ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਕ੍ਰਾਈਮ ਬ੍ਰਾਂਚ ਜਲੰਧਰ ਦਿਹਾਤੀ ਵੱਲੋ 200 ਗ੍ਰਾਮ ਹੈਰੋਇਨ ਸਮੇਤ 02 ਨਸ਼ਾ ਤਸ਼ਕਰ ਕਾਬੂ

ਕ੍ਰਾਈਮ ਬ੍ਰਾਂਚ ਜਲੰਧਰ ਦਿਹਾਤੀ ਵੱਲੋ 200 ਗ੍ਰਾਮ ਹੈਰੋਇਨ ਸਮੇਤ 02 ਨਸ਼ਾ ਤਸ਼ਕਰ ਕਾਬੂ

ਸ਼੍ਰੀ ਮੁੱਖਵਿੰਦਰ ਸਿੰਘ ਭੁੱਲਰ , ਪੀ.ਪੀ.ਐਸ. ਸੀਨੀਅਰ ਪੁਲਿਸ ਕਪਤਾਨ , ਜਲੰਧਰ ਦਿਹਾਤੀ ਜੀ

 

ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿਮ ਤਹਿਤ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ , ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਅਤੇ ਸ਼੍ਰੀ ਸੁਰਿੰਦਰ ਪਾਲ ਧੋਗੜੀ , ਪੀ.ਪੀ.ਐਸ. , ਉੱਪ ਪੁਲਿਸ ਕਪਤਾਨ , ਇੰਵੈਸਟੀਗੇਸ਼ਨ ਜਲੰਧਰ ਦਿਹਾਤੀ ਦੀ ਰਹਿਨੁਮਾਈ ਹੇਠ INSP ਪੁਸ਼ਪ ਬਾਲੀ ਇੰਚਾਰਜ ਕ੍ਰਾਇਮ ਬ੍ਰਾਂਚ ਜਲੰਧਰ ਦਿਹਾਤੀ ਦੀ ਸਪੈਸ਼ਲ ਪੁਲਿਸ ਟੀਮ ਵੱਲੋ 200 ਗ੍ਰਾਮ ਹੈਰੋਇਨ ਸਮੇਤ 02 ਨਸ਼ਾ ਤਸੱਕਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ ।

 

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਸ਼੍ਰੀ ਮਨਪ੍ਰੀਤ ਸਿੰਘ ਢਿੱਲੋ ਪੀ.ਪੀ.ਐਸ ਪੁਲਿਸ ਕਪਤਾਨ ਇਨਵੈਸਟੀਗੇਸ਼ਨ ਜਲੰਧਰ ਦਿਹਾਤੀ ਨੇ ਦੱਸਿਆ ਕਿ INSP ਪੁਸ਼ਪ ਬਾਲੀ ਇੰਚਾਰਜ ਕ੍ਰਾਈਮ ਬ੍ਰਾਂਚ ਜਿਲ੍ਹਾ ਜਲੰਧਰ ਦਿਹਾਤੀ ਨੇ ਸਮਾਜ ਦੇ ਮਾੜੇ ਅਨਸ਼ਰਾ ਅਤੇ ਨਸ਼ਾ ਸਮਗਲਰਾਂ ਨੂੰ ਕਾਬੂ ਕਰਨ ਲਈ ਕ੍ਰਾਈਮ ਬ੍ਰਾਂਚ ਦੀਆ ਵੱਖ

 

2 ਟੀਮਾ ਜਿਲਾ ਜਲੰਧਰ ਦਿਹਾਤੀ ਦੇ ਇਲਾਕਿਆ ਵਿੱਚ ਚੈਕਿੰਗ ਤੇ ਨਾਕਾਬੰਦੀ ਭੇਜਿਆ ਜਾਂਦੀਆ ਹਨ।ਮਿਤੀ 16.09.2023 ਨੂੰ ਕ੍ਰਾਈਮ ਬ੍ਰਾਂਚ ਦੀ ਇਕ ਟੀਮ SI ਭੁਪਿੰਦਰ ਸਿੰਘ ਦੀ ਅਗਵਾਈ ਹੇਠ ਬਾ – ਸਿਲਸਿਲਾ ਗਸ਼ਤ ਬਾ ਚੈਕਿੰਗ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਇਲਾਕਾ ਗਸ਼ਤ ਨਾਕਾ ਬੰਦੀ ਦੇ ਸਬੰਧ ਵਿੱਚ ਕਰਤਾਰਪੁਰ , ਕਿਸ਼ਨਗੜ੍ਹ ਤੋ ਹੁੰਦੇ ਹੋਏ ਪਿੰਡ ਅਲਾਵਲਪੁਰ ਵੱਲ ਨੂੰ ਜਾ ਰਹੇ ਸੀ।ਜਦ ਪੁਲਿਸ ਪਾਰਟੀ ਅੱਡਾ ਕਿਸ਼ਨਗੜ੍ਹ ਤੋ ਪਿੰਡ ਅਲਾਵਲਪੁਰ ਵੱਲ 100 ਮੀਟਰ ਅੱਗੇ ਗਈ ਤਾਂ ਸ਼ੜਕ ਦੇ ਕਿਨਾਰੇ ਖੱਬੇ ਹੱਥ ਦੋ ਮੋਨੇ ਨੋਜਵਾਨ ਖੜੇ ਦਿਖਾਈ ਦਿਤੇ।ਜਿਹਨਾ ਨੇ ਪੁਲਿਸ ਪਾਰਟੀ ਦੀ ਗੱਡੀ ਨੂੰ ਦੇਖ ਕੇ ਆਪਣੀਆ ਪੈਂਟਾ ਦੀਆ ਸੱਜੀਆ ਜੇਬਾਂ ਵਿੱਚੋ ਵਜ਼ਨਦਾਰ ਮੋਮੀ ਲਿਫਾਫੇ ਕੱਢ ਕੇ ਸ਼ੜਕ ਦੇ ਨਾਲ ਕੱਚੀ ਜਗ੍ਹਾਂ ਘਾਹ ਫੂਸ ਵਿੱਚ ਸੁੱਟ ਦਿਤਾ।ਜਿਹਨਾਂ ਨੂੰ SI ਭੁਪਿੰਦਰ ਸਿੰਘ ਨੇ ਸ਼ੱਕ ਦੀ ਬਿਨਾਅ ਪਰ ਆਪਣੀ ਗੱਡੀ ਰੁਕਵਾ ਕੇ ਸਾਥੀ ਕਰਮਚਾਰੀਆਂ ਦੀ ਮਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆਂ ਜੋ ਪਹਿਲੇ ਨੋਜਵਾਨ ਨੇ ਆਪਣਾ ਨਾਮ ਕਰਨਜੀਤ ਸਿੰਘ ਉਰਫ ਕਰਨ ਪੁੱਤਰ ਇੰਦਰਜੀਤ ਸਿੰਘ ਵਾਸੀ ਰਮਦਾਸੀਆ ਬਜ਼ਾਰ ਕੱਚੇ ਭਾਡਿਆਂ ਵਾਲੀ ਗਲੀ ਮਜੀਠਾ ਥਾਣਾ ਸਿਟੀ ਮਜੀਠਾ ਜਿਲਾ ਅਮ੍ਰਿੰਤਸਰ ਦਸਿਆ ਅਤੇ ਦੂਸਰੇ ਨੋਜਵਾਨ ਨੇ ਆਪਣਾ ਨਾਮ ਲਵਪ੍ਰੀਤ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਾਲਨਵਿਹਾਰ ਕਲੋਨੀ ਮਜੀਠਾ ਰੋਡ ਥਾਣਾ ਸਦਰ ਮਜੀਠਾ ਜਿਲਾ ਅਮ੍ਰਿੰਤਸਰ ਦੱਸਿਆ।ਜਿਸ ਤੇ SI ਭੁਪਿੰਦਰ ਸਿੰਘ ਨੇ ਸਾਥੀ ਕਰਮਚਾਰੀਆ ਦੀ ਹਾਜ਼ਰੀ ਵਿੱਚ ਸਭ ਤੋ ਪਹਿਲਾ ਕਰਨਜੀਤ ਸਿੰਘ ਉਰਫ ਕਰਨ ਉਕਤ ਦੇ ਦੁਆਰਾ ਸੁੱਟੇ ਹੋਏ ਮੋਮੀ ਲਿਫਾਫਾ ਵਜ਼ਨਦਾਰ ਨੂੰ ਚੁੱਕ ਕੇ ਖੋਲ ਕੇ ਚੈੱਕ ਕੀਤਾ ਜਿਸ ਵਿੱਚੋ ਹੈਰੋਇਨ ਬਰਾਮਦ ਹੋਈ।