ਜਿਲ੍ਹਾ ਜਲੰਧਰ ਦਿਹਾਤੀ ਦੇ ਥਾਣਾ ਨੂਰਮਹਿਲ ਦੀ ਪੁਲਿਸ ਵੱਲੋ ਦਿਮਾਗੀ ਤੋਰ ਤੇ ਕਮਜੋਰ ਲੜਕੀ ਨਾਲ ਜਬਰ ਜਿਨਾਹ ਕਰਕੇ ਉਸ ਨੂੰ ਗਰਭਵਤੀ ਕਰਕੇ ਬੱਚੇ ਦਾ ਜਨੇਪਾ ਬੇਅਬਾਦ ਪਲਾਟ ਵਿੱਚ ਸੁੱਟਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ ।
ਸ਼੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐੱਸ ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ ਦੀ ਦੇ ਦਿਸ਼ਾ ਨਿਦੇਸ਼ਾ ਅਨੁਸਾਰ ਸਮਾਜ ਦੇ ਮਾੜੇ ਅਨਸਰਾ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ , ਸ਼੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐੱਸ ਪੁਲਿਸ ਕਪਤਾਨ , ( ਤਫਤੀਸ਼ ) ਜਲੰਧਰ ਦਿਹਾਤੀ ਅਤੇ ਸ਼੍ਰੀ ਸੁਖਪਾਲ ਸਿੰਘ ਉੱਪ ਪੁਲਿਸ ਕਪਤਾਨ , ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਰਹਿਨੁਮਾਈ ਹੇਠ ਇੰਸ : ਸੁਖਦੇਵ ਸਿੰਘ ਮੁੱਖ ਅਫਸਰ ਥਾਣਾ ਨੂਰਮਹਿਲ ਦੀ ਪੁਲਿਸ ਪਾਰਟੀ ਵੱਲੋ ਦਿਮਾਗੀ ਤੋਰ ਤੇ ਕਮਜੋਰ ਲੜਕੀ ਨਾਲ ਜਬਰ ਜਿਨਾਹ ਕਰਕੇ ਉਸ ਨੂੰ ਗਰਭਵਤੀ ਕਰਕੇ ਬੱਚੇ ਦਾ ਜਨੇਪਾ ਬੇਅਬਾਦ ਪਲਾਟ ਵਿੱਚ ਸੁੱਟਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਫਲਤਾ ਹਾਸਿਲ ਕੀਤੀ ।
ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਸੁਖਪਾਲ ਸਿੰਘ ਉੱਪ ਪੁਲਿਸ ਕਪਤਾਨ , ਸਬ ਡਵੀਜਨ ਨਕੋਦਰ ਜਲੰਧਰ ਦਿਹਾਤੀ ਜੀ ਨੇ ਦੱਸਿਆ ਕਿ ਮਿਤੀ 05-08-2023 ਨੂੰ ਜਸ਼ਨਦੀਪ ਪੁੱਤਰ ਮਲਕੀਤ ਰਾਮ ਵਾਸੀ ਸਾਗਰਪੁਰ ਥਾਣਾ ਨੂਰਮਿਹਲ ਨੇ ASI ਦਲਜੀਤ ਸਿੰਘ ਪਾਸ ਬਿਆਨ ਤਹਿਰੀਰ ਕਰਵਾਇਆ ਕਿ ਉਸ ਦੇ ਮਾਤਾ ਦੀ ਮੋਤ ਹੋ ਚੁੱਕੀ ਹੈ ਉਸਦੀ ਭੈਣ ਪੀੜਤਾ ( ਕਾਲਪਨਿਕ ਨਾਮ ਪਿੰਕੀ ) ਜਿਸਦੀ ਉਮਰ ਕਰੀਬ 25 ਸਾਲ ਹੈ । ਜੋ ਦਿਮਾਗੀ ਤੋਰ ਤੇ ਕਮਜ਼ੋਰ ਹੋਣ ਕਾਰਨ ਸਕੂਲ ਨਹੀਂ ਜਾ ਸਕੀ ਅਤੇ ਅਨਪੜ ਹੈ । ਜਿਸ ਦੀ ਮਾਤਾ ਅਮਰੀਕ ਕੋਰ ਦੇ ਜਿਉਦਿਆ ਚੇਤਨ ਸਿੰਘ ਪੁੱਤਰ ਦੋਲਤ ਸਿੰਘ ਵਾਸੀ ਪਿੰਡ ਚੀਮਾਂ ਕਲਾਂ ਥਾਣਾ ਗੁਰਾਇਆ ਘਰ ਆਉਦਾ ਜਾਦਾ ਸੀ।ਜਿਸ ਨੂੰ ਮਾਤਾ ਦੀ ਮੌਤ ਤੋਂ ਬਾਅਦ ਘਰ ਆਉਣ ਤੋਂ ਰੋਕਿਆ ਸੀ ।ਪਰ ਜੋ ਸਾਡੀ ਗੈਰ ਹਾਜਰੀ ਵਿੱਚ ਭੈਣ ਪੀੜਤਾ ( ਕਾਲਪਨਿਕ ਨਾਮ ਪਿੰਕੀ ) ਨਾਲ ਜਬਰ ਜਿਨਾਹ ਕਰਦਾ ਰਿਹਾ।ਜਿਸ ਤੋਂ ਮੇਰੀ ਭੈਣ ਪੀੜਤਾ ( ਕਾਲਪਨਿਕ ਨਾਮ ਪਿੰਕੀ ) ਗਰਬਵਤੀ ਹੋ ਗਈ ਸੀ।ਘਰ ਵਿੱਚ ਹੋਰ ਕੋਈ ਔਰਤ ਮੈਂਬਰ ਨਾ ਹੋਣ ਕਾਰਨ ਮੇਰੀ ਭੈਣ ਪੀੜਤਾ ( ਕਾਲਪਨਿਕ ਨਾਮ ਪਿੰਕੀ ) ਦੇ ਗਰਭਵਤੀ ਹੋਣ ਬਾਰੇ ਸਾਡੇ ਤੱਕ ਜਾਣਕਾਰੀ ਨਾ ਹੋਈ।ਜੋ ਹੁਣ ਮੈਂ ਅਤੇ ਮੇਰੇ ਭਰਾ ਸਾਹਿਲ ਉਰਫ ਸਨੀ ਕਾਫੀ ਦਿਨਾਂ ਤੋਂ ਕੰਮ ਤੇ ਬਾਹਰ ਗਏ ਹੋਣ ਕਾਰਨ ਘਰ ਵਿੱਚ ਨਹੀਂ ਆ ਸਕੇ ਸੀ ਤਾਂ ਜੋ ਸਾਨੂੰ ਪਤਾ ਲੱਗਾ ਹੈ ਕਿ ਮਿਤੀ 02.08.2023 ਨੂੰ ਦੁਪਿਹਰ 12:00 PM ਵਜੇ ਸਾਡੇ ਘਰ ਦੇ ਨੇੜੇ ਬੇਅਬਾਦ ਪਲਾਟ ਭੰਗ ਬੂਟੀ ਵਿੱਚੋ ਇੱਕ ਨਵ ਜਨਮੇ ਬੱਚਾ ( ਲੜਕੀ ) ਲਵਾਰਿਸ ਹਾਲਤ ਵਿੱਚ ਪਿੰਡ ਦੀ ਪੰਚਾਇਤ ਅਤੇ ਮੋਹਤਵਾਰ ਅਧਿਕਾਰੀਆ ਅਤੇ ਔਰਤਾਂ ਨੇ ਉਸ ਬੱਚੇ ਨੂੰ ਚੁੱਕ ਕੇ ਉਸਦੀ ਸੰਭਾਲ ਕੀਤੀ ਅਤੇ ਉਸ ਦੀ ਪਰਵਰਸ਼ ( ਸੰਭਾਲ ) ਵਾਸਤੇ ਉਸ ਨੂੰ ਯੂਨੀਕ ਹੋਮ ਨਕੋਦਰ ਰੋਡ ਜਲੰਧਰ ਵਿਖੇ ਛੱਡਿਆ ਗਿਆ ਹੈ।ਜੋ ਇਹ ਸਾਰੀ ਹੱਡ ਬੀਤੀ ਮੇਰੀ ਭੈਣ ਪੀੜਤਾ ( ਕਾਲਪਨਿਕ ਨਾਮ ਪਿੰਕੀ ) ਨੇ ਮੈਨੂੰ ਬਿਆਨ ਕੀਤੀ ਹੈ | ਜੋ ਚੇਤਨ ਸਿੰਘ ਨੇ ਇਹ ਮਾੜੀ ਕਰਤੂਤ ਕੀਤੀ ਹੈ।