ਮਿੱਟੀ ਨੂੰ ਫਰੋਲ ਜੋਗੀਆ ਕਿਤਾਬ ਤੇ ਕਰਵਾਇਆ ਗਿਆ ਵਿਚਾਰ ਚਰਚਾ ਸਮਾਗਮ ਯਾਦਗਾਰੀ ਹੋ ਨਿਬੜਿਆ।
ਅੱਜ ਵਿਰਸਾ ਵਿਹਾਰ ਜਲੰਧਰ ਦੇ ਆਡੀਟੋਰੀਅਮ ਹਾਲ ਵਿੱਚ ਵਿਰਸਾ ਵਿਹਾਰ, ਜਲੰਧਰ ਤੇ ਵਿਵਿਧਾ, ਜਲੰਧਰ ਵੱਲੋਂ ਸ੍ਰੀ ਅਸ਼ੋਕ ਬਾਂਸਲ ਮਾਨਸਾ ਦੀ ਕਿਤਾਬ “ਮਿੱਟੀ ਨੂੰ ਫਰੋਲ ਜੋਗੀਆ” ਤੇ ਕਰਵਾਇਆ ਗਿਆ ਵਿਚਾਰ ਚਰਚਾ ਸਮਾਗਮ ਯਾਦਗਾਰੀ ਹੋ ਨਿਬੜਿਆ। ਪੰਜਾਬ ਦੇ ਸਿਰਮੌਰ ਗੀਤਕਾਰ ਸਰਦਾਰ ਬਾਬੂ ਸਿੰਘ ਮਾਨ ਨੇ ਇਸ ਪ੍ਰੋਗਰਾਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਪ੍ਰੋਗਰਾਮ ਦੀ ਸ਼ੁਰੂਆਤ ਸ਼ਮਾਂ ਰੌਸ਼ਨ ਕਰਕੇ ਕੀਤੀ ਗਈ ਉਪਰੰਤ ਵਿਵਿਧਾ, ਜਲੰਧਰ ਦੇ ਪ੍ਰਧਾਨ ਸ੍ਰੀ ਦੀਪਕ ਬਾਲੀ ਨੇ ਆਏ ਹੋਏ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਸ੍ਰੀ ਅਸ਼ੋਕ ਬਾਂਸਲ ਮਾਨਸਾ ਦੇ ਜੀਵਨ ਅਤੇ ਪੰਜਾਬੀ ਸੰਗੀਤ ਜਗਤ ਉਹਨਾਂ ਦੇ ਯੋਗਦਾਨ ਬਾਰੇ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਪੰਜਾਬੀ ਗੀਤਕਾਰੀ ਦੇ ਯੁੱਗ ਪੁਰਸ਼ ਸ੍ਰ ਬਾਬੂ ਸਿੰਘ ਮਾਨ ਮਰਾੜ੍ਹਾਂ ਵਾਲੇ ਨੇ ਆਪਣੇ ਵਿਚਾਰ ਪੇਸ਼ ਕਰਦੇ ਹੋਏ ਕਿਹਾ ਕਿ ਵਕਤੀ ਤੌਰ ਤੇ ਕੁਝ ਨਵਾਂ ਚੱਲਣ ਲੱਗ ਪੈਂਦਾ ਹੈ ਪਰ ਸਾਡੀ ਬੋਲੀ, ਸਾਡਾ ਪਹਿਰਾਵਾ ਤੇ ਸਾਡੇ ਗੀਤ ਹਮੇਸ਼ਾਂ ਇਸੇ ਤਰਾਂ ਹੀ ਚੱਲਦੇ ਰਹਿੰਦੇ ਰਹਿਣਗੇ। ਇਸ ਮੌਕੇ ਉੱਗੇ ਨਿਰਮਾਤਾ ਨਿਰਦੇਸ਼ਕ ਸਰਦਾਰ ਰਜਿੰਦਰ ਸਿੰਘ ਫਾਇਨਟੋਨ ਨੇ ਕਿਹਾ ਕਿ ਬਾਂਸਲ ਸਾਬ ਵਧਾਈ ਦੇ ਪਾਤਰ ਹਨ ਕਿ ਜਿਹਨਾਂ ਗੀਤਕਾਰਾਂ ਦਾ ਮੁੱਲ ਨਹੀਂ ਸੀ ਪਿਆ ਜਿੰਨਾ ਨੂੰ ਲੋਕ ਭੁੱਲ ਗਏ ਸਨ ਉਨ੍ਹਾਂ ਗੀਤਕਾਰਾਂ ਨੂੰ ਉਨ੍ਹਾਂ ਨੇ ਦੁਬਾਰਾ ਕਿਤਾਬ ਦੇ ਰੂਪ ਵਿੱਚ ਲੋਕਾਂ ਸਾਹਮਣੇ ਲੈ ਆਉਂਦਾ ਹੈ।
