ਅਰਜੁਨ ਮੇਘਵਾਲ ਅਤੇ ਰਾਜੇਸ਼ ਬਾਘਾ ਨੇ ਨੂਰਮਹਿਲ ਵਿਖੇ ਯੋਗ ਦਿਵਸ ਦੇ ਪ੍ਰੋਗਰਾਮ ‘ਚ ਕੀਤੀ ਸ਼ਮੂਲੀਅਤ, ਕੀਤਾ ਯੋਗ
ਜਲੰਧਰ : 21 ਜੂਨ ( ) : ਵਿਸ਼ਵ ਯੋਗ ਦਿਵਸ ਮੌਕੇ ਅੱਜ ਜਿਥੇ ਵਿਸ਼ਵ ਭਰ ‘ਚ ਵਖ-ਵਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਉਥੇ ਹੀ ਇਸ ਲੜੀ ਵਿੱਚ ਜਲੰਧਰ ਦੇ ਨੂਰਮਹਿਲ ‘ਚ ਵੀ ਪ੍ਰੋਗਰਾਮ ਉਲੀਕਿਆ ਗਿਆ। ਜਿਸ ਵਿੱਚ ਭਾਰਤ ਸਰਕਾਰ ਦੇ ਕਾਨੂੰਨ ਮੰਤਰੀ ਮਾਨਯੋਗ ਅਰਜੁਨ ਰਾਮ ਮੇਘਵਾਲ ਅਤੇ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਜਰਨਲ ਸਕੱਤਰ ਰਾਜੇਸ਼ ਬਾਘਾ ਨੇ ਵਿਸ਼ੇਸ਼ ਰੂਪ ‘ਚ ਸ਼ਮੂਲੀਅਤ ਕੀਤੀ ਅਤੇ ਯੋਗ ਕੀਤਾI ਇਸ ਮੌਕੇ ਉਹਨਾਂ ਦੇ ਨਾਲ ਜਿਲ੍ਹਾਂ ਪ੍ਰਧਾਨ ਪੰਕਜ ਡੀਂਗਾਂਰਾ, ਸੁਸ਼ੀਲ ਸ਼ਰਮਾ, ਰਣਜੀਤ ਪਵਾਰ ਆਦਿ ਹਾਜ਼ਰ ਸਨI
ਅਰਜੁਨ ਮੇਘਵਾਲ ਨੇ ਇਸ ਮੌਕੇ ਕਿਹਾ ‘ਯੋਗ ਰੱਖੇ ਨਿਰੋਗ’I ਅੰਤਰ ਰਾਸ਼ਟਰੀ ਯੋਗ ਦਿਵਸ ਦੀ ਸਭ ਨੂੰ ਹਾਰਦਿਕ ਵਧਾਈ ਦਿੰਦਿਆ ਉਹਨਾਂ ਕਿਹਾ ਕਿ ਤੰਦਰੁਸਤ ਸ਼ਰੀਰ ਵਿੱਚ ਹੀ ਤੰਦਰੁਸਤ ਮਨ ਵਾਸ ਕਰਦਾ ਹੈ। ਪੱਕੇ ਮਨ, ਸਾਵਧਾਨੀ ਅਤੇ ਨਿਰੰਤਰਤਾ ਨਾਲ ਕੀਤਾ ਯੋਗ ਵੱਡੀਆਂ ਵੱਡੀਆਂ ਬਿਮਾਰੀਆਂ ਦੀ ਸ਼ੁੱਧ ਦਵਾਈ ਬਣ ਸਕਦਾ ਹੈ। ਉਹਨਾਂ ਸਭ ਨੂੰ ਯੋਗ ਕਰਨ ਦੀ ਅਪੀਲ ਕੀਤੀI