਤ ਸਿੰਘ ਉਰਫ ਪੰਮਾ , ਹਰਪ੍ਰੀਤ ਸਿੰਘ , ਨਰਿੰਦਰ ਸਿੰਘ ਉਰਫ ਹੈਪੀ , ਮਨਦੀਪ ਕੋ ਜਸਵਿੰਦਰ ਸਿੰਘ , ਅਰੁਨ ਕੋਚ , ਨੰਨੀ ਅਤੇ ਗੁਲਸ਼ਨ ਬਾਰੇ ਦੱਸਿਆ , ਜਿਹਨਾਂ ਨੂੰ ਮੁੱਕਦਮਾ ਵਿੱਚ ਦੋਸ਼ੀ ਨਾਮਜਦ ਕੀ ਗਿਆ।ਦੋਰਾਨੇ ਤਫਤੀਸ਼ ਮਨਦੀਪ ਸਿੰਘ ਉਰਫ ਵਿੱਕੀ ਦੇ ਘਰ ਤੋ 50 ਲੱਖ ਰੁਪਏ ਅਤੇ ਹਰਵਿੰਦਰ ਸਿੰਘ ਉਰਫ ਲੰਬੂ ਦੇ ਘਰ 75 ਲੱਖ ਰੁਪਏ ਬ੍ਰਾਮਦ ਕੀਤੇ ਗਏ ।
ਜੋ ਬਾਕੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਲਈ ਲੁਧਿਆਣਾ ਕਮਿਸ਼ਨਰੇਟ ਵਿੰਗ ਦੀਆਂ ਟੀਮਾਂ ਅਤੇ ਕਾਊਂ ਇੰਟਲੀਜੈਂਸ ਦੀਆ ਵੱਖ – ਵੱਖ ਪੁਲਿਸ ਪਾਰਟੀਆ ਬਣਾਈਆ ਗਈਆ ਸਨ , ਜਿਹਨਾਂ ਵਿੱਚੋ ਮਿਤੀ 13-6-2023 ਸੀ.ਆਈ.ਏ -1 ਲੁਧਿਆਣਾ ਦੀ ਟੀਮ ਵੱਲੋ ਮਨਜਿੰਦਰ ਸਿੰਘ ਉਰਫ ਮਨੀ ਪੁੱਤਰ ਮੁਕੰਦ ਸਿੰਘ ਵਾਸੀ ਪਿੰਡ ਅੱਬੂਵਾਲ , ਜਿ ਲੁਧਿਆਣਾ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ 1 ਕਰੋੜ ਰੁਪਏ ਬ੍ਰਾਮਦ ਕੀਤੇ । ਸੀ.ਆਈ.ਏ -3 ਲੁਧਿਆਣਾ ਦੀ ਟੀਮ ਵੱਲੋਂ ਪਰਮਜ ਸਿੰਘ ਉਰਫ ਪੰਮਾ ਪੁੱਤਰ ਜਗਤਾਰ ਸਿੰਘ ਵਾਸੀ ਪਿੰਡ ਕਾਉਕੇ ਕਲਾ ਥਾਣਾ ਸਦਰ ਜਗਰਾੳ ਨੂੰ ਗ੍ਰਿਫਤਾਰ ਕਰਕੇ ਉਸ ਪਾਸੋ ਲੱਖ ਰੁਪਏ ਬ੍ਰਾਮਦ ਕੀਤੇ ਗਏ।ਸੀ.ਆਈ.ਏ -2 ਲੁਧਿਆਣਾ ਦੀ ਟੀਮ ਵੱਲੋ ਹਰਪ੍ਰੀਤ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਵਾਲਾ ਮੁਹੱਲਾ , ਟਾਵਰ ਵਾਲੀ ਗਲੀ ਡੇਹਲੋ ਹਾਲ ਵਾਸੀ ਭਾਈ ਸਾਹਿਬ ਨਗਰ ਸੰਘੇੜਾ ਰੋਡ ਬਰਨਾਲਾ ਨੂੰ ਗ੍ਰਿਫਤਾਰ ਕਰਕੇ ਉਸ ਘਰ 25 ਲੱਖ ਰੁਪਏ ਬ੍ਰਾਮਦ ਕੀਤੇ ਅਤੇ ਉਸਦੀ ਨਿਸ਼ਾਨਦੇਹੀ ਪਰ ਬਰਨਾਲਾ ਤੋ ਵਾਰਦਾਤ ਵਿੱਚ ਵਰਤੀ ਗੱਡੀ ਨੰਬਰ PB 13 1818 ਮਾਰਕਾ ਸ਼ੈਵਰਲੇ ਕਰੂਜ ਵੀ ਬ੍ਰਾਮਦ ਕੀਤੀ।ਜੋ ਉਕਤ ਗੱਡੀ ਹਰਪ੍ਰੀਤ ਸਿੰਘ ਦੀ ਭੈਣ ਮਨਦੀਪ ਕੌਰ ਅਤੇ ਜੀਜਾ ਜਸਵਿ ਸਿੰਘ ਨੇ ਹੋਰ ਦੋਸ਼ੀਆ ਨਾਲ ਹਮ – ਮਸ਼ਵਰਾ ਹੋ ਕਰ ਅਰੂਣ ਕੁਮਾਰ ਉਰਫ ਕੋਚ ਦੇ ਘਰ ਦੇ ਕੋਲ ਤਰਪਾਲ ਨਾਲ ਢੱਕ ਕੇ ਕੀਤੀ ਸੀ , ਜੋ ਗੱਡੀ ਵਿੱਚੋ ਚੈਕ ਕਰਨ ਪਰ 2 ਕਰੋੜ 25 ਲੱਖ 700 ਰੁਪਏ ਬ੍ਰਾਮਦ ਹੋਏ।ਇਸ ਮੁੱਕਦਮਾ ਵਿਚ ਬ ਦੋਸ਼ੀਆਨ ਦੀ ਗ੍ਰਿਫਤਾਰੀ ਬਾਕੀ ਹੈ।ਗ੍ਰਿਫਤਾਰ ਦੋਸ਼ੀਆ ਪਾਸੋ ਡੂੰਘਾਈ ਨਾਲ ਪੁੱਛ ਗਿੱਛ ਜਾਰੀ ਹੈ ।