ਉੱਘੇ ਲੋਕ ਗਾਇਕ ਜਸਵੰਤ ਸੰਦੀਲਾ ਤੇ ਕਿਹਾ ਕਿ ਕਈ ਗੀਤ ਗੀਤਕਾਰ ਇਸ ਕਿਤਾਬ ਦਾ ਸਹਾਰਾ ਲੈ ਕੇ ਗੀਤ ਲਿਖਣ ਲੱਗ ਪਏ ਹਨ। ਇਸ ਮੌਕੇ ਬੋਲਦਿਆਂ ਸੰਗੀਤਕਾਰ ਤੇਜਵੰਤ ਕਿੱਟੂ ਕਿਹਾ ਕਿ ਜਿਹਨਾਂ ਗੀਤਾਂ ਨੂੰ ਮੈਂ ਲੋਕ ਗੀਤ ਸਮਝਦਾ ਸੀ, ਇਹ ਕਿਤਾਬ ਪੜ੍ਹਨ ਤੋਂ ਬਾਅਦ ਮੈਨੂੰ ਪਤਾ ਲੱਗਿਆ ਇਹ ਗੀਤ ਅਸਲ ਵਿੱਚ ਕਿਸੇ ਗੀਤਕਾਰ ਦੁਆਰਾ ਲਿਖੇ ਹੋਏ ਹਨ। ਇਸ ਪ੍ਰੋਗਰਾਮ ਵਿੱਚ ਸਟੇਜ ਸਕੱਤਰ ਦੀ ਭੂਮਿਕਾ ਸ਼੍ਰੀ ਸੰਗਤ ਰਾਮ ਵਾਇਸ ਚੇਅਰਮੈਨ ਵਿਰਸਾ ਵਿਹਾਰ ਨੇ ਨਿਭਾਈ। ਇਸ ਮੌਕੇ ਤੇ ਉੱਘੇ ਲੋਕ ਗਾਇਕ ਤੇ ਗੀਤਕਾਰ ਪਾਲੀ ਦੇਤਵਾਲੀਆ, ਆਤਮਾ ਬੁੱਢੇਵਾਲੀਆ, ਬਿੱਟੂ ਖੰਨੇ ਵਾਲਾ,ਭਿੰਦੇ ਸ਼ਾਹ ਰਾਜੋਵਾਲੀਆ, ਸੰਗੀਤ ਨਾਲ ਅੰਤਾਂ ਦਾ ਮੋਹ ਰੱਖਣ ਵਾਲੇ ਸ਼੍ਰੀ ਸ਼ੰਮੀਂ ਚੌਧਰੀ ਜੀ ਪਠਾਨਕੋਟ, ਵਿਰਸਾ ਵਿਹਾਰ ਦੀ ਕਾਰਜਕਾਰੀ ਕਮੇਟੀ ਦੇ ਮੈਂਬਰ ਪ੍ਰਿੰਸਿਪਲ ਅਨੂਪ ਵਤਸ ਤੇ ਸ੍ਰੀ ਨਿਤਿਨ ਕਪੂਰ, ਗੁਰਮੀਤ ਸਿੰਘ ਸਕੱਤਰ ਵਿਰਸਾ ਵਿਹਾਰ, ਸੰਗੀਤਕਾਰ ਸੁੱਖਪਾਲ ਸੁੱਖ, ਤੇਜਵੰਤ ਕਿੱਟੂ, ਕੁਲਜੀਤ ਸਿੰਘ, ਲੇਖਕ ਤੇ ਪੱਤਰਕਾਰ ਅਜੀਤਪਾਲ ਜੀਤੀ, ਕੁਲਦੀਪ ਜੋਧਾਂ, ਗਾਇਕ ਬਲਦੇਵ ਕਾਕੜੀ, ਗੀਤਕਾਰ ਰਾਜ ਮਾਨਸਾ, ਸ੍ਰ ਰਜਿੰਦਰ ਸਿੰਘ ਫਾਈਨਟੋਨ, ਵਿਸ਼ਵਦੀਪ ਬਰਾੜ, ਨਾਇਬ ਸਿੰਘ ਜੀ, ਹਰਪ੍ਰੀਤ ਸਿੰਘ ਨੰਦਗੜ੍ਹ, ਸ੍ਰ ਕੁਲਦੀਪ ਸਿੰਘ ਬੇਦੀ, ਦੇਸ ਰਾਜ ਕਾਲੀ, ਗੁਰਦੀਪ ਸਿੰਘ ਔਲਖ, ਦੂਰਦਰਸ਼ਨ ਜਲੰਧਰ ਦੀ ਨਾਮਵਰ ਸ਼ਖ਼ਸੀਅਤ ਹਰਜੀਤ ਸਿੰਘ, ਰਮੇਸ਼ ਮੋਦਗਿੱਲ, ਗਾਇਕ ਸੁਖਵਿੰਦਰ, ਮੈਡਮ ਸਰਿਤਾ ਤਿਵਾੜੀ, ਸੁਖਵੀਰ ਕੌਰ ਚੱਠਾ ਸਮੇਤ ਪਤਵੰਤੇ ਸੱਜਣ ਹਾਜਰ ਸਨ।