ਜਲੰਧਰ , ਇੰਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਪ੍ਰੋ : ਜਗਤਾਰ ਸਿੰਘ ਸੰਘੇੜਾ ਨੇ ਦੱਸਿਆ ਕਿ ਉਹਨਾਂ ਵੱਲੋਂ 14 ਨਵੰਬਰ 2022 ਨੂੰ ਬਤੌਰ ਚੇਅਰਮੈਨ ਅਹੁੱਦਾ ਸੰਭਾਲਣ ਉਪਰੰਤ ਟਰੱਸਟ ਦੀਆਂ ਵੱਡੀਆਂ ਜਾਇਦਾਦਾਂ ( ਸਮੇਤ ਗੁਰੂ ਗੋਬਿੰਦ ਸਿੰਘ ਸਟੇਡੀਅਮ ) ਛੁਡਾਈਆਂ ਗਈਆਂ ਜੋ ਕਿ 162 ਕਰੋੜ ਰੁਪਏ ਦੀ ਦੇਣਦਾਰੀ ਕਰਕੇ ਪੰਜਾਬ ਨੈਸ਼ਨਲ ਬੈਂਕ ਕੋਲ ਗਹਿਣੇ ਪਈਆਂ ਸਨ ਅਤੇ ਕੁਰਕੀ ਦਾ ਪ੍ਰੋਸੀਜ਼ਰ ਚੱਲ ਰਿਹਾ ਸੀ । ਟਰੱਸਟ ਨੇ ਬੈਂਕ ਨਾਲ ਗੱਲ ਕਰਕੇ 50 ਕਰੋੜ ਰੁਪਏ ਦੀ ਰਿਬੇਟ ( OTS ) ਲੈਣ ਉਪਰੰਤ ਬਾਕੀ 112 ਕਰੋੜ ਰੁਪਏ ਸੌਫਟ ਲੋਨ ਲੈ ਕੇ ਅਦਾਇਗੀ ਕੀਤੀ ਅਤੇ ਨਿਪਟਾਰਾ ਕੀਤਾ ਗਿਆ । ਪਹਿਲੇ 7 ਮਹੀਨਿਆਂ ਦੀ ਟਰੱਸਟ ਦੀ ਆਮਦਨ 8.07 ਕਰੋੜ ਰੁਪਏ ਦੀ ਨਿਸਬਤ ਹੁਣ ਇਹ ਆਮਦਨ 16.37 ਕਰੋੜ ਸੀ ਪ੍ਰੰਤੂ ਰਿਫੰਡ ਅਤੇ ਇਨਹਾਂਸਮੈਂਟ ਦੀ ਅਦਾਇਗੀ ਵਰਗੀਆਂ ਵਿੱਤੀ ਮੁਸ਼ਕਲਾਂ ਅਜੇ ਕਾਇਮ ਹਨ । ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦੀ ਅਗਵਾਈ ਅਤੇ ਹੁਕਮਾਂ ਅਨੁਸਾਰ ਪੰਜਾਬ ਸਰਕਾਰ ਦੀ ਕੁਰਪਸ਼ਨ ਬਾਰੇ 0 ( ਜ਼ੀਰੋ ) ਟੌਲਰੇਂਸ ਤੇ ਚੱਲਦਿਆਂ ਟਰੱਸਟ ਵਿੱਚ ਬੀਤੇ ਸਮੇਂ ਵਿੱਚ ਹੋਏ ਘਪਲੇ , ਬੇਨਿਯਮੀਆਂ ਅਤੇ ਬੇਕਾਇਦਗੀਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਕੇਸ ਵੱਖ – ਵੱਖ ਪੜਾਵਾਂ ਤੇ ਪੜਤਾਲ ਅਧੀਨ ਹਨ । ਪਿਛਲੇ ਸਮੇਂ ਦੌਰਾਨ ਦਫਤਰ ਵਿੱਚੋਂ ਕੁਰਪਸ਼ਨ ਦਾ ਖਾਤਮਾ ਕੀਤਾ ਗਿਆ ਅਤੇ ਲੋਕਾਂ ਦੇ ਕੰਮਾਂ ਦਾ ਨਿਪਟਾਰਾ ਬਿਨ੍ਹਾਂ ਕਿਸੇ ਦੇਰੀ ਤੋਂ ਪਹਿਲ ਦੇ ਆਧਾਰ ਤੇ ਕੀਤਾ ਜਾ ਰਿਹਾ ਹੈ । ਪ੍ਰੋ : ਸੰਘੇੜਾ ਵੱਲੋਂ ਦੱਸਿਆ ਕਿ 30 % ਸਟਾਫ ਦੇ ਨਾਲ ਕੁੱਲ ਲਗਭਗ 350 ਰਜਿਸਟਰੀਆਂ ਅਤੇ ਲਗਭਗ 100 ਐਨ.