ਮੇਰੀ ਮਿੱਟੀ ਮੇਰਾ ਦੇਸ਼ ਅਭਿਆਨ ਤਹਿਤ ਕਾਠਗੜ੍ਹ ਵਿਖੇ ਰਾਜੇਸ਼ ਬਾਘਾ ਅਤੇ ਹੋਰਨਾਂ ਭਾਜਪਾ ਆਗੂਆਂ ਨੇ ਡੇਰਾ ਬਾਬਾ ਸਰਵਣ ਦਾਸ ਬੌੜੀ ਸਾਹਿਬ ਵਿਖੇ ਨਤਮਸਤਕ ਹੋ ਕੇ ਇੱਕਠੀ ਕੀਤੀ ਮਿੱਟੀI
ਜਲੰਧਰ, 12 ਸਤੰਬਰ ( ) : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪੂਰੇ ਭਾਰਤ ਵਿੱਚ ਮੇਰੀ ਮਿੱਟੀ ਮੇਰਾ ਦੇਸ਼ ਅਭਿਆਨ ਦੇ ਤਹਿਤ ਅੱਜ ਜ਼ਿਲ੍ਹਾ ਨਵਾਂ ਸ਼ਹਿਰ ਦੇ ਕਾਠਗੜ੍ਹ ਵਿਖੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਬਾਠ ਅਤੇ ਹੋਰਨਾਂ ਵਰਕਰਾਂ ਨੇ ਦੇਸ਼ ਦੇ ਵੀਰਾਂ ਨੂੰ ਸਲਾਮ ਕਰਦੇ ਹੋਏ ‘ਮੇਰੀ ਮਿੱਟੀ ਮੇਰਾ ਦੇਸ਼’ ਮੁਹਿੰਮ ਤਹਿਤ ਮਿੱਟੀ ਇੱਕਠਾ ਕਰਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਸਾਬਕਾ ਚੇਅਰਮੈਨ ਅਨੁਸੂਚਿਤ ਜਾਤੀ ਕਮਿਸ਼ਨ ਪੰਜਾਬ ਸਰਕਾਰ ਅਤੇ ਸੂਬਾ ਜਨਰਲ ਸਕੱਤਰ ਭਾਜਪਾ ਪੰਜਾਬ ਰਾਜੇਸ਼ ਬਾਘਾ ਦੀ ਵਿਸ਼ੇਸ਼ ਤੌਰ ‘ਤੇ ਹਾਜਿਰ ਹੋਏI ਉਹਨਾਂ ਸਾਰੇ ਆਗੂਆਂ ਅਤੇ ਵਰਕਰਾਂ ਨਾਲ ਮਿਲ ਕੇ ਸਵਾਮੀ ਦਿਆਲ ਦਾਸ (ਡੇਰਾ ਬਾਬਾ ਸਰਵਣ ਦਾਸ ਉਦਾਸੀਆਂ ਸੰਪਰਦਾ) ਬੌੜੀ ਸਾਹਿਬ, ਕਾਠਗੜ੍ਹ ਦੀ ਪਵਿੱਤਰ ਮਿੱਟੀ ਇਕੱਠੀ ਕੀਤੀ। ਇਸ ਤੋਂ ਇਲਾਵਾ ਆਲੇ ਦੁਆਲੇ ਦੇ ਪਿੰਡਾਂ ਵਿੱਚ ਜਾਕੇ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਦਿੱਲੀ ਵਿੱਚ ਬਣਨ ਜਾ ਰਹੀ ਅੰਮ੍ਰਿਤ ਵਾਟਿਕਾ ਲਈ ਮਿੱਟੀ ਇਕੱਠੀ ਕੀਤੀ ਅਤੇ ਹੋਰ ਪਿੰਡਾਂ ਵਿੱਚ ਵੀ ਇਸ ਮੌਕੇ ਨਿਰਮਲ ਸਿੰਘ ਔਜਲਾ ਜੀ (ਕੌਮੀ ਕਿਸਾਨ ਮੋਰਚਾ ਜ਼ਿਲ੍ਹਾ ਪ੍ਰਧਾਨ ਨਵਾਂਸ਼ਹਿਰ), ਨਰਿੰਦਰ ਸੋਨੀ (ਸੋਨੀ ਪੰਪ) ਬਲਾਚੌਰ, ਕਮਲ ਸ਼ਰਮਾ (ਕਾਠਗੜ੍ਹ ਮਾਰਕੀਟ ਯੂਨੀਅਨ), ਸਤੀਸ਼ ਸ਼ਰਮਾ (ਸੀਨੀਅਰ ਪੱਤਰਕਾਰ) ਕਾਠਗੜ੍ਹ ਆਦਿ ਵੀ ਮੌਜੂਦ ਸਨ।
ਰਾਜੇਸ਼ ਬਾਘਾ ਨੇ ਇਸ ਮੌਕੇ ਕਿਹਾ ਕਿ ਮੇਰੀ ਮਿੱਟੀ ਮੇਰਾ ਦੇਸ਼ ਮੁਹਿੰਮ ਤਹਿਤ ਜ਼ਿਲ੍ਹਾ ਨਵਾਂਸ਼ਹਿਰ ਦੇ ਹਰੇਕ ਪਿੰਡ ਵਿਚੋਂ ਮਿੱਟੀ ਦੇ ਕਲਸ਼ ਇਕੱਠੇ ਕੀਤੇ ਜਾਣਗੇ। ਇਹ ਮਿੱਟੀ ਸਤਿਕਾਰਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਪ੍ਰੇਰਨਾ ਨਾਲ ਦਿੱਲੀ ਵਿੱਚ ਬਣ ਰਹੀ ਅੰਮ੍ਰਿਤ ਵਾਟਿਕਾ ਭੇਜੀ ਜਾਏਗੀ।