ਪਬਲਿਕ ਟਾਈਮਜ਼

ਪਬਲਿਕ ਟਾਈਮਜ਼

Monthly Punjabi Magazine
Smt. Pushpinder Kaur

Chief Editor

ਸਮੂਹ ਪਾਠਕਾਂ ਨੂੰ ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ

ਇਸ ਮੈਗਜ਼ੀਨ ਵਿਚ ਅਸੀਂ ਹਰ ਮਹੀਨੇ ਪੰਜਾਬ ਅਤੇ ਪੰਜਾਬੀ ਦੁਨੀਆ ਦੇ ਵੱਖ-ਵੱਖ ਰੰਗਾਂ ਨੂੰ ਸੰਜੋਕੇ ਤੁਹਾਡੇ ਰੁ-ਬਰੂ ਹੁੰਦੇ ਹਾਂ | ਸਾਡੀ ਇਸ ਪੇਸ਼ਕਸ਼ ਨੂੰ ਆਪਣੇ ਮੋਬਾਈਲ ਯਾਂ ਫਿਰ ਕੰਪਿਊਟਰ ਤੇ ਡਾਊਨਲੋਡ ਕਰਨ ਲਈ ਥੱਲੇ ਦਿਤੇ ਬਟਨ ਤੇ ਕਲਿੱਕ ਕਰੋ। …

ਰਾਜ ਸਭਾ ਸਾਂਸਦ ਸੰਜੇ ਸਿੰਘ ਦੀ ਗ੍ਰਿਫਤਾਰੀ ਦੇ ਖ਼ਿਲਾਫ਼ ‘ਆਪ’ ਆਗੂਆਂ ਨੇ ਮੋਦੀ ਸਰਕਾਰ ਦੇ ਵਿਰੁੱਧ ਕੀਤਾ ਰੋਸ਼ ਪ੍ਰਦਰਸ਼ਨ।