ਜਿਸਦਾ ਇਲੈਕਟ੍ਰੋਨਿਕ ਕੰਡਾ ਪਰ ਵਜ਼ਨ ਕਰਨ ਪਰ 100 ਗ੍ਰਾਮ ਹੋਈ।ਫਿਰ ਲਵਪ੍ਰੀਤ ਸਿੰਘ ਉਕਤ ਦੇ ਦੁਆਰਾ ਸੁੱਟੇ ਹੋਏ ਮੋਮੀ ਲਿਫਾਫਾ ਨੂੰ ਚੁੱਕ ਕੇ ਖੋਲ ਕੇ ਚੈੱਕ ਕੀਤਾ ਜਿਸ ਵਿੱਚੋ ਵੀ ਹੈਰੋਇਨ ਬਰਾਮਦ ਹੋਈ।ਜਿਸਦਾ ਇਲੈਕਟ੍ਰੋਨਿਕ ਕੰਡਾ ਪਰ ਵਜ਼ਨ ਕਰਨ ਪਰ 100 ਗ੍ਰਾਮ ਹੋਈ । SI ਭੁਪਿੰਦਰ ਸਿੰਘ ਨੇ ਮੁਕੱਦਮਾ ਨੰਬਰ 128 ਮਿਤੀ 16/09/2023 ਜੁਰਮ 21 B / 61 / 85 NDPS ACT ਥਾਣਾ ਆਦਮਪੁਰ ਜਿਲਾ ਜਲੰਧਰ ਦਿਹਾਤੀ ਦਰਜ ਰਜਿਸਟਰ ਕਰਵਾ ਕੇ ਅਤੇ ਕੁੱਲ 200 ਗ੍ਰਾਮ ਹੈਰੋਇਨ ਬਰਾਮਦ ਕਰਕੇ ਤਫਤੀਸ਼ ਅਮਲ ਵਿੱਚ ਲਿਆਂਦੀ ਅਤੇ ਬਾਅਦ ਪੁਛਗਿਛ ਦੋਸ਼ੀਆਨ ਉਕਤਾਨ ਨੂੰ ਸ਼ਾਮਿਲ ਤਫਤੀਸ਼ ਕਰਕੇ ਹਸਬ ਜਾਬਤਾ ਗ੍ਰਿਫਤਾਰ ਕੀਤਾ।ਮੁੱਢਲੀ ਪੁੱਛਗਿੱਛ ਤੋ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਕਰਨਜੀਤ ਸਿੰਘ ਉਰਫ ਕਰਨ ਉਕਤ ਜੋ ਕਿ ਰੰਗ ਦਾ ਕੰਮ ਕਰਦਾ ਹੈ ਅਤੇ ਲਵਪ੍ਰੀਤ ਸਿੰਘ ਉਕਤ ਮੈਡੀਕਲ ਮਾਰਕੀਟ ਵਿੱਚ ਕੰਮ ਕਰਦਾ ਹੈ।ਜਿਹਨਾ ਨੇ ਜਲਦੀ ਅਮੀਰ ਹੋਣ ਦੇ ਲਾਲਚ ਵਿੱਚ ਆ ਕੇ ਰਲ ਕੇ ਹੈਰੋਇਨ ਦਾ ਕਾਰੋਬਾਰ ਕਰਨ ਲੱਗ ਪਏ।ਦੋਸ਼ੀਆਨ ਉਕਤਾਨ ਨੂੰ ਪੇਸ਼ ਅਦਾਲਤ ਕਰਕੇ ਦੋਸ਼ੀਆਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ ਅਤੇ ਦੋਸ਼ੀਆਨ ਉਕਤਾਨ ਪਾਸੋ ਹੋਰ ਡੂੰਘਾਈ ਨਾਲ ਪੁਛਗਿਛ ਕੀਤੀ ਜਾ ਰਹੀ ਹੈ ਕਿ ਉਹਨਾ ਪਾਸੋ ਬ੍ਰਾਮਦ ਕੀਤੀ ਹੈਰੋਇਨ ਉਹਨਾਂ ਨੇ ਕਿਸ ਪਾਸੋ ਖਰੀਦ ਕੀਤੀ ਹੈ ਅਤੇ ਉਹਨਾਂ ਨੇ ਅੱਗੇ ਕਿਸ – ਕਿਸ ਨੂੰ ਸਪਲਾਈ ਕਰਨੀ ਸੀ ਅਤੇ ਇਹਨਾਂ ਦੇ ਬਾਕੀ ਸਾਥੀ ਕੋਣ – ਕੋਣ ਹਨ।ਅਤੇ ਦੋਸ਼ੀਆਨ ਉਕਤਾਨ ਦੀ ਚਲ – ਅਚਲ ਜਾਇਦਾਦ ਦੀ ਵੀ ਜਾਂਚ ਕੀਤੀ ਜਾਵੇਗੀ ।

Leave a Comment

Your email address will not be published. Required fields are marked *