ਸਵ: ਸਾਬਕਾ ਕੈਬਨਿਟ ਮੰਤਰੀ ਗੁਰਬਿੰਦਰ ਸਿੰਘ ਅਟਵਾਲ ਦੇ ਪੁੱਤਰ ਰਾਜਾ ਅਟਵਾਲ ਆਦਿ ਨੇ ਕੀਤੀ ਬਾਲੀ ਦੀ ਹਮਾਇਤ।
ਨੂਰਮਹਿਲ 18 ਸਤੰਬਰ ( ਬਾਲ ਕ੍ਰਿਸ਼ਨ ਬਾਲੀ )
ਅੱਜ ਕਾਂਗਰਸ ਪਾਰਟੀ ਦੇ ਹੱਲਕਾ ਨੂਰਮਹਿਲ ਦੇ ਸਾਬਕਾ ਤੇ ਸਵ,: ਵਿਧਾਇਕ ਗੁਰਬਿੰਦਰ ਸਿੰਘ ਅਟਵਾਲ ਦੇ ਸਪੁੱਤਰ ਰਾਜਾਂ ਅਟਵਾਲ, ਸਾਬਕਾ ਚੇਅਰਮੈਨ ਚਰਨ ਸਿੰਘ ਰਾਜੋਵਾਲ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨੂਰਮਹਿਲ,ਗੁਰਦੀਪ ਸਿੰਘ ਥੰਮਣਵਾਲ, ਸਾਬਕਾ ਚੇਅਰਮੈਨ ਕਮੇਟੀ ਬਿਲਗਾ, ਨਵਤੇਜ ਸਿੰਘ ਚੌਧਰੀ ਬਿਲਗਾ, ਰਾਜ਼ ਕੁਮਾਰ ਸਹੋਤਾ ਸਾਬਕਾ ਕੌਂਸਲਰ ਨੂਰਮਹਿਲ।ਨੇ ਅੱਜ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੂਰਮਹਿਲ ਦੀ ਅੱਧੀ ਅਧੂਰੀ ਇਮਾਰਤ ਨੂੰ ਪੂਰੀ ਇਮਾਰਤ ਬਣਾਉਣ ਦੇ ਸਬੰਧ ਵਿੱਚ ਅਤੇ ਕਾਮਰੇਡ ਬਾਲ ਕ੍ਰਿਸ਼ਨ ਬਾਲੀ ਪੱਤਰਕਾਰ ਨੂਰਮਹਿਲ ਵਲੋ ਲਗਾਤਾਰ ਲੱਗੇ ਧਰਨੇ ਦੀ ਹਮਾਇਤ ਕਰਦਿਆਂ ਕਿਹਾ ਕਿ ਇਸ ਸਕੂਲ ਦੀ ਇਮਾਰਤ ਬਣਨੀ ਚਾਹੀਦੀ ਹੈ। ਅਸੀਂ ਸਰਕਾਰ ਪਾਸੋਂ ਮੰਗ ਕਰਦੇ ਹਨ ਕਿ ਇਹ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ। ਸਾਨੂੰ ਪਾਰਟੀਵਾਜੀ ਤੋਂ ਉੱਪਰ ਉੱਠ ਕੇ ਸਾਨੂੰ ਇਸ ਵਿੱਦਿਆ ਦੇ ਖੇਤਰ ਵਲ ਧਿਆਨ ਦੇਣ ਦੀ ਲੋੜ ਹੈ। ਅਤੇ ਜਲਦੀ ਤੋਂ ਜਲਦੀ ਇਮਾਰਤ ਬਣਨੀ ਚਾਹੀਦੀ ਹੈ।