ਰੇਲਵੇ ਸਟੇਸ਼ਨ ਦੇ ਪੁਨਰ ਵਿਕਾਸ ਦੇ ਨਾਲ ਨਾਲ ਰੇਲ ਟ੍ਰੈਕ ਨੂੰ ਵੀ ਡਬਲ ਕੀਤਾ ਜਾਵੇ, ਗੁਰਪਾਲ ਇੰਡੀਅਨ
ਰੇਲਵੇ ਸਟੇਸ਼ਨਾਂ ਦਾ ਪੁਨਰ ਵਿਕਾਸ ਕੀਤੇ 100 ਸਮਾਰਟ ਸਿਟੀ ਵਾਂਗ ਚੁਨਾਵੀ ਸਟੰਟ ਬਣਕੇ ਨਾ ਰਹਿ ਜਾਵੇ,ਆਮ ਆਦਮੀ ਪਾਰਟੀ
ਕਪੂਰਥਲਾ( )ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਐਤਵਾਰ ਨੂੰ ਦੇਸ਼ ਭਰ ਵਿੱਚ 508 ਰੇਲਵੇ ਸਟੇਸ਼ਨਾਂ ਦੇ ਪੁਨਰ ਵਿਕਾਸ ਪ੍ਰੋਗਰਾਮ ਅਮ੍ਰਿਤ ਭਾਰਤ ਸਟੇਸ਼ਨ ਯੋਜਨਾ ਦੇ ਤਹਿਤ ਕਪੂਰਥਲਾ ਰੇਲਵੇ ਸਟੇਸ਼ਨ ਦਾ ਉਦਘਾਟਨ ਕੀਤੇ ਜਾਣ ਤੇ ਆਪ ਨੇਤਾ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਕਿ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਅਜਿਹੇ ਕੰਮ ਹੁੰਦੇ ਰਹਿਣੇ ਚਾਹੀਦਾ ਹਨ। ਪਰ ਇਸ ਦੇ ਨਾਲ ਨਾਲ ਕੋਈ ਵੀ ਕੰਮ ਕਰਦੇ ਸ਼ਮੇ ਸ਼ਹਿਰ ਦੇ ਲੋਕਾਂ ਦੀ ਸਹੂਲਤ ਅਤੇ ਰੋਜ਼ਗਾਰ ਨੂੰ ਵੀ ਧਿਆਨ ਵਿੱਚ ਰੱਖਕੇ ਹਰ ਯੋਜਨਾ ਨੂੰ ਬਣਾਇਆ ਜਾਣਾ ਚਾਹੀਦਾ ਹੈ।ਇਹ ਗੱਲਾਂ ਆਮ ਆਦਮੀ ਪਾਰਟੀ ਦੇ ਸੂਬਾ ਸੰਯੁਕਤ ਸਕੱਤਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਗੁਰਪਾਲ ਸਿੰਘ ਇੰਡੀਅਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀਆ।ਉਨ੍ਹਾਂਨੇ ਕਿਹਾ ਕਿ ਕਪੂਰਥਲਾ ਰੇਲਵੇ ਸਟੇਸ਼ਨ ਦੇ ਨਵਨਿਰਮਾਣ ਲਈ ਕਿਸੇ ਵੀ ਕੰਮ ਦਾ ਆਮ ਆਦਮੀ ਪਾਰਟੀ ਸਵਾਗਤ ਕਰਦੀ ਹੈ।