ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਭਾਰਤੀ ਰਿਜ਼ਰਵ ਬੈਂਕ (RBI) ਨੇ ਚੰਡੀਗੜ੍ਹ ਵਿਖੇ ਵਿੱਤੀ ਸਾਖਰਤਾ ‘ਤੇ ਆਲ-ਇੰਡੀਆ ਕਵਿਜ਼ ਦੇ ਪਹਿਲੇ ਜ਼ੋਨਲ ਪੱਧਰ ਦਾ ਆਯੋਜਨ ਕੀਤਾ

*ਭਾਰਤੀ ਰਿਜ਼ਰਵ ਬੈਂਕ (RBI) ਨੇ ਚੰਡੀਗੜ੍ਹ ਵਿਖੇ ਵਿੱਤੀ ਸਾਖਰਤਾ ‘ਤੇ ਆਲ-ਇੰਡੀਆ ਕਵਿਜ਼ ਦੇ ਪਹਿਲੇ ਜ਼ੋਨਲ ਪੱਧਰ ਦਾ ਆਯੋਜਨ ਕੀਤਾ*

 

ਭਾਰਤੀ ਰਿਜ਼ਰਵ ਬੈਂਕ (RBI) ਨੇ 21 ਅਗਸਤ, 2023 ਨੂੰ ਹਯਾਤ ਰੀਜੈਂਸੀ, ਚੰਡੀਗੜ੍ਹ ਵਿਖੇ ਵਿੱਤੀ ਸਾਖਰਤਾ ‘ਤੇ ਆਲ-ਇੰਡੀਆ ਕਵਿਜ਼ ਦੇ ਪਹਿਲੇ ਜ਼ੋਨਲ ਪੱਧਰ ਦਾ ਆਯੋਜਨ ਕੀਤਾ, ਜਿਸ ਵਿੱਚ ਪੰਜਾਬ, ਰਾਜਸਥਾਨ, ਹਰਿਆਣਾ, ਹਿਮਾਚਲ ਪ੍ਰਦੇਸ਼, ਅਤੇ ਚੰਡੀਗੜ੍ਹ ਦੀ ਰਾਜ ਜੇਤੂ ਟੀਮਾਂ ਨੇ ਭਾਗ ਲਿਆ। ਕੁੱਲ ਮਿਲਾ ਕੇ, ਇਹਨਾਂ ਰਾਜਾਂ ਵਿੱਚ ਬਲਾਕ ਪੱਧਰ ਤੋਂ ਲਗਭਗ 6500 ਸਕੂਲਾਂ ਦੇ ਲਗਭਗ 13000 ਵਿਦਿਆਰਥੀਆਂ ਨੇ ਭਾਗ ਲਿਆ। ਸੀਨੀਅਰ ਸੈਕੰਡਰੀ ਸਕੂਲ, ਤਪਾ (ਪੰਜਾਬ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜਪੁਰ, ਪਦੈਨਵਾਸ (ਹਰਿਆਣਾ), ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮੋਹਲ, ਕੁੱਲੂ (ਹਿਮਾਚਲ ਪ੍ਰਦੇਸ਼), ਮਹਾਤਮਾ ਗਾਂਧੀ ਸਰਕਾਰੀ ਸਕੂਲ, ਭੀਨਮਲ (ਰਾਜਸਥਾਨ) ਅਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ, 32 (ਚੰਡੀਗੜ੍ਹ), ਇਹ ਕੁੱਲ ਪੰਜ ਟੀਮਾਂ ਨੇ ਜ਼ੋਨਲ ਪੱਧਰ ‘ਤੇ ਮੁਕਾਬਲਾ ਕੀਤਾ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸ਼ਾਹਬਾਜਪੁਰ, ਪਦੈਨਵਾਸ (ਹਰਿਆਣਾ) ਦੇ ਮਾਸਟਰ ਅਮਿਤ ਅਤੇ ਮਾਸਟਰ ਭਾਰਤ, ਜ਼ੋਨਲ ਰਾਊਂਡ ਦੇ ਜੇਤੂ ਬਣੇ ਅਤੇ ਬਾਅਦ ਵਿੱਚ ਭਾਰਤੀ ਰਿਜ਼ਰਵ ਬੈਂਕ ਦੁਆਰਾ ਆਯੋਜਿਤ ਕੀਤੇ ਜਾਣ ਵਾਲੇ ਰਾਸ਼ਟਰੀ ਪੱਧਰ ਤੇ ਵਿੱਤੀ ਸਾਖਰਤਾ ‘ਤੇ ਆਲ-ਇੰਡੀਆ ਕਵਿਜ਼ ਵਿੱਚ ਭਾਗ ਲੈਣਗੇ। ਜੇਤੂਆਂ ਅਤੇ ਭਾਗੀਦਾਰਾਂ ਨੂੰ ਆਰਬੀਆਈ ਦੇ ਕਾਰਜਕਾਰੀ ਨਿਰਦੇਸ਼ਕ ਸ਼੍ਰੀ ਨੀਰਜ ਨਿਗਮ ਅਤੇ ਹੋਰ ਮਾਣਯੋਗ ਸ਼ਖਸੀਅਤਾਂ ਦੁਆਰਾ ਸਨਮਾਨਿਤ ਕੀਤਾ ਗਿਆ।