ਜਿਸਨੇ ਮੇਰੀ ਭੈਣ ਪੀੜਤਾ ( ਕਾਲਪਨਿਕ ਨਾਮ ਪਿੰਕੀ ) ਨੂੰ ਜੋ ਦਿਮਾਗੀ ਤੋਰ ਤੇ ਪੂਰੀ ਤਰਾਂ ਤੰਦਰੁਸਤ ਨਾ ਹੋਣ ਕਾਰਨ ਉਸ ਨਾਲ ਜਬਰ ਜਿਨਾਹ ਕਰਕੇ ਉਸ ਨੂੰ ਕੁਆਰੀ ਮਾਂ ਬਣਾ ਦਿੱਤਾ ਅਤੇ ਉਸ ਨੇ ਆਪਣੀ ਕਾਲੀ ਕਰਤੂਤ ਛੁਪਾਉਣ ਲਈ ਮੇਰੀ ਭੈਣ ਦੇ ਬੱਚੇ ਦਾ ਜਨੇਪਾ ਸਾਡੇ ਘਰ ਵਿੱਚ ਹੀ ਸਾਡੀ ਗੈਰ ਹਾਜਰੀ ਵਿੱਚ ਕਰਵਾ ਕੇ ਇਸ ਨਜਾਇਜ ਔਲਾਦ ਲੜਕੀ ਨੂੰ ਬੇਅਬਾਦ ਪਲਾਟ ਵਿੱਚ ਸੁੱਟ ਦਿੱਤਾ , ਚੇਤਨ ਸਿੰਘ ਨੂੰ ਪੂਰਾ ਯਕੀਨ ਸੀ ਕਿ ਬੇ ਅਬਾਦ ਜਗਾ ਵਿੱਚ ਨਵਾ ਜਨਮਿਆ ਬੱਚੇ ਦੀ ਮੌਤ ਯਕੀਨੀ ਹੋ ਜਾਵੇਗੀ ਤੇ ਉਸ ਦਾ ਕੀਤਾ ਹੋਇਆ ਪਾਪ ਛਿੱਪ ਜਾਵੇਗਾ।ਜਿਸ ਤੇ ਕਾਰਵਾਈ ਕਰਦੇ ਹੋਏ ਦੋਸ਼ੀ ਦੇ ਖਿਲਾਫ ਮੁਕੱਦਮਾ ਨੰਬਰ 64 ਮਿਤੀ 05.08.2023 ਅ / ਧ 376,317 IPC ਥਾਣਾ ਨੂਰਮਹਿਲ ਜਿਲ੍ਹਾ ਜਲੰਧਰ ( ਦਿਹਾਤੀ ) ਦਰਜ ਰਜਿਸਟਰ ਕਰਕੇ ਤਫਤੀਸ ਅਮਲ ਵਿੱਚ ਲਿਆਦੀ । ਜੋ ਦੌਰਾਨੇ ਤਫਤੀਸ ਮੁਕੱਦਮਾ ਹਜਾ ਦੇ ਦੋਸ਼ੀ ਚੇਤਨ ਸਿੰਘ ਪੁੱਤਰ ਦੌਲਤ ਸਿੰਘ ਵਾਸੀ ਚੀਮਾਂ ਕਲਾਂ ਥਾਣਾ ਗੁਰਾਇਆ ਜਿਲ੍ਹਾ ਜਲੰਧਰ ਦਿਹਾਤੀ ਨੂੰ ਮਿਤੀ 06-08-2023 ਨੂੰ ਹਸਬ ਜਾਬਤਾ ਅਨੁਸਾਰ ਗ੍ਰਿਫਤਾਰ ਕੀਤਾ।ਜਿਸ ਨੂੰ ਪੇਸ਼ ਅਦਾਲਤ ਕਰਕੇ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ।।ਦੋਸ਼ੀ ਚੇਤਨ ਸਿੰਘ ਦਾ DNA ਟੈਸਟ ਕਰਵਾਇਆ ਗਿਆ ਹੈ । ਪੀੜਤਾ ਲੜਕੀ ਤੇ ਉਸਦੀ ਬੱਚੀ ਨੂੰ ਯੂਨੀਕ ਹੋਮ ਵਿੱਚੋ ਲਿਆ ਕੇ DNA ਟੈਸਟ ਕਰਵਾਇਆ ਜਾਵੇਗਾ।ਦੋਸ਼ੀ ਨੂੰ ਅਦਾਲਤ ਵਿੱਚੋ ਸਜਾ ਦਿਵਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ ।