ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਲੋਹੀਆ ਦੇ ਇਲਾਕੇ ਵਿੱਚ ਹੁਲੜਬਾਜੀ ਕਰਨ ਵਾਲੇ 05 ਨੋਜਵਾਨਾ ਨੂੰ ਕਾਬੂ

ਜਿਲਾ ਜਲੰਧਰ ( ਦਿਹਾਤੀ ) ਦੇ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਵੱਲੋ ਅੱਜ ਮਿਤੀ 26.08.2023 ਨੂੰ ਥਾਣਾ ਲੋਹੀਆ ਦੇ ਇਲਾਕੇ ਵਿੱਚ ਹੁਲੜਬਾਜੀ ਕਰਨ ਵਾਲੇ 05 ਨੋਜਵਾਨਾ ਨੂੰ ਕਾਬੂ ਕਰਕੇ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਿਲ ਕੀਤੀ ਹੈ ।

 

ਸ੍ਰੀ ਮੁਖਵਿੰਦਰ ਸਿੰਘ ਭੁੱਲਰ ਪੀ.ਪੀ.ਐਸ ਸੀਨੀਅਰ ਪੁਲਿਸ ਕਪਤਾਨ , ਜਲੰਧਰ – ਦਿਹਾਤੀ ਜੀ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਭੈੜੇ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ ਮੁਹਿੰਮ ਤਹਿਤ ਸ੍ਰੀ ਮਨਪ੍ਰੀਤ ਸਿੰਘ ਢਿੱਲੋ PPS ਪੁਲਿਸ ਕਪਤਾਨ ( ਤਫਤੀਸ਼ ) , ਸ੍ਰੀ ਨਰਿੰਦਰ ਸਿੰਘ ਅੋਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਦੀਆ ਹਦਾਇਤਾ ਅਨੁਸਾਰ ਅਤੇ ਸਬ ਇੰਸਪੈਕਟਰ ਯਾਦਵਿੰਦਰ ਸਿੰਘ ਮੁੱਖ ਅਫਸਰ ਥਾਣਾ ਲੋਹੀਆ ਦੀ ਪੁਲਿਸ ਪਾਰਟੀ ਨੇ ਅੱਜ ਮਿਤੀ 26.08.2023 ਨੂੰ ਥਾਣਾ ਲੋਹੀਆ ਦੇ ਇਲਾਕੇ ਵਿੱਚ ਹੁਲੜਬਾਜੀ ਕਰਨ ਵਾਲੇ 05 ਨੋਜਵਾਨਾ ਨੂੰ ਕਾਬੂ ਕਰਕੇ ਗ੍ਰਿਫਤਾਰ ਕਰਨ ਵਿੱਚ

 

ਸਫਲਤਾ ਹਾਸਿਲ ਕੀਤੀ ਹੈ ।

 

