ਰਾਜੇਸ਼ ਬਾਘਾ ਡੇਰਾ ਸੰਤ ਬਾਬਾ ਕਾਹਨ ਦਾਸ ਜੀ ਦੀ 81 ਵੀ ਬਰਸੀ ਅਤੇ ਸੰਤ ਮੋਤੀ ਰਾਮ ਜੀ ਦੀ 46ਵੀ ਬਰਸੀ ਨੂੰ ਸਮਰਪਿਤ ਸਲਾਨਾ ਮੇਲੇ ਦੌਰਾਨ ਡੇਰਾ ਸੰਤ ਧਾਮ ਅਬਾਦਾਨ ਵਿਖੇ ਹੋਏ ਨਤਮਸਤਕI
ਜਲੰਧਰ, 29 ਜੂਨ ( ) : ਸੰਤ ਬਾਬਾ ਕਾਹਨ ਦਾਸ ਜੀ ਦੀ 81ਵੀ ਬਰਸੀ ਅਤੇ ਸੰਤ ਮੋਤੀ ਰਾਮ ਜੀ ਦੀ 46ਵੀ ਬਰਸੀ ਨੂੰ ਸਮਰਪਿਤ ਡੇਰਾ ਸੰਤ ਧਾਮ ਅਬਾਦਾਨ, ਗੱਦੀ ਨਸ਼ੀਨ ਸੰਤ ਨਿਰਮਲ ਸਿੰਘ ਜੀ, ਪਿੰਡ ਅਬਾਦਾਨ, ਕਾਲਾ ਸੰਘਾ ਰੋਡ, ਜਿਲ੍ਹਾ ਜਲੰਧਰ ਵਿਖੇ ਕਰਵਾਏ ਗਏ ਸਲਾਨਾ ਮੇਲੇ ਦੌਰਾਨ ਭਾਜਪਾ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਰਾਜੇਸ਼ ਬਾਘਾ ਆਪਣੇ ਸਾਥੀਆਂ ਸਮੇਤ ਡੇਰਾ ਸੰਤ ਧਾਮ ਅਬਾਦਾਨ ਵਿਖੇ ਨਤਮਸਤਕ ਹੋਏI ਉਹਨਾਂ ਨਾਲ ਇਸ ਮੌਕੇ ਭਾਜਪਾ ਜਿਲ੍ਹਾ ਮੀਤ ਪ੍ਰਧਾਨ ਜਲੰਧਰ ਪਰਮਜੀਤ ਸਿੰਘ ਮਹਿਮੀ ਵੀ ਹਾਜ਼ਰ ਸਨ। ਇਸ ਮੌਕੇ ਰਾਜੇਸ਼ ਬਾਘਾ ਨੇ ਸਲਾਨਾ ਮੇਲੇ ਦੌਰਾਨ ਪੰਜਾਬ ਨੇ ਗੱਦੀ ਨਸ਼ੀਨ 108 ਸੰਤ ਬਾਬਾ ਨਿਰਮਲ ਸਿੰਘ ਜੀ ਅਬਾਦਾਨ, 108 ਸੰਤ ਬਾਬਾ ਕੁਲਵੰਤ ਰਾਮ ਜੀ ਭਰੋਮਜਾਰਾ ਵਾਲੇ, ਸੰਤ ਬਾਬਾ ਬੇਲਾ ਰਾਮ ਜੀ ਨਰੂੜ ਵਾਲੇ ਅਤੇ ਸੰਤਾਂ ਮਹਾਂਪੁਰਸ਼ਾਂ ਤੋ ਅਸ਼ੀਰਵਾਦ ਪ੍ਰਾਪਤ ਕੀਤਾl ਇਸ ਮੌਕੇ ਰਾਜੇਸ਼ ਬਾਘਾ ਨੂੰ ਡੇਰਾ ਸੰਤ ਧਾਮ ਅਬਾਦਾਨ ਦੇ ਗੱਡੀ ਨਸ਼ੀਨਾਂ ਅਤੇ ਪ੍ਰਬੰਧਕਾਂ ਵਲੋਂ ਸਨਮਾਨਿਤ ਵੀ ਕਿਤਾ ਗਿਆI
ਰਾਜੇਸ਼ ਬਾਘਾ ਨੇ ਕਿਹਾ ਕਿ 108 ਸੰਤ ਬਾਬਾ ਨਿਰਮਲ ਸਿੰਘ ਜੀ ਅਬਾਦਾਨ ਅਤੇ ਡੇਰੇ ਦੀ ਮੈਨੇਜਮੈਂਟ ਦਾ ਇਸ ਦਿੱਤੇ ਮਾਣ ਸਤਿਕਾਰ ਲਈ ਧੰਨਵਾਦ ਕਰਦਾ ਹਾਂ ਅਤੇ ਉਨ੍ਹਾਂ ਨੇ ਸੰਗਤਾਂ ਨੂੰ ਸਲਾਨਾ ਜੋੜ ਮੇਲੇ ਦੀਆ ਲੱਖ ਲੱਖ ਵਧਾਈਆ ਦਿੱਤੀਆਂl