ਅਰਜੁਨ ਮੇਘਵਾਲ ਨੇ ਜਲੰਧਰ ਲੋਕ ਸਭਾ ਦੇ ਵਪਾਰੀਆਂ ਅਤੇ ਬੁੱਧੀਜੀਵੀਆਂ ਨਾਲ ਕੀਤਾ ਵਿਚਾਰ-ਵਟਾਂਦਰਾ।
ਜਲੰਧਰ, 22 ਜੂਨ ( ) : ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਦੇ ਸੇਵਾ, ਸੁਸ਼ਾਸਨ ਅਤੇ ਗਰੀਬਾਂ ਦੀ ਭਲਾਈ ਦੇ 9 ਸਾਲ ਦੇ ਸਫਲਤਾਪੂਰਵਕ ਪੂਰੇ ਹੋਣ ‘ਤੇ ਮਹਾ-ਜਨਸੰਪਰਕ ਅਭਿਆਨ ਤਹਿਤ ਅੱਜ ਇੱਥੇ ਇੱਕ ਵਪਾਰਕ ਸੰਮੇਲਨ ਦਾ ਆਯੋਜਨ ਭਾਜਪਾ ਆਗੂ ਭਟਾਰਾ ਜੀ ਦੇ ਨਿਵਾਸ ਜਲੰਧਰ ਦੇਹਤੀ ਦੱਖਣੀ ਵਿਖੇ ਕੀਤਾ ਗਿਆ। ਜਿਸਦੀ ਪ੍ਰਧਾਨਗੀ ਭਾਜਪਾ ਪ੍ਰਧਾਨ ਪੰਕਜ ਨੇ ਕੀਤੀ। ਇਸ ਸੰਮੇਲਨ ਵਿੱਚ ਕੇਂਦਰੀ ਕਾਨੂੰਨ ਮੰਤਰੀ ਅਰਜੁਨ ਰਾਮ ਮੇਘਵਾਲ, ਪ੍ਰਦੇਸ਼ ਭਾਜਪਾ ਜਨਰਲ ਸਕੱਤਰ ਰਾਜੇਸ਼ ਬਾਗਾ, ਸੂਬਾ ਵਪਾਰ ਸੈੱਲ ਦੇ ਸੂਬਾ ਪ੍ਰਧਾਨ ਦਿਨੇਸ਼ ਸਰਪਾਲ, ਇੰਦਰ ਇਕਬਾਲ ਸਿੰਘ ਅਟਵਾਲ (ਸਾਬਕਾ ਵਿਧਾਇਕ) ਵਿਸ਼ੇਸ਼ ਤੌਰ ‘ਤੇ ਪੁੱਜੇ ਅਤੇ ਹਾਜ਼ਰ ਵਪਾਰੀਆਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਨਕੋਦਰ ਵਿਖੇ ਵਪਾਰੀਆਂ ਅਤੇ ਬੁੱਧੀਜੀਵੀਆਂ ਨਾਲ ਭਾਜਪਾ ਸਰਕਾਰ ਵੱਲੋਂ ਉਦਯੋਗਾਂ ਨੂੰ ਪ੍ਰਫੁੱਲਤ ਕਰਨ ਅਤੇ ਅੰਤੋਦਿਆ ਦੇ ਮਤੇ ਨੂੰ ਪੂਰਾ ਕਰਨ ਲਈ ਚਲਾਈਆਂ ਜਾ ਰਹੀਆਂ ਵੱਖ-ਵੱਖ ਲੋਕ ਭਲਾਈ ਸਕੀਮਾਂ ਬਾਰੇ ਵਿਸਥਾਰਪੂਰਵਕ ਚਰਚਾ ਕੀਤੀ ਗਈ।
ਇਸ ਮੌਕੇ ਗੁਰਮੀਤ ਰਾਣਾ ਸੋਢੀ, ਸਾਬਕਾ ਆਈ.ਜੀ. ਆਰ.ਪੀ ਮਿੱਤਲ, ਜ਼ਿਲ੍ਹਾ ਵਪਾਰ ਸੈੱਲ ਕਨਵੀਨਰ ਸੋਨੂੰ ਬਜਾਜ, ਰਾਜੀਵ ਅਰੋੜਾ, ਡਾ: ਥਿੰਦ, ਪਰਮਿੰਦਰ ਕਾਕਾ, ਰਾਜੇਸ਼ ਗੁਪਤਾ, ਚਿਰਾਗ ਬੱਤਰਾ, ਸੁਦਰਸ਼ਨ ਸੁਬਾਤੀ, ਭਾਜਪਾ ਦੇ ਸੂਬਾ ਕਾਰਜਕਾਰਨੀ ਮੈਂਬਰ ਆਦਿੱਤਿਆ ਭਟਾਰਾ, ਪਰਮਜੀਤ, ਕੁਮਾਰ ਲਾਲੀ, ਪੰਕਜ, ਅਰਵਿੰਦ ਚਾਵਲਾ ਸ਼ਫੀ, ਭੁਪਿੰਦਰ, ਪਿਆਰਾ ਸਿੰਘ, ਕਸ਼ਮੀਰਾ ਸਿੰਘ, ਸੁਰਿੰਦਰ ਸਿੰਘ ਵਿਰਦੀ, ਅਮਿਤ ਵਿੱਜ ਆਦਿ ਹਾਜ਼ਰ ਸਨ।