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ੍ਰੀ ਨਰਿੰਦਰ ਸਿੰਘ ਅੋਜਲਾ ਪੀ.ਪੀ.ਐਸ ਉਪ ਪੁਲਿਸ ਕਪਤਾਨ ਸਬ ਡਵੀਜਨ ਸ਼ਾਹਕੋਟ ਜਲੰਧਰ ਦਿਹਾਤੀ ਜੀ ਨੇ ਦੱਸਿਆਂ ਕਿ ਅੱਜ ਮਿਤੀ 26.08.2023 ਨੂੰ ਏ.ਐਸ.ਆਈ ਕਸ਼ਮੀਰ ਸਿੰਘ ਥਾਣਾ ਲੋਹੀਆ ਹਾਜਰ ਥਾਣਾ ਸੀ ਕਿ ਉਸ ਨੂੰ ਇੱਕ ਦਰਖਾਸਤ ਵੱਲੋ ਬਲਜੀਤ ਸਿੰਘ ਉਰਫ ਬਿੱਟੂ ਪੁੱਤਰ ਮਹਿਲ ਸਿੰਘ ਵਾਸੀ ਬਸਤੀ ਬੋਰਾ ਵਾਲੀ ਆਰਿਫ ਕੇ ਥਾਣਾ ਆਰਿਫ ਕੇ ਜਿਲਾ ਫਿਰੋਜਪੁਰ ਮੋਸੂਲ ਹੋਈ ਕਿ ਉਸ ਦਾ ਪੁੱਤਰ ਜਸ਼ਨਪ੍ਰੀਤ ਸਿੰਘ ਜੋ ਸੱਟਾ ਲੱਗਣ ਕਰਕੇ ਸਿਵਲ ਲੋਹੀਆ ਦਾਖਲ ਹੈ ਅਤੇ ਕੁਝ ਲੜਕੇ ਉਸ ਨੂੰ ਹਸਪਤਾਲ ਵਿੱਚ ਜਾ ਕੇ ਉਸ ਨਾਲ ਬਹਿਸਬਾਜੀ ਕਰਕੇ ਉਸ ਨੂੰ ਪ੍ਰੇਸ਼ਾਨ ਕਰ ਰਹੇ ਹਨ ਅਤੇ ਹਸਪਤਾਲ ਵਿੱਚ ਹੁਲੜਬਾਜੀ ਕਰ ਰਹੇ ਹਨ।ਜਿਸ ਤੇ ASI ਕਸ਼ਮੀਰ ਸਿੰਘ ਸਮੇਤ ਕਰਮਚਾਰੀਆ ਦੇ ਸਿਵਲ ਹਸਪਤਲ ਲੋਹੀਆ ਪੁੱਜਾ।ਜਿਥੇ ਦਰਖਾਸਤ ਕਰਤਾ ਨਾਲ 1. ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮਨਜੀਤ ਸਿੰਘ ਵਾਸੀ ਜੈਮਲਵਾਲਾ ਥਾਣਾ ਮੱਲਾਵਾਲਾ ਜਿਲਾ ਫਿਰੋਜਪੁਰ , 2.ਹਰਸ਼ ਪੁੱਤਰ ਰਾਜ ਕੁਮਾਰ ਵਾਸੀ ਕੈਨਾਲ ਕਲੋਨੀ ਕੈਂਟ ਥਾਣਾ ਕੈਂਟ ਫਿਰੋਜਪੁਰ ਜਿਲਾ ਫਿਰੋਜਪੁਰ , 3.ਬਿੰਦਰ ਪੁੱਤਰ ਸਾਦਕ ਵਾਸੀ ਦੁਲਚੀ ਕੇ ਥਾਣਾ ਸਦਰ ਫਿਰੋਜਪੁਰ ਜਿਲਾ ਫਿਰੋਜਪੁਰ , 4.ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਜਸਪਾਲ ਸਿੰਘ ਵਾਸੀ ਨੋਰੰਕੇ ਸਿਆਲ ਥਾਣਾ ਸਦਰ ਫਿਰੋਜਪੁਰ ਬਿਨਾ ਕਿਸੇ ਗੱਲੋ ਬਹਿਸ ਬਾਜੀ ਕਰ ਰਹੇ ਹਨ ਅਤੇ ਦਰਖਾਸਤ ਕਰਤਾ ਦਾ ਲੜਕਾ 5.