ਦੇਸ਼ ਵਿੱਚ ਵਿੱਤੀ ਸਮਾਵੇਸ਼ ਨੂੰ ਡੂੰਘਾ ਕਰਨਾ ਵਿਕਾਸ ਦੇ ਮਹੱਤਵਪੂਰਨ ਏਜੰਡਿਆਂ ਵਿੱਚੋਂ ਇੱਕ ਰਿਹਾ ਹੈ । ਵਿੱਤੀ ਸਾਖਰਤਾ ਗਾਹਕਾਂ ਨੂੰ ਜਾਗਰੂਕ ਕਰਦੀ ਹੈ ਅਤੇ ਉਹਨਾਂ ਨੂੰ ਸਮਝਦਾਰੀ ਨਾਲ ਵਿੱਤੀ ਚੋਣ ਕਰਨ ਦੇ ਯੋਗ ਬਣਾਉਂਦੀ ਹੈ, ਜਿਸ ਨਾਲ ਇੱਕ ਪਾਸੇ ਉਹਨਾਂ ਦੇ ਵਿੱਤੀ ਹਿੱਤਾਂ ਦੀ ਰੱਖਿਆ ਹੁੰਦੀ ਹੈ ਅਤੇ ਦੂਜੇ ਪਾਸੇ ਵਿੱਤੀ ਸਮਾਵੇਸ਼ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ। ਇਸ ਦਿਸ਼ਾ ਵਿੱਚ, ਨੈਸ਼ਨਲ ਸੈਂਟਰ ਫਾਰ ਫਾਈਨੈਂਸ਼ੀਅਲ ਐਜੂਕੇਸ਼ਨ (NCFE) ਦੁਆਰਾ ਵਿੱਤੀ ਖੇਤਰ ਦੇ ਰੈਗੂਲੇਟਰਾਂ ਨਾਲ ਸਲਾਹ-ਮਸ਼ਵਰਾ ਕਰਕੇ ਤਿਆਰ ਕੀਤੀ ਗਈ ਵਿੱਤੀ ਸਿੱਖਿਆ ਲਈ ਰਾਸ਼ਟਰੀ ਰਣਨੀਤੀ (NSFE) 2020-25, ਦਾ ਉਦੇਸ਼ ਭਾਰਤ ਸਰਕਾਰ ਅਤੇ ਵਿੱਤੀ ਖੇਤਰ ਦੇ ਦ੍ਰਿਸ਼ਟੀਕੋਣ ਦਾ ਸਮਰਥਨ ਅਤੇ ਇਸ ਦੇ ਟੀਚੇ ਨੂੰ ਪੂਰਾ ਕਰਨਾ ਹੈ। ਇਸ ਵਿੱਚ ਆਬਾਦੀ ਦੇ ਵੱਖ-ਵੱਖ ਵਰਗਾਂ ਨੂੰ ਵਿੱਤੀ ਮਾਮਲਿਆਂ ਵਿੱਚ ਲੋੜੀਂਦਾ ਗਿਆਨ, ਹੁਨਰ, ਦ੍ਰਿਸ਼ਟੀ ਪ੍ਰਦਾਨ ਕਰਨਾ ਅਤੇ ਲੋਕਾਂ ਵਿੱਚ ਉਚਿਤ ਵਿੱਤੀ ਵਿਵਹਾਰ ਪੈਦਾ ਕਰਨਾ ਸ਼ਾਮਲ ਹੈ, ਤਾਂ ਜੋ ਉਹ ਆਪਣੇ ਪੈਸੇ ਦਾ ਬਿਹਤਰ ਪ੍ਰਬੰਧਨ ਕਰਨ ਦੇ ਯੋਗ ਹੋ ਸਕਣ ਅਤੇ ਭਵਿੱਖ ਲਈ ਬੱਚਤ ਵੀ ਕਰ ਸਕਣ। ਇਸ ਰਣਨੀਤੀ ਦੇ ਕਈ ਪਹਿਲੂ ਹਨ: – ਜਿਸ ਵਿੱਚ ਵਿੱਤੀ ਸਿੱਖਿਆ ਦੁਆਰਾ ਵਿੱਤੀ ਸਾਖਰਤਾ ਦੇ ਸੰਕਲਪਾਂ ਨੂੰ ਮਜ਼ਬੂਤ ਕਰਕੇ ਇਸ ਨੂੰ ਜੀਵਨ-ਮੁਹਾਰਤ ਬਣਾਉਣਾ, ਪ੍ਰਭਾਵਸ਼ਾਲੀ ਬੱਚਤ ਵਿਵਹਾਰ ਨੂੰ ਉਤਸ਼ਾਹਿਤ ਕਰਨਾ, ਕ੍ਰੈਡਿਟ ਅਨੁਸ਼ਾਸਨ ਪੈਦਾ ਕਰਨਾ ਅਤੇ ਗ੍ਰਾਹਕ ਸਿਰਫ ਰਸਮੀ ਸੰਸਥਾਵਾਂ ਤੋਂ ਕਰਜ਼ਾ ਲੈਣ, ਡਿਜੀਟਲ ਵਿੱਤੀ ਸੇਵਾਵਾਂ ਦੀ ਵਰਤੋਂ ਵਿੱਚ ਸੁਧਾਰ ਕਰਨਾ, ਪ੍ਰਬੰਧਨ ਜੋਖਮ, ਗਾਹਕਾਂ ਨੂੰ ਖਪਤਕਾਰਾਂ ਦੇ ਤੌਰ ‘ਤੇ ਉਨ੍ਹਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨਾ, ਆਦਿ ਸ਼ਾਮਲ ਹਨ।