ਰਾਜ ਸਭਾ ਸਾਂਸਦ ਸੰਜੇ ਸਿੰਘ ਦੀ ਗ੍ਰਿਫਤਾਰੀ ਦੇ ਖ਼ਿਲਾਫ਼ ‘ਆਪ’ ਆਗੂਆਂ ਨੇ ਮੋਦੀ ਸਰਕਾਰ ਦੇ ਵਿਰੁੱਧ ਕੀਤਾ ਰੋਸ਼ ਪ੍ਰਦਰਸ਼ਨ। ਜਲੰਧਰ 6 ਅਕਤੂਬਰ —** ਇਡੀ (ਪਰਵਰਤਨ ਨਿਦੇਸ਼ਾਲਯ) ਦੁਆਰਾ ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਰਾਜ ਸਭਾ ਸਾਂਸਦ ਸੰਜੇ ਸਿੰਘ ਦਿ ਗ੍ਰਿਫਤਾਰੀ ਦੇ ਖ਼ਿਲਾਫ਼ ‘ਆਪ ਆਗੂਆਂ ਨੇ ਸ਼ੁੱਕਰਵਾਰ ਨੂੰ ਜਲੰਧਰ ਵਿਖੇ ਮੋਦੀ ਸਰਕਾਰ ਦੇ ਵਿਰੁੱਧ ਰੋਸ਼ ਪ੍ਰਦਰਸਨ ਕੀਤਾ। ਜਲੰਧਰ ਦੇ ਸਾਂਸਦ ਸੁਸ਼ੀਲ ਕੁਮਾਰ ਰਿੰਕੂ, ਕੈਬਿਨੇਟ ਮੰਤਰੀ ਬਲਕਾਰ ਸਿੰਘ, ਵਿਧਾਇਕ ਸ਼ੀਤਲ ਅੰਗੁਰਾਲ,ਵਿਧਾਇਕ ਇੰਦਰਜੀਤ ਕੌਰ ਮਾਣ, ਵਿਧਾਇਕ ਰਮਨ ਅਰੋੜਾ, ਆਪ ਦੇ ਸੂਬਾ ਸਕੱਤਰ ਦੋਆਬਾ ਪ੍ਰਭਾਰੀ ਰਾਜਵਿੰਦਰ ਕੌਰ ਥਿਆੜਾ, ਲੋਕ ਸਭਾ ਇੰਚਾਰਜ ਅਸ਼ਵਨੀ ਅਗਰਵਾਲ,ਜ਼ਿਲਾ ਸ਼ਹਿਰੀ ਪ੍ਰਧਾਨ ਅੰਮ੍ਰਿਤਪਾਲ ਸਿੰਘ,ਦਿਹਾਤੀ ਪ੍ਰਧਾਨ ਸਟੀਫਨ ਕਲੇਰ, ਜ਼ਿਲਾ ਸਕੱਤਰ ਸੁਭਾਸ਼ ਸ਼ਰਮਾ, ਇੰਪਰੋਵੇਮੇਂਟ ਟਰਸੱਟ ਚੇਅਰਮੈਨ ਜਗਤਾਰ ਸਿੰਘ ਸੰਘੇੜਾ, ਪ੍ਰੇਮ ਕੁਮਾਰ,ਜਿੱਤ ਲਾਲ ਭੱਟੀ,ਦਿਨੇਸ਼ ਢੱਲ, ਸੁਰਿੰਦਰ ਸਿੰਘ ਸੋਢੀ,ਗੁਰਵਿੰਦਰ ਸਿੰਘ ਅਤੇ ਸੁਭਾਸ਼ ਬੱਗਾ ਦੇ ਨਾਲ ਆਪ ਆਗੂਆਂ ਨੇ ਦੁਪਹਿਰ ਇਕ ਵਜੇ ਡਾ ਬੀ ਆਰ ਅੰਬੇਡਕਰ ਚੌਕ( ਨਕੋਦਰ ਚੌਕ) ਵਿਖੇ ਵਿਰੋਧ ਪ੍ਰਦਰਸ਼ਨ ਕੀਤਾ। । ਵਿਰੋਧ ਪ੍ਰਦਰਸ਼ਨ ਵਿੱਚ ਸ਼ਾਮਿਲ ਹੋਣ ਤੋਂ ਪਹਿਲਾ ਸਥਾਨਕ ਸਰਕਟ ਹਾਊਸ ਵਿੱਚ ਇੱਕ ਪ੍ਰੈਸ ਵਾਰਤਾ ਨੂੰ ਸੰਬੋਧਨ ਕਰਦੇ ਹੋਏ ਆਪ ਪੰਜਾਬ ਦੇ ਲੋਕਸਭਾ ਸਾਂਸਦ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਦਿੱਲੀ ਵਿੱਚ ਕੋਈ ਸ਼ਰਾਬ ਘੋਟਾਲਾ ਨਈ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਸ਼ਰਾਬ ਨੀਤੀ ਦੀ ਇਹ ਜਾਂਚ ਨੇਤਾਵਾਂ, ਠੇਕਿਆਂ ਅਤੇ ਖੁਦਰਾ ਵਾਪਰੀਆਂ ਤੇ ਹਜਾਰਾਂ ਛਾਪੇ ਅਤੇ ਆਪ ਆਗੂਆਂ ਤੇ ਕੁਝ ਵਾਪਰੀਆਂ ਦੀ ਗ੍ਰਿਫਤਾਰੀ, ਇਹ ਸਭ ਆਮ ਆਦਮੀ ਪਾਰਟੀ ਨੂੰ ਰੋਕਣ ਲਈ ਭਾਜਪਾ ਦੀ ਇਕ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਹੈ। ਕੈਬਿਨੇਟ ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਜੇ ਕੋਈ ਘੋਟਾਲਾ ਹੋਇਆ ਹੁੰਦਾ ਤਾਂ ਦਿੱਲੀ ਸਰਕਾਰ ਨੂੰ ਕੁਝ ਨਾ ਕੁਝ ਘਾਟਾ ਹੁੰਦਾ, ਭਰ ਇਦਾਂ ਦਾ ਕੁਝ ਨਈ ਹੋਇਆ, ਜਿਸ ਨਾਲ ਆਪ ਵਿੱਚ ਇਹ ਸਾਬਤ ਹੋ ਗਿਆ ਕਿ ਸ਼ਰਾਬ ਨੀਤੀ ਵਿੱਚ ਕੋਈ ਘੁਟਾਲਾ ਨਈ ਹੋਇਆ ਹੈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਕ ਬੇਹੱਦ ਇਮਾਨਦਾਰ ਪਾਰਟੀ ਹੈ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਵਿਧਾਇਕ ਰਮਨ ਅਰੋੜਾ,ਵਿਧਾਇਕ ਸ਼ੀਤਲ ਅਗੁਰਾਲ, ਵਿਧਾਇਕ ਇੰਦਰਜੀਤ ਕੌਰ ਮਾਣ ਨੇ ਕਿਹਾ ਕਿ ਆਪਣੇ ਦਿਨ ਬ ਦਿਨ ਗਿਰਦੇ ਗ੍ਰਾਫ ਤੋਂ ਭਾਜਪਾ ਹਤਾਸ਼ ਅਤੇ ਘਬਰਾਈ ਹੋਈ ਹੈ। ਭਾਜਪਾ 9 ਸਾਲਾਂ ਤੋਂ ਜਿਆਦਾ ਸਮੇਂ ਤਕ ਰਾਜ ਕੀਤਾ ਹੈ, ਭਰ ਹੁਣ ਉਹ ਆਪਣੀ ਨਫ਼ਰਤ ਦੀ ਰਾਜਨੀਤੀ, ਪੂੰਜੀਪਤੀਆਂ ਦੇ ਲਈ ਪਿਆਰ ਅਤੇ ਜਨਵਿਰੋਧੀ ਨੀਤੀਆਂ ਦੀ ਆਂਚ ਮਹਿਸੂਸ ਹੋ ਰਹੀ ਹੈ। ਇਸਲਈ ਉਹ ਲਗਾਤਾਰ ਹਰ ਉਸ ਵਿਅਕਤੀ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜੇੜਾ ਇਹਨਾਂ ਖ਼ਿਲਾਫ਼ ਬੋਲਦਾ ਹੈ, ਉਨ੍ਹਾਂ ਦੇ ਅੱਤਿਆਚਾਰ ਅਤੇ ਤਾਨਾਸ਼ਾਹੀ ਰਵਈਏ ਦਾ ਵਿਰੋਧ ਕਰਦਾ ਹੈ।ਭਾਜਪਾ ਨੂੰ ਪਤਾ ਹੈ ਉਨ੍ਹਾਂ ਦੀ ਹਾਰ ਪੱਕੀ ਹੈ, ਇਸਲਈ ਉਹ ਸੀਬੀਆਈ ਅਤੇ ਈਡੀ ਦੇ ਰਾਹੀਂ ਵਪਕਸ਼ੀ ਆਗੂਆਂ ਤੇ ਹਮਲਾ ਕਰਵਾ ਰਹੇ ਨੇ। ਆਪ ਆਗੂ ਨੇ ਕਿਹਾ ਕਿ ਪਹਿਲਾਂ ਉਨ੍ਹਾਂ ਨੇ ਦਿੱਲੀ ਦੇ ਪੂਰਵ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ ਅਤੇ ਹੁਣ ਉਨ੍ਹਾਂ ਨੇ ਆਪ ਦੇ ਇਕ ਹੋਰ ਕਦਾਵਰ ਆਗੂ ਸੰਜੇ ਸਿੰਘ ਨੂੰ ਗ੍ਰਿਫਤਾਰ ਕੀਤਾ ਹੈ। ਉਨਾਂ ਨੇ ਕਿਹਾ ਕਿ ਸੰਜੇ ਸਿੰਘ ਹਮੇਸ਼ਾ ਭਾਜਪਾ ਸਰਕਾਰ, ਉਸਦੇ ਭ੍ਰਿਸ਼ਟਾਚਾਰ ਅਤੇ ਜਨਵਿਰੋਧੀ ਕਦਮਾਂ ਦੇ ਵਿਰੁੱਧ ਮੁਖਰ ਰਹੇ ਨੇ। ਉਨਾਂ ਨੇ ਸੰਸਦ ਅੰਦਰ ਅਤੇ ਬਾਹਰ ਭਾਜਪਾ ਸਰਕਾਰ ਦੇ ਹਰ ਗ਼ਲਤ ਫ਼ੈਸਲੇ ਅਤੇ ਲੁੱਟ ਦਾ ਵਿਰੋਧ ਕੀਤਾ ਹੈ। ਬੀਜੇਪੀ ਸੰਜੇ ਸਿੰਘ ਦੀ ਜਨਤਕ ਆਵਾਜ਼ ਨੂੰ ਦਬਾਉਣ ਦੀ ਭਰਸਕ ਕੋਸ਼ਿਸ਼ ਕਰ ਰਹੀ ਹੈ। ਈਡੀ ਨੇ ਉਨਾਂ ਦੇ ਚਾਰ ਕਮਰਿਆਂ ਦੇ ਘਰ ਤੇ 8 ਘੰਟੇ ਤਕ ਛਾਪੇਮਾਰੀ ਕੀਤੀ ਭਰਕੁਝ ਨਈ ਮਿਲਿਆ, ਫੇਰ ਵੀ ਉਨਾਂ ਨੇ ਬਿਨਾ ਸਬੂਤ ਤੋਂ ਉਨਾਂ ਨੂੰ ਗ੍ਰਿਫਤਾਰ ਕਰ ਲਿਆ ਜੇੜਾ ਬਹੁਤ ਮੰਦਭਾਗਾ ਹੈ। ਆਪ ਆਗੂਆਂ ਨੇ ਕਿਹਾ ਕਿ ਭਾਜਪਾ ਸਰਕਾਰ ਸੀਬੀਆਈ ਅਤੇ ਈਡੀ ਵਰਗੀਆਂ ਕੇਂਦਰ ਦੀਆਂ ਅਜੰਸੀਆਂ ਦੀ ਦੁਰਵਰਤੋਂ ਕਰ ਕੇ ਦੇਸ਼ ਵਿੱਚ ਤਾਨਾਸ਼ਾਹੀ ਦਾ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਈਡੀ ਨੂੰ ਸੰਜੇ ਸਿੰਘ ਦੇ ਘਰੋਂ ਇਕ ਵੀ ਪੈਸਾ ਜਾਂ ਇਕ ਵੀ ਦਸਤਾਵੇਜ਼ ਨਈ ਮਿਲਿਆ। ਭਾਜਪਾ ਸਰਕਾਰ ਦੀ ਇਸ ਹਰਕਤ ਤੋਂ ਪਤਾ ਚਲਦਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਕਿੰਨਾ ਘਬਰਾਏ ਹੋਏ ਨੇ।

Leave a Comment

Your email address will not be published. Required fields are marked *