ਪੇਡੂ ਮਜਦੂਰ ਯੂਨੀਅਨ ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ ਦੇ ਤਹਿਤ ਅੱਜ ਨੂਰਮਹਿਲ ਇਤਿਹਾਸਕ ਸਰਾ ਦੇ ਮੂਹਰੇ ਮਜਦੂਰ ਇਕੱਠੇ ਹੋਏ ਅਤੇ ਮਾਰਚ ਕਰਦੇ ਹੋਏ ਨਾਇਬ ਤਹਿਸੀਲਦਾਰ ਨੂਰਮਹਿਲ ਦੇ ਦਫਤਰ ਵਿਖੇ ਧਰਨਾ ਦਿੱਤਾ ਗਿਆ। ਮਜਦੂਰ ਮੰਗਾ ਦੇ ਸਬੰਧ ਵਿੱਚ ਮੁੱਖ ਮੰਤਰੀ ਪੰਜਾਬ ਦੇ ਨਾਮ ਤੇ ਨਾਇਬ ਤਹਿਸੀਲਦਾਰ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਪੰਜ ਪੰਜ ਮਰਲੇ ਦੇ ਪਲਾਟ, ਮਕਾਨ ਉਸਾਰੀ ਲਈ ਗਰਾਟ, ਮਨਰੇਗਾ ਮਜਦੂਰਾ ਨੂੰ, 100 ਦਿਨ ਕੰਮ, ਦਿਹਾੜੀ 1000 ਰੁਪਏ ਕੀਤੀ ਜਾਵੇ। ਲਾਲ ਲੀਕ ਵਾਲੇ ਮਕਾਨਾ ਅਤੇ ਕਬਜੇ ਵਾਲੀਆ ਸ਼ਾਮਾਂ ਜਮੀਨਾ ਦੇ ਮਾਲਕੀ ਹੱਕ ਦਿੱਤੇ ਜਾਣ। ਸਰਕਾਰੀ ਤੇ ਗੈਰ ਸਰਕਾਰੀ ਸਾਰੇ ਕਰਜੇ ਮਜਦੂਰਾ ਦੇ ਮੁਆਫ ਕੀਤੇ ਜਾਣ। ਪੰਚਾਇਤੀ ਜਮੀਨਾ ਵਿੱਚੋ ਤੀਜੇ ਹਿੱਸੇ ਦੀ ਜਮੀਨ ਸਸਤੇ ਰੇਟ ਤੇ ਦਿੱਤੀ ਜੀਵੇ। ਚਿੱਪ ਵਾਲੇ ਮੀਟਰ ਲਾਉਣੇ ਬੰਦ ਕੀਤੇ ਜਾਣ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੀ ਅਧੂਰੀ ਬਿਲਡਿੰਗ ਪੂਰੀ ਕੀਤੀ ਜਾਵੇ ਅਤੇ ਨੂਰਮਹਿਲ ਦਾ ਸਰਕਾਰੀ ਸਕੂਲ ਚਾਲੂ ਕੀਤਾ ਜਾਵੇ। ਇਨਾ ਮੰਗਾ ਸਬੰਧੀ ਬੁਲਾਰਿਆਂ ਨੇ ਵਿਚਾਰ ਚਰਚਾ ਕੀਤੀ। ਸਾਥੀ ਹੰਸ ਰਾਜ ਪੱਬਵਾ, ਚੰਨਣ ਸਿੰਘ ਕੰਧੋਲਾ, ਨਿਰਮਲ ਸਿੱਧਮ, ਜੁਗਿੰਦਰਪਾਲ ਸੁੰਨੜਕਲਾ, ਜਸਵਿੰਦਰ ਹਰਦੋਫਰਾਲਾ, ਰਾਮ ਕਿਸ਼ਨ ਸਰਹਾਲੀ, ਬਾਲ ਕਿਸ਼ਨ ਬਾਲੀ, ਕੁਲਦੀਪ ਭੰਗਾਲਾ,ਜੀਤ ਸਿੰਘ ਸਮਰਾ, ਸੇਵਾ ਰਾਮ, ਸੱਤ ਨਾਮ ਸੱਤਾ, ਸਾਬਕਾ ਸਰਪੰਚ ਕੁਲਵੰਤ ਕੌਰ, ਬੀਬੀ ਮਨਜੀਤ ਕੌਰ, ਬੀਬੀ ਰਜਨੀ, ਆਦਿ ਨੇ ਰੋਸ ਧਰਨੇ ਦੀ ਅਗਵਾਈ ਕੀਤੀ।