*ਕਨੇਡਾ ਚੌ ਜਗਤ ਪੰਜਾਬੀ ਸਭਾ ਵਲੋਂ ਪੰਜਾਬੀ ਭਾਸ਼ਾ ਤੇ ਸਮਾਗਮ 23,24,25 ਜੂਨ ਨੂੰ ਬਰੈਂਪਟਨ ਚੌ*
*ਪੰਜਾਬ ਤੋਂ ਉੱਘੇ ਲੇਖਕ ਸਮਾਜ ਸੇਵੀ ਜੱਸੀ ਕਰਨਗੇ ਸੰਬੋਧਨ*
ਬੰਗਾ ( ) 21.6.23 : – ਕਨੇਡਾ ਵਸਦੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੇ ਮੁੱਦਈ ਭਾਈਚਾਰੇ ਵਲੋਂ ” ਜਗਤ ਪੰਜਾਬੀ ਸਭ ਕਨੇਡਾ ਵਲੋਂ 23,24,25 ਜੂਨ ਨੂੰ ਖੂਬਸੂਰਤ ਤੇ ਪੰਜਾਬੀਅਤ ਦੇ ਘੜ੍ਹ ਵਾਲੇ ਇਲਾਕੇ ਬਰੈਂਪਟਨ ਵਿਖੇ ” ਪੰਜਾਬੀ ਭਾਸ਼ਾ ਤੇ ਸਿੱਖਿਆ ਦਾ ਪ੍ਰਚਾਰ” ਵਿਸ਼ਵ ਤੇ ਇੱਕ ਵਿਸ਼ਾਲ ਸਮਾਗਮ ਕਰਵਾਇਆ ਜਾ ਰਿਹਾ ਹੈ l ਇਸ ਸਮਾਗਮ ਵਿੱਚ ਪੰਜਾਬ ਦੇ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਉੱਘੇ ਪੰਜਾਬੀ ਲੇਖਕ ਸਮਾਜ ਸੇਵੀ ਸ਼੍ਰੀ ਸੰਤੋਖ ਸਿੰਘ ਜੱਸੀ (ਸਰਪੰਚ) ਆਪਣਾ ਪੇਪਰ ਪੜ੍ਹਨਗੇ ਤੇ ਪੰਜਾਬੀ ਭਾਸ਼ਾ ਲਈ ਪੰਜਾਬ ਤੇ ਵਿਦੇਸ਼ਾਂ ਚੋ ਹੋ ਰਹੇ ਪਰਚਾਰ ਪ੍ਰਸਾਰ ਲਈ ਕੀ ਕਰਨਾ ਲੋੜੀਂਦਾ ਵਾਰੇ ਆਪਣੇ ਵਡਮੁੱਲੇ ਵਿਚਾਰ ਪੰਜਾਬੀ ਦਰਸ਼ਕਾਂ ਦੇ ਰੂਬਰੂ ਕਰਨਗੇ l