ਸ਼ਿਵਸੈਨਾ ਸਮਾਜਵਾਦੀ ਕੱਢੇਗੀ ਵਿਸ਼ਾਲ ਰੈਲੀ ਨਸ਼ਿਆਂ ਦੇ ਖਿਲਾਫ–ਅਰੋੜਾ ਜੈਤੇਵਾਲੀ
ਜਲੰਧਰ 7 ਸਤੰਬਰ (——-) 16 ਸਤੰਬਰ ਨੂੰ ਨਸ਼ਿਆਂ ਦੇ ਖਿਲਾਫ ਸ਼ਿਵਸੈਨਾ ਸਮਾਜਵਾਦੀ ਵਲੋਂ ਇੱਕ ਵਿਸ਼ਾਲ ਮੋਟਰਸਾਈਕਲ ਰੈਲੀ ਭਗਵਾਨ ਵਾਲਮੀਕਿ ਚੌਕ ਤੋਂ ਲੈ ਕੇ ਪ੍ਰਸ਼ਾਸਨਿਕ ਦਫ਼ਤਰ ਪਹੁੰਚ ਕੇ ਕਮਿਸ਼ਨਰ ਸਾਹਿਬ ਨੂੰ ਇੱਕ ਮੰਗ ਪੱਤਰ ਦੇਵੇਗੀ । ਇਹ ਸ਼ਬਦ ਸ਼ਿਵਸੈਨਾ ਸਮਾਜਵਾਦੀ ਦੇ ਪੰਜਾਬ ਚੇਅਰਮੈਨ ਨਰਿੰਦਰ ਥਾਪਰ ਨੇ ਇੱਕ ਵਿਸ਼ੇਸ਼ ਮੀਟਿੰਗ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਕਹੇ ।
ਪੰਜਾਬ ਉਪ-ਪ੍ਰਮੁੱਖ ਰਾਜ ਕੁਮਾਰ ਅਰੋੜਾ ਨੇ ਕਿਹਾ ਕਿ ਰਾਸ਼ਟਰੀ ਪ੍ਰਧਾਨ ਕਮਲੇਸ਼ ਭਾਰਦਵਾਜ ਜੀ ਦੇ ਆਦੇਸ਼ ਅਨੁਸਾਰ ਹੀ ਨੌਜਵਾਨਾਂ ਨੂੰ ਨਸ਼ਿਆਂ ਜਿਹੀਆਂ ਕੁਰੀਤੀਆਂ ਤੋਂ ਰਹਿਤ ਹੋਣ ਲਈ ਪ੍ਰੇਰਿਤ ਕਰਨ ਦੇ ਮੰਤਵ ਨਾਲ ਹੀ ਇਹ ਵਿਸ਼ਾਲ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ । ਇਸ ਮੌਕੇ ਸ਼ਿਵਸੈਨਾ ਸਮਾਜਵਾਦੀ ਦੇ ਮਰਦ ਅਤੇ ਮਹਿਲਾ ਵਿੰਗ ਮਿਲ ਕੇ 200-250 ਤੋਂ ਵੱਧ ਸ਼ਮੂਲੀਅਤ ਕਰਦੇ ਹੋਏ ਕਮਿਸ਼ਨਰ ਆਫ਼ ਪੁਲਿਸ ਦੇ ਦਫ਼ਤਰ ਪਹੁੰਚ ਕੇ ਮੰਗ ਪੱਤਰ ਦੇਣਗੇ ਤਾਂ ਜ਼ੋ ਸ਼ਹਿਰ ਵਿੱਚ ਪ੍ਰਫੁੱਲਤ ਹੋ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦੀ ਰੋਕਥਾਮ ਕੀਤੀ ਜਾ ਸਕੇ ।
ਇਸ ਮੌਕੇ ਹੋਰਨਾਂ ਦੇ ਨਾਲ਼-ਨਾਲ ਪੰਜਾਬ ਉਪ ਚੇਅਰਮੈਨ ਪਵਨ ਕੁਮਾਰ ਟੀਨੂੰ, ਉੱਤਰ ਭਾਰਤ ਦੇ ਮੀਤ ਪ੍ਰਧਾਨ ਸਰਵਨ ਰਾਜਾ, ਪੰਜਾਬ ਪ੍ਰਭਾਰੀ ਰਾਜ ਕੁਮਾਰ ਥਾਪਰ, ਪੰਜਾਬ ਸਕੱਤਰ ਅਸ਼ਵਨੀ ਕੁਮਾਰ ਬੰਟੀ, ਨੌਜਵਾਨ ਆਗੂ ਟਹਿਣਾ, ਪੰਜਾਬ ਯੁਵਾ ਮੀਤ ਪ੍ਰਧਾਨ ਮਨੀ ਕੁਮਾਰ ਅਰੋੜਾ, ਜ਼ਿਲਾ ਮੀਤ ਪ੍ਰਧਾਨ ਪਰਮਜੀਤ ਬਾਘਾ ਆਦਿ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਦੇ ਹੋਏ ਵਿਚਾਰ ਸਾਂਝੇ ਕੀਤੇ ਅਤੇ ਭਰੋਸਾ ਦਿਵਾਇਆ ਕਿ ਉਹ ਇਸ ਵਿਸ਼ਾਲ ਰੈਲੀ ਨੂੰ ਕਾਮਯਾਬ ਕਰਨ ਲਈ ਆਪਣਾ ਪੁਰਜ਼ੋਰ ਸਹਿਯੋਗ ਦੇਣਗੇ ।