ਪਰ ਸੁਧਾਰ ਕਰਨ ਤੋਂ ਪਹਿਲਾਂ ਇੱਥੇ ਯਾਤਰੀਆਂ ਦੀ ਸਹੂਲਤ ਲਈ ਰੇਲ ਟ੍ਰੈਕ ਨੂੰ ਡਬਲ ਕਰਨਾ ਚਾਹੀਦਾ ਸੀ ਜਿਸ ਨਾਲ ਇੱਥੇ ਰੇਲ ਗੱਡੀਆਂ ਦੀ ਗਿਣਤੀ ਵੱਧਦੀ ਅਤੇ ਨਾਲ ਨਾਲ ਲੋਕਾਂ ਨੂੰ ਵਧੀਆ ਸਹੂਲਤ ਅਤੇ ਰੋਜ਼ਗਾਰ ਦੇ ਮੌਕੇ ਮਿਲਦੇ। ਇੰਡੀਅਨ ਨੇ ਭਾਜਪਾ ਦੀ ਲੋਕਲ ਲੀਡਰਸ਼ਿਪ ਨੂੰ ਸਲਾਹ ਦਿੰਦੇ ਹੋਏ ਕਿਹਾ ਦੀ ਜੇਕਰ ਉਹ ਅਸਲ ਵਿੱਚ ਕਪੂਰਥਲਾ ਦਾ ਭਲਾ ਕਰਨਾ ਚਾਹੁੰਦੇ ਹਨ ਤਾਂ ਰੇਲਵੇ ਸਟੇਸ਼ਨ ਦੇ ਸੁਧਾਰ ਦੇ ਨਾਲ ਨਾਲ ਡਬਲ ਟ੍ਰੈਕ ਬਣਾਉਣ ਲਈ ਵੀ ਆਪਣੀ ਕੇਂਦਰ ਸਰਕਾਰ ਤੇ ਦਬਾਅ ਪਾਉਣ,ਤਾਂਕਿ ਸ਼ਹਿਰ ਦੀ ਜਨਤਾ ਦੇ ਨਾਲ ਨਾਲ ਗੁਰੂ ਨਾਨਕ ਦੇਵ ਜੀ ਦੀ ਦੀ ਪਵਿੱਤਰ ਧਰਤੀ ਸੁਲਤਾਨਪੁਰ ਲੋਧੀ ਵਿੱਚ ਦੂਰ ਦੂਰ ਤੋਂ ਆਉਣ ਵਾਲੀਆਂ ਸੰਗਤਾਂ ਨੂੰ ਵਧੀਆ ਸੁਵਿਧਾਵਾਂ ਮਿਲ ਸਕਣ ਅਤੇ ਰੇਲ ਕੋਚ ਫੈਕਟਰੀ ਨੂੰ ਰੇਲ ਡਿੱਬੇ ਲੈਜਾਣ ਵਿੱਚ ਸੌਖ ਹੋਵੇ ਅਤੇ ਸ਼ਹਿਰ ਨੂੰ ਲੋਕਾਂ ਨੂੰ ਰੇਲ ਸਹੂਲਤਾਂ ਦੇ ਨਾਲ ਨਾਲ ਰੋਜ਼ਗਾਰ ਵੀ ਮਿਲ ਸਕੇ।ਇਸ ਦੌਰਾਨ ਗੁਰਪਾਲ ਸਿੰਘ ਇੰਡੀਅਨ ਨੇ ਰੇਲਵੇ ਸਟੇਸ਼ਨਾਂ ਦੇ ਪੁਨਰਵਿਕਾਸ ਨੂੰ ਚੁਨਾਵੀ ਸਟੰਟ ਦਾ ਸੰਦੇਹ ਜਤਾਉਂਦੇ ਹੋਏ ਮੰਗ ਕੀਤੀ ਕਿ ਰੇਲਵੇ ਸਟੇਸ਼ਨਾਂ ਦੇ ਪੁਨਰਵਿਕਾਸ ਪ੍ਰੋਗਰਾਮ ਨੂੰ 100 ਸਮਾਰਟ ਸਿਟੀ ਵਾਂਗ ਚੁਨਾਵੀ ਸਟੰਟ ਨਾ ਬਣਾਕੇ ਪਹਿਲ ਦੇ ਆਧਾਰ ਤੇ ਛੇਤੀ ਤੋਂ ਛੇਤੀ ਇਸ ਕਾਰਜ ਨੂੰ ਪੂਰਾ ਕੀਤਾ ਜਾਵੇ।