ਇਸ ਸੰਦਰਭ ਵਿੱਚ, ਭਾਰਤੀ ਰਿਜ਼ਰਵ ਬੈਂਕ ਸਮੇਂ-ਸਮੇਂ ‘ਤੇ ਲਕਸ਼ਿਤ ਆਬਾਦੀ ਵਿੱਚ ਵਿੱਤੀ ਸਾਖਰਤਾ ਨੂੰ ਵਧਾਉਣ ਲਈ ਕਈ ਤਰ੍ਹਾਂ ਦੇ ਯਤਨ ਕਰਦਾ ਰਿਹਾ ਹੈ। ਸਾਲ 2023 ਦੇ ਦੌਰਾਨ ਆਯੋਜਿਤ ਆਲ ਇੰਡੀਆ ਵਿੱਤੀ ਸਾਖਰਤਾ ਕੁਇਜ਼, ਜੋ ਦੇਸ਼ ਦੇ ਵੱਖ-ਵੱਖ ਸਰਕਾਰੀ ਸਕੂਲਾਂ ਦੇ 8ਵੀਂ, 9ਵੀਂ ਅਤੇ 10ਵੀਂ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ‘ਤੇ ਕੇਂਦਰਿਤ ਹੈ, ਦਾ ਆਯੋਜਨ ਭਾਰਤੀ ਰਿਜ਼ਰਵ ਬੈਂਕ ਦੀ ਇਸ ਪਹਿਲਕਦਮੀ ਦਾ ਇੱਕ ਹਿੱਸਾ ਹੈ। ਪਹਿਲਾਂ ਬਲਾਕ ਪੱਧਰ ‘ਤੇ ਸ਼ੁਰੂ ਅਤੇ ਅੱਗੇ ਜ਼ਿਲ੍ਹਾ ਪੱਧਰ ਅਤੇ ਰਾਜ ਪੱਧਰ ‘ਤੇ ਆਯੋਜਿਤ ਕੀਤੇ ਗਏ, ਇਸ ਕਵਿਜ਼ ਦਾ ਉਦੇਸ਼ ਤੇਜ਼ੀ ਨਾਲ ਬਦਲਦੇ ਅਤੇ ਗੁੰਝਲਦਾਰ ਸੰਸਾਰ ਅਤੇ ਨਵੀਂ ਡਿਜੀਟਲ ਕਾਢਾਂ ਵਿੱਚ ਵਿੱਤੀ ਸਾਖਰਤਾ ਪ੍ਰਤੀ ਵਿਦਿਆਰਥੀਆਂ ਦੀ ਦਿਲਚਸਪੀ ਨੂੰ ਵਧਾਉਣਾ ਹੈ।

Leave a Comment

Your email address will not be published. Required fields are marked *