ਡੀ.ਸੀ. / ਐਨ.ਓ.ਸੀ . ਜਾਰੀ ਕੀਤੇ ਜਾ ਚੁੱਕੇ ਹਨ ਜੋ ਕਿ ਲੰਬੇ ਸਮੇਂ ਤੋਂ ਲੰਬਿਤ ਪਏ ਸਨ । ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ ਲੰਬਿਤ ਪਏ 150 ਪ੍ਰਸਤਾਵਿਤ ਅਤੇ 50 ਕੰਪਲੀਸ਼ਨ ਇਮਾਰਤੀ ਨਕਸ਼ੇ ਇਸ ਸਮੇਂ ਦੌਰਾਨ ਪ੍ਰਵਾਨ ਕੀਤੇ ਗਏ ਹਨ ਅਤੇ ਹੁਣ ਇਹ ਸਾਰੇ ਕੰਮ ਅਪ ਟੂ ਡੇਟ ਹਨ । ਸੂਰਿਆ ਇਨਕਲੇਵ ਵਿੱਚ ਪੀਣ ਵਾਲੇ ਨਹਿਰੀ ਪਾਣੀ ਦੀ ਸਕੀਮ ਤਹਿਤ 465 ਕਰੋੜ ਰੁਪਏ ਦੀ ਲਾਗਤ ਨਾਲ 10 ਲੱਖ ਲਿਟਰ ਦੀ ਕਪੈਸਟੀ ਵਾਲੇ ਉਸਾਰੇ ਜਾ ਰਹੇ ਅੰਡਰ ਗਰਾਉਂਡ ਵਾਟਰ ਟੈਂਕ ਅਤੇ ਹੋਰ ਕੰਮਾਂ ਦਾ ਜਲਦੀ ਨਿਪਟਾਰਾ ਕੀਤਾ ਜਾ ਰਿਹਾ ਹੈ ਅਤੇ ਲੋਕਾਂ ਨੂੰ ਪੀਣ ਵਾਲੇ ਸਾਫ ਪਾਣੀ ਦੀ ਸੁਵਿਧਾ ਮੁਹੱਈਆ ਹੋ ਜਾਵੇਗੀ । ਉਹਨਾਂ ਵੱਲੋਂ ਇਹ ਵੀ ਦੱਸਿਆ ਗਿਆ ਕਿ 16 ਸਾਲ ਦੇ ਸਮੇਂ ਤੋਂ ਪਰੇਸ਼ਾਨ ਅਲਾਟੀ ਜਿਨ੍ਹਾਂ ਦੇ ਪਲਾਟ ਦੀ ਸੂਰਿਆ ਇਨਕਲੇਵ ਦੀ ਰਜਿਸਟਰੀ ਨਹੀ ਕੀਤੀ ਸੀ ਉਹਨਾਂ ਦੀ ਰਜਿਸਟਰੀ ਪਹਿਲੀ ਫੀਸ 12 ਹਜ਼ਾਰ ਰੁਪਏ ਵਿੱਚ ਹੀ ਕੀਤੀ ਗਈ ਅਤੇ ਦੋਸ਼ੀ ਅਧਿਕਾਰੀ / ਕਰਮਚਾਰੀਆਂ ਵਿਰੁੱਧ ਕਾਰਵਾਈ ਆਰੰਭੀ ਗਈ । ਮਹਾਰਾਜਾ ਰਣਜੀਤ ਸਿੰਘ ਐਵੀਨਿਊ ਪਲਾਟ ਮਾਲਕ ਮਕਾਨ ਨੰ : 292 ਜਿਸਨੂੰ ਪਲਾਟ ਦਾ ਕਬਜਾ 11 ਸਾਲ ਤੋਂ ਨਹੀ ਮਿਲਿਆ ਸੀ , ਦਵਾਇਆ ਗਿਆ । ਹੋਰ ਵੀ ਕਈ ਅਜਿਹੀਆਂ ਪ੍ਰਾਪਰਟੀਆਂ ਹਨ ਜਿਨ੍ਹਾਂ ਦੇ ਨਿਪਟਾਰੇ ਸਾਲਾਂ ਤੋਂ ਲੰਬਿਤ ਸਨ ਉਹਨਾਂ ਦਾ ਨਿਪਟਾਰਾ ਕੀਤਾ ਗਿਆ ਹੈ । ਲਤੀਫਪੁਰਾ ਮਾਮਲੇ ਵਿੱਚ ਬੇਘਰ ਹੋਏ