ਜਸ਼ਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਬਸਤੀ ਬੋਰਾ ਵਾਲੀ ਥਾਣਾ ਆਰਿਫ ਕੇ ਜਿਲਾ ਫਿਰੋਜਪੁਰ ਵੀ ਤਹਿਸ ਵਿੱਚ ਆ ਗਿਆ।ਜਿਹਨਾ ਨੂੰ ASI ਕਸ਼ਮੀਰ ਸਿੰਘ ਨੇ ਸਮਝਾਉਣ ਦੀ ਕਾਫੀ ਕੋਸ਼ਿਸ ਕੀਤੀ।ਜੋ ਸਮਝਾਉਣ ਦੇ ਬਾਵਜੂਦ ਵੀ ਨਹੀ ਹਟੇ।ਜਿਸ ਤੇ ASI ਕਸ਼ਮੀਰ ਸਿੰਘ ਨੇ ਫੋਰੀ ਨੁਕਸੇ ਅਮਨ ਦੀ ਸੂਰਤ ਪਾ ਕੇ 1. ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਮਨਜੀਤ ਸਿੰਘ ਵਾਸੀ ਜੈਮਲਵਾਲਾ ਥਾਣਾ ਮੱਲਾਵਾਲਾ ਜਿਲਾ ਫਿਰੋਜਪੁਰ , 2.ਹਰਸ਼ ਪੁੱਤਰ ਰਾਜ ਕੁਮਾਰ ਵਾਸੀ ਕੈਨਾਲ ਕਲੋਨੀ ਕੈਂਟ ਥਾਣਾ ਕੈਂਟ ਫਿਰੋਜਪੁਰ ਜਿਲਾ ਫਿਰੋਜਪੁਰ , 3.ਬਿੰਦਰ ਪੁੱਤਰ ਸਾਦਕ ਵਾਸੀ ਦੁਲਚੀ ਕੇ ਥਾਣਾ ਸਦਰ ਫਿਰੋਜਪੁਰ ਜਿਲਾ ਫਿਰੋਜਪੁਰ , 4.ਮਨਪ੍ਰੀਤ ਸਿੰਘ ਉਰਫ ਮੰਨਾ ਪੁੱਤਰ ਜਸਪਾਲ ਸਿੰਘ ਵਾਸੀ ਨੋਰੰਕੇ ਸਿਆਲ ਥਾਣਾ ਸਦਰ ਫਿਰੋਜਪੁਰ ਅਤੇ 5.ਜਸ਼ਨਪ੍ਰੀਤ ਸਿੰਘ ਪੁੱਤਰ ਬਲਜੀਤ ਸਿੰਘ ਵਾਸੀ ਬਸਤੀ ਬੋਰਾ ਵਾਲੀ ਥਾਣਾ ਆਰਿਫ ਕੇ ਜਿਲਾ ਫਿਰੋਜਪੁਰ ਦੇ ਖਿਲਾਫ ਰੋਕੂ ਕਾਰਵਾਈ ਰਾਹੀ ਰਪਟ ਨੰਬਰ 30 ਮਿਤੀ 26.08.2023 ਜੁਰਮ 107/151 CrPC ਨਾਲ ਅਮਲ ਵਿੱਚ ਲਿਆਦੀ।ਜੇਕਰ ਇਹਨਾ ਨੂੰ ਗ੍ਰਿਫਤਾਰ ਨਾ ਕੀਤਾ ਜਾਦਾ ਤਾ ਇਹ ਉਕਤਾਨ ਵਿਅਕਤੀ ਕਿਸੇ ਸੰਗੀਨ ਜੁਰਮ ਨੂੰ ਅੰਜਾਮ ਦੇ ਸਕਦੇ ਸੀ।ਜਿਸ ਤੇ ਉਕਤਾਨ ਵਿਅਕਤੀਆ ਨੂੰ ਗ੍ਰਿਫਤਾਰ ਕਰਕੇ ਐਸ.ਡੀ.ਐਮ ਸਾਹਿਬ ਸ਼ਾਹਕੋਟ ਜੀ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਹੈ।ਜਿਹਨਾ ਨੇ ਉਕਤ ਵਿਅਕਤੀਆ ਨੂੰ ਜਮਾਨਤਾ ਪਰ ਬਰ ਜਮਾਨਤ ਰਿਹਾਅ ਕੀਤਾ ਹੈ ।

Leave a Comment

Your email address will not be published. Required fields are marked *